ਪੀਐਮ ਉਦਘਾਟਨ ਕਰਨ ਤਾਂ ਠੀਕ ਨਹੀਂ ਤਾਂ ਇੱਕ ਜੂਨ ਤੋਂ ਖੁੱਲ੍ਹ ਜਾਵੇਗੀ ਸੜਕ : ਸੁਪਰੀਮ ਕੋਰਟ | Eastern Peripheral Express
- ਬੀਜ਼ੀ ਸ਼ਡਿਊਲ ‘ਚੋਂ ਸਮਾਂ ਨਹੀਂ ਕੱਢ ਪਾ ਰਹੇ ਪ੍ਰਧਾਨ ਮੰਤਰੀ ਮੋਦੀ | Eastern Peripheral Express
ਨਵੀਂ ਦਿੱਲੀ (ਏਜੰਸੀ) ਸੁਪਰੀਮ ਕੋਰਟ ਨੇ ਇਸਟਰਨ ਪੈਰੀਫੇਰਲ ਐਕਸਪ੍ਰੇਸ-ਵੇ ਦਾ ਹੁਣ ਤੱਕ ਉਦਘਾਟਨ ਨਾ ਹੋਣ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਉਂਦਿਆਂ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਮਈ ਤੱਕ ਇਸ ਦਾ ਉਦਘਾਟਨ ਕਰ ਦੇਣ ਤਾਂ ਠੀਕ, ਨਹੀਂ ਤਾਂ ਇੱਕ ਜੂਨ ਤੋਂ ਇਸ ਨੂੰ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। ਸੁਪਰੀਮ ਕੋਰਟ ਨੇ ਕੌਮੀ ਰਾਜਮਾਰਗ ਟ੍ਰਿਬਿਊਨਲ ਨੂੰ ਨਿਰਦੇਸ਼ ਦਿੱਤਾ ਕਿ ਨਵੇਂ ਬਣੇ ਇਸਟਰਨ ਪੈਰੀਫੇਰਲ ਐਕਸਪ੍ਰੈਸ-ਵੇ ਦਾ ਉਦਘਾਟਨ 31 ਮਈ ਤੋਂ ਪਹਿਲਾਂ ਕੀਤਾ ਜਾਵੇ।
ਜਸਟਿਸ ਮਦਨ ਬੀ ਲੋਕੂਰ ਤੇ ਜਸਟਿਸ ਦੀਪਕ ਗੁਪਤਾ ਦੀ ਵਿਸ਼ੇਸ਼ ਬੈਂਚ ਦਾ ਇਹ ਨਿਰਦੇਸ਼ ਉਦੋਂ ਆਇਆ ਜਦੋਂ ਉਸ ਨੂੰ ਇਹ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਰੁੱਝੇ ਹੋਣ ਦੀ ਵਜ੍ਹਾ ਕਾਰਨ ਇਸ ਐਕਸਪ੍ਰੈਸ ਵੇਅ ਦਾ ਉਦਘਾਟਨ ਨਹੀਂ ਹੋ ਸਕਿਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜੇਕਰ 31 ਮਈ ਤੋਂ ਪਹਿਲਾਂ ਇਸ ਦਾ ਉਦਘਾਟਨ ਨਹੀਂ ਹੁੰਦਾ ਤਾਂ ਇਸ ਨੂੰ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ, ਕਿਉਂਕਿ ਕੌਮੀ ਰਾਜਧਾਨੀ ਪਹਿਲਾਂ ਤੋਂ ਆਵਾਜਾਈ ਦਾ ਭਾਰੀ ਦਬਾਅ ਝੱਲ ਰਹੀ ਹੈ। ਅਥਾਰਟੀਕਰਨ ਨੇ ਬੈਂਚ ਨੂੰ ਜਾਣੂ ਕਰਵਾਇਆ ਸੀ ਕਿ ਐਕਸਪ੍ਰੈਸ ਵੇਅ ਦਾ ਉਦਘਾਟਨ 29 ਅਪਰੈਲ ਨੂੰ ਪ੍ਰਧਾਨ ਮੰਤਰੀ ਨੇ ਕਰਨਾ ਸੀ, ਪਰ ਉਨ੍ਹਾਂ ਦੇ ਤੈਅ ਪ੍ਰੋਗਰਾਮਾਂ ਦੀ ਵਜ੍ਹਾ ਕਾਰਨ ਅਜਿਹਾ ਨਹੀਂ ਹੋ ਸਕਿਆ।