ਮੰਦਭਾਗੀ ਖ਼ਬਰ, ਕੈਨੇਡਾ ‘ਚ ਨੌਜਵਾਨ ਦੀ ਮੌਤ

Canada
ਅੰਕੁਸ਼ ਮਾਣਕਟਾਲਾ ਦੀ ਫਾਈਲ ਫੋਟੋ।

ਗੁਰੂਹਰਸਹਾਏ (ਵਿਜੈ ਹਾਂਡਾ)। ਹਲਕਾ ਗੁਰੂਹਰਸਹਾਏ ਦੇ ਵਸਨੀਕ ਅੰਕੁਸ਼ ਮਾਣਕਟਾਲਾ (27 )ਦੀ ਕੈਨੇਡਾ (Canada) ਵਿੱਚ ਹੋਈ ਬੇਵਕਤੀ ਮੌਤ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਅੰਕੁਸ਼ ਮਾਣਕਟਾਲਾ ਪੁੱਤਰ ਆਤਮਾ ਰਾਮ ਵਾਸੀਂ ਮੰਡੀ ਗੁਰੂਹਰਸਹਾਏ ਬੀਤੇ ਕਈ ਸਾਲਾਂ ਤੋਂ ਕੈਨੇਡਾ ਵਿਖੇ ਰਹਿ ਰਿਹਾ ਸੀ ਤੇ 2 ਸਾਲ ਪਹਿਲਾਂ ਹੀ ਇਸ ਦਾ ਵਿਆਹ ਹੋਇਆ ਸੀ ਕਿ ਅਚਾਨਕ ਉਸ ਦੀ ਤਬੀਅਤ ਖ਼ਰਾਬ ਹੋ ਗਈ ਤੇ ਅੰਕੁਸ਼ ਮਾਣਕਟਾਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ।

ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਧਮਾਕਾ, ਸੀਸੇ ਟੁੱਟੇ, ਕਈ ਜਖ਼ਮੀ

ਇਸ ਮੰਦਭਾਗੀ ਖ਼ਬਰ ਜਿਵੇਂ ਹੀ ਪਰਿਵਾਰ ਤੇ ਹਲਕਾ ਗੁਰੂਹਰਸਹਾਏ ਦੇ ਵਾਸੀਆਂ ਨੂੰ ਮਿਲੀ ਤਾਂ ਚਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ। ਨੋਜਵਾਨ ਅੰਕੁਸ਼ ਮਾਣਕਟਾਲਾ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹ ਆਪਣੇ ਪਿਛੇ ਪਤਨੀ, ਮਾਂ,ਬਾਪ ਤੇ ਭਰਾ ਨੂੰ ਰੋਂਦੇ ਕੁਰਲਾਉਂਦੇ ਛੱਡ ਗਏ ਹਨ।

LEAVE A REPLY

Please enter your comment!
Please enter your name here