ਨਾਮ ਚਰਚਾ ਕਰਕੇ ਮਨਾਈ ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਦੀ ਬਰਸੀ

ਪੱਕਾ ਕਲਾਂ : ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਦੀ ਬਰਸੀ ਮੌਕੇ ਹੋਈ ਨਾਮ ਚਰਚਾ ’ਚ ਪੁੱਜੀ ਸਾਧ ਸੰਗਤ ਤਸਵੀਰ : ਸੱਚ ਕਹੂੰ ਨਿਊਜ਼

ਨਾਮ ਚਰਚਾ ਕਰਕੇ ਮਨਾਈ ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਦੀ ਬਰਸੀ

– ਪਰਿਵਾਰ ਨੇ ਲਾਇਆ ਮਹਾਂ ਸ਼ਹੀਦ ਦੀ ਯਾਦ ’ਚ ਬੂਟਾ

(ਪੁਸ਼ਪਿੰਦਰ ਸਿੰਘ) ਪੱਕਾ ਕਲਾਂ। ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਵਾਸੀ ਬੰਗੀ ਨਿਹਾਲ ਸਿੰਘ ਵਾਲਾ ਦੀ 15ਵੀਂ ਬਰਸੀ ਬਲਾਕ ਰਾਮਾਂ ਨਸੀਬਪੁਰਾ ਦੇ ਨਾਮ ਚਰਚਾ ਘਰ ਨਸੀਬਪੁਰਾ ਵਿਖੇ ਨਾਮ ਚਰਚਾ ਕਰਕੇ ਮਨਾਈ ਗਈ । ਇਸ ਮੌਕੇ ਕਵੀ ਰਾਜ ਵੀਰਾਂ ਨੇ ਪ੍ਰੇਮ ਪ੍ਰਥਾਏ ਸ਼ਬਦ ਬਾਣੀ ਕੀਤੀ ਤੇ ਪਵਿੱਤਰ ਗ੍ਰੰਥਾਂ ਵਿੱਚੋਂ ਸੰਤਾਂ-ਮਹਾਤਮਾਂ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ।

ਇਸ ਮੌਕੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਸਾਧ-ਸੰਗਤ ਰਾਜਨੀਤਕ ਵਿੰਗ ਦੇ ਸੇਵਾਦਾਰ ਸ਼ਿੰਦਰਪਾਲ ਸਿੰਘ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੇ ਮਰਦੀ ਹੋਈ ਇਨਸਾਨੀਅਤ ਨੂੰ ਜ਼ਿੰਦਾ ਕਰਨ ਲਈ 29 ਅਪਰੈਲ 2007 ਨੂੰ ਰੂਹਾਨੀ ਜਾਮ ਪਿਲਾਇਆ ਸੀ। ਉਸ ਦੌਰਾਨ ਕੁਝ ਸ਼ਰਾਰਤੀ ਲੋਕਾਂ ਨੇ ਡੇਰੇ ਦੇ ਪ੍ਰਤੀ ਸਾਜਿਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ। ਉਸ ਮੌਕੇ ਦੀ ਸਰਕਾਰ ਵੱਲੋਂ ਧਾਰਮਿਕ ਆਜ਼ਾਦੀ ’ਤੇ ਪਾਬੰਦੀ ਲਾਈ ਗਈ ਤੇ ਡੇਰਾ ਸ਼ਰਧਾਲੂਆਂ ’ਤੇ ਜੁਲਮ ਢਾਹਿਆ ਗਿਆ।

ਡੇਰਾ ਸੱਚਾ ਸੌਦਾ ਦੀ ਆਨ-ਬਾਣ ਤੇ ਸ਼ਾਨ ਖਿਲਾਫ਼ ਇੱਕ ਵੀ ਸ਼ਬਦ ਨਾ ਸਹਿਣ ਕਰਨ ਵਾਲੇ ਗੁਰਜੀਤ ਸਿੰਘ ਇੰਸਾਂ ਨੇ ਜ਼ਿਆਦਤੀਆਂ ਤੋਂ ਤੰਗ ਆ ਕੇ 27 ਅਗਸਤ 2007 ਨੂੰ ਕੁਰਬਾਨੀ ਦਾ ਰਾਹ ਅਪਣਾਉਂਦਿਆਂ ਸ਼ਹਾਦਤ ਦਾ ਜਾਮ ਪੀ ਲਿਆ।  ਉਨ੍ਹਾਂ ਕਿਹਾ ਕਿ ਗੁਰਜੀਤ ਇੰਸਾਂ ਦੀ ਸ਼ਹਾਦਤ ਨੂੰ ਦੇਖ ਕੇ ਹਰ ਇੱਕ ਦਾ ਸ਼ਰਧਾ ਨਾਲ ਸਿਰ ਝੁਕ ਜਾਂਦਾ ਹੈ ਅੱਜ ਮਹਾਂ ਸ਼ਹੀਦ ਦੀ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰ ਤੇ ਸਹੁਰਾ ਪਰਿਵਾਰ ਵੱਲੋਂ ਬੂਟਾ ਲਗਾ ਕੇ ਸ਼ਰਧਾਂਜਲੀ ਦਿੱਤੀ ਗਈ।

ਪੱਕਾ ਕਲਾਂ : ਕੈਪਸ਼ਨ : ਪੱਕਾ ਕਲਾਂ : ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਦੀ ਬਰਸੀ ਮੌਕੇ ਪੌਦਾ ਲਗਾਉਂਦੇ ਹੋਏ ਪਰਿਵਾਰਕ ਮੈਂਬਰ ਤੇ ਜਿੰਮੇਵਾਰ ਸੇਵਾਦਾਰ ਤਸਵੀਰ : ਸੱਚ ਕਹੂੰ ਨਿਊਜ਼

ਇਸ ਮੌਕੇ ਮਹਾਂ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਾਧ-ਸੰਗਤ ਰਾਜਨੀਤਕ ਵਿੰਗ ਦੇ ਮੈੈਂਬਰ ਊਧਮ ਸਿੰਘ ਇੰਸਾਂ, ਬਲਰਾਜ ਸਿੰਘ ਇੰਸਾਂ, 45 ਮੈਂਬਰ ਸੰਤੋਖ ਸਿੰਘ ਇੰਸਾਂ, ਗੁਰਸੇਵਕ ਸਿੰਘ ਇੰਸਾਂ, ਯੂਥ 45 ਮੈਂਬਰ ਪਿਆਰਾ ਸਿੰਘ ਇੰਸਾਂ, 45 ਮੈਂਬਰ ਭੈਣਾਂ ਊਸ਼ਾ ਰਾਣੀ ਇੰਸਾਂ, ਅਮਰਜੀਤ ਕੌਰ ਇੰਸਾਂ , ਬਲਾਕ ਬਠਿੰਡਾ, ਬਲਾਕ ਬਾਂਡੀ, ਬਲਾਕ ਚੁੱਘੇ ਕਲਾਂ, ਬਲਾਕ ਮੌੜ, ਬਲਾਕ ਤਲਵੰਡੀ ਸਾਬੋ, ਬਲਾਕ ਰਾਜਗੜ੍ਹ ਸਲਾਬਤਪੁਰਾ, ਪਿੰਡਾਂ ਸ਼ਹਿਰਾਂ ਦੇ ਭੰਗੀਦਾਸ, ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ , ਯੂਥ ਵੀਰਾਂਗਣਾਏਂ ,ਬਲਾਕ ਰਾਮਾਂ ਨਸੀਬਪੁਰਾ ਦੀ ਸਮੂਹ ਕਮੇਟੀ ਹਾਜ਼ਰ ਸੀ ਨਾਮ ਚਰਚਾ ਦੀ ਕਾਰਵਾਈ ਰਾਜ ਕੁਮਾਰ ਇੰਸਾਂ ਬਲਾਕ ਭੰਗੀਦਾਸ ਨੇ ਚਲਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here