ਸੜਕ ‘ਤੇ ਚੱਲਦੀ ਕਾਰ ਨੂੰ ਅੱਗ ਲੱਗੀ, ਸੜ ਕੇ ਸੁਆਹ

fire | ਸੜਕ ‘ਤੇ ਚੱਲਦੀ ਕਾਰ ਨੂੰ ਅੱਗ ਲੱਗੀ, ਸੜ ਕੇ ਸੁਅਹ

ਦੜਬਾ ਮੰਡੀ, (ਰਾਮਪਾਲ ਸ਼ਾਦੀਹਰੀ) ਸਥਾਨਕ ਕਸਬੇ ਅਧੀਨ ਪੈਂਦੇ ਪਿੰਡ ਕੈਂਪਰ ਦੇ ਨੇੜੇ ਮਰੂਤੀ ਕਾਰ ਅੱਗ (fire) ਲੱਗਣ ਨਾਲ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਲਖਵੀਰ ਸਿੰਘ ਪੁੱਤਰ ਸ੍ਰੀ ਗੁਰਚਰਨ ਸਿੰਘ ਪਿੰਡ ਲੁਬਾਣਾ ਨੇ ਚਾਲੀ ਹਜ਼ਾਰ ਦੀ ਮਾਰੂਤੀ ਕਾਰ ਖਰੀਦੀ ਸੀ ਜਿਸ ਦੀ ਅਜੇ ਪੇਮੈਂਟ ਦੀ ਅਦਾਇਗੀ ਵੀ ਨਹੀਂ ਕੀਤੀ ਸੀ ਲਖਵੀਰ ਸਿੰਘ ਆਪਣੇ ਪਰਿਵਾਰ ਸਮੇਤ ਕਿਸੇ ਰਿਸ਼ਤੇਦਾਰੀ ਵਿੱਚ ਮਿਲਣ ਜਾ ਰਹੇ ਸਨ ਤਾਂ ਅਚਾਨਕ ਗਰਮ ਹੋ ਕੇ ਗੱਡੀ ਦੀਆਂ ਤਾਰਾਂ ਨੂੰ ਅੱਗ ਲੱਗ ਗਈ ਤਾਂ ਲਖਬੀਰ ਸਿੰਘ ਅਤੇ ਪਰਿਵਾਰ ਜਲਦੀ ਨਾਲ ਗੱਡੀ ਵਿੱਚੋਂ ਬਾਹਰ ਨਿਕਲ ਗਏ ਅੱਗ ਨੇ ਕੁਝ ਹੀ ਮਿੰਟਾਂ ਵਿੱਚ ਗੱਡੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤਾਂ ਸੁਨਾਮ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ਉੱਤੇ ਕਾਬੂ ਕੀਤਾ ਫਾਇਰ ਬ੍ਰਿਗੇਡ ਦੀ ਗੱਡੀ ਆਉਣ ਤੱਕ ਸਾਰੀ ਗੱਡੀ ਸੜ ਕੇ ਸੁਆਹ ਹੋ ਚੁੱਕੀ ਸੀ ਦਿੜ੍ਹਬਾ ਮੰਡੀ ਦੇ ਵਾਸੀਆਂ ਦੀ ਮੰਗ ਹੈ ਕਿ ਦਿੜ੍ਹਬਾ ਵਿੱਚ ਫਾਇਰ ਬ੍ਰਿਗੇਡ ਦੀ ਸੁਵਿਧਾ ਹੋਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਅਚਾਨਕ ਅੱਗ ਦੀਆਂ ਵਾਪਰਨ ਵਾਲੀਆਂ ਘਟਨਾਵਾਂ ਤੇ ਜਲਦੀ ਕਾਬੂ ਪਾਇਆ ਜਾ ਸਕੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

fire

LEAVE A REPLY

Please enter your comment!
Please enter your name here