ਐਮਐਸਜੀ ਆਈ ਟੀ ਵਿੰਗ ਦੇ ਸੇਵਾਦਾਰਾਂ ਨੇ ਮਨਾਇਆ ਵਿਸ਼ਵ ਬਜ਼ੁਰਗ ਦਿਵਸ

ਬਜ਼ੁਰਗਾਂ ਨੂੰ ਵੰਡੇ ਦੁੱਧ ਦੇ ਪੈਕਟ ਅਤੇ ਫਲ ਫਰੂਟ।

  • ਜ਼ਰੂਰਤਮੰਦ ਬੱਚਿਆਂ ਨੂੰ ਵੀ ਵੰਡਿਆਂ ਖਾਣੇ ਦਾ ਸਮਾਨ

ਚੰਡੀਗੜ੍ਹ (ਐਮਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੀ ਸਾਧ ਸੰਗਤ 142 ਮਾਨਵਤਾ ਭਲਾਈ ਦੇ ਕੰਮ ਲਗਾਤਾਰ ਕਰਦੀ ਆ ਰਹੀ ਹੈ। ਬਲਾਕ ਚੰਡੀਗੜ੍ਹ ਦੀ ਐਮਐਸਜੀ ਆਈ ਟੀ ਵਿੰਗ ਦੀ ਟੀਮ ਵੱਲੋਂ ਅੱਜ ਵਿਸ਼ਵ ਬਜੁਰਗ ਦਿਵਸ ( World Senior Citizens Day) ਦੇ ਮੌਕੇ ਜ਼ਰੂਰਤਮੰਦ ਬਜ਼ੁਰਗਾਂ ਨੂੰ ਦੁੱਧ ਦੇ ਪੈਕੇਟ ਅਤੇ ਫਰੂਟ ਵੰਡੇ ਗਏ।

ਇਸ ਮੌਕੇ ਬਜ਼ੁਰਗ ਸੰਮਤੀ ਦੀ ਮਾਤਾ ਸ਼ਮਸ਼ੇਰ ਕੌਰ ਇੰਸਾਂ ਨੇ ਦੱਸਿਆ ਕਿ ਬਜੁਰਗ ਅਵਸਥਾ ਇਕ ਅਜਿਹੀ ਅਵਸਥਾ ਹੁੰਦੀ ਹੈ ਜਿੱਥੇ ਬਜ਼ੁਰਗਾਂ ਨੂੰ ਆਪਣੇਪਨ ਅਤੇ ਪਿਆਰ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਉਹਨਾਂ ਨੇ ਕਿਹਾ ਕੇ ਸਾਨੂੰ ਬਜੁਰਗਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਇਸ ਮੌਕੇ ਐਮ ਐਸ ਜੀ ਆਈ ਟੀ ਵਿੰਗ ਦੀ ਸੇਵਾਦਾਰ ਬਬੀਤਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦਰ-ਦਰ ਦੀਆਂ ਠੋਕਰਾਂ ਖਾਂਦੇ ਬੁਜ਼ੁਰਗਾਂ ਦੀ ਸਾਰ ਲੈਂਦਿਆਂ ‘ਅਨਾਥ ਮਾਤਰ ਪਿਤਰ’ ਮੁਹਿੰਮ ਚਲਾ ਕੇ ਉਹਨਾਂ ’ਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ।

World Senior Citizens Day

ਇਹ ਵੀ ਪੜ੍ਹੋ : ਭੈਣ ਹਨੀਪ੍ਰੀਤ ਇੰਸਾਂ ਨੇ ਜੀਵ ਹੱਤਿਆ ਰੋਕਣ ਦੀ ਦਿੱਤੀ ਸਲਾਹ

ਇਸ ਮੁਹਿੰਮ ਦੇ ਤਹਿਤ ਕਰੋੜਾਂ ਡੇਰਾ ਪ੍ਰੇਮੀ ਜ਼ਰੂਰਤਮੰਦ ਅਨਾਥ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੇ ਹਨ ਅਤੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸੇ ਮੁਹਿੰਮ ਤਹਿਤ ਅੱਜ ਸਾਡੀ ਟੀਮ ਨੇ ਜ਼ਰੂਰਤਮੰਦ ਬਜ਼ੁਰਗਾਂ ਨੂੰ ਫ਼ਲ ਅਤੇ ਦੁੱਧ ਦੇ ਪੈਕਟ ਵੰਡੇ ਹਨ ਅਤੇ ਇਸ ਮੌਕੇ ਬਹੁਤ ਸਾਰੇ ਜ਼ਰੂਰਤ ਬੱਚਿਆਂ ਨੂੰ ਵੀ ਖਾਣ-ਪੀਣ ਦਾ ਸਾਮਾਨ ਵੰਡਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here