ਲਾਹੇਵੰਦ ਹੈ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕਾਰੋਬਾਰ

beekeeping

ਖੇਤੀ ਦਾ ਧੰਦਾ ਤੇ ਆਧੁਨਿਕ ਤਕਨੀਕ (Beekeeping is Profitable)

ਪੰਜਾਬ ’ਚ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਧੰਦਾ ਬਹੁਤ ਹੀ ਸਫਲਤਾ ਪੂਰਵਕ ਢੰਗ ਨਾਲ ਚੱਲ ਰਿਹਾ ਹੈ। ਜਿਸ ਕਰਕੇ ਕਈ ਕਿਸਾਨਾਂ ਨੇ ਮੱਖੀ ਪਾਲਣ ਦੇ ਧੰਦੇ ਨੂੰ ਮੁੱਖ ਕਾਰੋਬਾਰ ਵਜੋਂ ਅਪਣਾ ਲਿਆ ਹੈ। ਆਮ ਤੌਰ ’ਤੇ ਮੱਖੀ ਪਾਲਣ ਦੇ ਧੰਦੇ ਦੀ ਸ਼ੁਰੂਆਤ ਸਾਲ ਵਿੱਚ ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਦੇ ਮਹੀਨਿਆਂ ਦੌਰਾਨ ਕੀਤੀ ਜਾਦੀ ਹੈ ਪਰ ਫਰਵਰੀ ਮਾਰਚ ਦੇ ਮਹੀਨੇ ’ਚ ਮੱਖੀ ਪਾਲਣਾ ਸਭ ਤੋਂ ਸਫਲ ਮੰਨਿਆ ਜਾਂਦਾ ਹੈ ਕਿਉਕਿ ਬਹਾਰ ਰੁੱਤ ਹੋਣ ਕਰਕੇ ਫੁੱਲਾਂ ਦਾ ਭਰਵਾਂ ਸੀਜਨ ਹੁੰਦਾ ਹੈ। ਜਿਸ ਕਰਕੇ ਰਾਣੀ ਮੱਖੀ ਆਪਣਾ ਪਰਿਵਾਰਕ ਵਾਧਾ ਕਰਦੀ ਹੈ। ਜਦੋਂ ਕਿ ਅਗਸਤ ਸਤੰਬਰ ਦੇ ਮਹੀਨਿਆਂ ਦੌਰਾਨ ਬਰਸਾਤਾਂ ਅਤੇ ਅੱਗੇ ਠੰਡ ਆਉਣ ਕਾਰਨ ਮੱਖੀ ਦਾ ਪਰਿਵਾਰਕ ਵਾਧਾ ਘੱਟ ਹੰੁਦਾ ਹੈ। (Beekeeping is Profitable)

ਪੰਜਾਬ ਵਿੱਚ ਆਮ ਤੌਰ ’ਤੇ ਇਟਾਲੀਅਨ ਮੱਖੀ ਹੀ ਪਾਲੀ ਜਾ ਰਹੀ ਹੈ। ਜਿਹੜੀ ਸਲਾਨਾ 20 ਤੋਂ 50 ਕਿਲੋ ਪ੍ਰਤੀ ਬਕਸਾ ਸ਼ਹਿਦ ਦੀ ਪੈਦਾਵਾਰ ਦੇ ਦਿੰਦੀ ਹੈ ਮੱਖੀਆਂ ਦੇ ਬਕਸੇ ਇੱਕ ਹੀ ਜਗਾ ’ਤੇ ਰੱਖੇ ਹੋਣ ਤਾਂ 20 ਕਿਲੋ ਤੱਕ ਸ਼ਹਿਦ ਪ੍ਰਾਪਤ ਕੀਤਾ ਜਾ ਸਕਦਾ ਹੈ,ਜੇਕਰ ਬਕਸੇ ਵੱਧ ਗਿਣਤੀ ’ਚ ਹੋਣ ਤਾਂ ਸਰੋਂ,ਸਫੈਦਾ,ਬਰਸੀਮ ਆਦਿ ਸਮੇਤ ਕਈ ਥਾਵਾਂ ’ਤੇ ਬਕਸਿਆਂ ਦੀ ਅਦਲਾ/ਬਦਲੀ ਕੀਤੀ ਜਾ ਸਕਦਾ ਹੈ। ਜਿਸ ਨਾਲ ਸ਼ਹਿਦ ਦੀ ਪੈਦਾਵਾਰ ਕਈ ਗੁਣਾਂ ਵਧ ਜਾਂਦੀ ਹੈ। ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋਂ ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਕਰਜੇ ਦੇ ਰੂਪ ’ਚ ਆਰਥਿਕ ਮੱਦਦ ਅਤੇ ਸਬਸਿਡੀ ਵੀ ਦਿੱਤੀ ਜਾਂਦੀ ਹੈ। ਜਿਸ ਕਰਕੇ ਕਿਸਾਨ ਮੱਖੀ ਪਾਲਣ ਨੂੰ ਮੁੱਖ ਕਿਤੇ ਜਾਂ ਸਹਾਇਕ ਕਿੱਤੇ ਵਜੋਂ ਵੀ ਅਪਣਾ ਸਕਦੇ ਹਨ।

Beekeeping is Profitablew

ਖੇਤੀ ਦਾ ਧੰਦਾ ਅਤੇ ਆਧੁਨਿਕ ਤਕਨੀਕ :(Beekeeping is Profitable)

ਦੇਸ਼ ਦੇ ਕਿਸਾਨਾਂ ਲਈ ਖੇਤੀ, ਪਸੂ ਪਾਲਣ, ਬਾਗਬਾਨੀ ਅਤੇ ਸਬਜੀਆਂ ਦੀ ਕਾਸਤ ਕਰਨ ਵਰਗੇ ਧੰਦਿਆਂ ਲਈ ਆਧੂਨਿਕ ਤਕਨੀਕ ਦਾ ਹੋਣਾ ਬਹੁਤ ਜਰੂਰੀ ਹੋ ਗਿਆ ਹੈ। ਕਿਉਕਿ ਇਸ ਤਕਨੀਕ ਰਾਹੀਂ ਖੇਤੀ ਅਤੇ ਹੋਰ ਖਰਚਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਫਸਲਾਂ ਨੂੰ ਮੌਸਮ ਦੀ ਮਾਰ ਤੋਂ ਵੀ ਬਚਾਇਆ ਜਾ ਸਕਦਾ ਹੈ। ਮੋਬਾਈਲ ਜਾਂ ਹੋਰ ਤਕਨੀਕਾਂ ਰਾਹੀਂ ਮੌਸਮ ਦੀ ਅਗਾਊਂ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ। ਅਜਿਹੀ ਜਾਣਕਾਰੀ ਨਾਲ ਘੱਟ ਪਾਣੀ ਪੀਣ ਵਾਲੀਆਂ ਜਮੀਨਾਂ ਵਾਲੀ ਫਸਲ ਨੂੰ ਪਾਣੀ ਦੇਣ ਜਾਂ ਨਾ ਦੇਣ ਦੀ ਯੋਜਨਾ ਤਿਆਰ ਕੀਤੀ ਜਾ ਸਕਦੀ ਹੈ। ਖਾਦਾਂ,ਕੀੜੇਮਾਰ ਦਵਾਈਆਂ ਆਦਿ ਦੀ ਵਰਤੋ ਲਈ ਵੀ ਆਧੁਨਿਕ ਢੰਗ ਵਰਤੇ ਜਾ ਸਕਦੇ ਹਨ।

ਪੰਜਾਬ ਅੰਦਰ ਖੇਤਾਂ ’ਚ ਸਬਜੀਆਂ ਪੈਦਾ ਕਰਨ ਦੇ ਰੁਝਾਨ ਤੋਂ ਬਾਅਦ ਕਿਸਾਨ ਆਧੁਨਿਕ ਤਕਨੀਕ ਅਪਣਾ ਕੇ ਗਰੀਨ ਹਾਉੂਸ ਅਤੇ ਹੋਰ ਕਈ ਸਾਧਨਾਂ ਰਾਹੀਂ ਸਬਜੀਆਂ ਦੀ ਕਾਸਤ ਕਰਨ ਲੱਗ ਪਏ ਹਨ। ਇਸ ਤਰਾਂ ਦੀ ਖੇਤੀ ਹੋਣ ਨਾਲ ਜਹਿਰੀਲੇ ਪਦਾਰਥਾਂ ਦੀ ਵਰਤੋ ਘਟਣ ਦੇ ਨਾਲ ਹੀ ਧਰਤੀ ਹੇਠਲੇ ਪਾਣੀ ਦੀ ਵੀ ਵੱਡੇ ਪੱਧਰ ’ਤੇ ਬੱਚਤ ਹੋਣੀ ਸ਼ੁਰੂ ਹੋ ਗਈ ਹੈ। ਗਰੀਨ ਹਾਊਸ ਰਾਹੀਂ ਪੈਦਾ ਕੀਤੀਆਂ ਜਾ ਰਹੀਆਂ ਸਬਜੀਆਂ ਨਾਲ ਲੋਕਾਂ ਦੀ ਸਿਹਤ ਵਧੀਆ ਹੋਣ ਦੇ ਨਾਲ ਹੀ ਕਿਸਾਨਾਂ ਨੂੰ ਵੀ ਚੋਖੀ ਆਮਦਨੀ ਹੋ ਰਹੀ ਹੈ ਪਰ ਗਰੀਨ ਹਾਊੁਸ ’ਚ ਸਬਜੀਆਂ ਦੀ ਪੈਦਾਵਾਰ ਲਈ ਢੁਕਵੇਂ ਅਤੇ ਵਿਗਿਆਨਕ ਢੰਗ ਤਰੀਕਿਆਂ ਦੇ ਨਾਲ ਹੀ ਪੱਕੇ ਤੌਰ ’ਤੇ ਮਜਦੂਰ ਰੱਖਣ ਵਰਗੇ ਪ੍ਰਬੰਧ ਜਰੂਰੀ ਹੋ ਗਏ ਹਨ।

ਸਬਜੀਆਂ ਦੀ ਪੈਦਾਵਾਰ ਵਧਾਉਣ ਲਈ ਮੀਂਹ ਦੇ ਪਾਣੀ ਦੀ ਵਰਤੋਂ ਕਰੋ

ਗਰੀਨ ਹਾਊਸਾਂ ਵਿੱਚ ਖੀਰਾ,ਮਿਸਲਾ ਮਿਰਚ,ਬਤਾਂਊਂ,ਟਮਾਟਰ ਆਦਿ ਦੀ ਪੈਦਾਵਾਰ ਤੋਂ ਬਿਨਾਂ ਫਲਾਂ ਵਿਚੋਂ ਪਪੀਤੇ ਦੀ ਕਾਸਤ ਕੀਤੀ ਜਾ ਸਕਦੀ ਹੈ। ਆਮ ਤੌਰ ’ਤੇ ਖੇਤੀ ਮਾਹਿਰਾਂ ਅਨੁਸਾਰ ਗਰੀਨ ਹਾਊਸ ਦੇ ਪ੍ਰਤੀ ਏਕੜ ਵਿਚੋਂ 300-400 ਕੁਇੰਟਲ ਖੀਰੇ ਦੀ ਪੈਦਾਵਾਰ ਹੁੰਦੀ ਹੈ ਪਰ ਉਨਾਂ ਨੇ ਪ੍ਰਤੀ ਏਕੜ ਗਰੀਨ ਹਾਊਸ ਵਿਚੋਂ 512 ਕੁਇੰਟਲ ਖੀਰੇ ਦੀ ਪੈਦਾਵਾਰ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਇੱਕ ਏਕੜ ਗਰੀਨ ਹਾਊਸ ਵਿਚੋਂ 20 ਏਕੜ ਦੇ ਬਰਾਬਰ ਦੀ ਪੈਦਾਵਾਰ ਦਾ ਟੀਚਾ ਲੈ ਕੇ ਚੱਲ ਰਹੇ ਹਨ। ਕਿਉਕਿ ਉਹ ਸਬਜੀਆਂ ਦੀ ਪੈਦਾਵਾਰ ਵਧਾਉਣ ਲਈ ਮੀਂਹ ਦੇ ਪਾਣੀ ਦੀ ਵਰਤੋਂ ਕਰ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਜਹਿਰੀਲਾ ਪਦਾਰਥ ਨਹੀਂ ਵਰਤਿਆ ਜਾ ਰਿਹਾ, ਸਗੋਂ ਬੀਮਾਰੀਆਂ ਦੀ ਰੋਕਥਾਮ ਲਈ ਬਾਈਉ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਉਹ ਮੀਂਹ ਦੇ ਪਾਣੀ ਨੂੰ ਸੰਭਾਲ ਕੇ ਰੱਖਣ ਲਈ ਖਾਸ ਤਰ੍ਹਾਂ ਦਾ ਢੰਗ ਵਰਤ ਰਹੇ ਹਨ।

ਗਰੀਨ ਹਾਊਸਾਂ ’ਤੇ ਪੈਣ ਵਾਲੇ ਮੀਂਹ ਦੇ ਪਾਣੀ ਨੂੰ ਪਾਈਪਾਂ ਰਾਹੀਂ ਛੱਪੜ ’ਚ ਇਕੱਠਾ ਕੀਤਾ ਜਾਂਦਾ ਹੈ। ਇਸ ਛੱਪੜ ਦੀ ਸਮਰੱਥਾ ਤਕਰੀਬਨ ਦੋ ਲੱਖ ਲੀਟਰ ਪਾਣੀ ਦੀ ਰੱਖੀ ਗਈ ਹੈ। ਇਸ ਇਕੱਠੇ ਕੀਤੇ ਗਏ ਬਰਸਾਤ ਦੇ ਪਾਣੀ ਨੂੰ ਫਿਲਟਰ ਕਰਕੇ ਗਰੀਨ ਹਾਊਸ ’ਚ ਪੈਦਾ ਕੀਤੀਆਂ ਜਾ ਰਹੀਆਂ ਸਬਜੀਆਂ ਲਈ ਵਰਤਿਆ ਜਾਂਦਾ ਹੈੇੇ ਇਸ ਤਰ੍ਹਾਂ ਦੀ ਯੋਜਨਾ ਨਾਲ ਸਬਜੀਆਂ ਦੇ ਝਾੜ ’ਚ ਵਾਧਾ ਹੰੁਦਾ ਹੈ ਅਤੇ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੰੁਦੀ ਹੈ ਜੇਕਰ ਛੱਪੜ ’ਚ ਬਰਸਾਤ ਦਾ ਪਾਣੀ ਸਮਰੱਥਾ ਤੋਂ ਜਿਆਦਾ ਹੋ ਜਾਵੇ ਤਾਂ ਪਾਣੀ ਨਾਲ ਹੀ ਪਏ ਟਿਊਬਵੈਲ ’ਚ ਪਾ ਦਿੱਤਾ ਜਾਦਾ ਹੈ। ਇਸ ਤਰਾਂ ਦੀਆਂ ਯੋਜਨਾਂਵਾਂ ਨਾਲ ਗਰੀਨ ਹਾਊਸ ਬਹੁਤ ਵਧੀਆ ਢੰਗ ਨਾਲ ਚਲਾਇਆ ਜਾ ਰਿਹਾ ਹੈ।

Beekeeping is Profitable

ਸ਼ਹਿਦ ਦੀਆਂ ਮੱਖੀਆਂ ਅਤੇ ਹੋਰ ਕਿੱਤਿਆਂ ’ਤੇ ਸਬਸਿਡੀ :

ਪੰਜਾਬ ਸਰਕਾਰ ਨੇ ਵੀ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਕੱਢ ਕੇ ਹੋਰ ਸਹਾਇਕ ਧੰਦਿਆਂ ਵੱਲ ਉਤਸਾਹਿਤ ਕਰਨ ਅਤੇ ਵਿਸ਼ੇਸ ਤੌਰ ’ਤੇ ਬਾਗਬਾਨੀ ਨੂੰ ਉਤਸਾਹਤ ਕਰਨ ਲਈ ਕੌਮੀ ਬਾਗਬਾਨੀ ਮਿਸ਼ਨ ਅਧੀਨ ਕੋਲਡ ਸਟੋਰ, ਪੈਕ ਹਾਊਸ, ਗਰੀਨ ਹਾਊਸ, ਖੁੰਬਾਂ ਦੀ ਕਾਸ਼ਤ, ਸਬਜੀਆਂ, ਬਾਗਬਾਨੀ ਨਾਲ ਸਬੰਧਤ ਮਸ਼ੀਨਰੀ, ਵਰਮੀ ਕੰਪੋਸਟ ਅਤੇ ਫੁੱਲਾਂ ਦੀ ਖੇਤੀ ’ਤੇ ਵੱਡੀ ਪੱਧਰ ’ਤੇ ਸਬਸਿਡੀ ਦਿੱਤੀ ਜਾਂਦੀ ਹੈ ਤਾਂ ਜੋ ਕਿਸਾਨ ਬਾਗਬਾਨੀ ਨਾਲ ਸਬੰਧਤ ਧੰਦੇ ਆਪਣਾ ਅਪਣਾ ਆਰਥਿਕ ਪੱਧਰ ਉਚਾ ਚੁੱਕ ਸਕਣ। ਬਾਗਬਾਨੀ ਵਿਭਾਗ ਦੇ ਜ਼ਿਲ੍ਹਾ ਪੱਧਰੀ ਵਿਭਾਗਾਂ ਵੱਲੋਂ ਫੁੱਲਾਂ, ਸਬਜੀਆਂ ਅਤੇ ਫਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਵਾਸਤੇ ਇਕੱਲੇ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਾਗਬਾਨਾਂ ਨੂੰ ਪਿਛਲੇ ਪੰਜ ਸਾਲਾਂ ਦੌਰਾਨ 11 ਕਰੋੜ 77 ਲੱਖ 75 ਹਜਾਰ 470 ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 186 ਹੈਕਟੇਅਰ ਰਕਬੇ ਵਿੱਚ ਬਾਗ ਲਗਾਉਣ ਵਾਸਤੇ 5 ਲੱਖ 41 ਹਜਾਰ 51 ਰੁਪਏ ਦੀ ਸਬਸਿਡੀ ਵੀ ਕਿਸਾਨਾਂ ਨੂੰ ਮੁਹੱਈਆ ਕਰਵਾਈ ਸੀ।

ਜ਼ਿਲ੍ਹੇ ਵਿੱਚ 40 ਗਰੀਨ ਹਾਊਸ ਸਥਾਪਤ ਕੀਤੇ ਗਏ

ਇਸ ਜ਼ਿਲ੍ਹੇ ਵਿੱਚ 40 ਗਰੀਨ ਹਾਊਸ ਸਥਾਪਤ ਕੀਤੇ ਗਏ ਹਨ। ਜਿਨਾਂ ਵਿੱਚ ਕਿਸਾਨਾਂ ਵੱਲੋਂ ਸਫਲਤਾ ਪੂਰਵਕ ਸ਼ਿਮਲਾ ਮਿਰਚ, ਟਮਾਟਰ ਅਤੇ ਬਿਨਾਂ ਬੀਜ ਵਾਲੇ ਖੀਰੇ ਦੀ ਖੇਤੀ ਕੀਤੀ ਜਾ ਰਹੀ ਹੈ। ਗਰੀਨ ਹਾਊਸ ਵਿੱਚ ਬੀਜੀ ਗਈ ਸਬਜੀ ਜਿਥੇ ਵਧੀਆ ਮਿਆਰ ਦੀ ਹੁੰਦੀ ਹੈ ਉਥੇ ਇਸ ਦਾ ਝਾੜ ਵੀ ਕਈ ਗੁਣਾਂ ਵੱਧ ਨਿਕਲਦਾ ਹੈ। ਇਨਾਂ ਸਬਜੀਆਂ ਦੀ ਗੁਣਵੰਤਾ ਵਧੀਆ ਹੋਣ ਕਰਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਲਾਹੇਵੰਦ ਭਾਅ ਹਾਸਲ ਹੁੰਦੇ ਹਨ। ਗਰੀਨ ਹਾਊਸ ਵਿੱਚ ਕੀਟ ਨਾਸ਼ਕ ਜਹਿਰਾਂ ਦੀ ਵਰਤੋਂ ਵੀ ਬਹੁਤ ਘੱਟ ਕਰਨੀ ਪੈਂਦੀ ਹੈ। ਗਰੀਨ ਹਾਊਸ ਸਥਾਪਤ ਕਰਨ ਵਾਲੇ ਕਿਸਾਨਾਂ ਨੂੰ 4 ਕਰੋੜ 12 ਲੱਖ 25 ਹਜਾਰ 739 ਰੁਪਏ ਦੀ ਸਬਸਿਡੀ ਵੰਡੀ ਜਾ ਚੁੱਕੀ ਹੈ। ਬਾਗਬਾਨੀ ਵਿਭਾਗ ਵੱਲੋਂ 8 ਕੋਲਡ ਸਟੋਰਾਂ ਦੀ ਉਸਾਰੀ ਲਈ 6 ਕਰੋੜ 55 ਲੱਖ 39 ਹਜਾਰ 200 ਰੁਪਏ ਦੀ ਸਬਸਿਡੀ ਦਿੱਤੀ ਗਈ ।

ਕਿਸਾਨਾਂ ਨੂੰ 44 ਯੂਨਿਟ ਗੋਡੋਏ ਦੀ ਖਾਦ ਤਿਆਰ ਕਰਨ ਵਾਸਤੇ ਖਰੀਦਣ ਲਈ 13 ਲੱਖ 20 ਹਜਾਰ ਰੁਪਏ, ਬਾਗਬਾਨੀ ਨਾਲ ਸਬੰਧਤ ਮਸ਼ੀਨਰੀ ਖਰੀਦਣ ’ਤੇ 56 ਲੱਖ 2 ਹਜਾਰ 980 ਰੁਪਏ, 12 ਪੈਕ ਹਾਊਸ ਲਈ 18 ਲੱਖ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ , ਜਦੋਂ ਕਿ 116 ਪਾਵਰ ਸਪਰੇਅ ਪੰਪ ਖਰੀਦਣ ਲਈ 13 ਲੱਖ 82 ਹਜਾਰ 100 ਰੁਪਏ ਦੀ ਸਬਸਿਡੀ ਦਿੱਤੀ ਗਈ। ਮਧੂ ਮੱਖੀ ਪਾਲਣ ਦੇ ਧੰਦੇ ਨੂੰ ਖੇਤੀਬਾੜੀ ਦੇ ਸਹਾਇਕ ਧੰਦੇ ਵਜੋਂ ਵਿਕਸਤ ਕਰਨ ਲਈ ਮਧੂ ਮੱਖੀ ਪਾਲਕਾਂ ਨੂੰ 1161 ਮਧੂ ਮੱਖੀਆਂ ਦੇ ਬਕਸਿਆਂ ’ਤੇ 17 ਲੱਖ 46 ਹਜਾਰ 500 ਰੁਪਏ ਦੀ ਸਬਸਿਡੀ ਵੀ ਵੰਡੀ ਗਈ ।

ਸਵੈ ਰੋਜਗਾਰ ਦੇ ਮੌਕੇ ਪੈਦਾ ਹੁੰਦੇ ਹਨ

ਸੈਲਫ ਹੈਲਪ ਗਰੁੱਪ ਬਣਾ ਕੇ ਬੇਰੋਜਗਾਰ ਔਰਤਾਂ ਅਤੇ ਵਿਦਿਆਰਥੀਆਂ ਨੂੰ ਅਚਾਰ, ਚਟਣੀ, ਮੁਰੱਬੇ ਅਤੇ ਬਾਗਬਾਨੀ ਨਾਲ ਸਬੰਧਤ ਹੋਰ ਪਦਾਰਥ ਬਣਾਉਣੇ ਸਿਖਾਏ ਜਾਂਦੇ ਹਨ। ਜਿਸ ਨਾਲ ਸਵੈ ਰੋਜਗਾਰ ਦੇ ਮੌਕੇ ਪੈਦਾ ਹੁੰਦੇ ਹਨ। ਇਸੇ ਤਰਾਂ ਹੀ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ ਬਾਗਬਾਨੀ ਵਿਭਾਗ ਸੰਗਰੂਰ ਵੱਲੋਂ ਵੀ ਫਲਦਾਰ ਬੂਟਿਆਂ ਦੀ ਪੈਦਾਵਾਰ, ਖੁੰਬਾਂ ਦੀ ਕਾਸ਼ਤ, ਬਾਗਬਾਨੀ ਵਿਭਾਗ ਲਈ ਕੰਮ ਆਉਣ ਵਾਲੀਆਂ ਮਸ਼ੀਨਾਂ, ਸ਼ਹਿਦ ਦੀਆਂ ਮੱਖੀਆਂ ਪਾਲਣ, ਪੋਲੀ ਗਰੀਨ ਹਾਊਸ ਬਨਾਉਣ ’ਤੇ, ਗੰਡੋਆ ਖਾਦ ਯੂਨਿਟ ਲਗਾਉਣ ’ਤੇ 40 ਤੋਂ 50 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਗਈ। ਇਸ ਸਕੀਮ ਤਹਿਤ 2015-16 ਦੌਰਾਨ ਹੁਣ ਤੱਕ 121 ਲਾਭਪਾਤਰੀਆਂ ਨੂੰ ਦੋ ਕਰੋੜ 11 ਲੱਖ 69 ਹਜ਼ਾਰ 560 (21169560) ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ।

ਪੋਲੀ ਹਾਊਸ ਪਲਾਟਿੰਗ ਮਟੀਰੀਅਲ ਤਹਿਤ 4 ਲਾਭਪਾਤਰੀਆਂ ਨੂੰ 14080 ਵਰਗਮੀਟਰ ਤੇ 42 ਲੱਖ 94 ਹਜ਼ਾਰ 400 ਰੁਪਏ ਦੀ ਸਬਸਿਡੀ, ਪੋਲੀ ਹਾਊਸ ਹੇਠ ਪਲਾਟਿੰਗ ਮਟੀਰੀਅਲ (ਸ਼ਬਜੀਆਂ) ਤੇ 2 ਲਾਭਪਾਤਰੀਆਂ ਨੂੰ 4560 ਵਰਗਮੀਟਰ ਰਕਬੇ ਲਈ 3 ਲੱਖ 19 ਹਜ਼ਾਰ ਰੁਪਏ ਦੀ ਸਬਸਿਡੀ, ਪੋਲੀ ਹਾਊਸ ਨੈਚੂਰਲੀ ਵੈਟੀਲੇਟਿਡ ਤੇ 9 ਲਾਭਪਾਤਰੀਆਂ ਨੂੰ 28880 ਵਰਗਮੀਟਰ ਰਕਬੇ ਲਈ 1 ਕਰੋੜ 26 ਲੱਖ 24 ਹਜ਼ਾਰ 400 ਰੁਪਏ ਦੀ ਸਬਸਿਡੀ, ਪਾਵਰ ਸਪਰੇਅ ਪੰਪ ਤੇ 13 ਲਾਭਪਾਤਰੀਆਂ ਨੂੰ 3 ਲੱਖ 14 ਹਜ਼ਾਰ 800 ਰੁਪਏ ਦੀ ਸਬਸਿਡੀ, ਸਪਰੇਅ ਪੰਪ ਤੇ 53 ਲਾਭਪਾਤਰੀਆਂ ਨੂੰ 1 ਲੱਖ 63 ਹਜ਼ਾਰ 365 ਰੁਪਏ ਦੀ ਸਬਸਿਡੀ, ਪਾਵਰ ਵੀਡਰ ਤੇ 4 ਲਾਭਪਾਤਰੀਆਂ ਨੂੰ 1 ਲੱਖ 57 ਹਜ਼ਾਰ 595 ਰੁਪਏ ਦੀ ਸਬਸਿਡੀ, ਸ਼ਹਿਦ ਦੀਆਂ ਮੱਖੀਆਂ ਦੇ 1560 ਬਕਸ਼ਿਆਂ ਤੇ 32 ਲਾਭਪਾਤਰੀਆਂ ਨੰੂ 24 ਲੱਖ 96 ਹਜ਼ਾਰ ਅਤੇ ਪੈਕ ਹਾਊਸ ਲਈ 4 ਲਾਭਪਾਤਰੀਆਂ ਨੂੰ 8 ਲੱਖ ਰੁਪਏ ਦੀ ਸਬਸਿਡੀ ਦਿੱਤੀ ਗਈ।

ਕਿਸਾਨ ਸਬਜੀਆਂ ਅਤੇ ਖੀਰੇ ਆਦਿ ਦੀ ਕਾਸਤ ਕਰਕੇ ਵਧੀਆ ਕਮਾਈ ਕਰ ਸਕਦੇ ਹਨ

ਇਸ ਤਰਾਂ ਬਾਗਬਾਨੀ ਦੇ ਧੰਦਿਆਂ ਨਾਲ ਜੁੜੇ ਕਿਸਾਨਾਂ ਨੂੰ ਵਿਭਾਗ ਵਲੋਂ ਸਬਸਿਡੀ ਦਿੱਤੀ ਜਾਂਦੀ ਹੈ। ਪੰਜਾਬ ’ਚ ਪੋਲੀ ਗਰੀਨ ਹਾਊਸ ਦੇ ਵਧ ਰਹੇ ਰੁਝਾਨ ਨੂੰ ਵੇਖਦੇ ਹੋਏ ਕਿਸਾਨ ਸਬਜੀਆਂ ਅਤੇ ਖੀਰੇ ਆਦਿ ਦੀ ਕਾਸਤ ਕਰਕੇ ਵਧੀਆ ਕਮਾਈ ਕਰ ਰਹੇ ਹਨ। ਅਸਲ ਵਿੱਚ ਕਿਸਾਨ ਫਿਰ ਇਸ ਯੋਜਨਾ ਤੋਂ ਪੱਛੜ ਰਹੇ ਹਨ ਕਿਉਕਿ ਇਸ ਯੋਜਨਾ ਅਤੇ ਸਬਸਿਡੀ ਦਾ ਲਾਭ ਜਿਆਦਤਰ ਵਪਾਰੀ ਵਰਗ ਲੈ ਰਿਹਾ ਹੈ।

ਜਿਹੜੇ ਵਪਾਰੀ ਵੱਡੇ ਉਦਯੋਗਾਂ ਵਿਚੋਂ ਕਮਾਈ ਨਹੀ ਕਰ ਸਕੇ ਅਤੇ ਉਹ ਏਕੜ ਦੋ ਏਕੜ ਜਮੀਨ ਦੇ ਮਾਲਕ ਹਨ,ਉਨਾਂ ਨੇ ਅਜਿਹੇ ਪੋਲੀ ਹਾਊਸ ਲਾ ਕੇ ਵੱਡੇ ਪੱਧਰ ’ਤੇ ਸਬਜੀਆਂ ਦੀ ਕਾਸਤ ਕਰਨੀ ਸ਼ੁਰੂ ਕਰਕੇ ਪੈਦਾਵਾਰ ਨੂੰ ਵੱਡੀਆਂ ਮੰਡੀਆਂ ’ਚ ਮਹਿੰਗੇ ਭਾਅ ਵੇਚ ਰਹੇ ਹਨ। ਇਸੇ ਤਰਾਂ ਹੀ ਕੋਲਡ ਸਟੋਰ ਵਾਲੀ ਸਬਸਿਡੀ ਦੀ ਗੱਲ ਆਉਦੀ ਹੈ। ਵੱਡਾ ਵਪਾਰੀ ਵਰਗ ਕੋਲਡ ਸਟੋਰਾਂ ਦੀ ਉਸਾਰ ਕਰਕੇ ਕਰੋੜਾਂ ਰੁਪਏ ਦੀ ਸਬਸਿਡੀ ਲੈ ਜਾਂਦਾ ਹੈ। ਪਰ ਪੰਜਾਬ ਦੇ ਬਹੁਤ ਗਿਣਤੀ ਕਿਸਾਨ ਜਾਣਕਾਰੀ ਨਾ ਹੋਣ ਕਰਕੇ ਪਸੂਆਂ ਦੀਆਂ ਖੁਰਲੀਆਂ ਬਣਾਉਣ ਤੱਕ ਹੀ ਸੀਮਤ ਰਹਿ ਜਾਂਦੇ ਹਨ। ਜਦੋਂ ਕਿ ਕੋਲਡ ਸਟੋਰ ਬਣਾਉਣ ਲਈ ਕੌਮੀ ਬਾਗਬਾਨੀ ਮਿਸਨ ਤਹਿਤ ਦੋ ਕਰੋੜ ਰੁਪਏ ਤੱਕ ਦੀ ਸਬਸਿਡੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਬ੍ਰਿਸ਼ਭਾਨ ਬੁਜਰਕ, ਕਾਹਨਗੜ੍ਹ ਰੋਡ ਪਾਤੜਾਂ, ਪਟਿਆਲਾ, ਮੋ: 98761-01698