ਡੀਪੀਆਰਓ ਵਿਭਾਗ ਦੇ ਡਰਾਇਵਰ ਦੀ ਸੜਕ ਹਾਦਸੇ ’ਚ ਮੌਤ

Road Accident

ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲਾ ਲੁਧਿਆਣਾ ਦੇ ਡੀਪੀਆਰਓ ਵਿਭਾਗ ’ਚ ਬਤੌਰ ਡਰਾਇਵਰ ਤਾਇਨਾਤ ਪ੍ਰਭਜੋਤ ਸਿੰਘ ਦੀ ਅੱਜ ਤੜਕਸਾਰ ਇੱਕ ਸੜਕ ਹਾਦਸੇ (Road Accident) ’ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪ੍ਰਭਜੋਤ ਸਿੰਘ ਰੋਜਾਨਾਂ ਵਾਂਗ ਸਵੇਰੇ 7 ਕੁ ਵਜੇ ਦੇ ਕਰੀਬ ਡਿਊਟੀ ’ਤੇ ਜਾਣ ਲਈ ਘਰੋਂ ਨਿੱਕਲੇ। ਜਿਉਂ ਹੀ ਉਹ ਸਾਹਨੇਵਾਲ ਨਜ਼ਦੀਕ ਪਹੁੰਚੇ ਤਾਂ ਉਨਾਂ ਦੀ ਗੱਡੀ ਖ਼ਰਾਬ ਹੋ ਗਈ।

ਇਹ ਵੀ ਪੜ੍ਹੋ : ਬੁਢਾਪਾ ਪੈਨਸ਼ਨ ਨਾ ਹੋ ਜਾਵੇ ਬੰਦ !, ਕਰ ਲਓ ਆਹ ਕੰਮ, ਸਰਕਾਰ ਹੋਈ ਸਖ਼ਤ

ਖ਼ਰਾਬ ਗੱਡੀ ਨੂੰ ਠੀਕ ਕਰਵਾਉਣ ਲਈ ਪ੍ਰਭਜੋਤ ਸਿੰਘ ਕਿਸੇ ਖਾਸ ਦਾ ਇੰਤਜਾਰ ਕਰ ਰਹੇ ਸਨ। ਜਿੰਨਾਂ ਨੂੰ ਅਚਾਨਕ ਹੀ ਇੱਕ ਤੇਜ਼ ਰਫ਼ਤਾਰ ਬਲੈਰੋ ਗੱਡੀ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਪ੍ਰਭਜੋਤ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ। ਜਿੰਨਾਂ ਨੂੰ ਰਾਹਗੀਰਾਂ ਦੁਆਰਾ ਇਲਾਜ਼ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਉਣ ਲਈ ਲ਼ਿਜਾਇਆ ਜਾ ਰਿਹਾ ਸੀ ਪਰ ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਪ੍ਰਭਜੋਤ ਸਿੰਘ (42) ਰਸਤੇ ਵਿੱਚ ਹੀ ਦਮ ਤੋੜ ਗਏ। ਪ੍ਰਭਜੋਤ ਸਿੰਘ ਦੀ ਅਚਨਚੇਤੀ ਮੌਤ ’ਤੇ ਡੀਪੀਆਰਓ ਵਿਭਾਗ ਦੇ ਮੁਖੀ ਪੁਨੀਤ ਗਿੱਲ, ਤਿਲਕ ਰਾਜ਼ ਆਦਿ ਅਧਿਕਾਰੀਆਂ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।