Farmers Protest: ਮੰਤਰੀ ਦੇ ਦਰਾਂ ’ਚ ਕਿਸਾਨਾਂ ਦਾ ਧਰਨਾ ਬਾਰਵੇਂ ਦਿਨ ਵੀ ਜਾਰੀ

Farmers Protest
ਸੁਨਾਮ: ਧਰਨੇ ਚ ਸ਼ਾਮਿਲ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਗੂ। ਤਸਵੀਰ: ਕਰਮ ਥਿੰਦ

ਝੋਨੇ ਦੀ ਖਰੀਦ ਅਤੇ ਲਿਫਟਿੰਗ, ਡੀਏਪੀ ਖਾਦ ਦੀ ਕਮੀ ਨੂੰ ਲੈ ਕੇ ਚੱਲ ਰਿਹਾ ਧਰਨਾ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਨਾਮ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਜੋ ਮੋਰਚਾ ਲਗਾਤਾਰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਚੱਲ ਰਿਹਾ ਹੈ, ਇਹ ਮੋਰਚਾ ਅੱਜ ਬਾਰਵੇਂ ਦਿਨ ਵਿੱਚ ਚਲਾ ਗਿਆ ਹੈ ਇਹ ਮੋਰਚਾ ਝੋਨੇ ਦੀ ਖਰੀਦ ਅਤੇ ਲਿਫਟਿੰਗ, ਡੀਏਪੀ ਖਾਦ ਦੀ ਕਮੀ ਅਤੇ ਝੋਨੇ ਦੀ ਪਰਾਲੀ ਦੇ ਪਾਏ ਜਾ ਰਹੇ ਪਰਚਾ ਪਰਚਿਆਂ ਨੂੰ ਲੈ ਕੇ ਲਗਾਇਆ ਗਿਆ ਹੈ। Farmers Protest

ਇਹ ਵੀ ਪੜ੍ਹੋ: Special Moong Dal Pakoda: ਕੀ ਤੁਸੀਂ ਵੀ ਹੋ ਪਕੌੜਿਆਂ ਦੇ ਸ਼ੌਕੀਨ, ਤਾਂ ਇਹ ਰੈਸਿਪੀ ਤੁਹਾਡੇ ਲਈ, ਪੜ੍ਹੋ ਤੇ ਅਜਮਾਓ

ਇਸ ਸਮੇਂ ਆਗੂਆਂ ਨੇ ਸੰਬੋਧਨ ਹੁੰਦੇ ਹੋਇਆ ਕਿਹਾ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਕਿਸਾਨਾਂ ਨੂੰ ਜਾਣ ਬੁੱਝ ਕੇ ਖੱਜਲ-ਖੁਆਰ ਕਰ ਰਹੀਆਂ ਹਨ ਦੇਸ਼ ਵਿੱਚ ਬਹੁਤ ਲੋਕ ਅਜਿਹੇ ਹਨ ਜਿਨਾਂ ਨੂੰ ਇੱਕ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਪਰ ਇਹ ਸਰਕਾਰਾਂ ਸਰਕਾਰੀ ਭੰਡਾਰਾ ਨੂੰ ਖਤਮ ਕਰਕੇ ਸਾਰੇ ਅਨਾਜ ਨੂੰ ਕਾਰਪੋਰੇਟ ਦੇ ਹੱਥਾਂ ਵਿੱਚ ਸੌਂਪਣਾ ਚਾਹੁੰਦੀਆਂ ਹਨ ਜਿਸ ਨਾਲ ਦੇਸ਼ ਵਿੱਚ ਭੁੱਖਮਰੀ ਹੋਰ ਜਿਆਦਾ ਤੇਜ਼ੀ ਨਾਲ ਵਧੇਗੀ ਅਤੇ ਕਿਸਾਨਾਂ ਦੀ ਵੱਡੀ ਪੱਧਰ ’ਤੇ ਲੁੱਟ ਹੋਵੇਗੀ ਇਹ ਸਰਕਾਰਾਂ ਚਾਹੁੰਦੀਆਂ ਹਨ ਕਿ ਇਥੋਂ ਦੀ ਸਾਰੀ ਜ਼ਮੀਨ ਕਿਸੇ ਨਾ ਕਿਸੇ ਢੰਗ ਨਾਲ ਵੱਡੀਆਂ ਕੰਪਨੀਆਂ ਨੂੰ ਸਮਾਈ ਜਾਵੇ ਅਤੇ ਆਹ ਛੋਟੇ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕੀਤਾ ਜਾਵੇ।

ਜਦੋਂ ਸਰਕਾਰਾਂ ਨੂੰ ਇਹਨਾਂ ਸਾਰੀਆਂ ਨੀਤੀਆਂ ’ਤੇ ਪਹਿਰਾ ਦਿੰਦੀਆਂ ਹਨ ਅਤੇ ਕਿਸਾਨਾਂ-ਮਜ਼ਦੂਰਾਂ ਦੇ ਹੱਥੋਂ ਉਹਨਾਂ ਦੀ ਜ਼ਮੀਨ ਉਹਨਾਂ ਦੀ ਕਿਰਤ ਖੋਹੀ ਜਾ ਰਹੀ ਹੈ ਤਦ ਸੰਘਰਸ਼ਸ਼ੀਲ ਜਥੇਬੰਦੀਆਂ ਇਹਨਾਂ ਸਾਰੀਆਂ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਨੂੰ ਖਾਰਜ ਕਰਕੇ ਲੋਕ ਪੱਖੀ ਨੀਤੀਆਂ ਬਣਾਉਣ ਸਬੰਧੀ ਸਰਕਾਰਾਂ ਨੂੰ ਅਪੀਲ ਕਰਦੀਆਂ ਹਨ ਕਿ ਜੇਕਰ ਅਨਾਜ ਉੱਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੁੰਦਾ ਹੈ ਤਾਂ ਇੱਥੇ ਕਣਕ ਦਾ ਆਟਾ 200 ਤੋਂ 300 ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗਾ।

ਕਿਸਾਨ-ਮਜ਼ਦੂਰ ਭਾਈਚਾਰੇ ਅਤੇ ਸਮੂਹ ਛੋਟੇ ਦੁਕਾਨਦਾਰਾਂ ਅਪੀਲ ਹੈ ਕਿ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ : ਆਗੂ

 ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਸ ਸਮੇਂ ਸਮੂਹ ਕਿਸਾਨ -ਮਜ਼ਦੂਰ ਭਾਈਚਾਰੇ ਅਤੇ ਸਮੂਹ ਛੋਟੇ ਦੁਕਾਨਦਾਰਾਂ ਅਪੀਲ ਕਰਦੀ ਹੈ ਕਿ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ। ਇਸ ਮੌਕੇ ਬਲਾਕ ਆਗੂ ਮਨੀ ਸਿੰਘ ਭੈਣੀ, ਯਾਦਵਿੰਦਰ ਸਿੰਘ ਚੱਠਾ,ਜਿੰਦਰ ਚੀਮਾ,ਜੀਤ ਗੰਢੂਆਂ,ਜਸਵੀਰ ਕੌਰ ਉਗਰਾਹਾਂ, ਮਨਜੀਤ ਕੌਰ ਤੋਲਾਵਾਲ, ਰਣਦੀਪ ਕੌਰ ਰਟੋਲਾਂ, ਸੁਖਵਿੰਦਰ ਕੌਰ, ਚਰਨਜੀਤ ਕੌਰ ਜਖੇਪਲ,ਆਦਿ ਹਾਜ਼ਰ ਸਨ। Farmers Protest

LEAVE A REPLY

Please enter your comment!
Please enter your name here