ਬਚਣ ਲਈ ਘੜੀ ਚੋਰੀ ਹੋਣ ਦੀ ਕਹਾਣੀ, ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਪੁਲਿਸ ਸਾਹਮਣੇ ਕਬੂਲਿਆ ਜੁਰਮ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੰਘੇ ਕੱਲ ਸੁਵੱਖ਼ਤੇ ਹੀ ਦੁੱਗਰੀ ਫੇਸ- 1 ’ਚ ਇੱਕ ਘਰ ਅੰਦਰ ਚੋਰੀ ਹੋਣ ਦੇ ਮਾਮਲੇ ’ਚ ਹੈਰਾਨੀਜਨਕ ਖੁਲ਼ਾਸਾ ਹੋਇਆ ਹੈ। ਚੋਰੀ ਦੀ ਘਟਨਾਂ ਨੂੰ ਕਿਸੇ ਹੋਰ ਨੇ ਨਹੀਂ ਬਲਕਿ ਘਰ ਦੀ ਨੂੰਹ ਨੇ ਹੀ ਅੰਜ਼ਾਮ ਦਿੱਤਾ ਸੀ। ਜਿਸ ਦੇ ਕਬੂਲ ਕਰਨ ’ਤੇ ਪੁਲਿਸ ਨੇ ਚੋਰੀ ਕੀਤਾ ਗਿਆ ਸੋਨਾ ਅਤੇ ਨਕਦੀ ਬਰਾਮਦ ਕਰ ਲਈ ਹੈ। (Ludhiana News)
ਦੀਪ ਸਿੰਘ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਐਮਆਈਜੀ ਫਲੈਟ ਦੁੱਗਰੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਰੋਜਾਨਾਂ ਦੀ ਤਰਾਂ 12 ਜੂਨ ਨੂੰ ਸਵੇਰੇ ਸਾਢੇ 6 ਵਜੇ ਆਪਣੇ ਲੜਕੇ ਹਿਤਿਸ਼ ਨਾਰੰਗ ਨਾਲ ਅਖ਼ਬਾਰ ਵੇਚਣ ਗਿਆ ਹੋਇਆ ਸੀ ਅਤੇ ਉਸਦੀ ਪਤਨੀ ਸੈਰ ਕਰਨ ਲਈ ਲਾਗਲੇ ਇੱਕ ਪਾਰਕ ’ਚ ਗਈ ਹੋਈ ਸੀ। ਇਸ ਦੌਰਾਨ ਹੀ ਉਨਾਂ ਦੇ ਘਰ ਕਮਰੇ ਦੀ ਅਲਮਾਰੀ ਵਿੱਚੋਂ ਸੋਨਾ, ਚਾਂਦੀ ਅਤੇ ਨਕਦੀ ਚੋਰੀ ਹੋ ਗਏ।
10 ਤੋਲੇ ਸੋਨਾ, 6 ਤੋਲੇ ਚਾਂਦੀ ਅਤੇ 4, 27, 100 ਰੁਪਏ ਦੀ ਨਕਦੀ ਬਰਾਮਦ ਕਰ ਲਈ ਹੈ
ਜਿਸ ਸਬੰਧੀ ਸੂਚਿਤ ਕਰਨ ’ਤੇ ਪੁਲਿਸ ਵੱਲੋਂ ਪੜਤਾਲ ਕੀਤੀ ਗਈ ਤੇ ਸ਼ੱਕ ਹੋਣ ’ਤੇ ਉਨਾਂ ਦੀ ਨੂੰਹ ਵੰਦਨਾਂ ਪਤਨੀ ਚੇਤਨ ਨਾਰੰਗ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਚੋਰੀ ਦੀ ਘਟਨਾਂ ਨੂੰ ਉਸ ਨੇ ਅੰਜ਼ਾਮ ਦਿੱਤਾ ਹੈ। ਕਿਉਂਕਿ ਉਸਨੇ ਕਈ ਲੋਕਾਂ ਤੋਂ ਲਿਆ ਕਰਜ਼ਾ ਵਾਪਸ ਕਰਨਾ ਸੀ। ਚੋਰੀ ਹੋਣ ਦਾ ਰੌਲਾ ਇਸ ਲਈ ਪਾਇਆ ਕਿ ਉਸ ਉੱਪਰ ਕੋਈ ਸ਼ੱਕ ਨਾ ਕਰੇ। ਪੁਲਿਸ ਮੁਤਾਬਕ ਵੰਦਨਾ ਨੇ ਚੋਰੀ ਕੀਤਾ ਸੋਨਾ ਅਤੇ ਨਕਦੀ ਘਰ ਅੰਦਰ ਹੀ ਛੁਪਾ ਦਿੱਤਾ ਸੀ। ਜਿਸ ਪਾਸੋਂ 10 ਤੋਲੇ ਸੋਨਾ, 6 ਤੋਲੇ ਚਾਂਦੀ ਅਤੇ 4, 27, 100 ਰੁਪਏ ਦੀ ਨਕਦੀ ਬਰਾਮਦ ਕਰ ਲਈ ਹੈ। (Ludhiana News)
ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੂੰ ਵਾਰਦਾਤ ਨੂੰ ਅੰਜ਼ਾਮ ਦੇਣ ’ਚ ਘਰ ਦੇ ਹੀ ਕਿਸੇ ਵਿਅਕਤੀ ਦਾ ਹੱਥ ਹੋਣ ਦਾ ਸ਼ੱਕ ਹੋਇਆ। ਜਿਉਂ ਹੀ ਉਨਾਂ ਸਖ਼ਤੀ ਨਾਲ ਘਰ ਦੀ ਨੂੰਹ ਵੰਦਨਾ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ। ਉਨਾਂ ਦੱਸਿਆ ਕਿ ਦੀਪ ਸਿੰਘ ਦੇ ਬਿਆਨਾਂ ’ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਵੰਦਨਾ ਗਿ੍ਰਫ਼ਤਾਰ ਕਰ ਲਿਆ ਹੈ।
ਕੈਪਸ਼ਨ ਦੁੱਗਰੀ ਵਿਖੇ ਆਪਣੇ ਘਰ ’ਚ ਹੋਈ ਚੋਰੀ ਸਬੰਧੀ ਜਾਣਕਾਰੀ ਦਿੰਦਾ ਹੋਇਆ ਚੇਤਨ ਨਾਰੰਗ ਤੇ ਨਾਲ ਮੌਜੂਦ ਵੰਦਨਾ।