ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰਾਮ-ਨਾਮ ਜਪਣ ਲਈ ਵੱਖਰਾ ਕੋਈ ਮਹੂਰਤ ਨਹੀਂ ਕਢਵਾਉਣਾ ਪੈਂਦਾ, ਮਾਲਕ ਦਾ ਨਾਮ ਜਪਣ ਲਈ ਕੋਈ ਕਸ਼ਟ ਨਹੀਂ ਝੱਲਣਾ ਪੈਂਦਾ, ਮਾਲਕ ਦਾ ਨਾਮ ਜਪਣ ਲਈ ਕੋਈ ਖ਼ਰਚਾ ਨਹੀਂ ਕਰਨਾ ਪੈਂਦਾ, ਮਾਲਕ ਦਾ ਨਾਮ ਜਪਣ ਲਈ ਕੋਈ ਘਰ-ਪਰਿਵਾਰ ਨਹੀਂ ਛੱਡਣਾ ਪੈਂਦਾ, ਮਾਲਕ ਦਾ ਨਾਮ ਜਪਣ ਲਈ ਕੋਈ ਧਰਮ, ਮਜ਼ਹਬ ਨਹੀਂ ਬਦਲਣਾ ਪੈਂਦਾ ਅਤੇ ਮਾਲਕ ਦਾ ਨਾਮ ਜਪਣ ਲਈ ਜੰਗਲਾਂ-ਪਹਾੜਾਂ, ਉਜਾੜਾਂ ਵਿਚ ਜਾਣ ਦੀ ਲੋੜ ਨਹੀਂ ਪੈਂਦੀ ਮਾਲਕ ਦਾ ਨਾਮ ਦੁੱਖ-ਦਰਦ, ਬਿਮਾਰੀਆਂ, ਪਰੇਸ਼ਾਨੀਆਂ, ਜੀਵਨ ਦੀਆਂ ਸਾਰੀਆਂ ਕਠਿਨਾਈਆਂ ਦਾ ਮੁਕੰਮਲ ਹੱਲ ਹੈ। (Saint Dr MSG)
ਰਾਮ ਦਾ ਨਾਮ ਲੈਣ ਲਈ ਜੀਵ ਫਿਰ ਵੀ ਤਿਆਰ ਨਹੀਂ ਹੁੰਦਾ ਇਨਸਾਨ ਨੂੰ ਇਹ ਕਿਹਾ ਜਾਵੇ ਕਿ ਤੈਨੂੰ ਫਾਇਦਾ ਹੋਵੇਗਾ, ਲਾਭ ਹੋਵੇਗਾ, ਰੁਪਏ ਡੇਢ ਗੁਣਾ ਹੋ ਜਾਣਗੇ, ਡਬਲ ਹੋ ਜਾਣਗੇ ਤਾਂ ਲੋਕ ਪੈਸਾ ਇਨਵੈਸਟ ਕਰ ਦਿੰਦੇ ਹਨ ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਰਾਮ ਦਾ ਨਾਮ ਸਾਰੇ ਦੁੱਖ-ਦਰਦ, ਪਰੇਸ਼ਾਨੀਆਂ ਦਾ ਮੁਕੰਮਲ ਇਲਾਜ ਹੈ ਅਤੇ ਉਸ ‘ਤੇ ਇੱਕ ਵੀ ਪੈਸਾ ਪਹਿਲਾਂ ਜਾਂ ਬਾਅਦ ਵਿਚ ਨਹੀਂ ਲਾਉਣਾ ਪੈਂਦਾ ਅਜਿਹੀ ਅਨਮੋਲ ਦਾਤ ਹੈ ਰਾਮ ਦਾ ਨਾਮ ਜੋ ਖਾਣ ਵਿਚ ਵੀ ਅਸਾਨ ਹੈ ਤੁਸੀਂ ਖਾਣਾ ਖਾਂਦੇ ਹੋ ਪਹਿਲਾਂ ਬੁਰਕੀ ਤੋੜਨੀ ਪੈਂਦੀ ਹੈ, ਫਿਰ ਸਬਜ਼ੀ ਲਾਉਣੀ ਪੈਂਦੀ ਹੈ, ਫਿਰ ਚਬਾਉਣੀ ਪੈਂਦੀ ਹੈ। (Saint Dr MSG)
ਇਹ ਵੀ ਪੜ੍ਹੋ : ਅੰਮ੍ਰਿਤਸਰ ਸਮੇਤ ਇਨ੍ਹਾਂ ਸ਼ਹਿਰਾਂ ’ਚ ਮੌਸਮ ਹੋਇਆ ਖਰਾਬ, ਮੀਂਹ ਦਾ ਅਲਰਟ
ਫਿਰ ਜਾ ਕੇ ਅੰਤੜੀਆਂ ਖਾਣੇ ਨੂੰ ਹਜ਼ਮ ਕਰਦੀਆਂ ਹਨ ਅਤੇ ਫਿਰ ਬਾਡੀ ਨੂੰ ਪੂਰੀ ਊਰਜਾ ਮਿਲਦੀ ਹੈ ਖਾਣੇ ਵਿਚ ਐਨਾ ਸਮਾਂ ਲੱਗਦਾ ਹੈ ਫਿਰ ਵੀ ਤੁਸੀਂ ਖਾਣਾ ਨਹੀਂ ਛੱਡ ਸਕਦੇ ਪੂਜਨੀਕ ਗੁਰੂ? ਜੀ ਫ਼ਰਮਾਉਂਦੇ ਹਨ ਕਿ ਇਨਸਾਨ ਕਹਿੰਦਾ ਹੈ ਕਿ ਮੇਰੇ ਕੋਲ ਕੰਮ- ਧੰਦਾ ਹੈ ਜੀ, ਮੈਂ ਨਾਮ ਨਹੀਂ ਜਪ ਸਕਦਾ ਖਾਣਾ ਖਾਣ ਲਈ ਕਿੱਥੋਂ ਸਮਾਂ ਮਿਲ ਜਾਂਦਾ ਹੈ ਰਫ਼ਾ-ਹਾਜ਼ਤ ਜਾਣ ਲਈ ਵੀ ਟਾਈਮ ਫ਼ਿਕਸ ਹੈ ਹਰ ਰੋਜ਼ਾਨਾ ਦੇ ਕੰਮ ਲਈ ਟਾਈਮ ਹੈ। ਪਰ ਉਸ ਅੱਲ੍ਹਾ, ਵਾਹਿਗੁਰੂ, ਮਾਲਕ ਦੀ ਭਗਤੀ-ਇਬਾਦਤ ਲਈ ਸਮਾਂ ਨਹੀਂ ਹੈ (Saint Dr MSG)
ਇੱਕ ਵਾਰ ਨਾਮ ਲੈ ਲਿਆ, ਉਸਨੂੰ ਅੰਦਰ ਹੀ ਅੰਦਰ ਜਾਪ ਕਰਦੇ ਰਹੋ, ਜੀਭ ਨਾਲ ਜਾਪ ਕਰਦੇ ਰਹੋ ਉਂਜ ਵੀ ਤਾਂ ਤੁਹਾਡੀ ਇਹ ਜੀਭ ਚਲਦੀ ਹੀ ਰਹਿੰਦੀ ਹੈ ਦੂਜਿਆਂ ਦੀ ਨਿੰਦਿਆ-ਚੁਗਲੀ ਕਰਦੇ ਹੋ ਤੁਸੀਂ ਦੂਜਿਆਂ ਦੀਆਂ ਜਿੰਨੀਆਂ ਬੁਰਾਈਆਂ ਕਰੋਗੇ, ਨਿੰਦਿਆ-ਚੁਗਲੀ ਕਰੋਗੇ ਤਾਂ ਉਹ ਸਾਰੀ ਮੈਲ ਧੁਪ ਕੇ ਤੁਹਾਡੇ ਅੰਦਰ ਆ ਜਾਵੇਗੀ ਇਸ ਲਈ ਕਦੇ ਕਿਸੇ ਨੂੰ ਮਾੜਾ ਨਾ ਕਹੋ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਦੂਰ ਕਰੋ। (Saint Dr MSG)
ਆਪ ਜੀ ਨੇ ਫ਼ਰਮਾਇਆ ਕਿ ਅੱਜ ਘੋਰ ਕਲਿਯੁੱਗ ਹੈ ਸਿਮਰਨ ਕਰੋਗੇ, ਭਗਤੀ ਕਰੋਗੇ, ਦ੍ਰਿੜ ਵਿਸ਼ਵਾਸ ਰੱਖੋਗੇ ਤਾਂ ਮਾਲਕ ਮੁਆਫ਼ ਹੀ ਨਹੀਂ ਕਰੇਗਾ ਸਗੋਂ ਖੁਸ਼ੀਆਂ ਨਾਲ ਮਾਲਾਮਾਲ ਕਰ ਦੇਵੇਗਾ, ਪਰ ਗੱਲ ਹੈ ਬੱਚਨਾਂ ‘ਤੇ ਅਮਲ ਕਰਨ ਦੀ ਬਚਨਾਂ ‘ਤੇ ਅਮਲ ਕਰੋਗੇ ਤਾਂ ਹੀ ਸਿਮਰਨ ਨਾਲ ਜੁੜੋਗੇ ਗੁਰੂ, ਪੀਰ-ਫ਼ਕੀਰ ‘ਤੇ ਦ੍ਰਿੜ-ਵਿਸ਼ਵਾਸ ਹੈ ਤਾਂ ਹੀ ਫ਼ਾਇਦਾ ਹੁੰਦਾ ਹੈ ਤੁਸੀਂ ਹਰ ਚੀਜ਼ ‘ਤੇ ਦ੍ਰਿੜ ਵਿਸ਼ਵਾਸ ਕਰਦੇ ਹੋ ਬੱਸ ਵਿਚ ਬੈਠਦੇ ਹੋ ਸੈਂਕੜੇ ਕਿੱਲੋਮੀਟਰ ਜਾਂਦੇ ਹੋ ਚਾਹੇ ਅਣਜਾਣੇ ਵਿਚ ਹੀ ਪਰ ਤੁਸੀਂ ਡਰਾਈਵਰ ‘ਤੇ ਵਿਸ਼ਵਾਸ ਕੀਤਾ ਜਮੀਂਦਾਰ ਵੀਰ ਖੇਤ ਵਿਚ ਫ਼ਸਲ ਬੀਜਦੇ ਹਨ ਦੁਕਾਨਦਾਰ ਕਹਿੰਦਾ ਹੈ। (Saint Dr MSG)
ਇਹ ਵੀ ਪੜ੍ਹੋ : ਅੱਤਵਾਦੀ ਪੰਨੂ ‘ਤੇ ਐਨਆਈਏ ਦਾ ਵੱਡਾ ਐਕਸ਼ਨ
ਕਿ ਇੱਕ ਏਕੜ ਵਿਚੋਂ 40 ਮਣ ਨਿੱਕਲੇਗਾ, 60 ਮਣ ਨਿੱਕਲੇਗਾ, 70 ਮਣ ਨਿੱਕਲੇਗਾ ਤੁਸੀਂ ਮਹਿੰਗੇ ਤੋਂ ਮਹਿੰਗਾ ਬੀਜ ਕਿਵੇਂ ਲੈ ਲੈਂਦੇ ਹੋ? ਤੁਹਾਨੂੰ ਉਸ ‘ਤੇ ਯਕੀਨ ਕਰਨਾ ਹੀ ਪੈਂਦਾ ਹੈ ਅਤੇ ਤੁਸੀਂ ਕਰ ਲੈਂਦੇ ਹੋ ਇਸੇ ਤਰ੍ਹਾਂ ਡਾਕਟਰ ਕਹਿੰਦਾ ਹੈ ਕਿ ਤੁਹਾਡਾ ਆਪਰੇਸ਼ਨ ਹੋਵੇਗਾ ਡਾਕਟਰ ਕਹਿੰਦਾ ਹੈ ਕਿ ਲਿਖ ਕੇ ਦੇ ਦਿਓ ਕਿ ਜੇਕਰ ਆਪਰੇਸ਼ਨ ਦੌਰਾਨ ਤੁਸੀਂ ਮਰ ਗਏ ਤਾਂ ਉਸਦੇ ਖੁਦ ਜ਼ਿੰਮੇਵਾਰ ਹੋਵੋਗੇ ਤੁਸੀਂ ਝਟ ਲਿਖ ਕੇ ਦੇ ਦਿੰਦੇ ਹੋ ਕਿ ਤੁਸੀਂ ਆਪਰੇਸ਼ਨ ਕਰ ਦਿਓ, ਕਿਉਂਕਿ ਤੁਹਾਨੂੰ ਡਾਕਟਰ ‘ਤੇ ਯਕੀਨ ਹੈ ਤਾਂ ਤੁਸੀਂ ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ‘ਤੇ ਯਕੀਨ ਕਿਉਂ ਨਹੀਂ ਕਰਦੇ? ਫ਼ਕੀਰਾਂ ਦੇ ਬਚਨਾਂ ‘ਤੇ ਯਕੀਨ ਕਿਉਂ ਨਹੀਂ ਕਰਦੇ, ਜੋ ਆਪਣੀ ਸਾਰੀ ਜ਼ਿੰਦਗੀ ਇਨਸਾਨੀਅਤ ਲਈ, ਸਾਰੀ ਦੁਨੀਆਂ ਲਈ ਲਗਾ ਦਿੰਦੇ ਹਨ ਉਸ ‘ਤੇ ਯਕੀਨ ਕਿਉਂ ਅਤੇ ਕਿਸ ਲਈ ਨਹੀਂ ਕਰਦੇ। (Saint Dr MSG)