ਪਿੰਡ ਔਲਖ ਵਿਖੇ ਕੀਤਾ ਗਿਆ ਸਮਾਗਮ
ਕੋਟਕਪੂਰਾ, (ਸੁਭਾਸ਼ ਸ਼ਰਮਾ)। ਇਕ ਸਾਲ ਪਹਿਲਾਂ ਅੱਜ ਦੇ ਦਿਨ ਅਚਾਨਕ ਸਦੀਵੀ ਵਿਛੋੜਾ ਦੇ ਗਏ ਮਾਤਾ ਆਗਿਆ ਵੰਤੀ ਚਾਵਲਾ ਜੀ ਦੀ ਯਾਦ ਵਿੱਚ ਉਨਾ ਦੇ ਪੁੱਤਰ ਅਧਿਆਪਕ ਆਗੂ ਪ੍ਰੇਮ ਚਾਵਲਾ ਨੇ ਆਪਣੇ ਪੁਰਾਣੇ ਸਕੂਲ ਅਰਥਾਤ ਸਰਕਾਰੀ ਹਾਈ ਸਮਾਰਟ ਸਕੂਲ ਔਲਖ ਵਿਖੇ ‘ਰਾਮ ਮੁਹੰਮਦ ਸਿੰਘ ਆਜਾਦ ਵੈੱਲਫੇਅਰ ਸੁਸਾਇਟੀ’ ਦੇ ਸਹਿਯੋਗ ਨਾਲ ਸਕੂਲ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਆਪਣੇ ਪਰਿਵਾਰ ਸਮੇਤ ਪੁੱਜੇ।
ਪੇ੍ਰਮ ਚਾਵਲਾ ਨੇ ਪੁੱਛਿਆ ਕਿ ਸਤਿਕਾਰਤ ਬਜੁਰਗਾਂ ਨੂੰ ਚੇਤੇ ਕਰਨ ਦਾ ਇਸ ਤੋਂ ਵਧੀਆ ਢੰਗ ਹੋਰ ਕੀ ਹੋ ਸਕਦਾ ਹੈ? ਉਨਾ ਦੁਹਰਾਇਆ ਕਿ ਇਹ ਸਿਲਸਿਲਾ ਭਵਿੱਖ ’ਚ ਵੀ ਜਾਰੀ ਰਹੇਗਾ। ਆਪਣੇ ਸੰਬੋਧਨ ਦੌਰਾਨ ਸੁਸਾਇਟੀ ਦੇ ਪ੍ਰਧਾਨ ਅਸ਼ੌਕ ਕੌਸ਼ਲ ਸਮੇਤ ਕੁਲਵੰਤ ਸਿੰਘ ਚਾਨੀ, ਸੋਮਨਾਥ ਅਰੋੜਾ, ਅਮਰ ਸਿੰਘ ਮਠਾੜੂ, ਗੁਰਿੰਦਰ ਸਿੰਘ ਮਹਿੰਦੀਰੱਤਾ ਆਦਿ ਨੇ ਚਾਵਲਾ ਪਰਿਵਾਰ ਦੇ ਉਕਤ ਉਪਰਾਲੇ ਤੋਂ ਹੋਰਨਾ ਨੂੰ ਪੇ੍ਰਰਨਾ ਲੈਣ ਦੀ ਅਪੀਲ ਕਰਦਿਆਂ ਆਖਿਆ ਕਿ ਕੋਈ ਵੀ ਵਿਅਕਤੀ ਆਪਣੇ ਮਾਤਾ-ਪਿਤਾ ਦਾ ਦੇਣਾ ਨਹੀਂ ਦੇ ਸਕਦਾ, ਭਾਵੇਂ ਉਹ ਕਿੰਨੇ ਵੀ ਮਰਜੀ ਉੱਚੇ ਅਹੁਦੇ ਤੱਕ ਪਹੁੰਚ ਜਾਵੇ। ਸਕੂਲ ਮੁਖੀ ਮੈਡਮ ਕਮਲਜੀਤ ਕੌਰ ਨੇ ਸੁਸਾਇਟੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਜਿਹੇ ਸਨਮਾਨ ਸਮਾਰੋਹ ਨਾਲ ਹੋਰਨਾ ਬੱਚਿਆਂ ’ਚ ਵੀ ਉਤਸ਼ਾਹ ਪੈਦਾ ਹੋਣਾ ਸੁਭਾਵਿਕ ਹੈ।
ਪਿੰਡ ਦੇ ਸਰਪੰਚ ਊਧਮ ਸਿੰਘ ਔਲਖ ਅਤੇ ਮੈਂਬਰ ਪੰਚਾਇਤ ਸੁਖਵੰਤ ਸਿੰਘ ਮੰਨੂੰ ਨੇ ਵੀ ਸੁਸਾਇਟੀ ਵਲੋਂ ਸਿਰਫ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਉਤਸ਼ਾਹਿਤ ਅਤੇ ਉਨਾ ਦੇ ਮਨਾਂ ਅੰਦਰ ਹੌਂਸਲਾ ਅਫਜਾਈ ਵਾਲੀਆਂ ਉਦਾਹਰਨਾ ਭਰਨ ਵਾਲੇ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕੀਤੀ। ਅੰਤ ’ਚ ਸੁਸਾਇਟੀ ਵਲੋਂ ਸਕੂਲ ਮੁਖੀ ਸਮੇਤ ਸਮੁੱਚੇ ਸਟਾਫ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪੇ੍ਰਮ ਚਾਵਲਾ ਦੀ ਧਰਮ ਪਤਨੀ ਸੰਤੋਸ਼ ਕੁਮਾਰੀ, ਪੁੱਤਰ ਪਵਨੀਤ ਚਾਵਲਾ, ਨੂੰਹ ਪਾਰੁਲ ਚਾਵਲਾ ਸਮੇਤ ਸਕੂਲ ਸਟਾਫ ’ਚ ਸ਼ਾਮਲ ਸੁਖਚੈਨ ਸਿੰਘ, ਦਵਿੰਦਰ ਸਿੰਘ ਗਿੱਲ, ਗੁਰਿੰਦਰਪਾਲ ਸਿੰਘ ਸਦਿਓੜਾ, ਭੁਪਿੰਦਰਪਾਲ ਸਿੰਘ, ਹਰਜਿੰਦਰ ਕੌਰ, ਨਵਲ ਕਿਸ਼ੋਰ, ਗੁਰਚਰਨ ਕੌਰ, ਰਣਜੀਤ ਕੌਰ ਆਦਿ ਵੀ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ