ਚਰਿੱਤਰ ਦਾ ਨਿਘਾਰ ਜਾਨਸਨ ਨੂੰ ਲੈ ਡੁੱਬਿਆ

ਚਰਿੱਤਰ ਦਾ ਨਿਘਾਰ ਜਾਨਸਨ ਨੂੰ ਲੈ ਡੁੱਬਿਆ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਵਿਦਾਈ ਦਾ ਕਾਰਨ ਕੋਝੀ, ਭ੍ਰਿਸ਼ਟ ਅਤੇ ਅਨੈਤਿਕ ਰਾਜਨੀਤੀ ਬਣਿਆ ਸਮੁੱਚੀ ਦੁਨੀਆ ਦੇ ਸ਼ਾਸਨਕਰਤਾਵਾਂ ਨੂੰ ਇੱਕ ਸੰਦੇਸ਼ ਹੈ ਕਿ ਬੋਰਿਸ ਦਾ ਇਸ ਬੇਕਦਰੀ ਨਾਲ ਬੇਆਬਰੂ ਹੋ ਕੇ ਵਿਦਾ ਹੋਣਾ ਕਿਸ ਤਰ੍ਹਾਂ ਕਾਂਡ-ਦਰ-ਕਾਂਡ ਦਾ ਸਿਲਸਿਲਾ ਚੱਲਿਆ ਅਤੇ ਜਾਨਸਨ ਨੇ 2019 ਦੀਆਂ ਚੋਣਾਂ ਵਿਚ ਜੋ ਸਿਆਸੀ ਪ੍ਰਸਿੱਧੀ ਹਾਸਲ ਕੀਤੀ ਸੀ, ਉਹ ਹੌਲੀ-ਹੌਲੀ ਸਿਆਸੀ ਹੰਕਾਰ ਅਤੇ ਅਨੈਤਿਕ ਕਾਰਿਆਂ ਕਾਰਨ ਗਾਇਬ ਹੁੰਦੀ ਗਈ ਉਨ੍ਹਾਂ ਨੂੰ ਜੋ ਵਿਆਪਕ ਫਤਵਾ ਮਿਲਿਆ ਸੀ, ਉਸ ਦਾ ਫਾਇਦਾ ਉਹ ਨਹੀਂ ਉਠਾ ਸਕੇ, ਕਿਉਂਕਿ ਜੋ ਅਨੁਸ਼ਾਸਨ, ਚਰਿੱਤਰ ਦੀ ਮਜ਼ਬੂਬੀ, ਸੰਯਮ ਅਤੇ ਮੁੱਲਾਂ ਦੀ ਸਿਰਜਣਾ ਉਨ੍ਹਾਂ ਦੇ ਪ੍ਰਸ਼ਾਸਨ ’ਚ ਹੋਣੀ ਚਾਹੀਦੀ ਸੀ, ਉਹ ਲਗਭਗ ਨਦਾਰਦ ਰਹੀ

ਜਿਸ ਤੇਜ਼-ਤਰਾਰ ਤੇਵਰ ਦੇ ਨਾਲ ਜਾਨਸਨ ਨੇ ਬ੍ਰੇਗਜਿਟ ਮੁਹਿੰਮ ਨੂੰ ਆਪਣੇ ਹੱਥਾਂ ’ਚ ਲਿਆ ਸੀ ਅਤੇ ਉਸ ਤੋਂ ਬਾਅਦ 2019 ਦੀਆਂ ਆਮ ਚੋਣਾਂ ’ਚ ਜਿੱਤ ਹਾਸਲ ਕੀਤੀ ਸੀ, ਉਸ ਤੇਵਰ ਨੂੰ ਉਹ ਬਰਕਰਾਰ ਨਹੀਂ ਰੱਖ ਸਕੇ ਇਸ ਵਜ੍ਹਾ ਨਾਲ ਬੀਤੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੀ ਕੰਜਰਵੇਟਿਵ ਪਾਰਟੀ ਨੂੰ ਲਗਾਤਾਰ ਝਟਕੇ ਲੱਗਦੇ ਆ ਰਹੇ ਸਨ ਅਤੇ ਨੌਬਤ ਇੱਥੋਂ ਤੱਕ ਆ ਗਈ ਕਿ ਕਈ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਆਪਣੀ ਸਰਕਾਰ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਡਿਪਟੀ ਚੀਫ਼ ਵਹਿਪ ਦੇ ਅਹੁਦੇ ’ਤੇ ਨਿਯੁਕਤ ਕੀਤੇ ਕ੍ਰਿਸ ਪਿੰਚਰ ’ਤੇ ਲੱਗੇ ਦੋਸ਼ਾਂ ਦੇ ਚੱਲਦਿਆਂ ਬੋਰਿਸ ਜਾਨਸਨ ਨੂੰ ਅਸਤੀਫ਼ਾ ਦੇਣ ’ਤੇ ਮਜ਼ਬੂਰ ਹੋਣਾ ਪਿਆ ਹੈ ਵਿਰੋਧੀ ਧਿਰ ਦੇ ਲਗਾਤਾਰ ਵਧਦੇ ਦਬਾਅ ਅਤੇ ਕੰਜਰਵੇਟਿਵ ਪਾਰਟੀ ’ਚ ਉਨ੍ਹਾਂ ਖਿਲਾਫ਼ ਉੱਠਦੀਆਂ ਅਵਾਜ਼ਾਂ ਵਿਚਕਾਰ ਉਨ੍ਹਾਂ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਸਮੇਤ 50 ਮੰਤਰੀਆਂ ਅਤੇ ਸਾਂਸਦਾਂ ਦੇ ਅਸਤੀਫ਼ੇ ਤੋਂ ਬਾਅਦ ਜਾਨਸਨ ਨੂੰ ਆਪਣਾ ਅਹੁਦਾ ਛੱਡਣਾ ਹੀ ਪਿਆ

ਹਾਊਸ ਆਫ਼ ਕਮਨਸ ’ਚ ਮੋਬਾਇਲ ਫੋਨ ’ਚ ਇਤਰਾਜ਼ਯੋਗ ਵੀਡੀਓ ਦੇਖਣ ਸਬੰਧੀ ਕੰਜਰਵੇਟਿਵ ਪਾਰਟੀ ਦੇ ਇੱਕ ਸਾਂਸਦ ਨੂੰ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਣਾ ਪਿਆ ਸੀ ਬ੍ਰਿਟੇਨ ਦੀ ਸਰਕਾਰ ਪਹਿਲਾਂ ਕੋਰੋਨਾ ਮਹਾਂਮਾਰੀ ਦੌਰਾਨ ਪਾਰਟੀ ਕਰਨ ਨੂੰ ਲੈ ਕੇ ਫਸੀ ਸੀ ਅਤੇ ਹੁਣ ਉਹ ਇੱਕ ਸੈਕਸ ਸਕੈਂਡਲ ਨੂੰ ਲੈ ਕੇ ਫਸੀ ਹੈ ਕੋੋਰੋਨਾ ਮਹਾਂਮਾਰੀ ਦੌਰਾਨ ਪਾਬੰਦੀਆਂ ਦੇ ਬਾਵਜ਼ੂੂਦ ਪ੍ਰਧਾਨ ਮੰਤਰੀ ਰਿਹਾਇਸ਼ ’ਚ ਪਾਰਟੀਆਂ ਕੀਤੀਆਂ ਜਾਂਦੀਆਂ ਰਹੀਆਂ,

ਜਿਸ ’ਚ ਖੁਦ ਬੋਰਿਸ ਜਾਨਸਨ ਵੀ ਸ਼ਾਮਲ ਹੁੰਦੇ ਰਹੇ ਅਸ਼ਲੀਲ, ਭੋਗਵਾਦੀ ਅਤੇ ਪਾਰਟੀਆਂ ’ਚ ਮਦਹੋਸ਼ ਬੋਰਿਸ ਅਤੇ ਉਨ੍ਹਾਂ ਦੀ ਪਾਰਟੀ ਦੇ ਆਗੂ ਭੁੱਲ ਗਏ ਕਿ ਉਹ ਜਿਨ੍ਹਾਂ ਜਿੰਮੇਵਾਰ ਅਹੁਦਿਆਂ ’ਤੇ ਬਿਰਾਜਮਾਨ ਹਨ, ਉੁਥੇ ਬੈਠ ਕੇ ਇਹ ਸਭ ਕਰਨਾ ਕਿੰਨਾ ਅਨੈਤਿਕ ਅਤੇ ਗਲਤ ਹੈ 30 ਜੂਨ ਨੂੰ ਬ੍ਰਿਟੇਨ ਦੇ ਅਖ਼ਬਾਰ ਦ ਸਨ ਨੇ ਇੱਕ ਰਿਪੋਰਟ ਛਾਪੀ ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਸੱਤਾਧਾਰੀ ਕੰਜਰਵੇਟਿਵ ਪਾਰਟੀ ਦੇ ਸਾਂਸਦ ਕ੍ਰਿਸ ਪਿੰਚਰ ਨੇ ਲੰਦਨ ਦੇ ਇੱਕ ਪ੍ਰਾਈਵੇਟ ਕਲੱਬ ’ਚ ਦੋ ਮਰਦਾਂ ਨੂੰ ਇਤਰਾਜਯੋਗ ਤਰੀਕੇ ਨਾਲ ਛੂਹਿਆ ਹਾਲ ਹੀ ਦੇ ਸਾਲਾਂ ’ਚ ਪਿੰਚਰ ਦੇ ਕਥਿਤ ਯੌਨ ਸ਼ੋਸ਼ਣ ਨਾਲ ਜੁੜੇ ਕਈ ਮਾਮਲੇ ਸਾਹਮਣੇ ਆਏ ਇਹ ਖੁਲਾਸੇ ਹੋਣ ਤੋਂ ਬਾਅਦ ਪਿੰਚਰ ਨੇ ਸਰਕਾਰ ਦੇ ਸਚੇਤਕ ਅਹੁਦੇ ਤੋਂ ਅਸਤੀਫ਼ਾ ਦੇ ਕੇ ਜਾਂਚ ’ਚ ਸਹਿਯੋਗ ਦਾ ਵਾਅਦਾ ਕੀਤਾ

ਦੁਨੀਆ ਦੀ ਸਾਰੇ ਸ਼ਾਸਨ-ਕਰਤਾਵਾਂ ਤੋਂ ਉੱਥੋਂ ਦੇ ਨਾਗਰਿਕ ਉਮੀਦ ਕਰਦੇ ਹਨ ਕਿ ਉਨ੍ਹਾਂ ਦੇ ਸ਼ਾਸਕ ਇਮਾਨਦਾਰ ਹੋਣ, ਚਰਿੱਤਰਵਾਨ ਹੋਣ, ਨਸ਼ਾਮੁਕਤ ਹੋਣ ਅਤੇ ਆਪਣੇ ਅਹੁਦੇ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਲੇ ਹੋਣ ਬ੍ਰਿਟੇਨ ਦੇ ਨਾਗਰਿਕ ਵੀ ਇਹੀ ਉਮੀਦ ਕਰਦੇ ਰਹੇ ਕਿ ਸਰਕਾਰ ਇੱਕ ਸਹੀ, ਯੋਗ, ਜਿੰਮੇਵਾਰ ਅਤੇ ਗੰਭੀਰ ਤਰੀਕੇ ਨਾਲ ਕੰਮ ਕਰੇ ਪਰ ਅਜਿਹਾ ਨਹੀਂ ਹੋ ਰਿਹਾ ਸੀ, ਉੁਥੋਂ ਦੀ ਸਰਕਾਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਸੀ

ਸਿਆਸੀ ਖੇਤਰਾਂ ’ਚ ਇਨ੍ਹਾਂ ਗੱਲਾਂ ਦੀ ਚਰਚਾ ਲੰਮੇ ਸਮੇਂ ਤੋਂ ਭਖ਼ੀ ਰਹੀ ਭਾਰਤੀ ਉਦਯੋਗਪਤੀ ਨਰਾਇਣਮੂਰਤੀ ਦੇ ਜਵਾਈ ਰਿਸ਼ੀ ਸੁਨਕ ਨੇ ਬੋਰਿਸ ਜਾਨਸਨ ਦੇ ਮਾਫੀ ਮੰਗਣ ਦੇ ਬਾਵਜੂਦ ਉਨ੍ਹਾਂ ਨੇ ਅਸਤੀਫ਼ਾ ਕਿਉਂ ਦਿੱਤਾ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਜੋ ਕੁਝ ਹੋਇਆ ਉਸ ਖਿਲਾਫ਼ ਇਹ ਜਰੂਰੀ ਸੀ ਬ੍ਰਿਟੇਨ ’ਚ ਹੀ ਨਹੀਂ, ਸਾਡੇ ਭਾਰਤ ’ਚ ਵੀ ਪਿਛਲੇ ਦਿਨੀਂ ਮਹਾਂਰਾਸ਼ਟਰ ’ਚ ਠਾਕਰੇ ਨੂੰ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਈ ਚਰਿੱਤਰ, ਨੈਤਿਕਤਾ ਅਤੇ ਸਿਆਸੀ ਮੁੱਲਾਂ ਨਾਲ ਜੁੜੀ ਜਾਗਰੂਕਤਾ ਹੀ ਰਾਜਨੀਤੀ ’ਚ ਸੱਚਾਈ ਦਾ ਰੰਗ ਭਰਦੀ ਹੈ ਨਹੀਂ ਤਾਂ ਆਦਰਸ਼, ਮਕਸਦ ਅਤੇ ਸਿਧਾਂਤਾਂ ਨੂੰ ਭੁੱਲ ਕੇ ਸਫਲਤਾ ਦੀਆਂ ਪੌੜੀਆਂ ’ਤੇ ਚੜ੍ਹਨ ਵਾਲਾ ਹੋਰ ਵੀ ਬਹੁਤ ਕੁਝ ਹੇਠਾਂ ਛੱਡ ਜਾਂਦਾ ਹੈ, ਜਿਸ ਲਈ ਮੰਜ਼ਿਲ ਦੀ ਆਖਰੀ ਪੌੜੀ ’ਤੇ ਪਹੁੰਚ ਕੇ ਅਫਸੋਸ ਕਰਨਾ ਪੈਂਦਾ ਹੈ ਜਾਨਸਨ ਖਿਲਾਫ ਸ਼ਿਕਾਇਤਾਂ ਦੀ ਲੰਮੀ ਸੂਚੀ ਹੈ

ਜਦੋਂ ਕੋਰੋਨਾ ਦੀ ਲਹਿਰ ਚੱਲ ਰਹੀ ਸੀ, ਦੇਸ਼ ’ਚ ਲਾਕਡਾਊਨ ਲੱਗਾ ਸੀ, ਉਦੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ 10 ਡਾਊਨਿੰਗ ਸਟਰੀਟ ’ਚ ਪਾਰਟੀ ਜਾਂ ਉਤਸਵ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ, ਜਦੋਂ ਬ੍ਰਿਟੇਨ ਦੀ ਜਨਤਾ ਜ਼ਿੰਦਗੀ ਅਤੇ ਮੌਤ ਵਿਚਕਾਰ ਚਾਨਣ ਦੀ ਭਾਲ ਕਰ ਰਹੀ ਸੀ, ਉਦੋਂ ਉਨ੍ਹਾਂ ਦੇ ਆਗੂਆਂ ਦੀ ਮੰਡਲੀ ਅਜਿਹਾ ਕਰ ਰਹੀ ਸੀ, ਵਿਭਚਾਰ ਅਤੇ ਨਸ਼ੇ ’ਚ ਡੁੱਬੇ ਸੀ ਅਤੇ ਉਨ੍ਹਾਂ ਦੀਆਂ ਇਨ੍ਹਾਂ ਪਾਰਟੀਆਂ ਨੂੰ ਪਾਰਟੀਗੇਟ ਸਕੈਂਡਲ ਨਾਂਅ ਦਿੱਤਾ ਗਿਆ ਦੋਸ਼ ਲੱਗਿਆ, ਤਾਂ ਸ਼ੁਰੂ ’ਚ ਜਾਨਸਨ ਨੇ ਪਾਰਟੀ ਦੇ ਆਯੋਜਨ ਤੋਂ ਹੀ ਇਨਕਾਰ ਕਰ ਦਿੱਤਾ, ਪਰ ਬਾਅਦ ’ਚ ਉਨ੍ਹਾਂ ਨੇ ਗਲਤੀ ਮੰਨ ਲਈ ਅਤੇ ਜ਼ੁਰਮਨਾ ਵੀ ਅਦਾ ਕੀਤਾ ਗੱਲ ਸਿਰਫ਼ ਬੋਰਿਸ ਦੀ ਨਹੀਂ ਹੈ,

ਗੱਲ ਦੁਨੀਆ ਦੇ ਸ਼ਾਸਨ ਕਰਨ ਵਾਲੇ ਨੇਤਾਵਾਂ ਦੇ ਚਰਿੱਤਰ ਦੀ ਹੈ ਜ਼ਿੰਦਗੀ ਦੀ ਸੋਚ ਦਾ ਇੱਕ ਮਹੱਤਵਪੂਰਨ ਪੱਖ ਇਹੀ ਹੈ ਕਿ ਚਰਿੱਤਰ ਜਿੰਨਾ ਉੱਚਾ ਅਤੇ ਸੁੱਚਾ ਹੋਵੇਗਾ, ਸਫ਼ਲਤਾ ਓਨੀ ਹੀ ਮਜ਼ਬੂਤ ਅਤੇ ਚਿਰ ਸਥਾਈ ਹੋਵੇਗੀ ਬਿਨਾਂ ਚਰਿੱਤਰ ਨਾ ਜ਼ਿੰਦਗੀ ਹੈ, ਨਾ ਸਿਆਸੀ ਸਫ਼ਲਤਾ ਅਤੇ ਨਾ ਸਮਾਜ ਵਿਚਕਾਰ ਮਾਣ ਨਾਲ ਸਿਰ ਚੁੱਕ ਕੇ ਸਭ ਦੇ ਨਾਲ ਤੁਰਨ ਦੀ ਹਿੰਮਤ ਸਿਆਸਤ ’ਚ ਸੰਯਮ ਅਤੇ ਚਰਿੱਤਰ ਦੀ ਮਜ਼ਬੂਤੀ ਜ਼ਰੂਰੀ ਹੈ ਸੰਯਮ ਦਾ ਅਰਥ ਤਿਆਗ ਨਹੀਂ ਹੈ ਸੰਯਮ ਦਾ ਅਰਥ ਹੈ ਚਰਿੱਤਰ ਦੀ ਮਜ਼ਬੂਤੀ

ਜਾਨਸਨ ਦੀ ਕੰਜਰਵੇਟਿਵ ਪਾਰਟੀ ਦੇ ਲੋਕ ਵੀ ਕਹਿਣ ਲੱਗੇ ਹਨ ਕਿ ਜਦੋਂ ਪਿੰਚਰ ਖਿਲਾਫ਼ ਪਹਿਲਾਂ ਹੀ ਸ਼ਿਕਾਇਤਾਂ ਸਨ ਤਾਂ ਉਨ੍ਹਾਂ ਨੂੰ ਨਿਯੁਕਤ ਹੀ ਕਿਉਂ ਕੀਤਾ ਗਿਆ? ਬੋਰਿਸ ਜਾਨਸਨ ਨੇ ਪਿੰਚਰ ਦੀ ਨਿਯੁਕਤੀ ਨੂੰ ਗਲਤੀ ਦੱਸਦਿਆਂ ਪੀੜਤ ਲੋਕਾਂ ਤੋਂ ਮਾਫ਼ੀ ਵੀ ਮੰਗੀ ਸਰਕਾਰ ਨੇ ਜਿਸ ਤਰੀਕੇ ਨਾਲ ਲੋਕਾਂ ਨੂੰ ਹੈਂਡਲ ਕੀਤਾ ਹੈ ਲੋਕ ਉਸ ’ਤੇ ਭਰੋਸਾ ਕਰਨ ਨੂੰ ਤਿਆਰ ਨਹੀਂ ਹਨ ਹਰ ਵਿਵਾਦ ’ਤੇ ਸਰਕਾਰ ਦੇ ਜਵਾਬ ਬਦਲਦੇ ਰਹੇ ਹਨ ਜਾਨਸਨ ਦੇ ਆਲੋਚਕ ਅਗਵਾਈ ਬਦਲਣ ਲਈ ਮੰਗ ਕਰ ਰਹੇ ਹਨ ਅਜਿਹਾ ਕਿਉਂ ਹੋਇਆ? ਕਿਉਂਕਿ ਨੈਤਿਕ ਅਤੇ ਚਰਿੱਤਰ ਕਦਰਾਂ-ਕੀਮਤਾਂ ਦੀ ਅਣਦੇਖੀ ਹੋਈ, ਜਦੋਂ ਕਿ ਨੈਤਿਕਤਾ ਆਪਣੇ-ਆਪ ’ਚ ਇੱਕ ਸ਼ਕਤੀ ਹੈ ਜੋ ਵਿਅਕਤੀ ਦੀ ਆਪਣੀ ਰਚਨਾ ਹੁੰਦੀ ਹੈ ਅਤੇ ਉਸੇ ਦਾ ਸਨਮਾਨ ਹੁੰਦਾ ਹੈ

ਸੰਸਾਰ ਉਸ ਨੂੰ ਪ੍ਰਣਾਮ ਕਰਦਾ ਹੈ ਜੋ ਭੀੜ ’ਚੋਂ ਆਪਣਾ ਸਿਰ ਉੱਚਾ ਚੁੱਕਣ ਦੀ ਹਿੰਮਤ ਕਰਦਾ ਹੈ, ਜੋ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ ਨੈਤਿਕਤਾ ਦੀ ਅੱਜ ਜਿੰਨੀ ਕੀਮਤ ਹੈ, ਓਨੀ ਹੀ ਸਦਾ ਰਹੀ ਹੈ ਜਿਸ ਵਿਅਕਤੀ ਕੋਲ ਆਪਣਾ ਕੋਈ ਮੌਲਿਕ ਵਿਚਾਰ ਅਤੇ ਉੱਚ ਚਰਿੱਤਰ ਹੈ ਤਾਂ ਸੰਸਾਰ ਉਸ ਲਈ ਰਸਤਾ ਛੱਡ ਕੇ ਇੱਕ ਪਾਸੇ ਹਟ ਜਾਂਦਾ ਹੈ ਅਤੇ ਉਸ ਨੂੰ ਅੱਗੇ ਵਧਣ ਦਿੰਦਾ ਹੈ ਕਦਰਾਂ-ਕੀਮਤਾਂ ਨਾਲ ਜਿਉਂਦੇ ਹੋਏ ਅਤੇ ਕੰਮ ਦੇ ਨਵੇਂ ਤਰੀਕੇ ਲੱਭਣ ਵਾਲਾ ਵਿਅਕਤੀ ਹੀ ਦੇਸ਼ ਅਤੇ ਦੁਨੀਆ ਦੀ ਸਭ ਤੋਂ ਵੱਡੀ ਰਚਨਾਤਮਕ ਸ਼ਕਤੀ ਹੁੰਦਾ ਹੈ

ਹੁਣ ਬ੍ਰਿਟੇਨ ਦੀ ਰਾਜਨੀਤੀ ’ਚ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਹੈ, ਇਸ ’ਚ ਲੇਬਰ ਪਾਰਟੀ ਦਾ ਜੋ ਉਭਾਰ ਆ ਰਿਹਾ ਹੈ, ਹੋ ਸਕਦਾ ਹੈ ਕਿ ਉਸ ਦੇ ਆਗੂ ਚੋਣ ਜਿੱਤ ਜਾਣ ਸੱਤਾ ਤਬਦੀਲ ਹੁੰਦੀ ਦਿਸ ਰਹੀ ਹੈ ਦੋ ਦਹਾਕਿਆਂ ਤੋਂ ਕੰਜਰਵੇਟਿਵ ਨੇ ਸੱਤਾ ’ਤੇ ਕਬਜ਼ਾ ਕੀਤਾ ਹੋਇਆ ਹੈ, ਪਰ ਹੁਣ ਸੱਤਾ ਲੇਬਰ ਵੱਲ ਜਾਂਦੀ ਦਿਸ ਰਹੀ ਹੈ ਕੰਜਰਵੇਟਿਵ ਅੰਦਰ ਜੋ ਵੰਡ ਹੈ, ੳਹ ਵਧਦੀ ਨਜ਼ਰ ਆ ਰਹੀ ਹੈ ਜਾਨਸਨ ਅਗਲੇ ਪ੍ਰਧਾਨ ਮੰਤਰੀ ਦੇ ਚੁਣੇ ਜਾਣ ਤੱਕ ਪ੍ਰਧਾਨ ਮੰਤਰੀ ਰਹਿਣਾ ਚਾਹੁੰਦੇ ਹਨ, ਪਰ ਸਵਾਲ ਹੈ ਕਿ ਕੀ ਉਨ੍ਹਾਂ ਦੀ ਪਾਰਟੀ ਉਨ੍ਹਾਂ ਨੂੰ ਇਹ ਮੌਕਾ ਦੇਵੇਗੀ? ਤੈਅ ਹੈ,

ਆਉਣ ਵਾਲੇ ਦਿਨਾਂ ’ਚ ਕੰਜਰਵੇਟਿਵ ਪਾਰਟੀ ਵਿਚਕਾਰ ਵਿਵਾਦ ਵਧੇਗਾ ਅਤੇ ਇਨ੍ਹਾਂ ਸਾਰੀਆਂ ਸਥਿਤੀਆਂ ਦਾ ਕਾਰਨ ਰਾਜਨੀਤੀ ’ਚ ਮੁੱਲਾਂ ਦਾ ਘਾਣ ਹੈ ਬ੍ਰਿਟੇਨ ਹੀ ਨਹੀਂ, ਦੁਨੀਆ ’ਚ ਸ਼ਾਸਨ ਕਰਨ ਵਾਲੀਆਂ ਅਗਵਾਈ ਸ਼ਕਤੀਆਂ ਨੂੰ ਜਾਨਸਨ ਤੋਂ ਸਬਕ ਲੈਣਾ ਹੋਵੇਗਾ, ਸਿੱਖਿਆ ਲੈਣੀ ਹੋਵੇਗੀ ਕਿ ਰਾਜਨੀਤੀ ਲਈ ਚਰਿੱਤਰ, ਸੰਯਮ, ਮੁੱਲ ਬਹੁਤ ਜ਼ਰੂਰੀ ਹਨ ਇਸ ਘਟਨਾਕ੍ਰਮ ਨਾਲ ਸਿਆਸੀ ਮਾਹਿਰਾਂ ਲਈ ਇੱਕ ਸੋਚ ਉੱਭਰਦੀ ਹੈ ਕਿ ਸੱਜੇ ਜਾਈਏ ਜਾਂ ਖੱਬੇ, ਪਰ ਸ੍ਰੇਸ਼ਠ ਅਤੇ ਆਦਰਸ਼ ਚਰਿੱਤਰ ਤੋਂ ਬਿਨਾਂ ਸਭ ਸੁੰਨਾ ਹੈ
ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ