ਖੁੱਲ੍ਹੀਆਂ ਅੱਖਾਂ ਦਾ ਸੁਫਨਾ

Children Education

ਖੁੱਲ੍ਹੀਆਂ ਅੱਖਾਂ ਦਾ ਸੁਫਨਾ

ਚੀਨ ‘ਚ ਚਾਂਗਲਸੇ ਨਾਂਅ ਦੇ ਇੱਕ ਪ੍ਰਸਿੱਧ ਸਾਧੂ ਹੋਏ ਉਨ੍ਹਾਂ ਦੇ ਚਿਹਰੇ ‘ਤੇ ਕਦੇ ਉਦਾਸੀ ਨਹੀਂ ਆਉਂਦੀ ਸੀ ਸਦਾ ਖੁਸ਼ ਦਿਖਾਈ ਦਿੰਦੇ ਪਰ ਅੱਜ ਉਨ੍ਹਾਂ ਦੇ ਚਿਹਰੇ ‘ਤੇ ਉਦਾਸੀ ਦੀਆਂ ਰੇਖਾਵਾਂ ਸਾਫ਼ ਨਜ਼ਰ ਆ ਰਹੀਆਂ ਸਨ ਕੁਝ ਭਗਤਾਂ ਨੇ ਪੁੱਛ ਲਿਆ, ”ਅੱਜ ਤੁਸੀਂ ਉਦਾਸ ਕਿਉਂ ਹੋ?” ”ਇੱਕ ਅਜਿਹੀ ਸਮੱਸਿਆ ਹੈ, ਜਿਸ ਦਾ ਮੇਰੇ ਕੋਲ ਕੋਈ ਹੱਲ ਨਹੀਂ ਹੈ ਇਸ ਲਈ ਮੈਂ ਉਦਾਸ ਹਾਂ” ਚਾਂਗਲਸੇ ਨੇ ਹੌਲੀ ਜਿਹੀ ਕਿਹਾ   ”ਤੁਸੀਂ ਸਾਰਿਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਲੇ ਹੋ  ਭਲਾ ਅਜਿਹਾ ਕੀ ਹੈ, ਕਿਸ ਨੇ ਤੁਹਾਨੂੰ ਇੰਨਾ ਉਦਾਸ ਤੇ ਪਰੇਸ਼ਾਨ ਕਰ ਦਿੱਤਾ? ਦੱਸੋ ਖਾਂ!” ਆਪਣੇ ਭਗਤਾਂ ਤੇ ਹੋਰ ਲੋਕਾਂ ਨੂੰ ਹੈਰਾਨ ਵੇਖ ਕੇ ਉਸ ਫ਼ਕੀਰ ਨੇ ਕਿਹਾ, ”ਕੱਲ੍ਹ ਰਾਤ ਸੁਪਨੇ ‘ਚ ਮੈਂ ਤਿਤਲੀ ਬਣ ਕੇ ਇੱਕ-ਇੱਕ ਫੁੱਲ ‘ਤੇ ਮੰਡਰਾ ਰਿਹਾ ਸੀ ਜਦੋਂ ਮੈਂ ਆਪਣੇ-ਆਪ ਨੂੰ ਤਿਤਲੀ ਬਣਿਆ ਵੇਖਿਆ, ਤਾਂ ਮੈਂ ਸੋਚਿਆ ਕਿ ਕੀ ਤਿਤਲੀ ਵੀ ਆਪਣੇ ਸੁਫ਼ਨੇ ‘ਚ ਆਪਣੇ-ਆਪ ਨੂੰ ਆਦਮੀ ਬਣਦੇ ਹੋਏ ਵੇਖਦੀ ਹੋਵੇਗੀ? ਬੱਸ, ਇਹੀ ਸਮਝ ਨਹੀਂ ਆ ਰਿਹਾ’

ਇੰਨਾ ਸੁਣ ਕੇ ਕੁਝ ਲੋਕ ਤਾਂ ਚਲੇ ਗਏ ਕਿਉਂਕਿ ਉਨ੍ਹਾਂ ਦੀ ਸਮਝ ‘ਚ ਕੁਝ ਨਹੀਂ ਆਇਆ ਇੱਕ ਜਗਿਆਸੂ ਉੱਥੇ ਖੜ੍ਹਾ ਰਿਹਾ ਉਦੋਂ ਫ਼ਕੀਰ ਨੇ ਕਿਹਾ, ”ਬੇਟਾ! ਯਾਦ ਰੱਖਣਾ, ਅਸੀਂ ਬਾਹਰ ਜੋ ਕੁਝ ਵੀ ਦੇਖਦੇ ਹਾਂ, ਉਹ ਖੁੱਲ੍ਹੀਆਂ ਅੱਖਾਂ ਦਾ ਸੁਫ਼ਨਾ ਹੀ ਹੈ ਜਿਸ ਤਰ੍ਹਾਂ ਜਦੋਂ ਅਸੀਂ ਅੱਖਾਂ ਬੰਦ ਕਰਦੇ ਹਾਂ ਤਾਂ ਸਭ ਕੁਝ ਮਿਟ ਜਾਂਦਾ ਹੈ ਉਸੇ ਤਰ੍ਹਾਂ ਜਦੋਂ ਅੱਖਾਂ ਖੋਲ੍ਹਦੇ ਹਾਂ ਅਤੇ ਸਾਨੂੰ ਜੋ ਨਜ਼ਰ ਆਉਂਦਾ ਹੈ, ਅਸੀਂ ਇਸ ਨੂੰ ਹੀ ਸੱਚ ਮੰਨ ਲੈਂਦੇ ਹਾਂ ਜਦੋਂਕਿ ਇਹ ਵੀ ਸੁਫ਼ਨਾ ਹੀ ਹੈ, ਪਰ ਖੁੱਲ੍ਹੀਆਂ ਅੱਖਾਂ ਦਾ ਇਸ ਲਈ ਸਾਨੂੰ ਪਰਉਪਕਾਰ ਕਰਨ, ਲੋਕਾਂ ਦੇ ਦੁੱਖਾਂ-ਦਰਦਾਂ ਨੂੰ ਵੰਡਣ ਲਈ ਸਦਾ ਤੱਤਪਰ ਰਹਿਣਾ ਚਾਹੀਦਾ ਹੈ ਇਸੇ ਨੂੰ ਜ਼ਿੰਦਗੀ ਦਾ ਟੀਚਾ ਬਣਾ ਕੇ ਚੱਲਣਾ ਚਾਹੀਦਾ ਹੈ”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.