ਪੇਂਡੂ ਤੇ ਸ਼ਹਿਰੀ ਇਲਾਕਿਆਂ ‘ਚ 57 ਲੱਖ ਅਨਪੜ੍ਹਾਂ ਨੂੰ ਸਾਖ਼ਰ ਬਣਾਇਆ ਜਾਵੇਗਾ
ਨਵੀਂ ਦਿੱਲੀ। ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਕਿ ਭਾਰਤ ਸਾਖਰਤਾ ਮਿਸ਼ਨ ਦੇ ਸਾਖ਼ਰਤਾ ਅਭਿਆਨ ਤਹਿਤ 2030 ਤੱਕ ਪੂਰੀ ਤਰ੍ਹਾਂ ਸਾਖਰ ਦੇਸ਼ ਬਣ ਜਾਵੇਗਾ ਡਾ. ਨਿਸ਼ੰਕ ਨੇ ਮੰਗਲਵਾਰ ਨੂੰ ਕੋਵਿਡ ਕਾਲ ‘ਚ ਕੌਮਾਂਤਰੀ ਸਾਖ਼ਰਤਾ ਦਿਵਸ ‘ਤੇ ਹੋਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਉਨ੍ਹਾਂ ਕਿਹਾ ਕਿ ਇਹ ਸਾਖਰਤਾ ਦਿਵਸ ਕੋਵਿਡ-19 ਕਾਲ ‘ਚ ਸਾਖਰਤਾ ਨੂੰ ਉਤਸ਼ਾਹ ਦੇਣ ਲਈ ਕੀਤਾ ਜਾ ਰਿਹਾ ਹੈ ਤੇ ਇਸ ‘ਚ ਨੌਜਵਾਨਾਂ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸੰਨ 2030 ਤੱਕ ਦੇਸ਼ ‘ਚ ਸੌ ਫੀਸਦੀ ਸਾਖ਼ਰਤਾ ਹੋ ਜਾਵੇਗੀ ਤੇ ਪੇਂਡੂ ਤੇ ਸ਼ਹਿਰੀ ਇਲਾਕਿਆਂ ‘ਚ 57 ਲੱਖ ਅਨਪੜ੍ਹਾਂ ਨੂੰ ਸਰਗਰਮ ਤੌਰ ‘ਤੇ ਸਾਖ਼ਰ ਬਣਾਇਆ ਜਾਵੇਗਾ ਜਿਨ੍ਹਾਂ ਜ਼ਿਲ੍ਹਿਆਂ ‘ਚ ਮਹਿਲਾ ਸਾਖਰਤਾ 60 ਫੀਸਦੀ ਤੋਂ ਘੱਟ ਹੈ। ਉੱਥੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ ਤੇ ਮਨਰੇਗਾ ਕੌਸ਼ਲ ਵਿਕਾਸ ਪ੍ਰੋਗਰਾਮਾਂ, ਸੂਚਨਾ ਤਕਨੀਕੀ ਖੇਡ ਆਦਿ ਦੇ ਪ੍ਰੋਗਰਾਮਾਂ ‘ਚ ਸਾਖ਼ਰਤਾ ਅਭਿਆਨ ਨੂੰ ਜੋੜਿਆ ਜਾਵੇਗਾ ਉਨ੍ਹਾਂ ਕਿਹਾ ਕਿ ਸਾਖਰ ਭਾਰਤ ਤੋਂ ਆਤਮ-ਨਿਰਭਰ ਭਾਰਤ ਬਣਨ ਦੀ ਦਿਸ਼ਾ ‘ਚ ਰਾਜ ਸਰਕਾਰਾਂ ਗੈਰ ਸਕਰਾਰੀ ਸੰਗਠਨਾਂ ਕਾਰਪੋਰੇਟ ਸੰਗਠਨਾਂ ਤੇ ਨਾਗਰਿਕਾਂ ਤੇ ਬੁੱਧੀਜੀਵੀਆਂ ਨੂੰ ਆਪਣੀ ਭੂਮਿਕਾ ਨਿਭਾਉਣੀ ਪਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.