ਵੱਡੇ ਭਰਾ ਨੇ ਜ਼ਮੀਨੀ ਵਿਵਾਦ ’ਚ ਛੋਟੇ ਭਰਾ ਦਾ ਕੀਤਾ ਕਤਲ

Crime News
ਵੱਡੇ ਭਰਾ ਨੇ ਜ਼ਮੀਨੀ ਵਿਵਾਦ ’ਚ ਛੋਟੇ ਭਰਾ ਦਾ ਕੀਤਾ ਕਤਲ

(ਮੇਵਾ ਸਿੰਘ) ਅਬੋਹਰ। ਨਗਰ ਥਾਣਾ-2 ਪੁਲਿਸ ਵੱਲੋਂ ਦਰਜ ਕੀਤੇ ਕਤਲ ਦੇ ਮੁਕੱਦਮੇ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਮੈਡਮ ਪਰਮਿਲਾ ਰਾਣੀ ਨੇ ਦੱਸਿਆ ਕਿ ਮੈਟਰੋ ਕਾਲੋਨੀ ਨਿਵਾਸੀ ਸੁਰਿੰਦਰਪਾਲ ਪੁੱਤਰ ਧਰਮਪਾਲ ਨੂੰ ਛੋਟੇ ਭਰਾ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਕਾਬੂ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਸਪੀਕਰ ਸੰਧਵਾਂ ਦੀ ਆਵਾਜ਼ ਚ ਫੋਨ ਕਰਕੇ ਪੈਸੇ ਮੰਗਣ ਵਾਲੇ 2 ਗ੍ਰਿਫ਼ਤਾਰ

ਐੱਸਐੱਚਓ ਮੈਡਮ ਨੇ ਦੱਸਿਆ ਕਿ ਮ੍ਰਿਤਕ ਪੰਕਜਪਾਲ ਦੀ ਪਤਨੀ ਕੰਵਲਜੀਤ ਕੌਰ ਦੇ ਬਿਆਨਾਂ ਦੇ ਅਧਾਰ ’ਤੇ ਸੁਰਿੰਦਰਪਾਲ ਪੁੱਤਰ ਧਰਮਪਾਲ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਕਤਲ ਦੇ ਕਾਰਨ ਸਬੰਧੀ ਪਤਾ ਚੱਲਿਆ ਹੈ ਕਿ ਦੋਵਾਂ ਭਰਾਵਾਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਸੀ। ਝਗੜੇ ਦੌਰਾਨ ਸੁਰਿੰਦਰਪਾਲ ਨੇ ਆਪਣੇ ਛੋਟੇ ਭਰਾ ਪੰਕਜਪਾਲ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਪੋਸਟਮਾਰਟਮ ਤੋਂ ਬਾਅਦ ਲਾਸ ਵਾਰਸਾਂ ਨੂੰ ਸੌਂਪ ਦਿੱਤੀ। ਸਾਰੇ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਅਜੇ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਭੇਜ ਦਿੱਤਾ ਹੈ।