ਬਹੁਤ ਸਮਾਂ ਪਹਿਲਾਂ ਦੀ ਗੱਲ ਹੈ, ਇੱਕ ਜੰਗਲ ’ਚ ਵਿਸ਼ਾਲ ਬੋਹੜ ਦਾ ਰੁੱਖ ਕਾਵਾਂ ਦੀ ਰਾਜਧਾਨੀ ਸੀ। ਹਜ਼ਾਰਾਂ ਕਾਂ ਉਸ ’ਤੇ ਰਹਿੰਦੇ ਸਨ। ਉਸੇ ਦਰੱਖਤ ’ਤੇ ਕਾਵਾਂ ਦਾ ਰਾਜਾ ਮੇਘਵਰਨ ਵੀ ਰਹਿੰਦਾ ਸੀ। ਬੋਹੜ ਦੇ ਰੁੱਖ ਨੇੜੇ ਹੀ ਇੱਕ ਪਹਾੜੀ ਸੀ, ਜਿਸ ਵਿਚ ਕਈ ਗੁਫ਼ਾਵਾਂ ਸਨ। ਉਨ੍ਹਾਂ ਗੁਫਾਵਾਂ ’ਚ ਉੱਲੂ ਰਹਿੰਦੇ ਸਨ, ਉਨ੍ਹਾਂ ਦਾ ਰਾਜਾ ਅਰਿਮਰਦਨ ਸੀ। ਅਰਿਮਰਦਨ ਬਹੁਤ ਬਹਾਦਰ ਸੀ। ਕਾਵਾਂ ਨੂੰ ਤਾਂ ਉਸਨੇ ਉੱਲੂਆਂ ਦਾ ਦੁਸ਼ਮਣ ਨੰਬਰ ਇੱਕ ਐਲਾਨ ਕੀਤਾ ਹੋਇਆ ਸੀ। ਉਸਨੂੰ ਕਾਵਾਂ ਨਾਲ ਇੰਨੀ ਨਫ਼ਰਤ ਸੀ ਕਿ ਕਿਸੇ ਕਾਂ ਨੂੰ ਮਾਰੇ ਬਿਨਾ ਉਹ ਭੋਜਨ ਨਹੀਂ ਕਰਦਾ ਸੀ। ਜਦੋਂ ਬਹੁਤ ਜ਼ਿਆਦਾ ਕਾਂ ਮਾਰੇ ਜਾਣ ਲੱਗੇ ਤਾਂ ਉਨ੍ਹਾਂ ਦੇ ਰਾਜਾ ਮੇਘਵਰਨ ਨੂੰ ਬਹੁਤ ਚਿੰਤਾ ਹੋਈ। ਉਸਨੇ ਇਸ ਸਮੱਸਿਆ ’ਤੇ ਵਿਚਾਰ ਕਰਨ ਲਈ ਮੀਟਿੰਗ ਸੱਦੀ। (Punjabi story)
ਮੇਘਵਰਨ ਬੋਲਿਆ, ‘‘ਮੇਰੇ ਪਿਆਰੇ ਕਾਂਵੋਂ, ਤੁਹਾਨੂੰ ਤਾਂ ਪਤਾ ਹੀ ਹੈ ਕਿ ਉੱਲੂਆਂ ਦੇ ਹਮਲੇ ਕਾਰਨ ਸਾਡਾ ਜੀਵਨ ਅਸੁਰੱਖਿਅਤ ਹੋ ਗਿਆ ਹੈ। ਸਾਡਾ ਦੁਸ਼ਮਣ ਸ਼ਕਤੀਸ਼ਾਲੀ ਹੈ ਤੇ ਹੰਕਾਰੀ ਵੀ। ਸਾਡੇ ’ਤੇ ਰਾਤ ਨੂੰ ਹਮਲੇ ਕੀਤੇ ਜਾਂਦੇ ਹਨ। ਅਸੀਂ ਰਾਤ ਨੂੰ ਵੇਖ ਨਹੀਂ ਸਕਦੇ। ਅਸੀਂ ਦਿਨ ’ਚ ਜਵਾਬੀ ਹਮਲਾ ਨਹੀਂ ਕਰ ਸਕਦੇ, ਕਿਉਂਕਿ ਗੁਫ਼ਾ ਦੇ ਹਨ੍ਹੇਰੇ ’ਚ ਉਹ ਸੁਰੱਖਿਅਤ ਬੈਠੇ ਰਹਿੰਦੇ ਹਨ।’’ (Punjabi story)
The Crow and the Owl (a story)
ਫਿਰ ਮੇਘਵਰਨ ਨੇ ਸਿਆਣੇ ਤੇ ਅਕਲਮੰਦ ਕਾਵਾਂ ਨੂੰ ਆਪਣੇ ਸੁਝਾਅ ਦੇਣ ਲਈ ਕਿਹਾ। ਇੱਕ ਡਰਪੋਕ ਕਾਂ ਬੋਲਿਆ, ‘‘ਸਾਨੂੰ ਉੱਲੂਆਂ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਹੈ, ਉਹ ਜੋ ਸ਼ਰਤ ਰੱਖਣ, ਸਾਨੂੰ ਸਵੀਕਾਰ ਕਰ ਲੈਣੀ ਚਾਹੀਦੀ ਹੈ। ਆਪਣੇ ਤੋਂ ਤਾਕਤਵਰ ਦੁਸ਼ਮਣ ਤੋਂ ਮਾਰ ਖਾਂਦੇ ਰਹਿਣ ਦਾ ਭਲਾ ਕੀ ਮਤਲਬ ਹੈ?’’ ਬਹੁਤ ਕਾਵਾਂ ਨੇ ਇਸ ਗੱਲ ਦਾ ਵਿਰੋਧ ਕੀਤਾ। ਇੱਕ ਗਰਮ ਖ਼ਿਆਲੀ ਦਾ ਕਾਂ ਚੀਕਿਆ, ‘‘ਸਾਨੂੰ ਉਨ੍ਹਾਂ ਦੁਸ਼ਟਾਂ ਨਾਲ ਗੱਲ ਨਹੀਂ ਕਰਨੀ ਚਾਹੀਦੀ। ਸਭ ਉੱਠੋ ਤੇ ਉਨ੍ਹਾਂ ’ਤੇ ਹਮਲਾ ਕਰ ਦਿਓ।’’ ਇੱਕ ਨਿਰਾਸ਼ਾਵਾਦੀ ਕਾਂ ਬੋਲਿਆ, ‘‘ਦੁਸ਼ਮਣ ਤਾਕਤਵਰ ਹੈ ਤੇ ਸਾਨੂੰ ਇਹ ਥਾਂ ਛੱਡ ਕੇ ਚਲੇ ਜਾਣਾ ਚਾਹੀਦਾ ਹੈ।’’ (Punjabi story)
ਸਿਆਣੇ ਕਾਂ ਨੇ ਸਲਾਹ ਦਿੱਤੀ, ‘‘ਆਪਣਾ ਘਰ ਛੱਡਣਾ ਠੀਕ ਨਹੀਂ ਹੋਵੇਗਾ। ਅਸੀਂ ਇੱਥੋਂ ਗਏ ਤਾਂ ਬਿਲਕੁਲ ਹੀ ਟੁੱਟ ਜਾਵਾਂਗੇ। ਸਾਨੂੰ ਇੱਥੇ ਰਹਿ ਕੇ ਹੋਰ ਪੰਛੀਆਂ ਦੀ ਮੱਦਦ ਲੈਣੀ ਚਾਹੀਦੀ ਹੈ।’’ ਕਾਵਾਂ ’ਚ ਸਭ ਤੋਂ ਚਲਾਕ ਤੇ ਬੁੱਧੀਮਾਨ ਸਥਿਰਜੀਵੀ ਨਾਂਅ ਦਾ ਕਾਂ ਸੀ, ਜੋ ਚੁੱਪਚਾਪ ਬੈਠਾ ਸਭ ਦੀਆਂ ਦਲੀਲਾਂ ਸੁਣ ਰਿਹਾ ਸੀ। ਰਾਜਾ ਮੇਘਵਰਨ ਉਸ ਵੱਲ ਮੁੜੇ, ‘‘ਸ੍ਰੀਮਾਨ ਤੁਸੀਂ ਚੁੱਪ ਹੋ, ਮੈਂ ਤੁਹਾਡੀ ਰਾਇ ਜਾਣਨਾ ਚਾਹੁੰਦਾ ਹਾਂ।’’ ਸਥਿਰਜੀਵੀ ਬੋਲਿਆ, ‘‘ਮਹਾਰਾਜ, ਦੁਸ਼ਮਣ ਜ਼ਿਆਦਾ ਸ਼ਕਤੀਸ਼ਾਲੀ ਹੋਵੇ ਤਾਂ ਛਲ ਨੀਤੀ ਤੋਂ ਕੰਮ ਲੈਣਾ ਚਾਹੀਦਾ ਹੈ।’’ ‘ਕਿਹੋ-ਜਿਹੀ ਛਲਨੀਤੀ? ਜ਼ਰਾ ਸਾਫ-ਸਾਫ ਦੱਸੋ ਸਥਿਰਜੀਵੀ!’’ ਰਾਜਾ ਨੇ ਕਿਹਾ। ਸਥਿਰਜੀਵੀ ਬੋਲਿਆ, ‘‘ਤੁਸੀਂ ਮੈਨੂੰ ਭਲਾ-ਬੁਰਾ ਕਹੋ ਤੇ ਮੇਰੇ ’ਤੇ ਜਾਨਲੇਵਾ ਹਮਲਾ ਕਰੋ।’’ ਮੇਘਵਰਨ ਹੈਰਾਨ ਹੋਇਆ, ‘‘ਇਹ ਤੁਸੀਂ ਕੀ ਕਹਿ ਰਹੇ ਹੋ ਸਥਿਰਜੀਵੀ?’’
ਇਹ ਵੀ ਪੜ੍ਹੋ : ਈਡੀ ਨੇ ਜ਼ਬਤ ਕੀਤੀ 417 ਕਰੋੜ ਕਰੋੜ ਰੁਪਏ ਦੀ ਸੰਪਤੀ
ਸਥਿਰਜੀਵੀ ਰਾਜਾ ਮੇਘਵਰਨ ਵਾਲੀ ਟਾਹਣੀ ’ਤੇ ਜਾ ਕੇ ਕੰਨ੍ਹ ’ਚ ਬੋਲਿਆ, ‘‘ਛਲ ਨੀਤੀ ਲਈ ਸਾਨੂੰ ਇਹ ਨਾਟਕ ਕਰਨਾ ਪਵੇਗਾ। ਸਾਡੇ ਆਲੇ-ਦੁਆਲੇ ਦੇ ਰੁੱਖਾਂ ’ਤੇ ਉੱਲੂ ਜਾਸੂਸ ਸਾਡੀ ਇਸ ਮੀਟਿੰਗ ਦੀ ਸਾਰੀ ਕਾਰਵਾਈ ਵੇਖ ਰਹੇ ਹਨ। ਉਨ੍ਹਾਂ ਨੂੰ ਵਿਖਾ ਕੇ ਸਾਨੂੰ ਫੁੱਟ ਤੇ ਝਗੜੇ ਦਾ ਨਾਟਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਸਾਰੇ ਕਾਵਾਂ ਨੂੰ ਲਿਜਾ ਕੇ ਰਿਸ਼ੈਮੂਕ ਪਰਬਤ ’ਤੇ ਜਾ ਕੇ ਮੇਰੀ ਉਡੀਕ ਕਰੋ। ਮੈਂ ਉੱਲੂਆਂ ਦੀ ਪਾਰਟੀ ’ਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਤਬਾਹ ਕਰਨ ਦਾ ਸਾਮਾਨ ਇਕੱਠਾ ਕਰਾਂਗਾ। ਘਰ ਦਾ ਭੇਦੀ ਬਣ ਕੇ ਉਨ੍ਹਾਂ ਦੀ ਲੰਕਾ ਢਾਹਵਾਂਗਾ।’’
ਸਥਿਰਜੀਵੀ ਚੀਕ ਕੇ ਬੋਲਿਆ, ‘‘ਮੈਂ ਜਿਵੇਂ ਕਹਿੰਦਾ ਹਾਂ, ਉਂਜ ਕਰ ਰਾਜਾ ਦੇ ਬੱਚੇ! ਕਿਉਂ ਸਾਨੂੰ ਮਰਵਾਉਣ ’ਤੇ ਤੁਲਿਆ ਹੈਂ।’’ ਮੇਘਵਰਨ ਚੀਕਿਆ, ‘‘ਗੱਦਾਰ, ਰਾਜੇ ਨਾਲ ਅਜਿਹੀ ਬਦਤਮੀਜੀ ਨਾਲ ਬੋਲਣ ਦੀ ਤੇਰੀ ਹਿੰਮਤ ਕਿਵੇਂ ਹੋਈ?’’ ਕਈ ਕਾਂ ਇਕੱਠੇ ਚੀਕੇ, ‘‘ਇਸ ਗੱਦਾਰ ਨੂੰ ਮਾਰ ਦਿਓ।’’ ਰਾਜਾ ਮੇਘਵਰਨ ਨੇ ਆਪਣੇ ਖੰਭ ਨਾਲ ਸਥਿਰਜੀਵੀ ਨੂੰ ਜ਼ੋਰਦਾਰ ਥੱਪੜ ਮਾਰ ਕੇ ਟਾਹਣੀ ਤੋਂ ਡੇਗ ਦਿੱਤਾ ਤੇ ਐਲਾਨ ਕੀਤਾ, ‘‘ਮੈਂ ਗੱਦਾਰ ਸਥਿਰਜੀਵੀ ਨੂੰ ਕਾਂ ਸਮਾਜ ’ਚੋਂ ਕੱਢ ਰਿਹਾ ਹਾਂ। ਹੁਣ ਤੋਂ ਕੋਈ ਕਾਂ ਇਸ ਨੀਚ ਨਾਲ ਸਬੰਧ ਨਹੀਂ ਰੱਖੇਗਾ।’’
ਇਹ ਵੀ ਪੜ੍ਹੋ : Big Update : ਭਾਰਤ-ਪਾਕਿਸਤਾਨ ਸਰਹੱਦ ’ਤੇ ਰੀਟਰੀਟ ਸਮਾਰੋਹ ਦੇ ਸਮੇਂ ’ਚ ਬਦਲਾਅ
ਆਲੇ-ਦੁਆਲੇ ਦੇ ਰੁੱਖਾਂ ’ਤੇ ਲੁਕੇ ਬੈਠੇ ਉੱਲੂ ਜਾਸੂਸਾਂ ਦੀਆਂ ਅੱਖਾਂ ਚਮਕ ਉੱਠੀਆਂ। ਉੱਲੂਆਂ ਦੇ ਰਾਜੇ ਨੂੰ ਜਾਸੂਸਾਂ ਨੇ ਸੂਚਨਾ ਦਿੱਤੀ ਕਿ ਕਾਵਾਂ ’ਚ ਫੁੱਟ ਪੈ ਗਈ ਹੈ। ਮਾਰ-ਕੁਟਾਈ ਤੇ ਗਾਲੀ-ਗਲੋਚ ਹੋ ਰਿਹਾ ਹੈ। ਇੰਨਾ ਸੁਣਦੇ ਹੀ ਉਲੂਆਂ ਦੇ ਸੈਨਾਪਤੀ ਨੇ ਰਾਜਾ ਨੂੰ ਕਿਹਾ, ‘‘ਮਹਾਰਾਜ ਇਹੀ ਮੌਕਾ ਹੈ ਕਾਵਾਂ ’ਤੇ ਹਮਲਾ ਕਰਨ ਦਾ। ਇਸ ਸਮੇਂ ਅਸੀਂ ਉਨ੍ਹਾਂ ਨੂੰ ਆਸਾਨੀ ਨਾਲ ਹਰਾ ਦੇਵਾਂਗੇ।’’ ਉੱਲੂਆਂ ਦੇ ਰਾਜੇ ਅਰਿਮਰਦਨ ਨੂੰ ਸੈਨਾਪਤੀ ਦੀ ਗੱਲ ਸਹੀ ਲੱਗੀ।
ਉਸ ਨੇ ਤੁਰੰਤ ਹਮਲੇ ਦਾ ਆਦੇਸ਼ ਦਿੱਤਾ। ਬੱਸ ਫਿਰ ਕੀ ਸੀ ਉੱਲੂਆਂ ਦੀ ਸੈਨਾ ਬੋਹੜ ਦੇ ਰੁੱਖ ’ਤੇ ਹਮਲਾ ਕਰਨ ਲਈ ਤੁਰ ਪਈ, ਪਰੰਤੂ ਉੱਥੇ ਇੱਕ ਵੀ ਕਾਂ ਨਾ ਮਿਲਿਆ। ਮਿਲਦਾ ਵੀ ਕਿਵੇਂ, ਯੋਜਨਾ ਅਨੁਸਾਰ ਮੇਘਵਰਨ ਸਾਰੇ ਕਾਵਾਂ ਨੂੰ ਲੈ ਕੇ ਰਿਸ਼ੈਮੂਪ ਪਰਬਤ ਵੱਲ ਚਲਾ ਗਿਆ ਸੀ। ਰੁੱਖ ਖਾਲੀ ਵੇਖ ਕੇ ਉੱਲੂਆਂ ਦੇ ਰਾਜੇ ਨੇ ਥੁੱਕਿਆ, ‘‘ਕਾਂ ਸਾਡਾ ਸਾਹਮਣਾ ਕਰਨ ਦੀ ਬਜਾਇ ਭੱਜ ਗਏ। ਅਜਿਹੇ ਡਰਪੋਕਾਂ ’ਤੇ ਹਜ਼ਾਰ ਵਾਰ ਥੂ।’’ ਸਾਰੇ ਉੱਲੂ ਹੂ-ਹੂ ਦੀ ਆਵਾਜ਼ ਕੱਢ ਕੇ ਆਪਣੀ ਜਿੱਤ ਦਾ ਐਲਾਨ ਕਰਨ ਲੱਗੇ।
ਬੇਇੱਜ਼ਤ ਕਰ ਰਿਹਾ | Punjabi story
ਹੇਠਾਂ ਝਾੜੀਆਂ ’ਚ ਡਿੱਗਾ ਸਥਿਰਜੀਵੀ ਕਾਂ ਇਹ ਸਭ ਵੇਖ ਰਿਹਾ ਸੀ। ਸਥਿਰਜੀਵੀ ਨੇ ਕਾਂ-ਕਾਂ ਦੀ ਆਵਾਜ਼ ਕੱਢੀ। ਉਸ ਨੂੰ ਵੇਖ ਕੇ ਉੱਲੂ ਬੋਲਿਆ, ‘‘ਓਏ, ਇਹ ਤਾਂ ਉਹੀ ਕਾਂ ਹੈ, ਜਿਸ ਨੂੰ ਇਨ੍ਹਾਂ ਦਾ ਰਾਜਾ ਧੱਕਾ ਦੇ ਕੇ ਸੁੱਟ ਰਿਹਾ ਸੀ ਤੇ ਬੇਇੱਜ਼ਤ ਕਰ ਰਿਹਾ ਸੀ।’’ ਉੱਲੂਆਂ ਦਾ ਰਾਜਾ ਵੀ ਆਇਆ। ਉਸਨੇ ਪੁੱਛਿਆ, ‘‘ਤੇਰੀ ਇਹ ਹਾਲਤ ਕਿਵੇਂ ਹੋਈ?’’ ਸਥਿਰਜੀਵੀ ਬੋਲਿਆ, ‘‘ਮੈਂ ਰਾਜਾ ਮੇਘਵਰਨ ਦਾ ਨੀਤੀ ਮੰਤਰੀ ਸੀ। ਮੈਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉੱਲੂਆਂ ਦੀ ਅਗਵਾਈ ਇਸ ਸਮੇਂ ਇੱਕ ਬਹਾਦਰ ਰਾਜਾ ਕਰ ਰਹੇ ਹਨ, ਇਸ ਲਈ ਸਾਨੂੰ ਉੱਲੂਆਂ ਦੀ ਅਧੀਨਤਾ ਸਵੀਕਾਰ ਕਰ ਲੈਣੀ ਚਾਹੀਦੀ ਹੈ। ਮੇਰੀ ਗੱਲ ਸੁਣ ਕੇ ਮੇਘਵਰਨ ਗੁੱਸੇ ਹੋ ਗਿਆ ਤੇ ਮੈਨੂੰ ਫਟਕਾਰ ਲਾ ਕੇ ਕਾਵਾਂ ਦੀ ਜਾਤੀ ’ਚੋਂ ਬਾਹਰ ਕਰ ਦਿੱਤਾ। ਮੈਨੂੰ ਆਪਣੀ ਸ਼ਰਨ ’ਚ ਲੈ ਲਓ।’’
ਇਹ ਵੀ ਪੜ੍ਹੋ : Google News : ਗੂਗਲ ਨੂੰ ਕਿਉਂ ਲੱਗਿਆ 7000 ਕਰੋੜ ਰੁਪਏ ਦਾ ਜ਼ੁਰਮਾਨਾ, ਜਾਣੋ ਕਾਰਨ…
ਉੱਲੂਆਂ ਦਾ ਰਾਜਾ ਅਰਿਮਰਦਨ ਸੋਚ ਵਿਚ ਪੈ ਗਿਆ। ਉਸਦੇ ਸਿਆਣੇ ਨੀਤੀ ਸਲਾਹਕਾਰ ਨੇ ਕੰਨ ’ਚ ਕਿਹਾ, ‘‘ਰਾਜਨ, ਦੁਸ਼ਮਣ ਦੀ ਗੱਲ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਇਹ ਸਾਡਾ ਦੁਸ਼ਮਣ ਹੈ। ਇਸਨੂੰ ਮਾਰ ਦਿਓ।’’ ਇੱਕ ਚਾਲਾਕ ਮੰਤਰੀ ਬੋਲਿਆ, ‘‘ਨਹੀਂ ਮਹਾਰਾਜ! ਇਸ ਕਾਂ ਨੂੰ ਆਪਣੇ ਨਾਲ ਮਿਲਾਉਣ ਨਾਲ ਬਹੁਤ ਫਾਇਦਾ ਹੋਵੇਗਾ। ਇਹ ਕਾਵਾਂ ਦੇ ਘਰ ਦੇ ਭੇਤ ਸਾਨੂੰ ਦੱਸੇਗਾ।’’ ਰਾਜੇ ਨੂੰ ਵੀ ਸਥਿਰਜੀਵੀ ਨੂੰ ਆਪਣੇ ਨਾਲ ਮਿਲਾਉਣ ’ਚ ਫਾਇਦਾ ਨਜ਼ਰ ਆਇਆ ਤੇ ਉੱਲੂ ਸਥਿਰਜੀਵੀ ਕਾਂ ਨੂੰ ਆਪਣੇ ਨਾਲ ਲੈ ਗਏ। ਉੱਥੇ ਅਰਿਮਰਦਨ ਨੇ ਉੱਲੂ ਸੇਵਕਾਂ ਨੂੰ ਕਿਹਾ, ‘‘ਸਥਿਰਜੀਵੀ ਨੂੰ ਗੁਫਾ ਦੇ ਸ਼ਾਹੀ ਮਹਿਮਾਨਖਾਨੇ ’ਚ ਠਹਿਰਾਓ, ਇਸ ਨੂੰ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ ਹੈ।’’
The Crow and the Owl (a story)
ਸਥਿਰਜੀਵੀ ਨੇ ਹੱਥ ਜੋੜ ਕੇ ਕਿਹਾ, ‘‘ਮਹਾਰਾਜ ਤੁਸੀਂ ਮੈਨੂੰ ਆਪਣੀ ਸ਼ਰਨ ਦਿੱਤੀ, ਇਹੀ ਬਹੁਤ ਹੈ। ਮੈਨੂੰ ਆਪਣੀ ਸ਼ਾਹੀ ਗੁਫਾ ਦੇ ਬਾਹਰ ਇੱਕ ਪੱਥਰ ’ਤੇ ਸੇਵਕ ਵਾਂਗ ਹੀ ਰਹਿਣ ਦਿਓ। ੳੱੁਥੇ ਬੈਠ ਕੇ ਤੁਹਾਡੇ ਗੁਣ ਗਾਉਂਦੇ ਰਹਿਣ ਦੀ ਹੀ ਮੇਰੀ ਇੱਛਾ ਹੈ।’’ ਇਸ ਤਰ੍ਹਾਂ ਸਥਿਰਜੀਵੀ ਸ਼ਾਹੀ ਗੁਫਾ ਦੇ ਬਾਹਰ ਡੇਰਾ ਲਾ ਬੈਠ ਗਿਆ। ਗੁਫਾ ’ਚ ਨੀਤੀ ਸਲਾਹਕਾਰ ਨੇ ਰਾਜਾ ਨੂੰ ਫਿਰ ਕਿਹਾ, ‘‘ਮਹਾਰਾਜ ਦੁਸ਼ਮਣ ’ਤੇ ਭਰੋਸਾ ਨਾ ਕਰੋ। ਉਸ ਨੂੰ ਆਪਣੇ ਘਰ ’ਚ ਥਾਂ ਦੇਣੀ ਤਾਂ ਖੁਦਕੁਸ਼ੀ ਕਰਨ ਬਰਾਬਰ ਹੈ।’’ ਅਰਿਮਰਦਨ ਨੇ ਉਸਨੂੰ ਗੁੱਸੇ ਨਾਲ ਵੇਖਿਆ, ‘‘ਤੁਸੀਂ ਮੈਨੂੰ ਜ਼ਿਆਦਾ ਨੀਤੀ ਸਮਝਾਉਣ ਦੀ ਕੋਸ਼ਿਸ਼ ਨਾ ਕਰੋ। ਚਾਹੋ ਤਾਂ ਤੁਸੀਂ ਇੱਥੋਂ ਜਾ ਸਕਦੇ ਹੋ।’’
ਇਹ ਵੀ ਪੜ੍ਹੋ : ਈਡੀ ਨੇ ਜ਼ਬਤ ਕੀਤੀ 417 ਕਰੋੜ ਕਰੋੜ ਰੁਪਏ ਦੀ ਸੰਪਤੀ
ਨੀਤੀ ਸਲਾਹਕਾਰ ਉੱਲੂ ਆਪਣੇ ਦੋ-ਤਿੰਨ ਦੋਸਤਾਂ ਨਾਲ ਉੱਥੋਂ ਸਦਾ ਲਈ ਚਲਾ ਗਿਆ। ਕੁਝ ਦਿਨ ਬਾਅਦ ਸਥਿਰਜੀਵੀ ਲੱਕੜਾਂ ਲਿਆ ਕੇ ਗੁਫਾ ਦੇ ਗੇਟ ਨੇੜੇ ਰੱਖਣ ਲੱਗਾ, ‘‘ਸਰਕਾਰ! ਸਰਦੀ ਆਉਣ ਵਾਲੀ ਹੈ। ਮੈਂ ਲੱਕੜਾਂ ਦੀ ਝੌਂਪੜੀ ਬਣਾਉਣਾ ਚਾਹੁੰਦਾ ਹਾਂ ਤਾਂ ਕਿ ਠੰਢ ਤੋਂ ਬਚਾਅ ਹੋ ਸਕੇ।’’ ਹੌਲੀ-ਹੌਲੀ ਲੱਕੜਾਂ ਦਾ ਕਾਫੀ ਢੇਰ ’ਕੱਠਾ ਹੋ ਗਿਆ। ਇੱਕ ਦਿਨ ਜਦੋਂ ਸਾਰੇ ਉੱਲੇ ਸੁੱਤੇ ਸਨ ਤਾਂ ਸਥਿਰਜੀਵੀ ਉੱਥੋਂ ਉੱਡ ਕੇ ਸਿੱਧੇ ਰਿਸ਼ੈਮੂਪ ਪਰਬਤ ਪਹੰੁਚਿਆ ਜਿੱਥੇ ਮੇਘਵਰਨ ਤੇ ਹੋਰ ਕਾਂ ਉਸ ਦੀ ਉਡੀਕ ਕਰ ਰਹੇ ਸਨ।
ਸਥਿਰਜੀਵੀ ਨੇ ਕਿਹਾ, ‘‘ਹੁਣ ਤੁਸੀਂ ਸਾਰੇ ਨੇੜੇ ਦੇ ਜੰਗਲ ’ਚ ਜਿੱਥੇ ਅੱਗ ਲੱਗੀ ਹੈ, ਇੱਕ-ਇੱਕ ਬਲਦੀ ਲੱਕੜ ਚੁੰਝ ’ਚ ਚੁੱਕ ਕੇ ਮੇਰੇ ਪਿੱਛੇ ਆਓ।’’ ਕਾਂਵਾਂ ਦੀ ਸੈਨਾ ਚੰੁਝ ’ਚ ਬਲਦੀਆਂ ਲੱਕੜਾਂ ਫੜ ਕੇ ਸਥਿਰਜੀਵੀ ਨਾਲ ਉੱਲੂਆਂ ਦੀਆਂ ਗੁਫਾਵਾਂ ’ਚ ਆ ਪਹੰੁਚੀ। ਸਥਿਰਜੀਵੀ ਵੱਲੋਂ ਢੇਰ ਲਾਈਆਂ ਲੱਕੜਾਂ ’ਚ ਅੱਗ ਲਾ ਦਿੱਤੀ ਗਈ। ਸਾਰੇ ਉੱਲੂ ਸੜਨ ਜਾਂ ਦਮ ਘੁਟਣ ਨਾਲ ਮਰ ਗਏ। ਰਾਜਾ ਮੇਘਵਰਨ ਨੇ ਸਥਿਰਜੀਵੀ ਨੂੰ ਕਾਂ ਰਤਨ ਦੀ ਉਪਾਧੀ ਦਿੱਤੀ।
ਸਿੱਖਿਆ: ਦੁਸ਼ਮਣ ਨੂੰ ਆਪਣੇ ਘਰ ’ਚ ਪਨਾਹ ਦੇਣਾ ਆਪਣੀ ਹੀ ਤਬਾਹੀ ਦਾ ਸਾਮਾਨ ’ਕੱਠਾ ਕਰਨਾ ਹੈ।