ਕੈਂਟਰ ਚਾਲਕ ਨੇ ਮੋਟਰਸਾਈਕਲ ਦਰੜਿਆ

Motorcycle

ਜਾਨੀ ਨੁਕਸਾਨ ਤੋਂ ਬਚਾਅ | Motorcycle

ਅਰਨੀ ਵਾਲਾ (ਰਜਿੰਦਰ)। ਮੰਡੀ ਅਰਨੀ ਵਾਲਾ ਵਿੱਚ ਡੱਬਵਾਲਾ ਕਲਾਂ ਰੋਡ ’ਤੇ ਕੈਂਟਰ ਚਾਲਕ ਵੱਲੋਂ ਮੋਟਰਸਾਈਕਲ ਦਰੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪ੍ਰੇਮ ਕੁਮਾਰ ਪੁੱਤਰ ਹੁਕਮਾਂ ਰਾਮ ਵਾਸੀ ਪਿੰਡ ਝੂੰਮਿਆਂ ਵਾਲੀ ਜੋ ਕਿ ਅਰਨੀ ਵਾਲਾ ਵਿਖੇ ਡੱਬ ਵਾਲਾ ਕਲਾਂ ਰੋਡ ’ਤੇ ਐਚਡੀਐਫਸੀ ਬੈਂਕ ਦੇ ਬਾਹਰ ਆਪਣਾ ਡਿਸਕਵਰ ਮੋਟਰਸਾਈਕਲ ਖੜਾ ਵਿੱਚ ਕੋਈ ਜ਼ਰੂਰੀ ਕੰਮ ਲਈ ਅੰਦਰ ਗਿਆ ਹੋਇਆ ਸੀ।

ਜਿਸ ਦੌਰਾਨ ਇੱਕ ਕੈਂਟਰ ਨੇ ਟੱਕਰ ਮਾਰ ਕੇ ਦਰੜ ਦਿੱਤਾ ਜਿਸ ਦਾ ਨੁਕਸਾਨ ਹੋ ਗਿਆ ਹੈ। ਕੈਂਟਰ ਚਾਲਕ ਨੂੰ ਨੇੜੇ ਖੜ੍ਹੇ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਡਰਾਈਵਰ ਨੇ ਡੰਡਾ ਦਿਖਾਉਂਦੇ ਹੋਏ ਕੈਂਟਰ ਲੈ ਕੇ ਭਜ ਗਿਆ। ਜਿਸ ਵਿੱਚ ਪ੍ਰੇਮ ਕੁਮਾਰ ਨੇ ਬੈਂਕ ਮੁਲਾਜ਼ਮਾਂ ਨੂੰ ਨਾਲ ਲੈ ਕੇ ਥਾਣਾ ਅਰਨੀ ਵਾਲਾ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਰੁੱਖ ਲਗਾਓ ਤੇ ਪੈਨਸਿਲ (ਬਾਲ ਕਵਿਤਾਵਾਂ)

LEAVE A REPLY

Please enter your comment!
Please enter your name here