ਈਡੀ ਨੇ ਦੂਜੇ ਦਿਨ ਰਾਹੁਲ ਗਾਂਧੀ ਤੋਂ ਕੀਤੀ ਪੁੱਛਗਿੱਛ
(ਏਜੰਸੀ) ਨਵੀਂ ਦਿੱਲੀ। ਨੈਸ਼ਨਲ ਹੇਰਾਲਡ ਮਾਮਲੇ ’ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਈਡੀ ਨੇ ਦੂਜੇ ਦਿਨ ਪੁੱਛਗਿੱਛ ਕੀਤੀ। ਸੋਮਵਾਰ ਨੂੰ ਉਨ੍ਹਾਂ ਨੂੰ 9 ਘੰਟੇ ਈਡੀ ਦੇ ਦਫਤਰ ’ਚ ਬੈਠਣਾ ਪਿਆ ਅਤੇ ਮੰਗਲਵਾਰ ਨੂੰ ਵੀ ਉਨ੍ਹਾਂ ਤੋਂ ਦੋ ਦੌਰ ’ਚ ਪੁੱਛਗਿੱਛ ਕੀਤੀ ਗਈ। ਦਰਅਸਲ, 10 ਸਾਲ ਪਹਿਲਾਂ ਭਾਜਪਾ ਦੇ ਰਾਜ ਸਭਾ ਸਾਂਸਦ ਸੁਬਰਾਮਨੀਅਮ ਸਵਾਮੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਸਬੰਧ ਵਿੱਚ ਈਡੀ ਇਨ੍ਹੀਂ ਦਿਨੀਂ ਰਾਹੁਲ ਗਾਂਧੀ ਤੋਂ ਪੁੱਛਗਿੱਛ ਕਰ ਰਹੀ ਹੈ।
ਇਸ ਤੋਂ ਪਹਿਲਾਂ ਦੂਜੇ ਦਿਨ ਰਾਹੁਲ ਕਾਰ ਰਾਹੀਂ ਈਡੀ ਦੇ ਦਫ਼ਤਰ ਪੁੱਜੇ। ਪ੍ਰਿਅੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਸੀ। ਰਾਹੁਲ ਨਾਲ ਪੈਦਲ ਮਾਰਚ ਕਰ ਰਹੇ ਕਾਂਗਰਸੀ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੂੰ ਪੁਲਿਸ ਨੇ ਵੈਨ ਵਿੱਚ ਬਿਠਾ ਲਿਆ। ਮਾਰਚ ਵਿੱਚ ਸ਼ਾਮਲ ਹੋਰ ਆਗੂਆਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਸੁਰਜੇਵਾਲਾ ਦਾ ਦੋਸ਼ ਹੈ ਕਿ ਪ੍ਰਦਰਸ਼ਨ ਦੌਰਾਨ ਉਸ ਨੂੰ ਸੱਟ ਲੱਗੀ ਹੈ। ਪੀ. ਚਿਦੰਬਰਮ ਨੂੰ ਵੀ ਪਸਲੀ ਵਿੱਚ ਸੱਟ ਲੱਗੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ