ਸ਼ਹਿਰ ’ਚ ਸੋਮਵਾਰ ਤੋਂ 1 ਵਜੇ ਲੱਗੇਗਾ ਲਾਕਡਾਊਨ : ਡੀ ਸੀ
ਲੁਧਿਆਣਾ,(ਵਨਰਿੰਦਰ ਸਿੰਘ ਮਣਕੂ)। ਸੂਬੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਹੁਣ ਦਿਨੋਂ ਦਿਨ ਘਟਨਾਂ ਸ਼ੁਰੂ ਹੋ ਗਿਆ ਹੈ, ਜਿਸ ਨੂੰ ਦੇਖਦੇ ਹੋਏ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਵੀ ਜਿਲ੍ਹੇ ਲੁਧਿਆਣਾ ’ਚ ਚਲ੍ਹ ਰਹੇ ਲਾਕਡਾਊਨ ਕਰਫਿਊ ਵਿੱਚ ਇਕ ਘੰਟੇ ਦੀ ਢਿੱਲ ਹੋਰ ਵਧਾ ਦਿੱਤੀ ਹੈ। ਪਹਿਲਾਂ ਜਿਥੇ ਲੁਧਿਆਣਾ ’ਚ 12 ਵਜੇ ਲਾਕਡਾਊਨ ਹੋ ਜਾਂਦਾ ਸੀ ਹੁਣ 12 ਵਜੇ ਤੋਂ ਵਧਾ ਕੇ ਲਾਕਡਾਊਨ ਦਾ ਸਮਾਂ 1 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ।
ਪਰ ਵੀਕਐਂਡ ਲਾਕਡਾਊਨ ’ਚ ਹਜੇ ਤੱਕ ਕੋਈ ਬਦਲਾਵ ਨਹੀਂ ਕੀਤਾ ਗਿਆ, ਜਿਸ ਕਰਕੇ ਵੀਕਐਂਡ ਲਾਕਡਾਊਨ ਤੇ ਲੁਧਿਆਣਾ ਸ਼ਹਿਰ ਮੁਕੰਮਲ ਬੰਦ ਰਿਹਾ। ਲਾਕਡਾਊਨ ਦੇ ਪਹਿਲੇ ਦਿਨ ਸ਼ਨਿਚਵਾਰ ਅਤੇ ਐਤਵਾਰ ਨੂੰ ਸ਼ਹਿਰ ਲੁਧਿਆਣਾ ਦੀ ਗੱਲ ਕਰਿਏ ਤਾਂ ਵੀਕਐਂਡ ਲਾਕਡਾਊਨ ’ਤੇ ਸ਼ਹਿਰ ਦੇ ਸਾਰੇ ਬਾਜ਼ਾਰ, ਵੱਡੀਆਂ ਛੋਟੀਆਂ ਮਾਰਕੀਟਾਂ, ਸ਼ਾਪਿੰਗ ਕੰਪਲੈਕਸ, ਮਾਲ, ਰੈਸਟੋਰੈਂਟ ਆਦਿ ਬੰਦ ਨਜ਼ਰ ਆਏ।
ਸ਼ਹਿਰ ਦੀ ਸਭ ਤੋਂ ਵੱਧ ਭੀੜ ਵਾਲਾ ਗਿੱਲ ਰੋਡ, ਘੰਟਾ ਘਰ ਚੌੜਾ ਬਾਜ਼ਾਰ, ਗੁੜ ਮੰਡੀ, ਦੁਗਰੀੇਕਿਪਸ ਮਾਰਕਿਟ, ਕੇਸਰਗੰਜ ਮੰਡੀ, ਘੁਮਾਰ ਮੰਡੀ ਆਦਿ ਜਿਥੇ ਲੋਕਾਂ ਦੀ ਜਹਿਲ ਪਹਿਲ ਰਹਿੰਦੀ ਹੈ, ਅੱਜ ਉਸ ਥਾਵਾਂ ’ਤੇ ਵੀ ਬਾਜ਼ਾਰ ਬੰਦ ਹੋਣ ਕਾਰਨ ਸੰਨਾਟਾ ਛਾਇਆ ਰਿਹਾ। ਪਰ ਜੇਕਰ ਗੱਲ ਸ਼ਹਿਰ ਦੀਆਂ ਸੜਕਾਂ ਤੇ ਆਵਾਜਾਈ ਦੀ ਕੀਤੀ ਜਾਵੇ ਤਾਂ ਇਸ ਤੇ ਲਾਕਡਾਊਨ ਦਾ ਕੋਈ ਜਿਆਦਾ ਅਸਰ ਨਹੀਂ ਦਿਖਾਈ ਦਿੱਤਾ। ਸ਼ਹਿਰ ’ਚ ਸਿਰਫ ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਜਿਵੇ ਮੈਡੀਕਲ ਸਟੋਰ, ਦੁੱਧ, ਫਲ, ਸਬਜੀਆਂ ਵਾਲੀਆਂ ਦੁਕਾਨਾਂ ਵੀ ਸਿਰਫ਼ 11 ਵਜੇ ਤੱਕ ਹੀ ਖੁਲੀਆਂ ਨਜ਼ਰ ਆਈਆ, ਜ਼ਰੂਰੀ ਵਸਤਾਂ ਨੂੰ ਛੱਡ ਕੇ ਬਾਕੀ ਸਭ ਮੁਕੰਮਲ ਬੰਦ ਰਿਹਾ।
ਲੁਧਿਆਣਾ ਡਿਪਟੀ ਕਮਿਸ਼ਨਰ ਨੇ ਲਾਇਵ ਸੈਸ਼ਨ ਦੌਰਾਨ ਸ਼ਹਿਰ ਵਾਸੀਆਂ ਦਾ ਧੰਨਵਾਦ ਵੀ ਕੀਤਾ, ਕਿਉਂਕਿ ਲੁਧਿਆਣਾ ਦੇ ਲੋਕਾਂ ਨੇ ਉਨ੍ਹਾਂ ਦੀ ਇਕ ਅਪੀਲ ਤੇ ਹੀ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ, ਕੋਰੋਨਾ ਤੋਂ ਜਿੱਤਣ ਵਿੱਚ ਉਨ੍ਹਾਂ ਦਾ ਸਾਥ ਦਿੱਤਾ ’ਤੇ ਹਜੇ ਵੀ ਦੇ ਰਹੇ ਹਨ, ਉਨ੍ਹਾਂ ਕਿਹਾ ਕਿ ਜਿਵੇ ਜਿਵੇ ਸ਼ਹਿਰ ’ਚ ਕੋਰੋਨਾ ਦੀ ਰਫਤਾਰ ਘਟੇਗੀ, ਉਸੇ ਤਰ੍ਹਾਂ ਹੀ ਲਾਕਡਾਊਨ ਦਾ ਸਮਾਂ ਵੀ ਘਟਾਉਣ ਬਾਰੇ ਵਿਚਾਰ ਕਰ ਸਕਦੇ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।