ਜਾਗਰੂਕਤਾ ਦਾ ਅਸਰ
ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ਨੇ ਕਣਕ-ਝੋਨੇ ਦੇ ਚੱਕਰ ’ਚੋਂ ਨਿੱਕਲਣ ਲਈ ਜਾਗਰੂਕਤਾ ਦੀ ਲਹਿਰ ਚਲਾ ਦਿੱਤੀ ਹੈ ਇਹਨਾਂ ਜਥੇਬੰਦੀਆਂ ਨੇ ਇਸ ਗੱਲ ਨੂੰ ਤਾਂ ਭਲੀ-ਭਾਂਤ ਸਵੀਕਾਰ ਕਰ ਲਿਆ ਹੈ ਕਿ ਝੋਨੇ ਦੀ ਬਿਜਾਈ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੁੰਦਾ ਜਾ ਰਿਹਾ ਹੈl
ਜਿਸ ਨਾਲ ਪੰਜਾਬ ਇੱਕ ਦਿਨ ਮਾਰੂਥਲ ਹੀ ਬਣੇਗਾ ਇਸੇ ਤਰ੍ਹਾਂ ਪੀਣ ਵਾਲੇ ਪਾਣੀ ਦੀ ਘਾਟ ਵੀ ਵੱਡੀ ਸਮੱਸਿਆ ਬਣੇਗੀ ਇਹ ਇੱਕ ਚੰਗਾ ਰੁਝਾਨ ਹੈ ਘੱਟੋ-ਘੱਟ ਜਿਹੜੀ ਧਿਰ (ਕਿਸਾਨ) ਨੇ ਆਪਣਾ ਮਨ ਬਦਲਣਾ ਹੈ ਉਸ ਨੇ ਮਨ ਬਣਾ ਲਿਆ ਹੈ ਪਰ ਇਹ ਧਿਰ ਮਸਲੇ ਦਾ ਦੂਜਾ ਪਹਿਲੂ ਵੀ ਉਠਾ ਰਹੀ ਹੈ ਕਿ ਬਦਲਵੀਆਂ ਫਸਲਾਂ ਦਾ ਵਾਜ਼ਬ ਰੇਟ ਵੀ ਕਿਸਾਨਾਂ ਨੂੰ ਦਿੱਤਾ ਜਾਵੇl
ਤਾਂ ਕਿ ਉਹ ਝੋਨੇ ਦਾ ਖਹਿੜਾ ਛੱਡ ਸਕਣ ਜੇਕਰ ਸਰਕਾਰਾਂ ਤੇ ਕਿਸਾਨਾਂ ਰਲ਼ ਕੇ ਹੰਭਲਾ ਮਾਰਿਆ ਤਾਂ ਕੋਈ ਵਜ੍ਹਾ ਨਹੀਂ ਕਿ ਤਬਦੀਲੀ ਨਾ ਆਵੇ ਪਰ ਜਦੋਂ ਕਿਸਾਨ ਨੂੰ ਨਵੀਂ ਫਸਲ ਦਾ ਸਹੀ ਰੇਟ ਨਾ ਮਿਲੇ ਜਾਂ ਫਸਲ ਕਈ-ਕਈ ਦਿਨ ਮੰਡੀ ’ਚ ਪਈ ਰਹੇ ਤਾਂ ਕਿਸਾਨਾਂ ਨੂੰ ਨਵੇਂ ਰਸਤੇ ’ਤੇ ਤੋਰਨਾ ਮੁਸ਼ਕਲ ਹੁੰਦਾ ਹੈ ਮੱਕੀ ਇਸ ਦੀ ਉਦਾਹਰਨ ਹੈ, ਤੈਅ ਰੇਟ ’ਤੇ ਨਾ ਵਿਕਣ ਕਾਰਨ ਕਿਸਾਨ ਮੱਕੀ ਦੀ ਖੇਤੀ ਤੋਂ ਪੈਰ ਪਿਛਾਂਹ ਖਿੱਚ ਰਹੇ ਸਨ ਪਰ ਇੱਥੇ ਕਿਸਾਨਾਂ ਲਈ ਵੀ ਜ਼ਰੂਰੀ ਹੈl
ਕਿ ਸੰਸਾਰ ਪੱਧਰ ’ਤੇ ਆ ਰਹੀਆਂ ਤਬਦੀਲੀਆਂ ਨੂੰ ਪਛਾਣਨ ਅਤੇ ਉਹਨਾਂ ਫਸਲਾਂ ਦੀ ਬਿਜਾਈ ਵੱਲ ਧਿਆਨ ਦੇਣ ਜਿਨ੍ਹਾਂ ਦੀ ਮੰਗ ਜ਼ਿਆਦਾ ਹੈ ਕਿੰਨੂੰਆਂ ਦੀ ਬਾਗਬਾਨੀ, ਆਲੂ ਤੇ ਪਿਆਜ਼ ਸਮੇਤ ਕਈ ਫਸਲਾਂ ਹਨ ਜੋ ਕਿਸਾਨ ਆਪਣੀ ਸਮਝ ਅਨੁਸਾਰ ਤੇ ਬਿਨਾਂ ਸਰਕਾਰ ਦੀ ਸਲਾਹ ਦੇ ਬੀਜਦੇ ਹਨ ਪਿਛਲੇ ਸਾਲਾਂ ’ਚ ਕਿੰਨੂੰ ਉਤਪਾਦਕਾਂ ਨੇ ਚੰਗੀ ਕਮਾਈ ਕੀਤੀ ਹੈl
ਇਸੇ ਤਰ੍ਹਾਂ ਆਲੂ, ਪਿਆਜ਼ ਵੀ ਵਧੀਆ ਵਿਕਿਆ ਇਸ ਗੱਲ ’ਚ ਦੋ ਰਾਇ ਨਹੀਂ ਕਿ ਕਈ ਕਿਸਾਨ, ਖੇਤੀਬਾੜੀ ਵਿਭਾਗ ਦੀਆਂ ਉਮੀਦਾਂ ਤੋਂ ਵੀ ਅੱਗੇ ਲੰਘ ਰਹੇ ਹਨ ਇੱਕ ਹੋਰ ਗੱਲ ਜੋ ਅਹਿਮ ਹੈ ਕਿ ਕਿਸਾਨਾਂ ਨੂੰ ਸਿਰਫ਼ ਉਤਪਾਦਕ ਬਣਨ ਦੇ ਨਾਲ-ਨਾਲ ਵਿਕਰੇਤਾ ਵੀ ਬਣਨਾ ਪਵੇਗਾ ਵਿਕਰੇਤਾ ਬਣ ਕੇ ਕਿਸਾਨ ਆਪਣੀ ਜਿਣਸ ਸਿੱਧਾ ਗਾਹਕ ਨੂੰ ਵੇਚ ਕੇ ਮੰਡੀ ਦੇ ਭਾਅ ਤੋਂ ਦੁੱਗਣੇ-ਤਿੱਗਣੇ ਭਾਅ ਲੈ ਸਕਦਾ ਹੈl
ਹਰੀਆਂ ਸਬਜ਼ੀਆਂ ਜੋ ਮੰਡੀ ’ਚ 5-15 ਰੁਪਏ ਕਿੱਲੋ ਤੱਕ ਵਿਕਦੀਆਂ ਹਨ ਉਹੀ ਗਾਹਕ ਤੱਕ 35-50 ਰੁਪਏ ਕਿੱਲੋ ਤੱਕ ਪਹੁੰਚਦੀਆਂ ਹਨ ਜੇਕਰ ਕਿਸਾਨ ਇਸ ਤੋਂ ਅੱਧੇ ਰੇਟ ’ਤੇ ਵੀ ਵੇਚੇ ਤਾਂ ਮੰਡੀ ਨਾਲੋਂ ਕੀਮਤ ਕਈ ਗੁਣਾ ਵੱਧ ਮਿਲੇਗੀ ਕਿਸਾਨ ਨੂੰ ਸਰੀਰਕ ਮਿਹਨਤ ਦੇ ਨਾਲ-ਨਾਲ ਆ ਰਹੀਆਂ ਤਬਦੀਲੀਆਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਵੱਧ ਸਮਝਦਾਰ, ਤਕਨੀਕੀ ਜਾਣਕਾਰੀ ਵਾਲਾ ਤੇ ਆਰਥਿਕ ਜਗਤ ਨੂੰ ਸਮਝਣ ਵਾਲਾ ਕਿਸਾਨ ਵਧੇਰੇ ਸਫਲ ਹੋ ਸਕਦਾ ਹੈ ਜੇਕਰ ਸਰਕਾਰਾਂ ਵੀ ਕਿਸਾਨਾਂ ਦੇ ਮਸਲਿਆਂ ਦੇ ਹੱਲ ਲਈ ਜੁਟ ਜਾਣ ਤਾਂ ਦੋਵਾਂ ਦਾ ਸਹਿਯੋਗ ਰੰਗ ਲਿਆ ਸਕਦਾ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














