ਰਾਸ਼ਟਰਮੰਡਲ ਖੇਡ ਕਮੇਟੀ ਨੇ ਭਾਰਤੀ ਖੇਡ ਸੰਘ ਤੋਂ ਵਸੂਲੇ 73991 ਰੁਪਏ

ਆਈਓਏ ਵੱਲੋਂ ਸੰਬੰਧਿਤ ਖੇਡ ਮਹਾਂਸੰਘਾਂ ਤੋਂ ਛੇਤੀ ਪੂਰਤੀ ਦੇ ਆਦੇਸ਼ | Commonwealth Games

  • ਸਭ ਤੋਂ ਜ਼ਿਆਦਾ ਬਾਸਕਿਟਬਾਲ ਦਲ ਨੇ ਕੀਤਾ ਨੁਕਸਾਨ | Commonwealth Games

ਨਵੀਂ ਦਿੱਲੀ (ਏਜੰਸੀ) । ਆਸਟਰੇਲੀਆ ਦੇ ਗੋਲਡ ਕੋਸਟ ‘ਚ ਇਸ ਸਾਲ ਅਪਰੈਲ ‘ਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੀ ਆਯੋਜਨ ਕਮੇਟੀ ਨੇ ਭਾਰਤ ਦਲ ਤੋਂ ਹੋਏ ਨੁਕਸਾਨ ਲਈ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਤੋਂ 73991 ਰੁਪਏ (1450.75 ਡਾਲਰ) ਵਸੂਲੇ ਹਨ ਆਈ.ਓ.ਏ. ਦੇ ਮੁਖੀ ਨਰਿੰਦਰ ਧਰੁਵ ਬੱਤਰਾ ਨੇ ਖ਼ੁਦ ਇਹ ਜਾਣਕਾਰੀ ਦਿੰਦੇ ਹੋਏ ਗਹਿਰੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਬੱਤਰਾ ਨੇ ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੂੰ ਲਿਖੇ ਪੱਤਰ ‘ਚ ਲਿਖਿਆ ਹੈ ਕਿ ਇਸ ਪੈਸੇ ਦੀ ਭਰਪਾਈ ਸੰਬੰਧਿਤ ਰਾਸ਼ਟਰੀ ਖੇਡ ਮਹਾਂਸੰਘਾਂ ਤੋਂ ਛੇਤੀ ਕੀਤੀ ਜਾਵੇ ਬੱਤਰਾ ਨੇ ਪੱਤਰ ‘ਚ ਕਿਹਾ ਕਿ ਇਸ ਮਾਮਲੇ ‘ਚ ਰਾਸ਼ਟਰੀ ਖੇਡ ਮਹਾਂਸੰਘਾਂ ਨੂੰ ਕਿਹਾ ਜਾਵੇ ਕਿ ਉਹ ਸੰਬੰਧਿਤ ਅਥਲੀਟਾਂ ਅਤੇ ਸਪੋਰਟ ਸਟਾਫ ਨਾਲ ਗੱਲਬਾਤ ਕਰਨ ਤਾਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਭਵਿੱਖ ‘ਚ ਨਾ ਹੋਣ। (Commonwealth Games)

ਇਸ ਮਾਮਲੇ ‘ਚ ਸੰਬੰਧਿਤ ਅਥਲੀਟਾਂ ਅਤੇ ਸਟਾਫ ਦੇ ਕਮਰਿਆਂ ਦੀ ਗਿਣਤੀ ਦਿੱਤੀ ਗਈ ਹੈ ਜਿਸ ਤੋਂ ਰਾਸ਼ਟਰੀ ਖੇਡ ਮਹਾਂਸੰਘ ਖਿਡਾਰੀਆਂ ਦੀ ਪਛਾਣ ਕਰ ਸਕਦੇ ਹਨ ਆਈ.ਓ.ਏ. ਮੁਖੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਸਾਡੇ ਦੇਸ਼ ਦਾ ਨਾਂਅ ਖ਼ਰਾਬ ਹੁੰਦਾ ਹੈ ਅਤੇ ਅਜਿਹੀਆਂ ਗੱਲਾਂ ਹਨ ਜੋ ਸਾਡੇ ਮਹਾਂਸੰਘਾਂ ਨੂੰ ਆਪਣੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਏਸ਼ੀਆਈ ਖੇਡਾਂ ਅਤੇ ਉਸ ਤੋਂ ਬਾਅਦ ਦੇ ਖੇਡ ਮੁਕਾਬਲਿਆਂ ਲਈ ਦੱਸਣ ਦੀ ਜਰੂਰਤ ਹੈ ਬੱਤਰਾ ਦੇ ਪੱਤਰ ਦੇ ਨਾਲ ਉਹ ਸੂਚੀ ਸ਼ਾਮਲ ਹੈ ਜੋ ਓਲੰਪਿਕ ਕਮੇਟੀ ਨੇ ਨੁਕਸਾਨ ਲਈ ਜਾਰੀ ਕੀਤੀ ਹੈ ਜਿਸ ਵਿੱਚ ਸਭ ਤੋਂ ਜ਼ਿਆਦਾ 20400 ਰੁਪਏ ਦਾ ਨੁਕਸਾਨ ਬਾਸਕਿਟਬਾਲ ਦਲ ਵੱਲੋਂ ਕੀਤਾ ਗਿਆ ਹੈ। (Commonwealth Games)

LEAVE A REPLY

Please enter your comment!
Please enter your name here