ਪੋਲੀਓ ਬੂੰਦਾਂ ਪਿਲਾ ਕੇ ਸਿਵਲ ਸਰਜਨ ਨੇ ਮੁਹਿੰਮ ਦੀ ਕੀਤੀ ਸ਼ੁਰੂਆਤ

Polio-Drops
ਫ਼ਤਹਿਗੜ੍ਹ ਸਾਹਿਬ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਪੋਲਿਓ ਬੂਥ ਤੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾ ਕੇ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਨਾਲ ਡਾ. ਲਾਜਿੰਦਰਜੀਤ ਵਰਮਾਂ ਤੇ ਹੋਰ। ਤਸਵੀਰ : ਅਨਿਲ ਲੁਟਾਵਾ

 ਘਰ-ਘਰ ਜਾਣਗੀਆਂ ਸਿਹਤ ਟੀਮਾਂ ਟੀਮਾਂ (Polio Drops)

(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਨੈਸ਼ਨਲ ਪਲਸ ਪੋਲਿਓ ਰਾਊਡ ਦੀ ਸ਼ੁਰੂਆਤ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਰ ਡਾ: ਦਵਿੰਦਰਜੀਤ ਕੌਰ ਵੱਲੋਂ ਅਮਲੋਹ ਵਿਖੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾ ਕੇ ਕੀਤੀ ਗਈ। ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਡਾ. ਦਵਿੰਦਰਜੀਤ ਕੌਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਕਰਨ ਅਤੇ ਆਪਣੀ ਨਿੱਜੀ ਜਿੰਮੇਵਾਰੀ ਸਮਝਦੇ ਹੋਏ ਆਪਣੇ 0 ਤੋਂ 5 ਸਾਲ ਤੱਕ ਦੇ ਹਰੇਕ ਬੱਚੇ ਨੂੰ ਪੋਲੀਓ ਰੋਕੂ ਦਵਾਈ ਜ਼ਰੂਰ ਪਿਲਾਉਣ । Polio Drops

ਉਨ੍ਹਾਂ ਦੱਸਿਆ ਕਿ ਅਗਲੇ ਦੋ ਦਿਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਬੱਚਿਆਂ ਨੂੰ ਦਵਾਈ ਪਿਲਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਟੀਕਾਕਰਣ ਅਫਸਰ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਹਿਲੇ ਦਿਨ ਜਿਲ੍ਹੇ ਅਧੀਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 366 ਬੂਥਾਂ, 15 ਟ੍ਰਾਂਜਿਟ ਪੁਇੰਟ ਅਤੇ 30 ਮੋਬਾਈਲ ਟੀਮਾਂ ਨੇ 27241 ਬੱਚਿਆਂ ਨੂੰ ਪੋਲਿਓ ਬੰਦੂਾਂ ਪਿਲਾਕੇ 53 ਪ੍ਰਤੀਸ਼ਤ ਟੀਚਾ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਮੋਬਾਈਲ ਟੀਮਾਂ ਵਲੋਂ ਭੱਠਿਆਂ, ਝੂਗੀਆਂ ਝੌਪੜੀਆਂ, ਪਥੇਰਾ , ਅਨਾਜ ਮੰਡੀਆਂ ਤੇ ਦੂਰ ਦਰਾਡੇ ਦੇ ਏਰੀਏ ਵਿਚ ਤੇ ਬਾਕੀ ਟੀਮਾਂ ਵਲੋਂ ਬੂਥਾਂ ਤੇ ਰਹਿ ਕੇ ਹੀ 0 ਤੋਂ 5 ਸਾਲ ਦੇ ਬੱਚਿਆਂਨੂੰ ਪੋਲਿਓ ਬੂੰਦਾਂ ਪਿਲਈਆਂ ਗਈਆਂ ਤੇ 75 ਬਲਾਕ ਪੱਧਰ ਤੋਂ ਸੁਪਰਵਾਈਜਰਾਂ ਵੱਲੋਂ ਬੂਥਾਂ ਉਤੇ ਰੈਗੂਲਰ ਵਿਜਟ ਕੀਤਾ ਗਿਆ। (Polio Drops)

ਇਹ ਵੀ ਪੜ੍ਹੋ : ਮੋਹਨ ਯਾਦਵ ਹੋਣਗੇ ਐਮਪੀ ਦੇ ਨਵੇਂ ਮੁੱਖ ਮੰਤਰੀ, ਜਾਣੋ ਕੌਣ ਹਨ ਮੋਹਨ ਯਾਦਵ

ਉਨ੍ਹਾਂ ਦੱਸਿਆ ਕਿ ਨੂੰ ਅਗਲੇ ਦਿਨਾਂ ’ਚ ਘਰ ਘਰ ਜਾ ਕੇ ਟੀਮਾਂ ਵੱਲੋਂ ਪੋਲਿਓ ਬੂੰਦਾ ਪਿਲਾਈਆ ਜਾਣਗੀਆਂ ਤੇ ਇਸ ਕੰਮ ਲਈ 573 ਟੀਮਾਂ ਦਾ ਗਠਨ ਕੀਤਾ ਗਿਆ ਤੇ ਮੋਬਾਈਲ ਟੀਮਾਂ ਆਪਣਾ ਕੰਮ ਪਹਿਲੇ ਦਿਨ ਵਾਂਗ ਹੀ ਕੰਮ ਕਰਨਗੀਆਂ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਅਮਲੋਹ ਡਾ. ਲਾਜਿੰਦਰਜੀਤ ਵਰਮਾਂ, ਡਾ. ਗੁਰਪ੍ਰੀਤ ਕੌਰ, ਡਾ. ਦੀਪਤੀ,ਬਲਜਿੰਦਰ ਸਿੰਘ, ਫਾਰਮਾਸਿਸਟ ਦਵਿੰਦਰ ਸਿੰਘ, ਸਟਾਫ ਨਰਸ ਕ੍ਰਿਸ਼ ਤੇ ਹੋਰ ਹਾਜ਼ਰ ਸਨ।