ਆਨੰਦ ਮਹਿਸੂਸ ਕਰਨ ਦਾ ਰਸਾਇਣ
ਅੰਗਰੇਜ਼ੀ ਦਾ ਇੱਕ ਸ਼ਬਦ ਹੈ, ‘ਚੀਅਰ ਫੁਲਨੈਸ’ ਭਾਵ ਖੁਸ਼ੀਆਂ ਵੰਡ ਹੋਏ ਜਿਉਣਾ ਮਨੁੱਖ ਦੀ ਮੂਲ ਪ੍ਰਕਿਰਤੀ ਵੀ ਆਨੰਦ ਲਈ ਸੇ੍ਰਸ਼ਠ ਹਾਸਲ ਕਰਨਾ ਹੈ ਇਸ ਸਦਇੱਛਾ ਦੇ ਚੱਲਦਿਆਂ ਕੋਈ ਵੀ ਮਨੁੱਖ ਨੀਰਸ ਅਰਥਾਤ ਅਕਾਊ ਕੰਮ ਕਰਨਾ ਨਹੀਂ ਚਾਹੁੰਦਾ ਉਂਜ ਕਿ ਫ਼ਰਜ਼ ਨਾਲ ਆਨੰਦ ਜਾਂ ਚੰਗ ਮਹਿਸੂਸ ਨਾ ਹੋਵੇ ਤਾਂ ਉਹ ਬੋਝ ਬਣ ਜਾਂਦਾ ਹੈ ਸਾਡੇ ਸ਼ਾਸਤਰ ਕਹਿੰਦੇ ਹਨ ਕਿ ਆਨੰਦ ਨਾਲ ਹੀ ਮਨੁੱਖੀ ਸ੍ਰਿਸ਼ਟੀ ਅੱਗੇ ਵਧਦੀ ਹੈ ਸਪੱਸ਼ਟ ਹੈ, ਆਨੰਦ ’ਚ ਹੀ ਜੀਵਨ ਹੈ ਇਸ ਫੀਲ-ਗੁੱਡ ਨੂੰ ਹੀ ਚੰਗਾ ਮਹਿਸੂਸ ਕਰਨ ਦਾ ਮਨੋਵਿਗਿਆਨ ਕਹਿ ਸਕਦੇ ਹਾਂ ਪਰ ਅਸਲ ਵਿਚ ਵੱਖ-ਵੱਖ ਵਿਅਕਤੀਆਂ ਲਈ ਆਨੰਦ ਦੀ ਸੰਸਕ੍ਰਿਤੀ, ਰੂਪਰੇਖਾ ਜਾਂ ਵਿਹਾਰਿਕ ਮਨੋਸਿਥਤੀ ਕੀ ਹੋਵੇ, ਠੀਕ ਤਰ੍ਹਾਂ ਇਸ ਦੀ ਤਹਿ ਤੱਕ ਨਾ ਤਾਂ ਕਵੀ ਪਹੁੰਚ ਸਕੇ ਹਨ, ਨਾ ਹੀ ਮਨੋਵਿਗਿਆਨੀ!
ਮੈਡੀਕਲ ਵਿਗਿਆਨੀਆਂ ਨੂੰ ਵੀ ਮਨ ਦੀ ਤਹਿ ਨਾਪਣਾ ਆਸਾਨ ਨਹੀਂ ਰਿਹਾ ਹੈ ਕਿਉਂਕਿ ਮਨੁੱਖੀ ਭਾਈਚਾਰਿਆਂ ’ਚ ਕਈ ਚਰਿੱਤਰ ਅਜਿਹੇ ਦੇਖਣ ਨੂੰ ਮਿਲ ਜਾਂਦੇ ਹਨ, ਜੋ ਮਾੜੇ ਹਾਲਾਤਾਂ ’ਚ ਵੀ ਧੀਰਜ ਧਾਰਨ ਕੀਤੇ ਹੋਏ ਖੁਸ਼ ਰਹਿ ਲੈਂਦੇ ਹਨ ਅਲਬੱਤਾ ਕੁਝ ਅਜਿਹੇ ਵੀ ਹੁੰਦੇ ਹਨ, ਜੋ ਸੁਖੀ-ਸੰਪੰਨ ਹੁੰਦੇ ਹੋਏ ਵੀ ਦੁੱਖ ਦਾ ਰੋਣਾ ਰੋਂਦੇ ਰਹਿੰਦੇ ਹਨ
ਖੁਸ਼ੀ ਅਤੇ ਗਮੀ ਦੇ ਇਸ ਦੌਰ ’ਚੋਂ ਜ਼ਿਆਦਾਤਰ ਲੋਕਾਂ ਨੂੰ ਕਦੇ ਨਾ ਕਦੇ ਲੰਘਣਾ ਹੀ ਪੈਂਦਾ ਹੈ ਵਿਗਿਆਨੀ ਇਸ ਮਨੋਸਥਿਤੀ ਨੂੰ ਸਮਝਣ ਦੀ ਦ੍ਰਿਸ਼ਟੀ ਨਾਲ ਅਰਸੇ ਤੋਂ ਜੂਝ ਰਹੇ ਸਨ ਹੁਣ ਜਾ ਕੇ ਉਨ੍ਹਾਂ ਨੇ ਮਨੁੱਖੀ ਦਿਮਾਗ ਵਿਚ ‘ਨਿਓਕਾਰਟੈਕਸ’ ਨਾਮਕ ਅਜਿਹੀ ਥਾਂ ਲੱਭੀ ਹੈ, ਜੋ ਚੰਗਾ ਮਹਿਸੂਸ ਕਰਨ ਦਾ ਰਸਾਇਣ ਪੈਦਾ ਕਰਦੀ ਹੈ ਨਾਲ ਹੀ ਇਸ ’ਚ ਸਾਡੇ ਇਨਸਾਨ ਹੋਣ ਦੀ ਕੁੰਜੀ ਲੁਕੀ ਹੈ ਅਮਰੀਕੀ ਯੇਲ ਯੂਨੀਵਰਸਿਟੀ ਦੇ ਤੰਤ੍ਰਿਕਾ ਵਿਗਿਆਨੀ ਆਂਦਰੇ ਸੋਸਾ ਨੇ ਬਾਂਦਰਾਂ ਅਤੇ ਚਿੰਪੈਂਜੀਆਂ ਦੇ ਦਿਮਾਗ ਦਾ ਅਧਿਐਨ ਕੀਤਾ ਨਤੀਜੇ ਵਜੋਂ ਉਨ੍ਹਾਂ ਦੇ ਹੱਥ ਕੁਝ ਅਜਿਹੇ ਸੂਤਰ ਲੱਗੇ, ਜੋ ਬਾਂਦਰ ਅਤੇ ਚਿੰਪੈਂਜੀ ਦੇ ਦਿਮਾਗ ਦੀਆਂ ਵਿਸ਼ੇਸ਼ਤਾਵਾਂ ਪ੍ਰਗਟ ਕਰਦੇ ਹਨ
ਕਈ ਮਾਮਲਿਆਂ ’ਚ ਤਾਂ ਇਹ ਇਨਸਾਨੀ ਦਿਮਾਗ ਦੀ ਤਰਜ਼ ’ਤੇ ਹੀ ਹੁੰਦੇ ਹਨ, ਪਰ ਇਨ੍ਹਾਂ ’ਚ ਬੁਨਿਆਦੀ ਅੰਤਰ ਇਹ ਹੁੰਦਾ ਹੈ ਕਿ ਇਨ੍ਹਾਂ ਦੇ ਦਿਮਾਗ ਮਨੁੱਖੀ ਦਿਮਾਗ ਤੋਂ ਛੋਟੇ ਹੁੰਦੇ ਹਨ ਇਨਸਾਨੀ ਦਿਮਾਗ ਵਾਂਗ ਉਨ੍ਹਾਂ ਦੇ ਦਿਮਾਗ ’ਚ ਕਈ ਪਰਤਾਂ ਅਤੇ ਭਾਰ ਨਹੀਂ ਹੁੰਦੇ ਹਨ ਇਸੇ ਵਜ੍ਹਾ ਨਾਲ ਮਨੁੱਖੀ ਦਿਮਾਗ ਬਹੁਤ ਤੇਜ਼ੀ ਨਾਲ ਕਿਸੇ ਅਨੁਕੂਲ ਜਾਂ ਪ੍ਰਤੀਕੂਲ ਸਥਿਤੀ ਦਾ ਸਾਹਮਣਾ ਹੋਣ ’ਤੇ ਕਿਰਿਆਸ਼ੀਲ ਹੋ ਕੇ, ਤੁਰੰਤ ਫੈਸਲਾ ਲੈ ਲੈਂਦਾ ਹੈ ਇਸੇ ਸਮਰੱਥਾ ਨੂੰ ਆਈਕਿਊ ਅਰਥਾਤ ਬੌਧਿਕ ਯੋਗਤਾ ਕਹਿੰਦੇ ਹਨ
ਜੇਕਰ ਅਸੀਂ ਇਨ੍ਹਾਂ ਪ੍ਰਕਿਰਿਆਵਾਂ ਨੂੰ ਸੰਪੂਰਨ ਦਿਮਾਗੀ ਪੱਧਰ ’ਤੇ ਪਰਖ ਨਾ ਕਰਦੇ ਹੋਏ, ਕੋਸ਼ਿਕਾ ਦੇ ਪੱਧਰ ’ਤੇ ਪਰਖੀਏ ਤਾਂ ਬਾਂਦਰ ਅਤੇ ਚਿੰਪੈਂਜੀ ਦੀਆਂ ਕੋਸ਼ਿਕਾਵਾਂ ਦੇ ਕੰਮ ਕਰਨ ਦਾ ਤਰੀਕਾ ਮਨੁੱਖੀ ਦਿਮਾਗ ਦੀਆਂ ਕੋਸ਼ਿਕਾਵਾਂ ਦੇ ਤਰੀਕੇ ਤੋਂ ਪੂਰੀ ਤਰ੍ਹਾਂ ਵੱਖ ਹੁੰਦਾ ਹੈ ਆਖ਼ਰ ਇਹੀ ਸਥਿਤੀਆਂ ਅਤੇ ਕੁਝ ਚੀਜ਼ਾਂ ਅਜਿਹੀਆਂ ਹਨ, ਜੋ ਆਦਮੀ ਨੂੰ ਬਾਂਦਰਾਂ ਵਰਗੇ ਹੋਰ ਪ੍ਰਾਣੀਆਂ ਤੋਂ ਜ਼ਿਆਦਾ ਬੁੱਧੀਮਾਨ ਬਣਾਉਂਦੀਆਂ ਹਨ
ਆਂਦਰੇ ਸੋਸਾ ਨੇ ਆਪਣੇ ਇਸ ਰਿਸਰਚ ਲਈ ਇਨਸਾਨ, ਬਾਂਦਰ ਅਤੇ ਚਿੰਪੈਂਜੀ ਦੇ ਦਿਮਾਗ ਦੇ 16 ਹਿੱਸਿਆਂ ’ਤੇ ਧਿਆਨ ਕੇਂਦਰਿਤ ਕੀਤਾ ਉਦੋਂ, ਉਨ੍ਹਾਂ ਨੇ ਪਾਇਆ ਕਿ ਬਾਕੀ ਹਿੱਸਿਆਂ ਤੋਂ ਇਨ੍ਹਾਂ ’ਚ ਫ਼ਰਕ ਹੈ, ਪਰ ਉਹ ਬੇਹੱਦ ਸੁਖਮ ਹੈ ਮਨੁੱਖੀ ਦਿਮਾਗ ’ਚ ਜੋ ਨਿਓਕਾਰਟੈਕਸ ਕੇਂਦਰ ਹੈ, ਉਹ ਬਾਂਦਰ ਨਸਲ ਦੇ ਜੀਵਾਂ ਤੋਂ ਬਿਲਕੁਲ ਵੱਖ ਹੈ ਅਤੇ ਇਸੇ ਵਿਚ ਸਾਡੇ ਆਨੰਦ ਦੇ ਲੱਛਣ ਜਾਂ ਜੀਂਸ ਸਮਾਏ ਹਨ ਮਨੁੱਖੀ ਦਿਮਾਗ ਦੀ ਬਣਾਵਟ ’ਚ 65 ਫੀਸਦੀ ਮਾਤਰਾ ਨਿਓਕਾਰਟੈਕਸ ਦੀ ਹੁੰਦੀ ਹੈ
ਨਿਓਕਾਰਟੈਕਸ ਦੀ ਤਰਲਤਾ ’ਚ ਅਜਿਹੇ ਗੁਣ ਵੀ ਹੁੰਦੇ ਹਨ, ਜੋ ਵਿਅਕਤੀ ਦੇ ਵਿਕਾਸ ਦੀ ਸਮਰੱਥਾ ਨੂੰ ਉੱਚ ਪੱਧਰ ’ਤੇ ਲਿਜਾ ਸਕਦੇ ਹਨ, ਕਿਉਂਕਿ ਇਸ ’ਚ ਵਿਚਾਰ ਵਿਸ਼ਲੇਸ਼ਣ ਅਤੇ ਦਇਆ ਦੇ ਭਾਵ ਤੈਰਦੇ ਰਹਿੰਦੇ ਹਨ ਇਸ ਲਈ ਦਿਮਾਗ, ਮਨ ਅਤੇ ਚੇਤਨਾ ਦੀ ਸਮਝ ਅਤੇ ਉਸ ਦੀ ਉਪਯੋਗਿਤਾ ਮਨੁੱਖ ਚੇਤਨਾ ਦੇ ਪੱਧਰ ’ਤੇ ਵਿਕਸਿਤ ਕਰ ਲਵੇ ਤਾਂ ਉਸ ਦੀ ਨੀਅਤੀ ਬਦਲ ਸਕਦੀ ਹੈ ਦਿਮਾਗ ਦੇ ਇਸ ਹਿੱਸੇ ’ਚ ਵਿਗਿਆਨੀਆਂ ਨੂੰ ਟੀਐਚ ਨਾਂਅ ਦਾ ਜੀਨ ਮਿਲਿਆ, ਜੋ ਸਾਡੇ ਦਿਮਾਗ ’ਚ ਡੋਪਾਈਨ ਨਾਂਅ ਦੇ ਰਸਾਇਣ ਪੈਦਾ ਕਰਦਾ ਹੈ,
ਬਾਂਦਰ ਅਤੇ ਚਿੰਪੈਂਜੀ ਦੇ ਦਿਮਾਗ ’ਚ ਡੋਪਾਈਨ ਦਾ ਨਿਰਮਾਣ ਹੁੰਦਾ ਹੀ ਨਹੀਂ ਹੈ ਡੋਪਾਈਨ ਰਸਾਇਣ ਸਰੀਰ ਨੂੰ ਉਹ ਊਰਜਾ ਦਿੰਦਾ ਹੈ, ਜਿਸ ਦੀ ਜ਼ਰੂਰਤ ਸਾਨੂੰ ਉਤਸ਼ਾਹਿਤ ਅਤੇ ਆਸਵੰਦ ਬਣੇ ਰਹਿੰਦੇ ਹੋਏ, ਆਪਣੇ ਇੱਛਾ ਅਨੁਸਾਰ ਕੰਮਾਂ ਨੂੰ ਸ਼ੁਰੂ ਕਰਨ ਜਾਂ ਦੇਖੇ ਗਏ ਸੁਫ਼ਨੇ ਨੂੰ ਸਾਕਾਰ ਕਰਨ ਪ੍ਰਤੀ ਸਰਗਰਮ ਅਤੇ ਚੇਤੰਨ ਬਣਾਈ ਰੱਖਦਾ ਹੈ ਇਹੀ ਨਹੀਂ ਡੋਪਾਈਨ ਹੀ ਉਹ ਦ੍ਰਵ ਹੈ, ਜੋ ਸਾਡੇ ਸਿੱਖਣ ਅਤੇ ਯਾਦ ਰੱਖਣ ਦੀ ਸਮਰੱਥਾ ਨੂੰ ਵਧਾਉਂਦਾ ਹੈ ਭਾਵ ਸਾਡੀ ਬੌਧਿਕਤਾ ਦਾ ਪ੍ਰਮੁੱਖ ਆਧਾਰ ਵੀ ਇਹੀ ਰਸਾਇਣ ਹੈ ਇਹ ਸਾਡੇ ਸਰੀਰ ਦੀ ਰਫ਼ਤਾਰ ਨੂੰ ਕੰਟਰੋਲ ਕਰਦਾ ਹੈ ਪਾਰਕੀਸੰਸ ਰੋਗ ਇਸੇ ਦੀ ਕਮੀ ਕਾਰਨ ਹੁੰਦਾ ਹੈ ਇਸ ਰੋਗ ਦੇ ਪ੍ਰਭਾਵ ਦੇ ਚੱਲਦਿਆਂ ਯਾਦਸ਼ਕਤੀ ਕਮਜ਼ੋਰ ਹੁੰਦੀ ਜਾਂਦੀ ਹੈ ਅਤੇ ਸਰੀਰ ਦੇ ਅੰਗ ਕੰਬਦੇ ਰਹਿੰਦੇ ਹਨ
ਜੇਕਰ ਇਸ ਡੋਪਾਈਨ ਰਸਾਇਣ ਦਾ ਦਿਮਾਗ ’ਚ ਲੋੜੀਂਦੀ ਮਾਤਰਾ ’ਚ ਨਿਰਮਾਣ ਦਾ ਸਿਲਸਿਲਾ ਬਣਿਆ ਰਹਿੰਦਾ ਹੈ, ਤਾਂ ਇਹ ਦਿਮਾਗ ਨੂੰ ਆਨੰਦਿਤ ਬਣਾਈ ਰੱਖਣ ਜਾਂ ਚੰਗਾ ਮਹਿਸੂਸ ਕਰਾਉਣ ਦਾ ਕੰਮ ਵੀ ਬਾਖੂੁਬੀ ਕਰਦਾ ਹੈ ਇਸ ਦੇ ਬਾਵਜ਼ੂਦ ਅਸੀਂ ਇਹ ਯਕੀਨੀ ਤੌਰ ’ਤੇ ਨਹੀਂ ਕਹਿ ਸਕਦੇ ਹਾਂ ਕਿ ਵਿਗਿਆਨੀਆਂ ਨੇ ਸਾਡੇ ਸੁਖ ਅਤੇ ਦੁੱਖ ਦਾ ਰਹੱਸ ਲੱਭ ਹੀ ਲਿਆ ਹੈ, ਕਿਉਂਕਿ ਮਨੁੱਖ ਅਸਲ ਜੀਵਨ ’ਚ ਕਈ ਕਠਿਨਾਈਆਂ ਅਤੇ ਸੁਖਦ ਅਤੇ ਦੁਖਦ ਘਟਨਾਵਾਂ ਦਾ ਵੀ ਸਾਹਮਣਾ ਕਰਦਾ ਹੈ ਇਨ੍ਹਾਂ ਨਾਲ ਮਾਨਸਿਕ ਰੂਪ ’ਚ ਜੂਝਦੇ ਹੋਏ ਉਸ ਨੂੰ ਆਪਣੇ ਲਈ ਰਸਤਾ ਕੱਢਣਾ ਹੁੰਦਾ ਹੈ ਮਨੁੱਖ ਚਾਹੇ ਸੰਸਾਰਿਕ ਹੋਵੇ ਜਾਂ ਸੰਨਿਆਸੀ, ਉਸ ਲਈ ਜੀਵਨ ਦੀ ਤਲਾਸ਼ ਅਧੂਰੀ ਹੀ ਰਹੀ ਹੈ ਅਲੌਕਿਕ ਸੁਖ ਅਤੇ ਸ਼ਾਂਤੀ ਦੀ ਤਲਾਸ਼ ’ਚ ਉਹ ਭਟਕਦਾ ਹੀ ਰਿਹਾ ਹੈ
ਸੰਭਾਵ ਹੈ ਇਸ ਲਈ ਮਨੁੱਖ ਇਹ ਤਲਾਸ਼ ਅਨੰਤ ਜਗਤ ’ਚ ਕਰਦਾ ਹੈ ਖੁਦ ’ਚ ਕਰਦਾ ਹੈ ਖੁਦ ਤੋਂ ਹਟ ਕੇ ਅਤੇ ਆਪਣੇ-ਆਪ ਨੂੰ ਗੁਆ ਕੇ ਗੈਰਾਂ ’ਚ ਕਰਦਾ ਹੈ ਇਸ ਨੂੰ ਅਧਿਆਤਮ ਨਾਲ ਵੀ ਜੋੜਦਾ ਹੈ ਪਰ ਕਦੋਂ, ਕਿਸਦੀ ਭਾਲ ਕਿੱਥੇ ਪੂਰੀ ਹੋਈ, ਇਹ ਸਪੱਸ਼ਟ ਤੌਰ ’ਤੇ ਰੇਖਾਂਕਿਤ ਨਹੀਂ ਹੋ ਸਕਿਆ ਹੈ ਇਸ ਲਈ ਅਨੰਤ ਬ੍ਰਹਿਮੰਡ ’ਚ ਆਨੰਦ ਦੀ ਖੋਜ ਲਗਾਤਾਰ ਜਾਰੀ ਹੈ ਇਸ ਤੋਂ ਇਲਾਵਾ ਵੀ ਵਿਗਿਆਨਕ ਆਂਦਰੇ ਸੋਸਾ ਨੇ ਜੋ ਰਸਾਇਣ ਲੱਭਿਆ ਹੈ, ਉਹ ਇਸ ਦਿਸ਼ਾ ’ਚ ਇੱਕ ਵੱਡੀ ਖੋਜ ਹੈ ਤਥਾਤਮਕ ਤਰੱਕੀ ਹੈ
ਹਰੇਕ ਵਿਗਿਆਨਕ ਖੋਜ ਵਾਂਗ ਹੀ ਇਸ ਜਗਿਆਸਾ ਨੇ ਜਿੰਨੇ ਸਵਾਲ ਹੱਲ ਕੀਤੇ ਹਨ, ਉਸ ਤੋਂ ਜ਼ਿਆਦਾ ਨਵੇਂ ਖੜ੍ਹੇ ਵੀ ਕੀਤੇ ਹਨ ਸਭ ਤੋਂ ਅਹਿਮ ਤਾਂ ਇਹੀ ਹੈ ਕਿ ਇੱਕ ਤੰਦਰੁਸਤ ਦਿਮਾਗ ਲਈ ਡੋਪਾਈਨ ਦਾ ਲੋੜੀਂਦਾ ਪੱਧਰ ਜਾਂ ਅਨੁਪਾਤ ਕਿੰਨਾ ਹੋਵੇ, ਜੋ ਸਾਨੂੰ ਹਮੇਸ਼ਾ ਆਨੰਦ ਮਹਿਸੂਸ ਕਰਾਉਂਦਾ ਰਹੇ? ਅਤੇ ਜੇਕਰ ਫੀਲ ਗੁੱਡ ਕਰਾਉਣ ਲਾਇਕ ਇਸ ਰਸਾਇਣ ਦਾ ਉਤਪਾਦਨ ਦਿਮਾਗ ’ਚ ਨਹੀਂ ਹੋ ਰਿਹਾ ਹੈ ਤਾਂ ਉਹ ਕਿਹੜੇ ਉਪਾਅ ਹਨ, ਜਿਨ੍ਹਾਂ ਨਾਲ ਇਸ ਦੇ ਰਿਸਾਅ ਦੀ ਮਾਤਰਾ ਸੁਭਾਵਿਕ ਤੌਰ ’ਤੇ ਵਧੇ
ਵਿਗਿਆਨੀ ਤਾਂ ਇਸ ਦ੍ਰਿਸ਼ਟੀ ਤੋਂ ਜ਼ਿਆਦਾ ਕੁਝ ਨਹੀਂ ਕਹਿ ਰਹੇ ਹਨ, ਪਰ ਇਸ ’ਚ ਕੋਈ ਦੋ ਰਾਇ ਨਹੀਂ ਕਿ ਜੇਕਰ ਤੁਸੀਂ ਆਪਣੇ ਟੀਚੇ ਨੂੰ ਛੋਟੇ-ਛੋਟੇ ਗੇੜਾਂ ’ਚ ਵੰਡ ਲਓ ਅਤੇ ਜਦੋਂ-ਜਦੋਂ ਟੀਚਿਆਂ ਦੀ ਪੂਰਤੀ ਹੁੰਦੀ ਰਹੇ, ਤਾਂ ਇਸ ਉਪਲੱਬਧੀ ਦੀ ਖੁਸ਼ੀ ਮਨਾਓ ਇਹੀ ਉਹ ਖੁਸ਼ੀ ਹੈ, ਜੋ ਤੁਹਾਡੇ ਦਿਮਾਗ ’ਚ ਡੋਪਾਾਂਹਨ ਰਸਾਇਣ ਦੇ ਨਿਰਮਾਣ ਦੀ ਲਗਾਤਾਰਤਾ ਬਣਾਈ ਰੱਖੇਗੀ ਅਤੇ ਤੁਸੀਂ ਆਨੰਦਿਤ ਮਹਿਸੂਸ ਕਰਨ ਦੇ ਨਾਲ, ਟੁਕੜੇ-ਟੁਕੜੇ ਅਨੰਦ ਵੰਡਦੇ ਵੀ ਰਹੋਗੇ ‘ਚੀਅਰ ਫੁਲਨੈਸ’ ਦੀ ਸਿੱਧੀ ਦਾ ਸੰਭਾਵ ਹੈ ਇਹੀ ਅਸਾਨ ਮੰਤਰ ਹੋ ਸਕਦਾ ਹੈ! ਭਾਰਤੀ ਧਰਮ ਅਤੇ ਅਧਿਆਤਮ ਦਾ ਆਖ਼ਰੀ ਸਾਰ ਜਾਂ ਮਾਨਤਾ ਵੀ ਇਹੀ ਹੈ ਕਿ ‘ਜੀਵਨ ਨਦੀ ਦਾ ਇੱਕ ਕਿਨਾਰਾ ਹੈ ਅਤੇ ਦੂਜਾ ਕਿਨਾਰਾ ਮੌਤ ਹੈ ਆਨੰਦ ਤਾਂ ਬੱਸ ਲਗਾਤਾਰ ਤੈਰਦੇ ਰਹਿਣਾ ਹੈ’
ਪ੍ਰਮੋਦ ਭਾਰਗਵ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.