ਗੁਜਰਾਤ ਦੇ ਆਧੁਨਿਕ ਚਮਕ-ਦਮਕ ਵਾਲੇ ਸ਼ਹਿਰ ਰਾਜਕੋਟ ‘ਚ ਇੱਕ ਪੜ੍ਹੇ-ਲਿਖੇ ਵਿਅਕਤੀ ਨੇ ਆਪਣੀ ਬਿਮਾਰ ਮਾਂ ਨੂੰ ਚੌਥੀ ਮੰਜਲ ਤੋਂ ਧੱਕਾ ਦੇ ਕੇ ਮਾਰ ਦਿੱਤਾ ਅਫ਼ਸਰ ਦੀ ਗ੍ਰਿਫਤਾਰੀ ਵੀ ਹੋ ਗਈ ਹੈ ਜਨਮ ਦੇਣ ਵਾਲੀਆਂ ਮਾਵਾਂ ਨਾਲ ਜ਼ੁਲਮ ਦੀਆਂ ਕਹਾਣੀਆਂ ਤਾਂ ਰੋਜ਼ ਸੁਣਨ ਨੂੰ ਮਿਲ ਜਾਂਦੀਆਂ ਹਨ ਪਰ ਇੱਕ ਪ੍ਰੋਫੈਸਰ ਵੱਲੋਂ ਅਜਿਹੀ ਘਟਨਾ ‘ਚ ਸ਼ਾਮਲ ਹੋਣਾ ਬੇਹੱਦ ਅਫਸੋਸ ਤੇ ਪਦਾਰਥਵਾਦੀ ਤਰੱਕੀ ‘ਤੇ ਸਵਾਲ ਖੜ੍ਹੇ ਕਰਦਾ ਹੈ ਆਖਰ ਆਧੁਨਿਕਤਾ ਦਾ ਅਰਥ ਕੀ ਰਹਿ ਗਿਆ ਹੈ? ਰਿਸ਼ਤੇ-ਨਾਤੇ ਤਾਂ ਤਾਕ ‘ਤੇ ਲੱਗ ਗਏ ਹਨ ਕਿਹਾ ਜਾਂਦਾ ਹੈ ਕਿ ਅਧਿਆਪਕ ਵੀ ਵਿਦਿਆਰਥੀਆਂ ਨੂੰ ਸੰਸਕਾਰ ਦਿੰਦੇ ਹਨ ਪਰ ਇੱਥੇ ਤਾਂ ਇੱਕ ਅਧਿਆਪਕ ਹੀ ਉਹ ਕੁਝ ਕਰ ਗਿਆ ਜੋ ਰਾਖਸ਼ਾਂ ਦੇ ਹਿੱਸੇ ਆਉਂਦਾ ਹੈ।
ਸਿੱਖਿਆ ਢਾਂਚੇ ਦੀ ਕਮਜ਼ੋਰੀ ਸਾਫ ਨਜ਼ਰ ਆਉਂਦੀ ਹੈ ਵਿਰਲੀਆਂ ਸੰਸਥਾਵਾਂ ‘ਚ ਹੀ ਨੈਤਿਕਤਾ ਦੀ ਗੱਲ ਹੁੰਦੀ ਹੈ ਸਕੂਲ-ਕਾਲਜ ਨੌਕਰੀਆਂ ਲੱਗਣ ਦੀ ਤਿਆਰੀ ਵਾਲੇ ਸੈਂਟਰ ਬਣ ਕੇ ਰਹਿ ਗਏ ਹਨ ਜਿੱਥੋਂ ਸਿਰਫ ਪੈਸਾ ਕਮਾਉਣ ਵਾਲੀਆਂ ਮਸ਼ੀਨਾਂ ਹੀ ਨਿੱਕਲਦੀਆਂ ਹਨ ਸਰਕਾਰਾਂ ਦਾ ਰਵੱਈਆ ਬੜਾ ਢਿੱਲਾ ਹੈ ਕਾਨਫਰੰਸਾਂ ‘ਚ ਭਾਸ਼ਣਾਂ ਦੌਰਾਨ ਗੱਲਾਂ ਬੜੀਆਂ ਵੱਡੀਆਂ ਹੁੰਦੀਆਂ ਹਨ ਪਰ ਵਿਹਾਰਕ ਤੌਰ ‘ਤੇ ਕੁਝ ਵੀ ਨਹੀਂ ਹੁੰਦਾ ਬਜ਼ੁਰਗਾਂ, ਮਾਪਿਆਂ, ਸੱਸ-ਸਹੁਰੇ ‘ਤੇ ਭੈੜੇ ਮਜ਼ਾਕ ਸੋਸ਼ਲ ਮੀਡੀਆ ‘ਤੇ ਭਾਰੂ ਹਨ ਇਨ੍ਹਾਂ ਰਿਸ਼ਤਿਆਂ ਨੂੰ ਮਨੋਰੰਜਨ ਦਾ ਵਿਸ਼ਾ ਬਣਾ ਦਿੱਤਾ ਗਿਆ ਹੈ ਸਰਕਾਰ ਸਮਾਜਿਕ ਪਤਨ ਨੂੰ ਰੋਕਣ ਲਈ ਕਾਨੂੰਨੀ ਸਖਤੀ ਦਾ ਸਹਾਰਾ ਤਾਂ ਲੈ ਰਹੀ ਹੈ।
ਇਹ ਵੀ ਪੜ੍ਹੋ : ਕੈਬਨਿਟ ਮੀਟਿੰਗ ਨੂੰ ਸੁੱਖੀ-ਸਾਂਦੀ ਕਰਵਾਉਣ ਲਈ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਪੱਬਾਂ ਭਾਰ
ਪਰ ਸਮੱਸਿਆ ਦੀ ਜੜ੍ਹ ਲੱਭਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਦਰਅਸਲ ਸਰਕਾਰਾਂ ਲਈ ਇਹ ਸਮੱਸਿਆ ਕੋਈ ਮੁੱਦਾ ਹੀ ਨਹੀਂ ਹੈ, ਸਿਆਸਤਦਾਨ ਇਸ ਨੂੰ ਸਮਾਜਿਕ ਗੱਲਾਂ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਪਾਸੇ ਹੋ ਜਾਂਦੇ ਹਨ ਜੋ ਸੰਸਥਾਵਾਂ ਸਮਾਜ ‘ਚ ਨੇਕੀ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਕੰਮ ਕਰਦੀਆਂ ਹਨ ਸਰਕਾਰ ਉਨ੍ਹਾਂ ਨੂੰ ਸ਼ਾਬਾਸ਼ ਤੱਕ ਦੇਣ ਦੀ ਵੀ ਖੇਚਲ ਨਹੀਂ ਕਰਦੀ ਸਿਸਟਮ ‘ਚ ਵਿਗਾੜ ਆਉਣ ਕਾਰਨ ਬੱਚੇ ਮਾਪਿਆਂ ਦੇ ਕਾਤਲ ਬਣਦੇ ਜਾ ਰਹੇ ਹਨ।
ਅੱਜ ਦੇ ਵਿਦਿਆਰਥੀਆਂ ਲਈ ‘ਸਰਵਣ ਪੁੱਤਰ’ ਦੀ ਅਹਿਮੀਅਤ ਤਾਂ ਕੀ ਹੋਣੀ ਹੈ ਉਸ ਦਾ ਕਿਧਰੇ ਜ਼ਿਕਰ ਵੀ ਨਹੀਂ ਹੁੰਦਾ ਚਮਕਾਂ ਮਾਰਦੇ ਆਧੁਨਿਕ ਸ਼ਹਿਰਾਂ ‘ਚ ਘੁੰਮ ਰਹੀ ਸ਼ੈਤਾਨੀਅਤ ਨੂੰ ਰੋਕਣ ਲਈ ਠੋਸ ਜਤਨ ਕਰਨੇ ਪੈਣਗੇ ਸਿੱਖਿਆ ਨੂੰ ਵਪਾਰ ਨਹੀਂ ਸਗੋਂ ਜ਼ਿੰਦਗੀ ਤੇ ਹਕੀਕਤ ਨਾਲ ਜੋੜਨ ਦੀ ਜ਼ਰੂਰਤ ਹੈ ਕਿਤਾਬਾਂ ‘ਚੋਂ ਅੱਖਰ ਨਹੀਂ ਜਜ਼ਬੇ ਉੱਭਰਨੇ ਚਾਹੀਦੇ ਹਨ।