ਆਜ਼ਾਦ ਉਮੀਦਵਾਰਾਂ ਦੇ ਰੁਝਾਨਾਂ ਦੇ ਵਿੱਚ ਕੀਤੀ ਹੇਰਾ ਫੇਰੀ ਨੂੰ ਲੈ ਕੇ ਦੂਸਰੇ ਦਿਨ ਵੀ ਜਾਰੀ ਰਿਹਾ ਧਰਨਾ
ਲਹਿਰਾਗਾਗਾ (ਰਾਜ ਸਿੰਗਲਾ) ਨਗਰ ਕੌਂਸਲ ਚੋਣਾਂ ਦੇ ਕੱਲ੍ਹ ਆਏ ਰੁਝਾਨਾਂ ਦੇ ਵਿੱਚ ਹੋਈ ਹੇਰਾਫੇਰੀ ਨੂੰ ਲੈ ਕੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਗੇਟ ਮੂਹਰੇ ਏਵੀਐਮ ਮਸ਼ੀਨਾਂ ਦੇ ਭਰੇ ਹੋਏ ਟਰੱਕ ਨੂੰ ਰੋਕ ਕੇ ਧਰਨਾ ਦੂਜੇ ਦਿਨ ਲਗਾਤਾਰ ਜਾਰੀ ਹੈ। ਜਾਣਕਾਰੀ ਅਨੁਸਾਰ ਕੱਲ੍ਹ ਜਦੋਂ ਨਗਰ ਕੌਂਸਲ ਚੋਣਾਂ ਦਾ ਰਿਜ਼ਲਟ ਆਇਆ ਸੀ ਤਾਂ ਦੋ ਅਜਾਦ ਉਮੀਦਵਾਰ ਵਾਰਡ ਨੰਬਰ ਅੱਠ ਅਤੇ ਵਾਰਡ ਨੰਬਰ ਦੋ ਦੇ ਉਮੀਦਵਾਰਾਂ ਨੂੰ ਪਹਿਲਾਂ ਜੇਤੂ ਕਰਾਰ ਦੇ ਦਿੱਤਾ ਗਿਆ ਸੀ ਉਸ ਤੋਂ ਕੁਝ ਕੁਝ ਘੰਟਿਆਂ ਬਾਅਦ ਹੀ ਇਨ੍ਹਾਂ ਦੋਵਾਂ ਸੀਟਾਂ ਉੱਤੇ ਕਾਂਗਰਸ ਜੇਤੂ ਕਰਾਰ ਦਿੱਤੀ ਗਈ ਸੀ।
ਜਿਸ ਦੇ ਮੱਦੇਨਜ਼ਰ ਹੁੰਦੇ ਹੋਏ ਰੋਸ ਪ੍ਰਦਰਸ਼ਨ ਕਰਦੇ ਹੋਏ ਵਾਰਡ ਦੇ ਆਜ਼ਾਦ ਉਮੀਦਵਾਰਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹੈ। ਦੂਜੇ ਦਿਨ ਧਰਨੇ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਬੀਰ ਸਿੰਘ ਕੁੰਦਰਾ ਵਿਸ਼ੇਸ਼ ਤੌਰ ’ਤੇ ਪਹੁੰਚੇ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਕਿ ਕਾਂਗਰਸ ਸ਼ਰ੍ਹੇਆਮ ਆਪਣੀ ਗੁੰਡਾਗਰਦੀ ’ਤੇ ਉਤਰ ਆਈ ਹੈ। ਜੇਤੂ ਉਮੀਦਵਾਰਾਂ ਨੂੰ ਹਾਰਿਆ ਹੋਇਆ ਸਾਬਿਤ ਕਰਨਾ ਇਹ ਲੋਕਤੰਤਰ ਦਾ ਘਾਣ ਹੈ। ਇਸ ਤੋਂ ਵਧ ਕੇ ਕਾਂਗਰਸ ਸਰਕਾਰ ਵੱਲੋਂ ਹੇਰਾਫੇਰੀ ਕੀ ਹੋਵੇਗੀ।
ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਕਿ ਮੈਂ ਆਜ਼ਾਦ ਉਮੀਦਵਾਰਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਹੱਕ ਜਿੱਤ ਦੀ ਲੜਾਈ ਲਈ ਮੈਂ ਹਰ ਸੰਭਵ ਮਦਦ ਕਰਾਂਗਾ। ਬੀਬੀ ਰਜਿੰਦਰ ਕੌਰ ਭੱਠਲ ਨੂੰ ਕਰਡੇ ਹੱਥੀਂ ਲੈਂਦੇ ਹੋਏ ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਕਿ ਸਾਰਾ ਕੁਝ ਕਾਂਗਰਸ ਸਰਕਾਰ ਦੀ ਸ਼ਹਿ ’ਤੇ ਹੋ ਰਿਹਾ ਹੈ। ਬੀਬੀ ਭੱਠਲ ਨੂੰ ਚਾਹੀਦਾ ਕਿ ਉਹ ਆਪਣੀ ਹਾਰ ਸਵੀਕਾਰ ਕਰਕੇ ਆਜ਼ਾਦ ਉਮੀਦਵਾਰਾਂ ਦੀ ਝੋਲੀ ਦੇ ਵਿੱਚ ਉਨ੍ਹਾਂ ਦੀ ਜਿੱਤ ਪਾਈ ਜਾਵੇ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਕੁਦਨੀ ਨੇ ਆਖਿਆ ਕਿ ਨਗਰ ਕੌਂਸਲ ਚੋਣਾਂ ਦੇ ਆਏ ਰੁਝਾਨਾਂ ਦੇ ਬਾਅਦ ਵਿਚ ਲੋਕਾਂ ਦਾ ਤਾਂ ਲੋਕਤੰਤਰ ਤੋਂ ਵਿਸ਼ਵਾਸ ਹੀ ਉੱਠ ਗਿਆ ਹੈ।
ਜਦੋਂ ਇੱਕ ਉਮੀਦਵਾਰ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਉਸਦਾ ਰੁਝਾਨ ਬਦਲ ਕਿਵੇ ਸਕਦਾ ਹੈ ਜਾਣਕਾਰੀ ਮੁਤਾਬਕ ਦੱਸਿਆ ਜਾਂਦਾ ਹੈ ਕਿ ਕੱਲ੍ਹ ਰਾਤ ਪੰਜਾਬ ਚੋਣ ਅਜ਼ਰਵਰ ਪੰਜਾਬ ਇਹ ਸਾਰੇ ਉਮੀਦਵਾਰਾਂ ਤੋਂ ਪੁੱਛ ਪੜਤਾਲ ਕਰ ਕੇ ਕੋਈ ਫੈਸਲਾ ਕਰਨਾ ਸੀ ਪਰ ਦੂਜੇ ਦਿਨ ਵੀ ਆਜ਼ਾਦ ਉਮੀਦਵਾਰ ਇੰਤਜ਼ਾਰ ਕਰਦੇ ਦਿਖੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.