ਸਾਡੇ ਨਾਲ ਸ਼ਾਮਲ

Follow us

18.3 C
Chandigarh
Saturday, February 28, 2026
More
    Home Breaking News ਡਿੱਗੀ ‘...

    ਡਿੱਗੀ ‘ਚ ਡਿੱਗ ਕੇ ਬੱਚੇ ਦੀ ਮੌਤ

    Death, Child, Falling, Water, Tank

    ਬਾਘਾਪੁਰਾਣਾ (ਸੱਚ ਕਹੂੰ ਨਿਊਜ਼)। ਨੇੜਲੇ ਪਿੰਡ ਚੋਟੀਆਂ ਥੋਬਾ ‘ਚ ਇੱਕ ਮਜ਼ਦੂਰ ਪਰਿਵਾਰ ਦਾ ਬੱਚੇ ਦੀ ਪਾਣੀ ਵਾਲੀ ਡਿੱਗੀ ‘ਚ ਡਿੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ। ਇਹ ਪ੍ਰਵਾਸੀ ਮਜ਼ਦੂਰ ਪਰਿਵਾਰ  ਇੱਟਾਂ ਦੇ ਭੱਠੇ ‘ਤੇ ਕੰਮ ਕਰਦਾ ਹੈ। ਮ੍ਰਿਤਕ ਬੱਚੇ ਦੀ ਪਛਾਣ ਅਰਜਨ ਸਿੰਘ (15) ਵਜੋਂ ਹੋਈ ਹੈ। ਥਾਣਾ ਬਾਘਾਪੁਰਾਣਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੇ ਭਰਾ ਸੋਨੂੰ ਪੁੱਤਰ ਵੀਰਪਾਲ ਸੋਨੂੰ ਨੇ ਦੱਸਿਆ ਕਿ ਵੱਖ-ਵੱਖ ਪਰਿਵਾਰਾਂ ਦੇ 60-70 ਮੈਂਬਰ ਕਾਫੀ ਸਮੇਂ ਤੋਂ ਪਿੰਡ ਚੋਟੀਆਂ ਥੋਬਾ ‘ਚ ਸਥਿਤ ਇੱਟਾਂ ਵਾਲੇ ਭੱਠੇ ‘ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਆ ਰਹੇ ਹਨ।  ਉਸ ਅਨੁਸਾਰ ਜਦੋਂ ਉਸ ਦਾ ਛੋਟਾ ਭਰਾ ਅਰਜਨ ਸਿੰਘ ਘਰ ਨੇੜੇ ਬਣੀ ਪਾਣੀ ਵਾਲੀ ਡਿੱਗੀ ‘ਚੋਂ ਬਾਲਟੀ ਨਾਲ ਪਾਣੀ ਕੱਢਣ ਲੱਗਿਆ ਤਾਂ ਆਪਣਾ ਸੰਤੁਲਨ ਗੁਆ ਬੈਠਾ ਅਤੇ ਡਿੱਗੀ ‘ਚ ਡਿੱਗ ਪਿਆ।

    ਕਾਫ਼ੀ ਦੇਰ ਤੱਕ ਜਦੋਂ ਉਹ ਵਾਪਸ ਘਰ ਨਾ ਆਇਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤਾ। ਭਾਲ ਦੌਰਾਨ ਦੇਖਿਆ ਕਿ ਉਸ ਦੀ ਲਾਸ਼ ਪਾਣੀ ‘ਚ ਤੈਰ ਰਹੀ ਹੈ। ਪਰਿਵਾਰ ਨੇ ਹੋਰ ਲੋਕਾਂ ਦੀ ਮੱਦਦ ਨਾਲ ਉਸ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਹਾਇਕ ਥਾਣੇਦਾਰ ਅਮਰਜੀਤ ਸਿੰਘ ਵੱਲੋਂ ਮ੍ਰਿਤਕ ਦੇ ਭਰਾ ਸੋਨੂੰ ‘ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।

    LEAVE A REPLY

    Please enter your comment!
    Please enter your name here