ਸੰਗਰੂਰ ’ਚ ਗੈਸੀ ਗੁਬਾਰੇ ਭਰਨ ਵੇਲੇ ਸਿਲੰਡਰ ਫਟਿਆ

ਪਿਓ ਪੁੱਤ ਦੀਆਂ ਲੱਤਾਂ ਉੱਡੀਆਂ, ਇੱਕ ਪੁਲਿਸ ਮੁਲਾਜ਼ਮ ਜ਼ਖਮੀ

ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਬਸੰਤ ਵਾਲੇ ਦਿਨ ਸੰਗਰੂਰ ਵਿਖੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਸੰਗਰੂਰ ਧੂਰੀ ਰੋਡ ਤੇ ਸਥਿਤ ਰੇਲਵੇ ਪੁਲ ’ਤੇ ਗੈਸੀ ਗੁਬਾਰਿਆਂ ਵਾਲਾ ਸਿਲਡੰਰ ਫਟਣ ਨਾਲ ਪਿਓ ਪੁੱਤਰ ਸਮੇਤ 3 ਜ਼ਖਮੀ ਹੋ ਗਏ। ਗੰਭੀਰ ਜ਼ਖਮੀ ਪਿਓ ਪੁੱਤ ਨੂੰ ਰਾਜਿੰਦਰਾ ਹਸਪਤਾਲ ਭੇਜਿਆ ਗਿਆ ਹੈ। ਵੇਖਣ ਵਾਲਿਆਂ ਨੇ ਦੱਸਿਆ ਕਿ ਧਮਾਕਾ ਏਡਾ ਜ਼ਬਰਦਸਤ ਸੀ ਕਿ ਦੋਵੇਂ ਪਿਓ ਪੁੱਤਾਂ ਦੀਆਂ ਦੋਵੇਂ ਲੱਤਾਂ ਧਮਾਕੇ ਨਾਲ ਪੂਰੀ ਤਰ੍ਹਾਂ ਉੱਡ ਗਈਆਂ।

ਹਾਸਲ ਜਾਣਕਾਰੀ ਮੁਤਾਬਕ ਮਨੀਸ਼ ਕੁਮਾਰ (50) ਅਤੇ ਉਸਦਾ ਪੁੱਤਰ ਸੌਰਵ (25) ਧੂਰੀ ਰੋਡ ਸਥਿਤ ਪੁਲ ਤੇ ਗੁਬਾਰੇ ਵਗੈਰਾ ਭਰ ਰਹੇ ਸਨ ਕਿ ਅਚਾਨਕ ਉਨ੍ਹਾਂ ਦਾ ਗੈਸ ਸਿਲੰਡਰ ਫਟ ਗਿਆ ਅਤੇ ਸਿੱਟੇ ਵਜੋਂ ਦੋਵੇਂ ਪਿਓ ਪੁੱਤਰ ਤੇ ਇੱਕ ਰਣਜੀਤ ਸਿੰਘ ਨਾਮਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਜ਼ਖਮੀ ਪਿਓ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਜਦੋਂ ਕਿ ਰਣਜੀਤ ਸਿੰਘ ਸਿਵਲ ਹਸਪਤਾਲ ਵਿਖੇ ਹੀ ਇਲਾਜ ਚੱਲ ਰਿਹਾ ਹੈ।

ਘਟਨਾ ਦਾ ਪਤਾ ਲੱਗਦਿਆਂ ਹੀ ਐਸ.ਡੀ.ਐਮ. ਨਵਰੀਤ ਕੌਰ ਸੇਖੋਂ ਹਸਪਤਾਲ ਪੁੱਜੇ ਅਤੇ ਉਨ੍ਹਾਂ ਜ਼ਖਮੀਆਂ ਦੇ ਇਲਾਜ ਲਈ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਐਸ.ਐਚ.ਓ. ਕਰਮਜੀਤ ਸਿੰਘ ਨੇ ਵੀ ਆਪਣੀ ਟੀਮ ਸਮੇਤ ਘਟਨਾ ਵਾਲੇ ਸਥਾਨ ਦਾ ਦੌਰਾ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here