ਕਾਰ ਦਰਖ਼ਤ ਨਾਲ ਟਕਰਾਈ, ਨੌਜਵਾਨ ਦੀ ਮੌਤ

ਕਾਰ ਦਰਖ਼ਤ ਨਾਲ ਟਕਰਾਈ, ਨੌਜਵਾਨ ਦੀ ਮੌਤ

ਘੱਗਾ, (ਜਗਸੀਰ/ ਮਨੋਜ)। ਸਥਾਨਕ ਘੱਗਾ-ਬਰਾਸ ਲਿੰਕ ਰੋਡ ‘ਤੇ ਇੱਕ ਨੌਜਵਾਨ ਦੀ ਕਾਰ ਰੁੱਖ ਨਾਲ ਟਕਰਾ ਜਾਣ ਕਾਰਣ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਲਜਿੰਦਰ ਸਿੰਗਲਾ ਪੁੱਤਰ ਮੰਗਤ ਰਾਏ ਵਾਸੀ ਪਿੰਡ ਦਿੜ੍ਹਬਾ ਜ਼ਿਲ੍ਹਾ ਸੰਗਰੂਰ ਅੱਜ ਸਵੇਰੇ ਜਦੋਂ ਆਪਣੀ ਸਵਿਫਟ ਡਿਜਾਇਰ ਕਾਰ ਨੰਬਰ ਪੀ ਬੀ 13- ਏ ਜੀ 6962 ‘ਤੇ ਬਰਾਸ ਤੋਂ ਘੱਗਾ ਵੱਲ ਆ ਰਿਹਾ ਸੀ ਤਾਂ  ਰਸਤੇ ਵਿੱਚ ਅਚਾਨਕ ਉਸ ਦੀ ਕਾਰ ਇੱਕ ਜਾਮਣ ਦੇ ਦਰਖਤ ਨਾਲ ਟਕਰਾ ਗਈ।

ਇਸ ਭਿਆਨਕ ਹਾਦਸੇ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਤੁਰੰਤ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here