ਡੇਰਾ ਸ਼ਰਧਾਲੂ ਨੇ ਇਮਾਨਦਾਰੀ ਦਿਖਾਉਂਦਿਆਂ ਮੋੜਿਆ ਮੋਬਾਇਲ ਫੋਨ | Welfare
Welfare: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਏ ਦਿਨ ਇਮਾਨਦਾਰੀ ਦਿਖਾਉਂਦੇ ਹੋਏ ਮਹਿੰਗੇ ਮੁੱਲ ਦੀਆਂ ਲੱਭੀਆਂ ਵੱਖ-ਵੱਖ ਵਸਤੂਆਂ ਅਸਲ ਮਾਲਕਾਂ ਨੂੰ ਮੋੜ ਕੇ ਇਨਸਾਨੀਅਤ ਨੂੰ ਜਿੰਦਾ ਰੱਖ ਰਹੇ ਹਨ। ਇਸੇ ਤਰ੍ਹਾਂ ਸੁਨਾਮ ਬਲਾਕ ਦੇ ਪਿੰਡ ਚੱਠਾ ਨਨਹੇੜਾ ਦੇ ਪਿਓ-ਪੁੱਤ ਡੇਰਾ ਸ਼ਰਧਾਲੂਆਂ ਵੱਲੋ ਮਹਿੰਗੇ ਮੁੱਲ ਦਾ ਲੱਭਿਆ ਮੋਬਾਈਲ ਫੋਨ ਅਸਲ ਮਾਲਕ ਨੂੰ ਵਾਪਸ ਮੋਡ਼ ਕੇ ਇਮਾਨਦਾਰੀ ਦਿਖਾਈ ਹੈ।
ਇਹ ਵੀ ਪੜ੍ਹੋ: Saint Dr MSG: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ
ਇਸ ਸਬੰਧੀ ਪਿੰਡ ਚੱਠਾ ਨਨਹੇੜਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰ ਸੁਖਦੇਵ ਸਿੰਘ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅੱਜ ਸਵੇੇਰੇ ਆਪਣੇ ਪੁੱਤਰ ਅਰਸਦੀਪ ਸਿੰਘ ਇੰਸਾਂ ਨਾਲ ਮੋਟਰਸਾਈਕਲ ’ਤੇ ਆਪਣੇ ਪਿੰਡ ਤੋਂ ਦਿੜਬਾ ਵਿਖੇ ਜਾ ਰਹੇ ਸਨ ਤਾਂ ਰਾਸਤੇ ਦੇ ਵਿੱਚ ਉਹਨਾਂ ਨੂੰ ਇੱਕ ਮਹਿੰਗੇ ਮੁੱਲ ਦਾ ਮੋਬਾਇਲ ਫੋਨ ਲੱਭਿਆ। ਉਹਨਾਂ ਵੱਲੋਂ ਪੂਜਨੀਕ ਗੁਰੂ ਜੀ ਦੀਆਂ ਪਾਵਨ ਪ੍ਰੇਰਨਾਵਾਂ ’ਤੇ ਚੱਲਦਿਆਂ ਮੋਬਾਇਲ ਦੇ ਅਸਲ ਮਾਲਕ ਨੂੰ ਫੋਨ ’ਤੇ ਜਾਣਕਾਰੀ ਦਿੱਤੀ ਅਤੇ ਆਪਣੇ ਪਿੰਡ ਬੁਲਾਇਆ, ਜਿਸ ਉਪਰੰਤ ਲਹਿਰਾਗਾਗਾ ਦੇ ਪਿੰਡ ਕੋਟੜਾ ਦਾ ਵਸਨੀਕ ਗੁਰੂ ਸਿੰਘ ਆਪਣੇ ਦੋ ਹੋਰ ਸਾਥੀਆਂ ਸਮੇਤ ਮੋਬਾਇਲ ਫੋਨ ਲੈਣ ਲਈ ਉਹਨਾਂ ਦੇ ਪਿੰਡ ਪੁੱਜਾ, ਜਿਸ ਨੂੰ ਉਹਨਾਂ ਵੱਲੋਂ ਉਸਦਾ ਫੋਨ ਸੌਂਪ ਦਿੱਤਾ ਗਿਆ। Welfare
ਮੋਬਾਈਲ ਫੋਨ ਮਿਲਣ ਤੋਂ ਬਾਅਦ ਫੋਨ ਮਾਲਕ ਨੇ ਕਿਹਾ ਕਿ ਉਸ ਕੋਲ ਕੋਈ ਸ਼ਬਦ ਨਹੀਂ ਹਨ ਕਿ ਉਹ ਕਿਸ ਤਰ੍ਹਾਂ ਤੁਹਾਡਾ ਅਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰੇ ਅਤੇ ਉਨ੍ਹਾਂ ਪੂਜਨੀਕ ਗੁਰੂ ਜੀ ਦਾ ਵੀ ਕੋਟਿਨ-ਕੋਟ ਧੰਨਵਾਦ ਕੀਤਾ ਅਤੇ ਕਿਹਾ ਕਿ ਧੰਨ ਹਨ ਤੁਹਾਡੇ ਗੁਰੂ ਜੀ ਜੋ ਤੁਹਾਨੂੰ ਇਸ ਤਰ੍ਹਾਂ ਦੀ ਇਮਾਨਦਾਰੀ ਦੀ ਸਿੱਖਿਆ ਦਿੰਦੇ ਹਨ, ਜਿਸਦੇ ਤਹਿਤ ਉਸਦਾ ਮਹਿੰਗੇ ਮੁੱਲ ਦਾ ਮੋਬਾਈਲ ਫੋਨ ਅੱਜ ਉਸ ਨੂੰ ਵਾਪਸ ਮਿਲਿਆ ਹੈ।