ਬਜਟ ’ਚ ਸਿਹਤ ’ਤੇ ਹੋਵੇ ਜ਼ਿਆਦਾ ਖਰਚ

ਬਜਟ ’ਚ ਸਿਹਤ ’ਤੇ ਹੋਵੇ ਜ਼ਿਆਦਾ ਖਰਚ

ਸਾਲ 2020-21 ਦਾ ਆਰਥਿਕ ਸਰਵੇ ਦੱਸ ਰਿਹਾ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਨੇ ਦੇਸ਼ ਦੀ ਅਰਥਵਿਵਸਥਾ ਨੂੰ ਜ਼ਿਆਦਾ ਨੁਕਸਾਨ ਪਹੁੰਚਾ ਦਿੱਤਾ ਹੈ ਅਤੇ ਆਉਣ ਵਾਲੇ ਸਾਲਾਂ ’ਚ ਵੀ ਇਸ ਦਾ ਅਸਰ ਸਾਨੂੰ ਦੇਖਣ ਨੂੰ ਮਿਲੇਗਾ ਆਰਥਿਕ ਸਮੀਖਿਆ ਮੁਤਾਬਿਕ ਇਸ ਸਾਲ ਅਰਥਵਿਵਸਥਾ ’ਚ 7.7 ਫੀਸਦੀ ਦਾ ਨਿਘਾਰ ਰਹੇਗਾ, ਪਰ ਨਾਲ ਹੀ ਅਗਲੇ ਵਿੱਤੀ ਸਾਲ ’ਚ ਇਸ ’ਚ ਤੇਜ਼ੀ ਨਾਲ ਸੁਧਾਰ ਦੀ ਉਮੀਦ ਪ੍ਰਗਟ ਕਰਦੇ ਹੋਏ ਵਿਕਾਸ ਦਰ 11 ਫੀਸਦੀ ਰਹਿਣ ਦੀ ਗੱਲ ਵੀ ਕਹੀ ਗਈ ਹੈ

ਇਸ ਸਾਲ ਖੇਤੀ ਨੂੰ ਛੱਡ ਕੇ ਅਰਥਵਿਵਸਥਾ ਦੇ ਲਗਭਗ ਸਾਰੇ ਖੇਤਰਾਂ ’ਚ ਜਿਵੇਂ ਗਿਰਾਵਟ ਦੇਖਣ ਨੂੰ ਮਿਲੀ, ਉਸ ਨੂੰ ਦੇਖਦੇ ਹੋਏ ਜੇਕਰ ਭਾਰਤ ਅਗਲੇ ਵਿੱਤੀ ਸਾਲਾਂ ’ਚ ਦਸ ਫੀਸਦੀ ਤੋਂ ਜਿਆਦਾ ਦਾ ਵਾਧਾ ਦਰ ਪ੍ਰਾਪਤ ਕਰਨ ’ਚ ਸਫ਼ਲ ਰਹਿੰਦਾ ਹੈ ਤਾਂ ਇਹ ਘੱਟ ਵੱਡੀ ਪ੍ਰਾਪਤੀ ਨਹੀਂ ਹੋਵੇਗੀ ਸਰਵੇ ਅਨੁਸਾਰ ਅਰਥਵਿਵਸਥਾ ਨੂੰ ਕੋਰੋਨਾ ਕਾਲ ਤੋਂ ਪਹਿਲਾਂ ਦੀ ਸਥਿਤੀ ’ਚ ਲਿਆਉਣ ਲਈ ਘੱਟੋ-ਘੱਟ ਦੋ ਸਾਲ ਲੱਗਣਗੇ ਪਰ ਜਿਸ ਤਰ੍ਹਾਂ ਦੇ ਹਾਲਾਤ ਹਨ, ਉਨ੍ਹਾਂ ’ਚ ਅਰਥਵਿਵਸਥਾ ਨੂੰ ਆਮ ਹੋਣ ’ਚ ਦੋ ਸਾਲ ਤੋਂ ਜ਼ਿਆਦਾ ਵੀ ਲੱਗ ਜਾਣ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਆਰਥਿਕ ਸਰਵੇ ’ਚ ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਸਾਡੀ ਵਿਕਾਸ ਦਰ ਚੀਨ ਤੋਂ ਵੀ ਜ਼ਿਆਦਾ ਰਹੇਗੀ ਪਿਛਲੇ ਦਿਨੀਂ ਅਜਿਹੀ ਹੀ ਸੰਭਾਵਨਾ ਦਾ ਇਜ਼ਹਾਰ ਕੌਮਾਂਤਰੀ ਮੁਦਰਾ ਕੋਸ਼ ਨੇ ਵੀ ਕੀਤਾ ਸੀ

ਸਰਕਾਰ ਤਾਂ ਇਹੀ ਅੰਦਾਜ਼ਾ ਲਾ ਰਹੀ ਹੈ ਕਿ ਅਗਲੇ ਵਿੱਤੀ ਸਾਲ ’ਚ ਅਰਥਵਿਵਸਥਾ ’ਚ ਪੂਰਾ ਸੁਧਾਰ ਦੇਖਣ ਨੂੰ ਮਿਲੇਗਾ, ਪਰ ਸੁਧਾਰ ਦੇਖਣ ਲਈ ਸਰਕਾਰ ਨੂੰ ਵੱਡੇ ਪੈਮਾਨੇ ’ਤੇ ਉਤਸ਼ਾਹ, ਨਿਵੇਸ਼, ਨਿਗਰਾਨੀ ’ਤੇ ਆਪਣਾ ਧਿਆਨ ਕੇਂਦਰਿਤ ਕਰਨਾ ਹੋਵੇਗਾ ਵਿਕਾਸ ’ਚ ਬਿਨਾਂ ਯਤਨ ਦੇ ਤੇਜ਼ੀ ਨਹੀਂ ਆਵੇਗੀ ਇਹ ਵੀ ਯਾਦ ਰਹੇ ਕਿ ਉਦਯੋਗ ਨੋਟਬੰਦੀ ਅਤੇ ਜੀਐਸਟੀ ਦੇ ਝਟਕਿਆਂ ਤੋਂ ਉੱਭਰਨ ’ਚ ਹੀ ਜੁਟਿਆ ਸੀ ਕਿ ਲਾਕਡਾਊਨ ਨੇ ਐਨੀ ਡੂੰਘੀ ਸੱਟ ਮਾਰੀ ਕਿ ਹਾਲੇ ਤੱਕ ਉਨ੍ਹਾਂ ਨੂੰ ਕੁਝ ਸੁੱਝ ਨਹੀਂ ਰਿਹਾ

ਸਰਕਾਰ ਦੇ ਹੁਣ ਤੱਕ ਦੇ ਰਾਹਤ ਪੈਕੇਜਾਂ ਦਾ ਵੀ ਸਕਾਰਾਤਮਕ ਨਤੀਜਾ ਦੇਖਣ ਨੂੰ ਨਹੀਂ ਮਿਲਿਆ ਹੈ ਜ਼ਾਹਿਰ ਹੈ, ਇਹ ਚੁਣੌਤੀ ਆਉਣ ਵਾਲੇ ਸਮੇਂ ’ਚ ਵੀ ਬਣੀ ਰਹੇਗੀ ਅਤੇ ਇਸ ਤੋਂ ਨਿਜਾਤ ਪਾਉਣ ’ਚ ਲੰਮਾ ਸਮਾਂ ਲੱਗ ਸਕਦਾ ਹੈ ਅਰਥਵਿਵਸਥਾ ’ਚ ਤੇਜ਼ ਸੁਧਾਰ ਲਈ ਲੰਮਾ ਸਮਾਂ ਲੈਣ ਦੀ ਬਜਾਇ ਜਲਦੀ ’ਚ ਅਸੀਂ ਸੁਧਾਰ ਲਈ ਕੀ ਕਰ ਸਕਦੇ ਹਾਂ, ਇਸ ਨੂੰ ਪਹਿਲ ਨਾਲ ਦੇਖਣਾ ਚਾਹੀਦਾ ਹੈ ਆਉਣ ਵਾਲੇ ਬਜਟ ’ਚ ਬੁਨਿਆਦੀ ਢਾਂਚਾ ਅਤੇ ਸਮਾਜਿਕ ਖੇਤਰ ’ਚ ਜਿਆਦਾ ਵੰਡ ਦੀ ਉਮੀਦ ਗਲਤ ਨਹੀਂ ਹੈ, ਪਰ ਸਭ ਤੋਂ ਜ਼ਿਆਦਾ ਸਿਹਤ ਵਿਵਸਥਾ ’ਚ ਸੁਧਾਰ ਜ਼ਰੂਰੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.