30 ਦਸੰਬਰ ਨੂੰ ਪੰਚਾਇਤੀ ਚੋਣਾਂ ਦਾ ਐਲਾਨ
15 ਦਸੰਬਰ ਨੂੰ ਜਾਰੀ ਹੋਏਗਾ ਨੋਟੀਫਿਕੇਸ਼ਨ, 19 ਤੱਕ ਭਰੇ ਜਾਣਗੇ ਨਾਮਜ਼ਦਗੀ ਕਾਗ਼ਜ਼
30 ਦਸੰਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ, ਦੇਰ ਸ਼ਾਮ ਤੱਕ ਹੋਏਗੀ ਗਿਣਤੀ
ਚੰਡੀਗੜ੍ਹ । ਸੂਬਾ ਚੋਣ ਕਮਿਸ਼ਨ ਵੱਲੋਂ 30 ਦਸੰਬਰ ਨੂੰ ਪੰਜਾਬ ਵਿੰਚ ਪੰਚਾਇਤੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਦੇ ਨਾਲ ਹੀ ਪੰਜਾਬ ਂਚ ਚੋਣ ਜਾਪਤਾ ਲਾਗੂ ਹੋ ਗਿਆ ਹੈ। ਚੋਣ ਕਮਿਸ਼ਨ ਮੁਤਾਬਕ 15 ਦਸੰਬਰ ਨੂੰ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ। 19 ਦਸੰਬਰ ਤੱਕ ਉਮੀਦਵਾਰ ਨਾਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ। 21 ਦਸੰਬਰ ਤੱਕ ਉਮੀਦਵਾਰ ਨਾਮਜ਼ਦਗੀ ਵਾਪਸ ਲੈ ਸਕਦੇ ਹਨ ਅਤੇ 30 ਦਸੇਬਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਪੰਚਾਇਤੀ ਚੋਣਾਂ ਕਰਵਾਉਣ ਲਈ ਸੂਬਾ ਚੋਣ ਕਮਿਸ਼ਨ ਨੂੰ 30 ਦਸੰਬਰ ਤੱਕ ਵੋਟਾਂ ਕਰਵਾਉਣ ਦੀ ਸਿਫਾਰਿਸ ਕੀਤੀ ਗਈ ਸੀ, ਜਿਸ ਨੂੰ ਚੋਣ ਕਮਿਸ਼ਨ ਨੇ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਵਿੱਚ 13 ਹਜ਼ਾਰ 276 ਪੰਚਾਇਤਾਂ ਲਈ 30 ਦਸੰਬਰ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ, ਜਦੋਂ ਕਿ ਇਸੇ ਦਿਨ ਵੋਟਾਂ ਤੋਂ ਤੁਰੰਤ ਬਾਅਦ ਗਿਣਤੀ ਸ਼ੁਰੂ ਹੋ ਜਾਏਗੀ, ਜਿਨਾਂ ਦਾ ਨਤੀਜਾ ਉਸੇ ਦਿਨ ਹੀ ਕੱਢ ਦਿੱਤਾ ਜਾਏਗਾ।
ਸੂਬਾ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ 15 ਦਸੰਬਰ ਨੂੰ ਪੰਚਾਇਤੀ ਚੋਣਾਂ ਦਾ ਨੋਟੀਫਿਕੇਸ਼ਨ ਕੀਤਾ ਜਾਏਗਾ, ਜਿਸ ਤੋਂ ਬਾਅਦ ਚੋਣ ਪ੍ਰਕ੍ਰਿਆ ਸ਼ੁਰੂ ਹੋ ਜਾਏਗੀ। ਜਿਸ ਤੋਂ ਬਾਅਦ ਨਾਮਜ਼ਦਗੀ ਕਾਗ਼ਜ਼ ਦੀ ਭਰਨ ਦਾ ਕੰਮ ਸ਼ੁਰੂ ਹੁੰਦੇ ਹੋਏ 19 ਦਸੰਬਰ ਤੱਕ ਨਾਮਜ਼ਦਗੀ ਕਾਗ਼ਜ਼ ਭਰੇ ਜਾਣਗੇ। ਨਾਮਜ਼ਦਗੀ ਕਾਗਜ਼ੀ ਦੀ ਚੈਕਿੰਗ 20 ਦਸੰਬਰ ਨੂੰ ਕੀਤੀ ਜਾਏਗੀ ਤਾਂ 21 ਦਸੰਬਰ ਤੱਕ ਨਾਮਜ਼ਦਗੀ ਕਾਗ਼ਜ਼ ਵਾਪਸ ਲੈਣ ਦੀ ਆਖ਼ਰੀ ਤਰੀਕ ਹੋਏਗੀ। ਜਿਸ ਤੋਂ ਬਾਅਦ 28 ਦਸੰਬਰ ਤੱਕ ਉਮੀਦਵਾਰ ਆਪਣਾ ਚੋਣ ਪ੍ਰਚਾਰ ਕਰ ਸਕਣਗੇ ਅਤੇ 28 ਦੀ ਸ਼ਾਮ ਨੂੰ ਚੋਣ ਪ੍ਰਚਾਰ ਪੂਰੀ ਤਰਾਂ ਬੰਦ ਹੋ ਜਾਏਗੀ। ਜਿਸ ਤੋਂ ਬਾਅਦ 30 ਦਸੰਬਰ ਨੂੰ 13 ਹਜ਼ਾਰ 276 ਪਿੰਡਾਂ ਲਈ ਸਰਪੰਚ ਅਤੇ ਪੰਚ ਚੁਣਨ ਲਈ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਇਸੇ ਦਿਨ ਤੁਰੰਤ ਵੋਟਾਂ ਤੋਂ ਬਾਅਦ ਗਿਣਤੀ ਸ਼ੁਰੂ ਹੋ ਜਾਏਗੀ ਅਤੇ ਨਤੀਜੇ ਘੋਸ਼ਿਤ ਕਰ ਦਿੱਤੇ ਜਾਣਗੇ।
ਚੋਣ ਕਮਿਸ਼ਨ ਅਨੁਸਾਰ ਪੰਜਾਬ ਦੇ 13 ਹਜ਼ਾਰ 276 ਪਿੰਡਾਂ ਵਿੱਚ 83 ਹਜ਼ਾਰ 831 ਵਾਰਡ ਬਣਾਏ ਗਏ ਹਨ। ਜਿਸ ਵਿੱਚ 13 ਹਜ਼ਾਰ 276 ਸਰਪੰਚ ਅਤੇ 83 ਹਜ਼ਾਰ 831 ਪੰਚ ਚੁਣੇ ਜਾਣਗੇ। ਇਨਾਂ ਵਿੱਚ 17 ਹਜ਼ਾਰ 811 ਐਸ.ਸੀ., 12 ਹਜ਼ਾਰ 634 ਐਸ.ਸੀ. ਮਹਿਲਾ, 22 ਹਜ਼ਾਰ 690 ਜਨਰਲ ਮਹਿਲਾ ਅਤੇ 26 ਹਜ਼ਾਰ 315 ਜਰਨਲ ਤੇ 4381 ਬੀ.ਸੀ. ਕੈਟਾਗਿਰੀ ਦੇ ਪੰਚਾ ਦੀ ਚੋਣ ਹੋਏਗੀ।
ਇਨਾਂ ਪੰਚਾਇਤੀ ਚੋਣਾਂ ਵਿੱਚ 1 ਕਰੋੜ 27 ਲੱਖ 87 ਹਜ਼ਾਰ 395 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਅਤੇ ਇਸ ਵਿੱਚ 66 ਲੱਖ 88 ਹਜ਼ਾਰ 245 ਪੁਰਸ਼ ਅਤੇ 60 ਹਜ਼ਾਰ 99 ਹਜ਼ਾਰ 053 ਮਹਿਲਾ ਵੋਟਰ ਸ਼ਾਮਲ ਹਨ।
ਇਨਾਂ ਚੋਣਾਂ ਨੂੰ ਕਰਵਾਉਣ ਲਈ 17 ਹਜ਼ਾਰ 268 ਪੋਲਿੰਗ ਬੂਥ ਬਣਾਏ ਗਏ ਹਨ ਤਾਂ 86 ਹਜ਼ਾਰ 340 ਮੁਲਾਜਮਾ ਦੀ ਡਿਊਟੀ ਵੀ ਲਗਾਈ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।