(ਰਜਨੀਸ ਰਵੀ) ਫਾਜ਼ਿਲਕਾ। ਫਾਜ਼ਿਲਕਾ ਦੀ ਅਨਾਜ ਮੰਡੀ ਨੇੜੇ ਇੱਕ ਬੱਚਾ ਖੇਡਦੇ ਖੇਡਦੇ ਬੋਰਵੈਲ ’ਚ ਜਾ ਡਿੱਗਿਆ। ਜਿਸ ਨੂੰ ਪ੍ਰਸ਼ਾਸਨ ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਮੱਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। Borewell
ਜਾਣਕਾਰੀ ਅਨੁਸਾਰ ਬੱਚਾ ਖੇਡਦੇ ਖੇਡਦੇ 10 ਤੋਂ 12 ਡੂੰਘੇ ਫੁੱਟ ਬੋਰਵੈੱਲ ’ਚ ਜਾ ਡਿੱਗਿਆ। ਜਿਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਹਰ ਪ੍ਰਸ਼ਾਸਨ ਅਧਿਕਾਰੀ ਅਤੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵਿੰਗ ਦੇ ਸੇਵਾਦਾਰ ਮੌਕੇ ’ਤੇ ਪਹੁੰਚੇ ਅਤੇ ਲਗਭਗ ਇੱਕ ਘੰਟੇ ਦੀ ਕਰਡ਼ੀ ਮੁਸ਼ੱਕਤ ਤੋਂ ਬਾਅਦ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। Borewell
ਘਟਨਾ ਦੀ ਮੈਜਿਸਟਰੇਟ ਜਾਂਚ ਦੇ ਹੁਕਮ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦਾਣਾ ਮੰਡੀ ਵਿੱਚ ਬੋਰਵੈਲ ਵਿੱਚ ਡਿੱਗੇ ਬੱਚੇ ਦੀ ਘਟਨਾ ਦੇ ਮਾਮਲੇ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਹਨ। ਇਹ ਜਾਂਚ ਦਾ ਜਿੰਮਾ ਫਾਜ਼ਿਲਕਾ ਦੇ ਐਸਡੀਐਮ ਨੂੰ ਦਿੱਤਾ ਗਿਆ ਹੈ । ਉਹਨਾਂ ਨੂੰ ਤਿੰਨ ਦਿਨਾਂ ਦੇ ਵਿੱਚ ਜਾਂਚ ਮੁਕੰਮਲ ਕਰਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ।