ਹਵਾਈ ਫੌਜ ਮੁਖੀ ਨੇ ਜੰਗੀ ਜਹਾਜ਼ ਤੇਜ਼ਸ ’ਚ ਭਰੀ ਉਡਾਣ
ਨਵੀਂ ਦਿੱਲੀ (ਏਜੰਸੀ)। ਹਵਾਈ ਫੌਜੀ ਮੁਖੀ ਏਅਰ ਚੀਫ਼ ਮਾਰਸ਼ਲ ਆਰ. ਕੇ. ਐਸ਼ ਭਦੌਰੀਆ ਨੇ ਦੇਸ਼ ’ਚ ਹੀ ਬਣਾਏ ਗਏ ਹਲਕੇ ਜੰਗੀ ਜਹਾਜ਼ ਤੇਜ਼ਸ ’ਚ ਉੱਡਾਣ ਭਰ ਕੇ ਇੱਕ ਵਾਰ ਫਿਰ ਉਸਦੀ ਸੰਚਾਲਨ ਤੇ ਮਾਰੂ ਸਮਰੱਥਾ ਨੂੰ ਪਰਖਿਆ ਦੇਸ਼ ਦੇ ਮੁੱਖ ਰੱਖਿਆ ਉਪਕ੍ਰਮ ਹਿੰਦੁਸਤਾਨ ਏਅਰੋਨਾਟਿਕਸ ਲਿਮਿਟਡ ਵੱਲੋਂ ਬਣਾਇਆ ਗਿਆ।
ਤੇਜਸ਼ ਜਹਾਜ਼ ਪਹਿਲਾਂ ਤੋਂ ਹੀ ਹਵਾਈ ਫੌਜ ਦੇ ਬੇੜੇ ’ਚ ਸ਼ਾਮਲ ਹੈ ਤੇ ਹੁਣ ਉਸਦੇ ਹੋਰ ਜਹਾਜ਼ ਵੀ ਤਿਆਰ ਕੀਤੇ ਜਾ ਰਹੇ ਹਨ ਹਵਾਈ ਫੌਜ ਮੁਖੀ ਮੰਗਲਵਾਰ ਤੇ ਬੁੱਧਵਾਰ ਨੂੰ ਆਪਣੇ ਦੋ ਰੋਜ਼ਾ ਬੰਗਲੌਰ ਦੌਰੇ ਦੌਰਾਨ ਹਵਾਈ ਫੌਜ ਦੀਆਂ ਵੱਖ-ਵੱਖ ਇਕਾਈਆਂ ’ਚ ਗਏ। ਉਨ੍ਹਾਂ ਰੱਖਿਆ ਖੋਜ ਤੇ ਵਿਕਾਸ ਸੰਗਠਨ ਡੀਆਰਡੀਓ ਤੇ ਹਿੰਦੁਸਤਾਨ ਏਅਰੋਨਾਟਿਕਸ ਲਿਮਿਟਡ (ਐਚਏਐਲ) ਦੇ ਕੁਝ ਕੇਂਦਰਾਂ ਦਾ ਵੀ ਦੌਰਾ ਕੀਤਾ ਹਵਾਈ ਫੌਜ ਦੇ ਅਧਿਕਾਰੀਆਂ ਨੇ ਏਅਰ ਚੀਫ਼ ਮਾਰਸ਼ਲ ਨੂੰ ਵੱਖ-ਵੱਖ ਯੋਜਨਾਵਾਂ ਤੇ ਸੰਚਾਲਨ ਸਬੰਧੀ ਪ੍ਰੀਖਣਾਂ ਦੀ ਜਾਣਕਾਰੀ ਦਿੱਤੀ ਉਨ੍ਹਾਂ ਜਹਾਜ਼ ਪ੍ਰੀਖਣ ਨਾਲ ਸਬੰਧਿਤ ਅਦਾਰਿਆਂ ਦੀਆਂ ਚੁਣੌਤੀਆਂ ਸਬੰਧੀ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਬਦਲਦੀ ਲੋੜਾਂ ’ਤੇ ਕੰਮ ਕਰਨ ਲਈ ਕਿਹਾ।
ਹਵਾਈ ਫੌਜ ਮੁਖੀ ਨੇ ਜਹਾਜ਼ ਸਬੰਧੀ ਸਾਫਟਵੇਅਰ ਦਾ ਵਿਕਾਸ ਕਰਨ ਵਾਲੇ ਕੇਂਦਰਾਂ ਦਾ ਵੀ ਦੌਰਾ ਕੀਤਾ ਸਾਫਟਵੇਅਰ ਦੇ ਖੇਤਰ ’ਚ ਸਵਦੇਸ਼ੀਕਰਨ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਜੰਗੀ ਜਹਾਜ਼ਾਂ ’ਚ ਵੱਖ-ਵੱਖ ਹਥਿਆਰਾਂ ਪ੍ਰਣਾਲੀਆਂ ਦੇ ਏਕੀਕਰਨ ਤੇ ਜਹਾਜ਼ਾਂ ਦੀ ਮਾਰੂ ਸਮਰੱਥਾ ਵਧਾਉਣ ਦੀ ਦਿਸ਼ਾ ’ਚ ਕੰਮ ਕਰਨ ’ਤੇ ਜ਼ੋਰ ਦਿੱਤਾ ਬਾਅਦ ’ਓ ਉਨ੍ਹਾਂ ਤੇਜ਼ਸ ਜੰਗੀ ਜਹਾਰ ’ਚ ਉੱਡਾਣ ਵੀ ਭਰੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ