ਬਰਤਨਾਂ ‘ਚ ਪਿਆ ਪਾਣੀ ਬਣਿਆ ਬਰਫ਼
ਜੈਪੁਰ (ਏਜੰਸੀ)। ਰਾਜਸਥਾਨ ‘ਚ ਕੜਾਕੇ ਦੀ ਠੰਢ ਦਾ ਦੌਰ ਜਾਰੀ ਹੈ ਅਤੇ ਸੀਕਰ ਜ਼ਿਲ੍ਹੇ ‘ਚ ਫਤਿਹਪੁਰ ‘ਚ ਸਭ ਤੋਂ ਘੱਟ ਤਾਪਮਾਨ ਜ਼ੀਰੋ ਤੋਂ 4.2 ਡਿਗਰੀ ਸੈਲਸੀਅਸ ਹੇਠਾਂ ਦਰਜ਼ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਫਤਿਹਪੁਰ ‘ਚ ਪਿਛਲੇ ਪੰਦਰ੍ਹਾਂ ਦਿਨਾਂ ‘ਚ ਦੋ ਦਿਨਾਂ ਨੂੰ ਛੱਡ ਕੇ ਤੇਰਾਂ ਦਿਨ ਘੱਟੋ ਘੱਟ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ਼ ਕੀਤਾ ਗਿਆ। ਹੱਡ ਚੀਰਵੀਂ ਠੰਢ ਨਾਲ ਲੋਕ ਪ੍ਰੇਸ਼ਾਨ ਹਨ ਤੇ ਜਗ੍ਹਾ-ਜਗ੍ਹਾ ਧੂਣੀਆਂ ਸੇਕਦੇ ਨਜ਼ਰ ਆਏ। ਤਾਪਮਾਨ ਦੇ ਜ਼ੀਰੋ ਤੋਂ ਹੇਠਾਂ ਚਲੇ ਜਾਣ ਨਾਲ ਖੇਤਾਂ ‘ਚ ਹਲਕੀ ਬਰਫ਼ ਦੀ ਚਾਦਰ ਨਜ਼ਰ ਆਉਣ ਲੱਗੀ ਹੈ ਉੱਥੇ ਹੀ ਘਰਾਂ ‘ਚ ਬਰਤਨਾਂ ‘ਚ ਪਿਆ ਪਾਣੀ ਜੰਮਣ ਲੱਗਿਆ ਹੈ।
ਇਸ ਤਰ੍ਹਾਂ ਸੂਬੇ ਦੇ ਇੱਕੋ-ਇੱਕ ਪਹਾੜੀ ਸੈਰ-ਸਪਾਟਾ ਸਥਲ ਮਾਊਂਟ ਆਬੂ ‘ਚ ਘੱਟੋ ਘੱਟ ਤਾਪਮਾਨ ਇੱਕ ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਸ ਨਾਲ ਆਉਣ ਵਾਲੇ ਨਵੇਂ ਵਰ੍ਹੇ ਮੌਕੇ ਇੱਥੇ ਆਏ ਸੈਲਾਨੀਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਆ ਰਹੀਆਂ ਹਨ ਅਤੇ ਉਹ ਸੂਰਜ ਨਿੱਕਲਣ ਤੋਂ ਬਾਅਦ ਹੋਟਲਾਂ ‘ਚੋਂ ਬਾਹਰ ਨਿੱਕਲਦੇ ਹਨ। ਸੂਬੇ ‘ਚ ਚੁਰੂ ‘ਚ ਵੀ ਘੱਟੋ-ਘੱਟ ਤਾਪਮਾਨ ਜਮਾਅ ਬਿੰਦੂ ਜ਼ੀਰੋ ਡਿਗਰੀ ਸੈਲਸੀਅਸ ਪਹੁੰਚ ਗਿਆ ਉੱਥੇ ਹੀ ਸੀਕਰ ‘ਚ ਘੱਟੋ ਘੱਟ ਤਾਪਮਾਨ ਇੱਕ ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ। ਇਸੇ ਤਰ੍ਹਾਂ ਭੀਲਵਾੜਾ ‘ਚ ਵੀ ਘੱਟੋ-ਘੱਟ ਤਾਪਮਾਨ ਜਮਾਅ ਬਿੰਦੂ ਦੇ ਨੇੜੇ ਪਹੁੰਚ ਗਿਆ ਇੱਥੇ ਘੱਟੋ ਘੱਟ ਤਾਪਮਾਨ 0.2 ਡਿਗਰੀ ਰਿਹਾ। (Rajasthan)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।