ਰੋਟਰੀ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਤੇ ਸਕੱਤਰ ਅਸ਼ਵਨੀ ਬਾਂਸਲ ਦੀ ਮਨਮੋਹਕ ਸਮਾਗਮ ’ਚ ਹੋਈ ਤਾਜਪੋਸ਼ੀ

Faridkot News
ਫਰੀਦਕੋਟ : ਤਾਜਪੋਸ਼ੀ ਸਮਾਗਮ ਦੀਆਂ ਵੱਖ-ਵੱਖ ਝਲਕੀਆਂ। ਤਸਵੀਰਾਂ: ਗੁਰਪ੍ਰੀਤ ਪੱਕਾ

ਫ਼ਰੀਦਕੋਟ, (ਗੁਰਪ੍ਰੀਤ ਪੱਕਾ)। ਦਾਸਤਾਨ ਹੋਟਲ ਵਿਖੇ ਰੋਟਰੀ ਕਲੱਬ ਫ਼ਰੀਦਕੋਟ ਦੇ ਨਵੇਂ ਬਣੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਅਤੇ ਸਕੱਤਰ ਅਸ਼ਵਨੀ ਬਾਂਸਲ ਦੀ ਤਾਜਪੋਸ਼ੀ ਲਈ ਮਨਮੋਹਕ ਸਮਾਗਮ ਰੋਟਰੀ ਇੰਟਰਨੈਸ਼ਨਲ ਦੇ ਜ਼ਿਲ੍ਹਾ 3090 ਦੇ ਗਵਰਨਰ ਡਾ: ਸੰਦੀਪ ਕੁਮਾਰ ਚੌਹਾਨ ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਇਸ ਤਾਜਪੋਸ਼ੀ ਸਮਾਗਮ ’ਚ ਜ਼ਿਲ੍ਹਾ ਗਵਰਨਰ ਇਲੈਕਟ ਭੁਪੇਸ਼ ਮਹਿਤਾ, ਸਾਬਕਾ ਜ਼ਿਲਾ ਗਵਰਨਰ ਬਾਘ ਸਿੰਘ ਪੰਨੂ ਪਟਿਆਲਾ, ਸ਼੍ਰੀਮਤੀ ਮਧੂ ਮਹਿਤਾ, ਜਸਮੋਹਨ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਸਾਬਕਾ ਜ਼ਿਲ੍ਹਾ ਗਵਰਨਰ ਐਡਵੋਕੇਟ ਆਰ.ਸੀ.ਜੈਨ, ਸਹਾਇਕ ਗਵਰਨਰ ਕੁਲਦੀਪ ਗਰਗ, ਰਾਹੁਲ ਕੱਕੜ, ਸੁਬੋਧ ਮੈਨੀ ਅਤੇ ਸਹਾਇਕ ਗਵਰਨਰ ਕਮਲ ਸ਼ਰਮਾ ਉਚੇਚੇ ਤੌਰ ’ਤੇ ਸ਼ਾਮਲ ਸਨ। Faridkot News

ਰੋਟਰੀ ਕਲੱਬ ਵੱਲੋਂ ਕੀਤੇ ਜਾਣਗੇ ਸਮਾਜ ਭਲਾਈ ਦੇ ਕੰਮ (Faridkot News )

ਰੋਟਰੀ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੂੰ ਸਮਾਗਮ ਦੌਰਾਨ ਰੋਟਰੀ ਦਾ ਕਾਲਰ ਪਹਿਨਾਇਆ ਗਿਆ। ਇਸ ਮੌਕੇ ਇਲਾਕੇ ਦੀ ਨਾਮਵਰ ਹਸਤੀ ਪ੍ਰਿੰਸੀਪਲ ਡਾ.ਐੱਸ.ਪੀ.ਐੱਸ.ਸੋਢੀ ਨੇ ਨਵੀਂ ਬਣੀ ਟੀਮ ਨੂੰ ਸ਼ਾਇਰਾਨਾ ਅੰਦਾਜ਼ ’ਚ ਵਧਾਈ ਦਿੰਦਿਆਂ ਸਮਾਗਮ ਨੂੰ ਰੰਗੀਨ ਬਣਾ ਦਿੱਤਾ। ਇਸ ਮੌਕੇ ਰੋਟਰੀ ਇੰਟਰਨੈਸ਼ਨਲ ਦੇ ਜ਼ਿਲਾ ਗਵਰਨਰ ਡਾ: ਸੰਦੀਪ ਕੁਮਾਰ ਚੌਹਾਨ ਨੇ ਰੋਟਰੀ ਕਲੱਬ ਵੱਲੋਂ ਆਉਂਦੇ ਦਿਨਾਂ ’ਚ ਕੀਤੇ ਜਾਣ ਵਾਲੇ ਸਮਾਜ ਭਲਾਈ ਦੇ ਪ੍ਰੋਜੈਕਟਾਂ ਸਬੰਧੀ ਸਭ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਅੱਥਰੂ ਪੂੰਝਣ ’ਚ ਜੋ ਖੁਸ਼ੀ ਹੈ ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। Faridkot News

ਇਹ ਵੀ ਪੜ੍ਹੋ: ਮੰਤਰੀ ਅਰੋੜਾ ਵੱਲੋਂ ਸ਼ੇਰੋਂ ਸਮੇਤ ਹੋਰ ਪਿੰਡਾਂ ’ਚ ਵਿਕਾਸ ਕਾਰਜਾਂ ਦੀ ਸ਼ੁਰੂਆਤ

ਉਨ੍ਹਾਂ ਨੇ ਸਾਲ 2023-24 ਦੇ ਪ੍ਰਧਾਨ ਅਰਵਿੰਦ ਛਾਬੜਾ ਦੀ ਅਗਵਾਈ ਹੇਠ ਕੀਤੇ ਗਏ ਪ੍ਰੋਜੈਕਟਾਂ ਦੀ ਪ੍ਰੰਸ਼ਸ਼ਾ ਕਰਦਿਆਂ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਉਹ ਰੋਟਰੀ ਕਲੱਬ ਵੱਲੋਂ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਸਮੂਹ ਮੈਂਬਰਾਂ ਨੂੰ ਨਾਲ ਲੈ ਕੇ ਮਾਨਵਤਾ ਦੀ ਸੇਵਾ ਦੇ ਪ੍ਰੋਜੈਕਟ ਪਹਿਲ ਦੇ ਅਧਾਰ ’ਤੇ ਕੀਤੇ ਜਾਣਗੇ। ਇਸ ਮੌਕੇ ਕਲੱਬ ਦੇ ਸਕੱਤਰ ਅਸ਼ਵਨੀ ਬਾਂਸਲ ਨੇ ਸਭ ਦਾ ਧੰਨਵਾਦ ਕਰਦਿਆਂ ਰੋਟਰੀ ਕਲੱਬ ਵੱਲੋਂ ਨਿਰੰਤਰ ਰੋਟਰੀ ਇੰਟਰਨੇਸ਼ਨਲ ਦੇ ਪ੍ਰੋਗਰਾਮਾਂ ਨੂੰ ਪੂਰਨ ਸੁਹਿਦਰਤਾ ਨਾਲ ਲਾਗੂ ਕਰਨ ਦਾ ਵਿਸ਼ਵਾਸ਼ ਦੁਆਇਆ।

ਇਨ੍ਹਾਂ ਮੈਬਰਾਂ ਨੇ ਕਲੱਬ ਲਈ ਦਿੱਤੀ ਰਾਸ਼ੀ

ਇਸ ਮੌਕੇ ਰੋਟਰੀ ਕਲੱਬ ਦੇ ਸਰਗਰਮ ਆਗੂ ਡਾ.ਦਾਨਿਸ਼ ਜਿੰਦਲ ਵੱਲੋਂ ਰੋਟਰੀ ਪੀ.ਐੱਚ.ਐੱਫ਼. ਦੇ ਲਈ 1000 ਪੌਂਡ ਅਤੇ ਐਡਵੋਕਟ ਲਲਿਤ ਮੋਹਨ ਗੁਪਤਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਨੇ 300 ਪੌਂਡ ਦਿੱਤੇ ਜਦੋਂਕਿ ਭਾਰਤ ਭੂਸ਼ਨ ਸਿੰਗਲਾ ਨੇ 300 ਪੌਂਡ, ਅਸ਼ਵਨੀ ਬਾਂਸਲ ਨੇ 300 ਪੌਂਡ, ਮਨਪ੍ਰੀਤ ਸਿੰਘ ਬਰਾੜ ਨੇ 300 ਪੌਂਡ, ਅਰਵਿੰਦ ਛਾਬੜਾ ਨੇ 300 ਪੌਂਡ ਅਤੇ ਤਰਨਜੋਤ ਸਿੰਘ ਕੋਹਲੀ ਨੇ 300 ਪੌਂਡ ਦੇਣ ਦਾ ਐਲਾਨ ਕੀਤਾ।

Faridkot News
ਫਰੀਦਕੋਟ : ਤਾਜਪੋਸ਼ੀ ਸਮਾਗਮ ਦੀਆਂ ਵੱਖ-ਵੱਖ ਝਲਕੀਆਂ। ਤਸਵੀਰਾਂ: ਗੁਰਪ੍ਰੀਤ ਪੱਕਾ

ਤਾਜਪੋਸ਼ੀ ਸਮਾਗਮ ’ਚ ਰੋਟਰੀ ਕਲੱਬ ਦੇ ਨਵੇਂ ਬਣੇ ਮੈਂਬਰ ਡਾ. ਦਾਨਿਸ਼ ਜਿੰਦਲ, ਐਡਵੋਕੇਟ ਸਤਿੰਦਰ ਪਾਲ ਸਿੰਘ ਸੰਧੂ , ਐਡਵੋਕੇਟ ਰਣਜੀਤ ਸਿੰਘ ਸੇਠੀ, ਕੈਂਸਰ ਦੇ ਮਾਹਿਰ ਡਾ.ਪ੍ਰਦੀਪ ਗਰਗ, ਡਾ. ਸ਼ਮੀਨ ਮੌਂਗਾ, ਸਾਹਿਲ ਮਹੇਸ਼ਵਰੀ, ਲਖਵਿੰਦਰ ਸਿੰਘ ਗਿੱਲ, ਰਾਜਨ ਮੰਗਲ, ਵਰੁਣ ਮੰਗੇਵਾਲੀਆ, ਦੇਵਜੀਤ ਸੱਚਦੇਵਾ, ਕੁਨਾਲ ਮਿੱਤਲ ਨੂੰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਰੋਟਰੀ ਪਿੰਨ ਲਗਾ ਕੇ ਸਵਾਗਤ ਕੀਤਾ ਗਿਆ।

ਮੰਚ ਸੰਚਾਲਨ ਨਵੀਸ਼ ਛਾਬੜਾ ਅਤੇ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਕਰਦਿਆਂ ਖੂਬ ਰੰਗ ਬੰਨਿਆ। ਸਮੇਂ ਦੀ ਨਜ਼ਾਕਤ ਸਮਝਦਿਆਂ ਉਨ੍ਹਾਂ ਵੱਲੋਂ ਕੀਤੀ ਪੂਰੀ ਗੱਲਬਾਤ ਮਾਨਣਯੋਗ ਸੀ। ਇਸ ਮੌਕੇ ਵਰਿੰਦਰ ਬਾਂਸਲ ਬਿੰਦਰੀ ਪ੍ਰਧਾਨ, ਐਡਵੋਕੇਟ ਜੋਗਿੰਦਰ ਸਿੰਘ ਬਰਾੜ,ਚਰਨਜੀਤ ਸਿੰਘ ਭੋਲੂਵਾਲਾ, ਸਟੇਟ ਐਵਾਰਡੀ ਕੁਲਜੀਤ ਸਿੰਘ ਵਾਲੀਆ, ਇਲਾਕੇ ਦੇ ਪ੍ਰਸਿੱਧ ਡਾ.ਬਿਮਲ ਗਰਗ,ਰਮਨਦੀਪ ਸਿੰਘ ਭੋਲੂਵਾਲਾ, ਸੰਜੀਵ ਗਰਗ ਵਿੱਕੀ, ਸੀਨਅਰ ਮੈਂਬਰ ਪਿ੍ਰਤਪਾਲ ਸਿੰਘ ਕੋਹਲੀ, ਸੁਖਵੰਤ ਸਿੰਘ, ਸੁਖਬੀਰ ਸਿੰਘ ਸੱਚਦੇਵਾ, ਸਤੀਸ਼ ਬਾਗੀ, ਕਰਨਲ ਬਲਬੀਰ ਸਿੰਘ, ਕੇ.ਪੀ.ਸਿੰਘ ਸਰਾਂ, ਅਰਵਿੰਦ ਛਾਬੜਾ,ਇੰਜਨੀਅਰ ਜੀਤ ਸਿੰਘ, ਡਾ.ਸ਼ਸ਼ੀਕਾਂਤ ਧੀਰ, ਐਡਵੋਕੇਟ ਰਾਜਿੰਦਰ ਸ਼ਰਮਾ, ਗੌਰਵ ਸ਼ਰਮਾ, ਕੇਵਲ ਕਿ੍ਰਸ਼ਨ ਕਟਾਰੀਆ, ਜਗਦੀਪ ਸਿੰਘ ਗਿੱਲ, ਅਸ਼ੋਕ ਚਾਨਣਾ, ਅਮਿਤ ਅਰੋੜਾ, ਵਿਰਸਾ ਸਿੰਘ ਸੰਧੂ, ਰਾਕੇਸ਼ ਕੰਬੋਜ਼, ਪਰਵਿੰਦਰ ਸਿੰਘ ਕੰਧਾਰੀ, ਮਨੰਤ ਜੈਨ, ਰਵੀ ਬਾਂਸਲ, ਪੰਕਜ ਜੈਨ, ਡਾ.ਹਰਸ਼ਵਰਧਨ ਗੋਇਲ, ਡਾ.ਗਗਗ ਬਜਾਜ, ਬੇਟੀ ਅਰਮਾਨ ਪੁਰੀ, ਇੰਦਰਜੀਤ ਬਾਂਸਲ, ਕੁਨਾਲ ਅਸੀਜਾ, ਡਾ.ਵਿਸ਼ਵ ਮੋਹਨ ਗੋਇਲ ਸਮੇਤ ਕਲੱਬ ਦੇ ਮੈਂਬਰ ਪ੍ਰੀਵਾਰਾਂ ਸਮੇਤ ਹਾਜ਼ਰ ਹੋਏ।