ਬੁਰੀ ਖ਼ਬਰ : ਸ਼ਰਧਾਲੂਆਂ ਦੀ ਬੱਸ ਪਲਟੀ, 25 ਜਖ਼ਮੀ

Road Accident

ਚੰਪਾਵਤ/ਨੈਨੀਤਾਲ (ਸੱਚ ਕਹੂੰ ਨਿਊਜ)। ਉਤਰਾਖੰਡ ਦੇ ਚੰਪਾਵਤ ਵਿੱਚ ਪੰਜਾਬ ਤੋਂ ਸਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਪਲਟ ਜਾਣ ਕਾਰਨ (Accident) 25 ਸਰਧਾਲੂ ਜਖਮੀ ਹੋ ਗਏ। ਸਰਧਾਲੂ ਚੰਪਾਵਤ ਵਿਖੇ ਧਾਰਮਿਕ ਅਸਥਾਨ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਘਟਨਾ ਰਾਤ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੰਜਾਬ ਤੋਂ ਸ਼ਰਧਾਲੂਆਂ ਦੀ ਬੱਸ ਧਾਰਿਮਕ ਯਾਤਰਾ ਲਈ ਆਈ ਸੀ। ਵਾਪਸ ਆਉਂਦੇ ਸਮੇਂ ਨੈਸ਼ਨਲ ਹਾਈਵੇ-9 ’ਤੇ ਧੌਣ ਨੇੜੇ ਬੱਸ ਸੜਕ ’ਤੇ ਪਲਟ ਗਈ।

Accident ਕਿਵੇਂ ਹੋਇਆ

ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ 61 ਸ਼ਰਧਾਲੂ ਸਵਾਰ ਸਨ। ਬੱਸ ਪਲਟਦਿਆਂ ਹੀ ਸਰਧਾਲੂਆਂ ਵਿੱਚ ਹਾਹਾਕਾਰ ਮੱਚ ਗਈ। ਇਸ ਹਾਦਸੇ ਵਿੱਚ 25 ਸ਼ਰਧਾਲੂ ਜਖਮੀ ਹੋ ਗਏ। ਇਨ੍ਹਾਂ ਵਿੱਚੋਂ ਸੱਤ ਗੰਭੀਰ ਜਖਮੀ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ ’ਤੇ ਇਕੱਠੇ ਹੋ ਗਏ। ਪੁਲਿਸ ਵੀ ਮੌਕੇ ’ਤੇ ਪਹੁੰਚ ਗਈ।

ਇਹ ਵੀ ਪੜ੍ਹੋ : PM Kisan Yojana : ਕਿਸਾਨਾਂ ਦੀ ਬੱਲੇ ! ਬੱਲੇ!, ਹੁਣ 6000 ਦੀ ਜਗ੍ਹਾ ਮਿਲਣਗੇ ਸਾਲਾਨਾ ਐਨੇ ਰੁਪਏ?

ਸਾਰੇ ਜਖਮੀਆਂ ਨੂੰ ਐਮਰਜੈਂਸੀ ਸੇਵਾ 108 ਦੀ ਮੱਦਦ ਨਾਲ ਚੰਪਾਵਤ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ’ਚੋਂ 7 ਨੂੰ ਹਲਦਵਾਨੀ ਦੇ ਸੁਸ਼ੀਲਾ ਤਿਵਾੜੀ ਹਸਪਤਾਲ ’ਚ ਰੈਫਰ ਕੀਤਾ ਗਿਆ ਹੈ, ਜਦਕਿ 18 ਦਾ ਚੰਪਾਵਤ ’ਚ ਇਲਾਜ ਚੱਲ ਰਿਹਾ ਹੈ। ਗੰਭੀਰ ਜਖਮੀਆਂ ਦੇ ਨਾਲ ਉਨ੍ਹਾਂ ਦੇ ਰਿਸ਼ਤੇਦਾਰ ਵੀ ਹਲਦਵਾਨੀ ਆ ਗਏ ਹਨ। ਬਾਕੀ ਸ਼ਰਧਾਲੂਆਂ ਨੂੰ ਪੁਲਿਸ ਨੇ ਚੰਪਾਵਤ ਵਿੱਚ ਰੱਖਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। (Accident)