ਡੇਰਾ ਸ਼ਰਧਾਲੂ ਨੇ ਪੈਸੇ ਵਾਪਸ ਕਰਕੇ ਦਿਖਾਈ ਇਮਾਨਦਾਰੀ

ਡੇਰਾ ਸ਼ਰਧਾਲੂ ਨੇ ਪੈਸੇ ਵਾਪਸ ਕਰਕੇ ਦਿਖਾਈ ਇਮਾਨਦਾਰੀ

ਲੌਂਗੋਵਾਲ(ਹਰਪਾਲ)। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਨੂੰ ਇੱਕ ਬੈਂਕ ਦੇ ਕੈਸ਼ੀਅਰ ਵੱਲੋਂ ਪੰਦਰਾਂ ਹਜ਼ਾਰ Wਪਏ ਗਲਤੀ ਨਾਲ ਵੱਧ ਦੇਣ ਤੇ ਉਸ ਨੂੰ ਵਾਪਸ ਕਰਕੇ ਇਮਾਨਦਾਰੀ ਦਿਖਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਲੌਂਗੋਵਾਲ ਦੇ ਪੰਦਰਾਂ ਮੈਂਬਰ ਗੁਰਤੇਜ ਸਿੰਘ ਇੰਸਾਂ ਨੇ ਦੱਸਿਆ ਕਿ ਅੱਜ ਜਦੋਂ ਉਹ ਐਚ ਡੀ ਐਫ ਸੀ ਬੈਂਕ ਬਰਾਂਚ ਰਾਜੀਆ (ਬਰਨਾਲਾ) ਵਿਚੋਂ ਕੈਸ਼ ਕਢਵਾਉਣ ਗਿਆ ਤਾਂ ਕੈਸ਼ੀਅਰ ਨੇ ਮੈਨੂੰ ਗਲਤੀ ਨਾਲ ਪੰਦਰਾਂ ਹਜ਼ਾਰ Wਪਏ ਵੱਧ ਦੇ ਦਿੱਤੇ। ਮੈਨੂੰ ਕੈਸ਼ੀਅਰ ਵੱਲੋਂ ਪੰਦਰਾਂ ਹਜ਼ਾਰ Wਪਏ ਵੱਧ ਦਿੱਤੇ ਜਾਣ ਦਾ ਉਦੋਂ ਪਤਾ ਲੱਗਾ ਜਦੋਂ ਮੈਂ ਬੈਂਕ ਵਿਚੋਂ ਕਢਵਾਈ ਇਹ ਰਕਮ ਆਪਣੇ ਘਰ ਜਾ ਕੇ ਗਿਣੀ।

ਫਿਰ ਮੈਂ ਤੁਰੰਤ ਬਲਾਕ ਲੌਂਗੋਵਾਲ ਦੇ ਪੰਦਰਾਂ ਮੈਂਬਰ ਦਲਜੀਤ ਸਿੰਘ ਇੰਸਾਂ ਨੂੰ ਇਸ ਦੀ ਸਾਰੀ ਜਾਣਕਾਰੀ ਦਿੱਤੀ।ਇਸ ਉਪਰੰਤ ਪ੍ਰੇਮੀ ਦਲਜੀਤ ਸਿੰਘ ਇੰਸਾਂ ਨੂੰ ਬੈਂਕ ਦੇ ਕਿਸੇ ਹੋਰ ਕਰਮਚਾਰੀ ਦਾ ਫੋਨ ਆਇਆ ਕਿ ਬੈਂਕ ਦੇ ਕੈਸ਼ੀਅਰ ਵੱਲੋਂ ਗਲਤੀ ਨਾਲ ਪੰਦਰਾਂ ਹਜ਼ਾਰ Wਪਏ ਗੁਰਤੇਜ ਸਿੰਘ ਇੰਸਾਂ ਨੂੰ ਵੱਧ ਚਲੇ ਗਏ ਹਨ ਤਾਂ ਮੈਂ ਪ੍ਰੇਮੀ ਦਲਜੀਤ ਸਿੰਘ ਇੰਸਾਂ ਦੀ ਹਾਜ਼ਰੀ ਵਿੱਚ ਬੈਂਕ ਦੇ ਕੈਸ਼ੀਅਰ ਨੂੰ ਪੰਦਰਾਂ ਹਜ਼ਾਰ Wਪਏ ਵਾਪਸ ਕਰ ਦਿੱਤੇ। ਇਸ ਮੌਕੇ ਪੰਦਰਾਂ ਮੈਂਬਰ ਦਲਜੀਤ ਸਿੰਘ ਇੰਸਾਂ ਤੋਂ ਇਲਾਵਾ ਹੋਰ ਬੈਂਕ ਕਰਮਚਾਰੀ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ