ਬੀਜੇਪੀ ਨੇ ਰਾਜਧਾਨੀ ਦਿੱਲੀ ’ਚ ਹੋਈ ਰਾਸ਼ਟਰੀ ਕਾਰਜਕਾਰਨੀ ਦੀ ਦੋ ਰੋਜ਼ਾ ਬੈਠਕ ’ਚ ਜਿਸ ਤਰ੍ਹਾਂ ਦਾ ਜੋਸ਼ ਅਤੇ ਜਿੰਨਾ ਆਤਮ-ਵਿਸ਼ਵਾਸ ਦਿਖਾਇਆ, ਉਸ ਨੂੰ ਸੁਭਾਵਿਕ ਹੀ ਕਿਹਾ ਜਾ ਸਕਦਾ ਹੈ। ਇਸ ਬੈਠਕ ’ਚ ਭਾਜਪਾ ਨੇ 2024 ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਸੰਦੇਸ਼ ਦਿੱਤਾ ਹੈ, ਉੱਥੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ (Lok Sabha Elections) ਦਾ ਬਿਗਲ ਕੰਨਿਆਕੁਮਾਰੀ ਤੋਂ ਜੰਮੂ-ਕਸ਼ਮੀਰ ਤੱਕ ਭਾਰਤ ਜੋੜੋ ਪੈਦਲ ਯਾਤਰਾ ਤੋਂ ਹੀ ਵਜਾ ਦਿੱਤਾ ਹੈ।
ਪਾਰਟੀ ਦੀ ਇਹ ਬੈਠਕ ਅਜਿਹੇ ਸਮੇਂ ’ਚ ਹੋਈ ਹੈ, ਜਦੋਂ ਨਾ ਸਿਰਫ਼ 2024 ’ਚ ਲੋਕ ਸਭਾ ਚੋਣਾਂ (Lok Sabha Elections) ਹੋਣਗੀਆਂ ਸਗੋਂ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਕਰਨਾਟਕ, ਤੇਲੰਗਾਨਾ, ਮਿਜ਼ੋਰਮ, ਤਿ੍ਰਪੁਰਾ, ਨਾਗਾਲੈਂਡ ਅਤੇ ਮੇਘਾਲਿਆ ਨੌਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵੀ ਹੋਣਗੀਆਂ। ਜਿੱਥੇ ਵਰਤਮਾਨ ’ਚ ਰਾਜਸਥਾਨ ਅਤੇ ਛੱਤੀਸਗੜ੍ਹ ’ਚ ਕਾਂਗਰਸ, ਤੇਲੰਗਾਨਾ ’ਚ ਟੀਆਰਐਸ, ਮਿਜ਼ੋਰਮ ’ਚ ਮਿਜੋ ਨੈਸ਼ਨਲ ਫਰੰਟ, ਮੱਧ ਪ੍ਰਦੇਸ਼ ਅਤੇ ਕਰਨਾਟਕ ’ਚ ਭਾਜਪਾ, ਤਿ੍ਰਪੁਰਾ, ਨਾਗਾਲੈਂਡ ਅਤੇ ਮੇਘਾਲਿਆ ’ਚ ਭਾਜਪਾ ਸਮੱਰਥਿਤ ਸਰਕਾਰ ਮੌਜੂਦ ਹੈ ਜੰਮੂ-ਕਸ਼ਮੀਰ ’ਚ ਰਾਸ਼ਟਰਪਤੀ ਰਾਜ ਲਾਗੂ ਹੈ ਜਿੱਥੇ ਰਾਜਪਾਲ ਨਿਯੁਕਤ ਹੈ।
ਸੰਭਾਵਨਾ ਹੈ ਨੌਂ ਰਾਜਾਂ ਦੀਆਂ ਚੋਣਾਂ ਦੇ ਨਾਲ-ਨਾਲ ਜੰਮੂ-ਕਸ਼ਮੀਰ ਦੀਆਂ ਵੀ ਚੋਣਾਂ ਕਰਵਾ ਲਈਆਂ ਜਾਣ! ਇਨ੍ਹਾਂ ਰਾਜਾਂ ਦੀਆਂ ਚੋਣਾਂ (Lok Sabha Elections) ’ਚ ਕੇਂਦਰ ਵਿਚ ਸੱਤਾ ਪੱਖ ਭਾਜਪਾ ਦਾ ਭਰਪੂਰ ਯਤਨ ਹੈ ਕਿ ਹਰ ਥਾਂ ਭਾਜਪਾ ਦੀ ਸਰਕਾਰ ਬਣਾਈ ਜਾ ਸਕੇ ਭਾਜਪਾ ਦੀ ਦਿੱਲੀ ’ਚ ਹੋਈ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ’ਚ ਇਸ ’ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਇਸ ’ਚੋਂ ਪੰਜ ਰਾਜਾਂ ’ਚ ਬੀਜੇਪੀ ਜਾਂ ਤਾਂ ਇਕੱਲੀ ਜਾਂ ਸਹਿਯੋਗੀ ਪਾਰਟੀਆਂ ਨਾਲ ਸਰਕਾਰ ’ਚ ਹੈ।
ਵਰਕਰਾਂ ਨੂੰ ਸਰਗਰਮ ਹੋ ਜਾਣ ਦਾ ਸੰਦੇਸ਼ ਦੇ ਦਿੱਤਾ (Lok Sabha Elections)
ਵਰਤਮਾਨ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਦਾ ਕਾਰਜਕਾਲ ਇੱਕ ਸਾਲ ਵਧਾਉਂਦਿਆਂ ਭਾਜਪਾ ਨੇ ਰਾਸ਼ਟਰਵਾਦੀ ਤੋਂ ਰਾਸ਼ਟਰਵਿਆਪੀ ਬਣਨ ਦੇ ਨਵੇਂ ਸੰਕਲਪ ਦੇ ਨਾਲ ਦੇਸ਼ ਦੇ ਹਰ ਕੋਨੇ ’ਚ ਆਪਣੀ ਹੋਂਦ ਕਾਇਮ ਕਰਨ ਲਈ ਹੁਣੇ ਤੋਂ ਵਰਕਰਾਂ ਨੂੰ ਸਰਗਰਮ ਹੋ ਜਾਣ ਦਾ ਸੰਦੇਸ਼ ਦੇ ਦਿੱਤਾ ਹੈ। ਇਸ ਦਿਸ਼ਾ ’ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਲੋਕ ਸਭਾ ਦੀਆਂ 543 ਸੀਟਾਂ ’ਚੋਂ 350 ਸੀਟਾਂ ਲਿਆਉਣ ਦਾ ਟੀਚਾ ਸਾਹਮਣੇ ਰੱਖਦਿਆਂ ਹਰ ਵਰਗ, ਹਰ ਕੌਮ, ਹਰ ਧਰਮ ਦੇ ਲੋਕਾਂ ਨੂੰ ਭਾਜਪਾ ਨਾਲ ਜੋੜੇ ਜਾਣ ਦੀ ਦਿਸ਼ਾ ’ਚ ਕੰਮ ਕਰਨ ਦੀ ਪ੍ਰਕਿਰਿਆ ’ਤੇ ਜ਼ਿਆਦਾ ਜ਼ੋਰ ਦਿੱਤਾ ਗਿਆ।
Lok Sabha Elections
ਹਿਮਾਚਲ ਪ੍ਰਦੇਸ਼ ’ਚ ਹਾਰ ਤੋਂ ਬਾਅਦ ਭਾਜਪਾ ਦੇ ਸਾਹਮਣੇ ਕਈ ਸਖਤ ਚੁਣਾਵੀ ਚੁਣੌਤੀਆਂ ਵੀ ਹਨ, ਉੱਥੇ ਗੁਜਰਾਤ ਦੀ ਜਿੱਤ ਬੂਸਟਰ ਡੋਜ਼ ਹੈ। ਪੀਐਮ ਮੋਦੀ ਦੀ ਹਰਮਨਪਿਆਰਤਾ ਨੂੰ ਹੁਣ ਵੀ ਪਾਰਟੀ ਆਪਣਾ ਅਜਿਹਾ ਅਚੂਕ ਹਥਿਆਰ ਮੰਨਦੀ ਹੈ। ਜਿਸ ਦਾ ਕੋਈ ਤੋੜ ਵਿਰੋਧੀ ਧਿਰ ਕੋਲ ਨਹੀਂ ਹੈ ਤੇਲੰਗਾਨਾ ਦੇ ਮੁੱਖ ਮੰਤਰੀ ਵਿਰੋਧੀ ਧਿਰ ਦੀ ਏਕਤਾ ਲਈ ਯਤਨਸ਼ੀਲ ਹਨ, ਪਰ ਜਦੋਂ ਵਿਰੋਧੀ ਪਾਰਟੀਆਂ ’ਚ ਹੀ ਆਪਸ ’ਚ ਇੱਕ-ਦੂਜੇ ’ਤੇ ਸਿਆਸੀ ਵਾਰ ਹੁੰਦੇ ਨਜ਼ਰ ਆ ਰਹੇ ਹਨ ਤਾਂ ਵਿਰੋਧੀ ਧਿਰ ਏਕਤਾ ਕਿਵੇਂ ਬਣ ਸਕੇਗੀ, ਕਹਿਣਾ ਮੁਸ਼ਕਲ ਹੈ। ਇਸ ਤਰ੍ਹਾਂ ਦੇ ਮਾਹੌਲ ’ਚ ਭਾਜਪਾ ਨੂੰ ਹੋਰ ਮਜ਼ਬੂਤੀ ਮਿਲ ਰਹੀ ਹੈ। ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਜੋ ਵੀ ਨਤੀਜੇ ਹੋਣ, ਬਿਗਲ ਵੱਜ ਚੁੱਕਾ ਹੈ।