ਰੂਸ-ਭਾਰਤ ਸਬੰਧਾਂ ਦੀ ਕੀਮਤ

Russia-India Relations

ਰੂਸ-ਭਾਰਤ ਸਬੰਧਾਂ ਦੀ ਕੀਮਤ

ਰੂਸ-ਯੂਕਰੇਨ ਜੰਗ ਦੇ ਸਬੰਧ ’ਚ ਸੰਯੁਕਤ ਰਾਸ਼ਟਰ ਨੇ ਭਾਰਤ ਵੱਲੋਂ ਬਾਰਾਂ ਵਾਰ ਰੂਸ ਖਿਲਾਫ਼ ਮਹੱਤਵਪੂਰਨ ਤਜ਼ਵੀਜਾਂ ’ਤੇ ਵੋਟਿੰਗ ’ਚੋਂ ਗੈਰ-ਹਾਜ਼ਿਰ ਰਹਿਣ ਕਾਰਨ ਭਾਰਤ ਦੇ ਰੁਖ ਸਬੰਧੀ ਉਸ ਦੀ ਵਿਦੇਸ਼ ਨੀਤੀ ਬਾਰੇ ਚਿੰਤਾਵਾਂ ਹੋਣ ਲੱਗੀਆਂ ਹਨ ਜੋ ਅੱਜ ਵੀ ਗੁੱਟਨਿਰਲੇਪਤਾ ਜਾਂ ਰਣਨੀਤਿਕ ਖੁਦਮੁਖਤਿਆਰੀ ਦੇ ਸਿਧਾਂਤਾਂ ਦੁਆਰਾ ਨਿਰਦੇਸ਼ਿਤ ਹੋ ਰਹੀ ਹੈ ਭਾਰਤ ’ਤੇ ਰੂਸ ਅਰਥਾਤ ਪੂਰਬ ਸੋਵੀਅਤ ਸੰਘ ਦੇ ਅਹਿਸਾਨ ਵੀ ਹਨ ਭਾਰਤੀ ਡਿਪਲੋਮੈਟਾਂ ਦਾ ਕਹਿਣਾ ਹੈ ਕਿ ਰੂਸ ਵਿਸ਼ੇਸ਼ ਕਰਕੇ ਜੰਮੂ ਕਸ਼ਮੀਰ ਦੇ ਸਬੰਧ ’ਚ ਸਾਡੀਆਂ ਰਾਸ਼ਟਰੀ ਚਿੰਤਾਵਾਂ ਦਾ ਲਾਗਤਾਰ ਸਮੱਰਥਕ ਰਿਹਾ ਹੈ ਇਸ ਲਈ ਸਾਡੇ ਲਈ ਵੀ ਇਹ ਮਹੱਤਵਪੂਰਨ ਹੈ ਕਿ ਅਸੀਂ ਰੂਸ ਦੀਆਂ ਫੌਜੀ ਚਿੰਤਾਵਾਂ ਬਾਰੇ ਸੰਵੇਦਨਸ਼ੀਲਤਾ ਦਰਸ਼ਾਈਏ ਸਮਾਂ ਆ ਗਿਆ ਹੈ ਕਿ ਅਸੀਂ ਭਾਰਤ ਦੀ ਵਿਦੇਸ਼ ਨੀਤੀ ਦੇ ਦਿ੍ਰਸ਼ਟੀਕੋਣ ਅਤੇ ਰੂਸ ਨਾਲ ਉਸ ਦੀ ਦੀਰਘਕਾਲੀ ਰਣਨੀਤੀ ਦਾ ਵਿਸ਼ਲੇਸ਼ਣ ਕਰੀਏ।

ਰੂਸ ਪੂਰਬ ਸੋਵੀਅਤ ਸੰਘ ਦਾ ਸਭ ਤੋਂ ਵੱਡਾ ਭਾਗ ਹੈ ਮਹਿਰਾਂ ਅਤੇ ਨਿਗਰਾਨਾਂ ਦਾ ਮੰਨਣਾ ਹੈ ਕਿ ਭਾਰਤ ਗੁੱਟਨਿਰਲੇਪਤਾ ਦੇ ਸਿਧਾਂਤਾਂ ਨਾਲ ਨਿਰਦੇਸ਼ਿਤ ਹੋ ਰਿਹਾ ਹੈ ਪਰ ਇਹ ਧਾਰਨਾ ਉਸ ਸਮੇਂ ਮਰ ਗਈ ਸੀ ਤੇ ਉਸ ਨੂੰ ਦਫ਼ਨਾ ਦਿੱਤਾ ਗਿਆ ਸੀ ਜਦੋਂ ਭਾਰਤ ਨੇ ਅਗਸਤ 1971 ’ਚ ਰੂਸ ਨਾਲ ਸ਼ਾਂਤੀ, ਮਿੱਤਰਤਾ ਅਤੇ ਸਹਿਯੋਗ ਸੰਧੀ ’ਤੇ ਦਸਤਖਤ ਕੀਤੇ ਜੇਕਰ ਅਸੀਂ ਇਹ ਸਵੀਕਾਰ ਵੀ ਕਰ ਲਈਏ ਕਿ ਗੱੁਟਨਿਰਲੇਪਤਾ ਹਾਲੇ ਵੀ ਭਾਰਤ ਦੀ ਵਿਦੇਸ਼ ਨੀਤੀ ਦਾ ਰਾਹ-ਦਸੇਰਾ ਸਿਧਾਂਤ ਹੈ ਤਾਂ ਭਾਰਤ ਇਸ ਜੰਗ ’ਚ ਕਿਸ ਤਰ੍ਹਾਂ ਗੱੁਟਨਿਰਲੇਪਤਾ ਦੀ ਨੀਤੀ ਅਪਣਾ ਰਿਹਾ ਹੈ ਰੂਸ ਅਤੇ ਯੂਕਰੇਨ ਜੰਗ ਲੜ ਰਹੇ ਹਨ ਜਿਸ ’ਚ ਰੂਸ ਹਾਵੀ ਹੈ ਕੀ ਭਾਰਤ ਦੋਵਾਂ ਦੇਸ਼ਾਂ ਵਿਚਕਾਰ ਇਸ ਜੰਗ ’ਚ ਗੁੱਟਨਿਰਲੇਪਤਾ ਅਪਣਾ ਰਿਹਾ ਹੈ? ਭਾਰਤ ਰੂਸ ਦੀ ਹਮਾਇਤ ਕਰ ਰਿਹਾ ਹੈ ਜੰਗ ਬਾਰੇ ਦਿੱਤੇ ਗਏ ਕਿਸੇ ਵੀ ਬਿਆਨ ’ਚ ਭਾਰਤ ਨੇ ਰੂਸ ਦਾ ਨਾਂਅ ਨਹੀਂ ਲਿਆ ਰੂਸ ’ਤੇ ਪਾਬੰਦੀ ਲਾਉਣ ’ਚ ਭਾਰਤ ਨੇ ਹੋਰ ਦੇਸ਼ਾਂ ਦਾ ਸਾਥ ਨਹੀਂ ਦਿੱਤਾ ਇਸ ਦੇ ਉਲਟ ਭਾਰਤ ਨੇ ਰੂਸ ਨਾਲ ਵਪਾਰ ਵਧਾਇਆ ਹੈ ਰੂਸ ਤੋਂ ਰਿਆਇਤ ’ਤੇ 2021 ਦੀ ਤੁਲਨਾ ’ਚ ਜ਼ਿਆਦਾ ਤੇਲ ਖਰੀਦਿਆ ਹੈ ਅਤੇ ਉੱਥੋਂ ਕੋਲਾ ਆਯਾਤ ਵੀ ਵਧਾ ਰਿਹਾ ਹੈ।

ਜੇਕਰ ਅਸੀਂ ਦੋਵਾਂ ਜੰਗ ਲੜ ਰਹੇ ਦੇਸ਼ਾਂ ਨੂੰ ਵਿਹਾਰਿਕਤਾ ਦੇ ਆਧਾਰ ’ਤੇ ਦੇਖੀਏ ਤਾਂ ਇਹ ਜੰਗ ਇੱਕ ਪਾਸੇ ਰੂਸ ਅਤੇ ਦੂਜੇ ਪਾਸੇ ਸੰਯੁਕਤ ਰਾਜ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵਿਚਕਾਰ ਹੈ ਯੂਕਰੇਨ ਨੂੰ ਜਾਣ-ਬੱੁਝ ਕੇ ਪੀੜਤ ਬਣਾਇਆ ਗਿਆ ਹੈ ਜੋ ਇਨ੍ਹਾਂ ਦੋ ਦੇਸ਼ਾਂ ਵਿਚਕਾਰ ਦਹਾਕਿਆਂ ਪੁਰਾਣੇ ਮੁਕਾਬਲੇ ਦਾ ਮੰਚ ਬਣਿਆ ਹੈ ਅਜਿਹੇ ਪਰਿਦਿ੍ਰਸ਼ ’ਚ ਭਾਰਤ ਗੁੱਟਨਿਰਲੇਪ ਲੱਗਦਾ ਹੈ ਅਤੇ ਇਸ ਨੂੰ ਸਹੀ ਸ਼ਬਦਾਂ ’ਚ ਕਹੀਏ ਤਾਂ ਭਾਰਤ ਦੋਵਾਂ ਦੇਸ਼ਾਂ ਜਾਂ ਦੋਵਾਂ ਗੁੱਟਾਂ ਨਾਲ ਗੰਭੀਰਤਾ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਇਸ ਗੱਲਬਾਤ ’ਚ ਆਪਣੇ ਰਾਸ਼ਟਰੀ ਹਿੱਤਾਂ ਨੂੰ ਧਿਆਨ ’ਚ ਰੱਖ ਰਿਹਾ ਹੈ।

ਜੰਗ ਬਾਰੇ ਭਾਰਤ ਦੇ ਰੁਖ ’ਚ ਇਹ ਸਪੱਸ਼ਟ ਅਤੇ ਸਹੀ ਵਿਆਖਿਆ ਹੋਵੇਗੀ ਪਰ ਅਜਿਹਾ ਰੁਖ ਬਹਿਸ ਦਾ ਵਿਸ਼ਾ ਬਣਦਾ ਹੈ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਰੂਸ ਜਾਂ ਇਹ ਕਹੀਏ ਪੂਰਬ ਸੋਵੀਅਤ ਸੰਘ ਭਾਰਤ ਦਾ ਮਿੱਤਰ ਅਤੇ ਸਹਿਯੋਗੀ ਸੀ 1971 ’ਚ ਪਾਕਿਸਤਾਨ ਨਾਲ ਜੰਗ ’ਚ ਰੂਸ ਦੀ ਹਮਾਇਤ ਨੂੰ ਭਾਰਤ ਬੜੇ ਅਹਿਸਾਨ ਨਾਲ ਯਾਦ ਕਰਦਾ ਹੈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਕਸ਼ਮੀਰ ਦੇ ਮੁੱਦੇ ’ਤੇ ਸੋਵੀਅਤ ਸੰਘ ਵੱਲੋਂ ਲਗਾਤਾਰ ਭਾਰਤ ਨੂੰ ਹਮਾਇਤ ਮਿਲੀ ਹੈ ਵਰਤਮਾਨ ਪਰਿਦਿ੍ਰਸ਼ ’ਚ ਵੀ ਰੁੂਸ ਨੇ ਖੁੱਲ੍ਹੇਆਮ ਨਾ ਸਹੀ ਪਰ ਭਾਰਤ-ਚੀਨ ਸੀਮਾ ਵਿਵਾਦ ’ਚ ਭਾਰਤ ਦੀ ਹਮਾਇਤ ਕੀਤੀ ਹੈ ਰੂਸ ਨੇ ਭਾਰਤ ਨੂੰ ਚੀਨ ਦੀ ਹਾਜ਼ਰੀ ਵਾਲੇ ਖੇਤਰੀ ਸਹਿਯੋਗ ਸੰਗਠਨਾਂ, ਬਿ੍ਰਕਸ, ਰਿਕ ਅਤੇ ਐਸਸੀਓ ’ਚ ਲਿਆਉਣ ’ਚ ਮੱਦਦ ਕੀਤੀ ਹੈ।

ਸਵਾਲ ਇਹ ਕਿ ਕੀ ਰੂਸ ’ਤੇ ਭਾਰਤ ਦੀ ਨਿਰਭਰਤਾ ਲਾਜ਼ਮੀ ਹੈ ਅਤੇ ਕੀ ਭਾਰਤ ਦੀ ਵਿਦੇਸ਼ ਨੀਤੀ ਗੁੱਟਨਿਰਲੇਪਤਾ ਅਤੇ ਸੁਰੱਖਿਆ ਚਿੰਤਾਵਾਂ ਨਾਲ ਮਾਰਗ ਨਿਰਦੇਸ਼ਿਤ ਹੈ ਅਤੇ ਕੀ ਇਸ ਨਾਲ ਭਾਰਤ ਦੇ ਵਿਕਾਸ ’ਚ ਮੱਦਦ ਮਿਲੀ ਹੈ? ਕੀ ਇਸ ਨਾਲ ਭਾਰਤ ਨੂੰ ਰੱਖਿਆ ਖਰੀਦਾਂ ’ਤੇ ਵੱਡੀ ਰਾਸ਼ੀ ਖਰਚ ਨਹੀਂ ਕਰਨੀ ਪਈ ਹੈ ਭਾਰਤ ਨੂੰ ਆਪਣੀ ਅਰਥਵਿਵਸਥਾ ਅਤੇ ਸਮਾਜ ਦੇ ਵੱਖ-ਵੱਖ ਖੇਤਰਾਂ ’ਚ ਨਿਵੇਸ਼ ਦੀ ਘਾਟ ਦੀ ਲਾਗਤ ਦਾ ਮੁਲਾਂਕਣ ਕਰਨਾ ਹੋਵੇਗਾ ਸੋਵੀਅਤ ਸੰਘ ਜਾਂ ਰੂਸ ਫੌਜੀ ਸ਼ਕਤੀਆਂ ਰਹੀਆਂ ਹਨ ਆਰਥਿਕ ਸ਼ਕਤੀਆਂ ਨਹੀਂ।

ਦੂਜੇ ਪਾਸੇ ਚੀਨ ਇੱਕ ਤਾਨਾਸ਼ਾਹੀ ਸਾਮਵਾਦੀ ਰਾਜ ਹੋਣ ਦੇ ਬਾਵਜੂਦ ਉਸ ਦੇ ਪੱਛਮੀ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨਾਟੋ ਦੇਸ਼ਾਂ, ਜਾਪਾਨ, ਦੱਖਣੀ ਕੋਰੀਆ ਆਦਿ ਕਿਸੇ ਨਾਲ ਆਪਣਾ ਵਪਾਰ ਘੱਟ ਨਹੀਂ ਕੀਤਾ ਹੈ ਅੱਜ ਚੀਨ ਦੀ ਅਰਥਵਿਵਸਥਾ ਅਮਰੀਕਾ ਤੋਂ ਥੋੜ੍ਹੀ ਹੀ ਹੇਠਾਂ ਹੈ ਅਤੇ ਉਹ ਅਮਰੀਕਾ ਸਮੇਤ ਕਿਸੇ ਵੀ ਸ਼ਕਤੀ ਦਾ ਸਾਹਮਣਾ ਕਰ ਸਕਦਾ ਹੈ ਭਾਰਤ ਆਪਣੀਆਂ ਸੁਰੱਖਿਆ ਚਿੰਤਾਵਾਂ ਨਾਲ ਮਜ਼ਬੂਰੀ ਨਾਲ ਬੱਝਾ ਹੋਇਆ ਹੈ ਅਤੇ ਉਸ ਨੇ ਗੁੱਟਨਿਰਲੇਪਤਾ ਦੀ ਅਵਿਹਾਰਕ ਰਣਨੀਤੀ ਅਪਣਾਈ ਹੈ ਅਤੇ ਉਸ ਨੇ ਆਪਣੇ ਦੁਰਲੱਭ ਵਸੀਲਿਆਂ ਅਤੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਵਿਸ਼ੇਸ਼ ਕਰਕੇ ਇੱਕ ਦੇਸ਼ ਸੋਵੀਅਤ ਸੰਘ ਤੋਂ ਹਥਿਆਰਾਂ ਦੀ ਖਰੀਦ ’ਤੇ ਖਰਚ ਕੀਤਾ ਹੈ।

ਸਾਲ 1991 ਤੋਂ ਬਾਅਦ ਭਾਰਤ ਨੇ ਪੱਛਮ ਨਾਲ ਆਰਥਿਕ ਸਬੰਧ ਵਧਾਉਣੇ ਸ਼ੁਰੂ ਕੀਤੇ ਅਤੇ ਉਸ ਦੀ ਅਰਥਵਿਵਸਥਾ ’ਚ ਸੁਧਾਰ ਆਇਆ ਪਰ ਇਸ ਦਾ ਕਾਰਨ ਭਾਰਤ ਦੀ ਰਣਨੀਤਿਕ ਸੋਚ ’ਚ ਬਦਲਾਅ ਨਹੀਂ ਹੈ ਸਗੋਂ ਇਸ ਦਾ ਕਾਰਨ ਪੱਛਮੀ ਦੇਸ਼ਾਂ ਦੀ ਚੀਨ ਪ੍ਰਤੀ ਸੋਚ ’ਚ ਬਦਲਾਅ ਹੈ ਚੀਨ ਲਾਲਚੀ ਬਣਿਆ ਅਤੇ ਉਹ ਪੱਛਮ ਨੂੰ ਚੁਣੌਤੀ ਦੇਣ ਲੱਗਾ ਜਿਸ ਕਾਰਨ ਪੱਛਮੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਵੱਲ ਉਲਾਰ ਹੋਏ ਜੋ ਇੱਕ ਵੱਡਾ ਬਜ਼ਾਰ ਹੈ ਅਤੇ ਇੱਥੇ ਕਿਰਤ ਸ਼ਕਤੀ ਵੀ ਵਿਸ਼ਾਲ ਹੈ ਪੱਛਮੀ ਦੇਸ਼ਾਂ ਨੇ ਭਾਰਤ ਨੂੰ ਆਕਰਸ਼ਿਤ ਕਰਨਾ ਸ਼ੁਰੂ ਕੀਤਾ ਅਤੇ ਉਸ ਨੂੰ ਆਪਣੀ ਰਣਨੀਤਿਕ ਮੁਖਤਿਆਰੀ ਅਤੇ ਸੁਰੱਖਿਆ ਜਾਲ ’ਚ ਫਸਾਉਣ ਦਾ ਯਤਨ ਕੀਤਾ।

ਜਿੱਥੋਂ ਤੱਕ ਲਾਗਤ ਦੀ ਗੱਲ ਹੈ ਭਾਰਤ ਗੁੱਟਨਿਰਲੇਪਤਾ ਦੀ ਨੀਤੀ ਕਾਰਨ ਨੁਕਸਾਨ ਉਠਾ ਰਿਹਾ ਹੈ ਅਸੀਂ ਆਪਣੇ ਚਾਰ ਮੁੱਖ ਖੇਤਰਾਂ ਰਾਜਨੀਤਿਕ, ਆਰਥਿਕ, ਸੁਰੱਖਿਆ ਅਤੇ ਸਮਾਜਿਕ ਖੇਤਰਾਂ ਨੂੰ ਹੀ ਲਈਏ ਭਾਰਤ ਆਪਣੇ ਲੋਕਤੰਤਰ ਲਈ ਜਾਣਿਆ ਜਾਂਦਾ ਹੈ ਅਨੇਕਾਂ ਚੁਣੌਤੀਆਂ ਤੋਂ ਬਾਅਦ ਵੀ ਭਾਰਤ ਇੱਕੋ-ਇੱਕ ਅਜਿਹਾ ਦੇਸ਼ ਹੈ ਜਿੱਥੇ ਲੋਕਤੰਤਰ ਵਧ-ਫੁੱਲ ਰਿਹਾ ਹੈ ਭਾਰਤ ਸਮਾਨਤਾ, ਅਜ਼ਾਦੀ, ਸੁਹਿਰਦਤਾ, ਸਹਿ-ਹੋਂਦ, ਗੈਰ-ਹਮਲਾਵਰਤਾ ਦੇ ਰਾਜਨੀਤਿਕ ਸਿਧਾਂਤਾਂ ਲਈ ਵੀ ਜਾਣਿਆ ਜਾਂਦਾ ਹੈ ਰੂੁਸ ਇੱਕ ਸਾਮਵਾਦੀ ਦੇਸ਼ ਹੈ ਉੱਥੇ ਇੱਕ ਪਾਰਟੀ, ਇੱਕ ਆਗੂ ਦਾ ਸ਼ਾਸਨ ਹੈ ਅਤੇ ਉਹ ਇੱਕ ਤਾਨਾਸ਼ਾਹ ਦੇਸ਼ ਹੈ ਅਤੇ ਅਜਿਹੇ ਸ਼ਾਸਨ ਨਾਲ ਖੜ੍ਹੇ ਹੋ ਕੇ ਭਾਰਤ ਹੋਰ ਦੇਸ਼ਾਂ ਨੂੰ ਪ੍ਰੇਰਿਤ ਨਹੀਂ ਕਰ ਰਿਹਾ ਹੈ।

ਤੀਜਾ ਮਹੱਤਵਪੂਰਨ ਖੇਤਰ ਰੱਖਿਆ ਹੈ ਇਹ ਸੱਚ ਹੈ ਕਿ 1971 ਦੀ ਜੰਗ ’ਚ ਸੋਵੀਅਤ ਸੰਘ ਨੇ ਭਾਰਤ ਦਾ ਸਾਥ ਦਿੱਤਾ ਅਤੇ ਸੰਯੁਕਤ ਰਾਸ਼ਟਰ ’ਚ ਵੀ ਭਾਰਤ ਦੀ ਹਮਾਇਤ ਕਰਦਾ ਰਿਹਾ ਹੈ ਪਰ ਕੀ ਭਾਰਤ ਨੇ ਆਪਣੇ ਉੱਪਰ ਇਹ ਸੁਰੱਖਿਆ ਖਤਰਾ ਨਹੀਂ ਥੋਪਿਆ ਹੈ? ਜਵਾਹਰ ਲਾਲ ਨਹਿਰੂ ਨੇ ਪਾਕਿ ਫੌਜ ਸਮੱਰਥਿਤ ਕਬੀਲਾਈ ਘੁਸਪੈਠੀਆਂ ਨੂੰ ਕਸ਼ਮੀਰ ਖਾਲੀ ਕਰਨ ਦੀ ਆਗਿਆ ਨਹੀਂ ਦਿੱਤੀ ਜਦੋਂ ਭਾਰਤ ਨੂੰ ਸਮੁੱਚਾ ਕਸ਼ਮੀਰ ਲੈਣ ਦਾ ਅਧਿਕਾਰ ਸੀ ਤਾਂ ਫ਼ਿਰ ਉਹ ਸੰਯੁਕਤ ਰਾਸ਼ਟਰ ’ਚ ਕਿਉਂ ਗਿਆ? ਅਜਿਹਾ ਕਰਕੇ ਉਨ੍ਹਾਂ ਨੇ ਭਾਰਤ ਨੂੰ ਸੋਵੀਅਤ ਸੰਘ ਦੇ ਵੀਟੋ ਲਈ ਉਸ ਕੋਲ ਗਹਿਣੇ ਰੱਖ ਦਿੱਤਾ ਇਹ ਵੱਖ ਚਰਚਾ ਦਾ ਵਿਸ਼ਾ ਹੈ।

ਉਨ੍ਹਾਂ ਦੀ ਅਵਿਹਾਰਕ ਗੁੱਟਨਿਰਲੇਪਤਾ ਦੀ ਧਾਰਨਾ ਅਤੇ ਪੱਛਮ ਤੋਂ ਪਰਹੇਜ ਨਾਲ ਭਾਰਤ ਦੀ ਅਰਥਵਿਵਸਥਾ ’ਤੇ ਭਾਰੀ ਬੋਝ ਪਿਆ ਹੈ ਚੌਥਾ ਮਹੱਤਵਪੂਰਨ ਖੇਤਰ ਸਮਾਜਿਕ ਖੇਤਰ ਹੈ ਭਾਰਤੀ ਰਾਜਨੀਤੀ ਅਤੇ ਸਮਾਜ ਤਾਰਕਿਕਤਾ, ਅਜ਼ਾਦੀ, ਤਰੱਕੀਸ਼ੀਲਤਾ, ਵਿਰੋਧ ਲਈ ਸਨਮਾਨ ਆਦਿ ਦੇ ਸਬੰਧ ’ਚ ਪੱਛਮ ਨਾਲ ਜ਼ਿਆਦਾ ਜੁੜਦੀ ਹੈ ਸਮਾਜਿਕ ਅਤੇ ਰਾਜਨੀਤਿਕ ਮੁੱਲਾਂ ਦੇ ਸਬੰਧ ’ਚ ਰੂਸ ਅਤੇ ਭਾਰਤ ’ਚ ਕੋਈ ਮੇਲ ਨਹੀਂ ਹੈ ਰੂਸ ਮੁੱਖ ਤੌਰ ’ਤੇ ਸਾਮੰਤੀ ਅਤੇ ਵਿਰੋਧੀ ਸਮਾਜ ਹੈ ਇਸ ਦਾ ਇੱਕ ਤਾਜ਼ਾ ਉਦਾਹਰਨ ਸਾਲ 2020 ’ਚ ਰੁੂਸ ’ਚ ਵਿਰੋਧ ਦਾ ਸਿਰ ਚੁੱਕਣ ਵਾਲੇ ਭਿ੍ਰਸ਼ਟਾਚਾਰ ਵਿਰੋਧੀ ਵਰਕਰ ਅਲੈਕਸੀ ਲਾਵਾਨਲੀ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ ਇਸ ਤੋਂ ਇਲਾਵਾ ਸਾਡੇ ਦੇਸ਼ ’ਚ ਵੱਡੀ ਗਿਣਤੀ ’ਚ ਵਿਦਿਆਰਥੀ ਪੱਛਮੀ ਦੇਸ਼ਾਂ ’ਚ ਸਿੱਖਿਆ ਅਤੇ ਸਿਖਲਾਈ ਲਈ ਜਾਂਦੇ ਹਨ ਬਹੁਤ ਘੱਟ ਰੂਸ ਜਾਂਦੇ ਹਨ ਸਮਾਂ ਆ ਗਿਆ ਹੈ ਕਿ ਭਾਰਤ ਆਪਣੀ ਵਿਦੇਸ਼ ਨੀਤੀ ’ਤੇ ਮੁੜ-ਵਿਚਾਰ ਕਰੇ ਅਤੇ ਆਪਣੇ ਰਾਸ਼ਟਰੀ ਹਿੱਤਾਂ ਦਾ ਮੁੜ-ਨਿਰਧਾਰਨ ਕਰੇ।

ਪ੍ਰਧਾਨ ਮੰਤਰੀ ਮੋਦੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਨਹਿਰੂ ਵੱਲੋਂ ਪੈਦਾ ਕੀਤੀਆਂ ਗਈਆਂ ਇਨ੍ਹਾਂ ਇਤਿਹਾਸਕ ਭੁੱਲਾਂ ’ਚ ਸੁਧਾਰ ਕਰਨ ਉਹ ਅਤੇ ਉਨ੍ਹਾਂ ਦੀ ਪਾਰਟੀ ਉਨ੍ਹਾਂ ਦਾ ਜਿਕਰ ਤਾਂ ਕਰਦੀ ਹੈ ਪਰ ਉਹ ਖੁਦ ਵੀ ਇਸ ਜਾਲ ’ਚ ਫਸਣ ਤੋਂ ਨਹੀਂ ਬਚ ਪਾ ਰਹੇ ਹਨ ਅਤੇ ਉਹ ਰੂਸ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਪਾ ਰਹੇ ਹਨ ਜੋ ਉਨ੍ਹਾਂ ਵਰਗੇ ਦਮਦਾਰ ਆਗੂ ਲਈ ਅਸਲ ਵਿਚ ਦੱੁਖ ਦੀ ਗੱਲ ਹੈ ਜੰਮੂ ਕਸ਼ਮੀਰ ਅਤੇ ਇਜ਼ਰਾਇਲ-ਫਲਸਤੀਨ ਸਬੰਧਾਂ ’ਚ ਜਿਵੇਂ ਉਨ੍ਹਾਂ ਨੇ ਇੱਕ ਨਵਾਂ ਰਾਜਨੀਤਿਕ ਦਿ੍ਰਸ਼ਟੀਕੋਣ ਅਪਣਾਇਆ ਹੈ ਰੂਸ ਦੇ ਸਬੰਧ ਵਿਚ ਵੀ ਉਨ੍ਹਾਂ ਨੂੰ ਅਜਿਹਾ ਹੀ ਦਿ੍ਰਸ਼ਟੀਕੋਣ ਅਪਣਾਉਣਾ ਚਾਹੀਦਾ ਹੈ ਅਤੇ ਇਹ ਕੰਮ ਉਨ੍ਹਾਂ ਨੂੰ ਜਲਦੀ ਕਰਨਾ ਚਾਹੀਦਾ ਹੈ ਯੂਕਰੇਨ ਜੰਗ ਜਲਦੀ ਖਤਮ ਨਹੀਂ ਹੋਵੇਗੀ ਪੱਛਮੀ ਦੇਸ਼ ਰੂਸ ਲਈ ਇਸ ਨੂੰ ਇੱਕ ਹੋਰ ਅਫ਼ਗਾਨਿਸਤਾਨ ਬਣਾਉਣਗੇ।
ਡਾ . ਡੀ. ਕੇ. ਗਿਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ