ਜਮੀਨੀ ਜਾਇਦਾਦ ਨੂੰ ਲੈ ਕੇ ਭਰਾ ਨੇ ਆਪਣੇ ਸਕੇ ਵੱਡੇ ਭਰਾ ਅਤੇ ਚਚੇਰੇ ਭਰਾ ਤੇ ਚਲਾਈਆਂ ਅੰਨੇ੍ਵਾਹ ਗੋਲੀਆਂ

??

ਚਾਚੇ-ਤਾਏ ਦੋਵੇਂ ਲੜਕੇ ਜ਼ਖਮੀ ਹਾਲਤ ’ਚ ਡੀ.ਐਮ.ਸੀ ਹਸਪਤਾਲ ’ਚ ਦਾਖਲ

  • ਗੋਲੀਆ ਚਲਾਉਣ ਵਾਲੇ ਨੂੰ ਲੋਕਾਂ ਨੇ ਕੀਤਾ ਮੌਕੇ ’ਤੇ ਕਾਬੂ

(ਮਲਕੀਤ ਸਿੰਘ) ਮੁੱਲਾਂਪੁਰ ਦਾਖਾ। ਥਾਣਾ ਦਾਖਾ ਅਧੀਂਨ ਪੈਂਦੇ ਲਾਗਲੇ ਪਿੰਡ ਜਾਂਗਪੁਰ ’ਚ ਰਹਿੰਦੇ ਸਕੇ ਭਰਾਵਾਂ ਦਾ ਜ਼ਮੀਨੀ ਅਤੇ ਰੁਪਿਆ ਦੇ ਲੈਣ-ਦੇਣ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਅੱਜ ਵੱਡਾ ਰੂਪ ਧਾਰਨ ਕਰ ਲਿਆ ਜਿਸਦੇ ਸਿੱਟੇ ਵਜੋਂ ਅੱਜ ਸਵੇਰੇ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਅਤੇ ਚਰੇਰੇ ਭਰਾ ’ਤੇ ਗੋਲੀਆ ਚਲਾ ਦਿੱਤੀਆਂ ਸਿੱਟੇ ਵਜੋਂ ਗੰਭੀਰ ਜਖਮੀਂ ਹੋ ਗਏ ਜੋ ਦੋਵੇ ਜਾਣੇ ਲੁਧਿਆਣਾ ਦੀ ਡੀ.ਐਮ.ਸੀ ਹਸਪਤਾਲ ਵਿੱਚ ਜੇਰੇ ਇਲਾਜ ਹਨ।

ਐੱਸ.ਐੱਚ.ਓ ਜਗਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਹਾਕਮ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਪਿੰਡ ਜਾਂਗਪੁਰ ਥਾਣਾ ਦਾਖਾ ਜਿਲਾ ਲੁਧਿਆਣਾ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਪਿੰਡ ਜਾਗਪੁਰ ਦਾ ਰਹਿਣ ਵਾਲਾ ਹਾਂ ਅਤੇ ਮੈਂ ਖੇਤੀਬਾੜੀ ਦਾ ਕੰਮ ਕਰਦਾ ਹਾਂ ਉਸਦੇ ਪਿਤਾ ਜੀ ਹੁਰੀ ਦੋ ਭਾਈ ਸਨ,ਵੱਡਾ ਮੇਰਾ ਤਾਇਆ ਕਰਤਾਰ ਸਿੰਘ ਸੀ ਜਿਸ ਦੇ ਅੱਗੇ ਚਾਰ ਲੜਕੇ ਸਨ ਸਭ ਤੋ ਵੱਡਾ ਮਹਿੰਦਰ ਸਿੰਘ ਜਿਸਦੀ ਮੌਤ ਹੋ ਚੁੱਕੀ ਹੈ ਉਸ ਤੋਂ ਛੋਟਾ ਅਮਰੀਕ ਸਿੰਘ ਜੋ ਖੇਤੀਬਾੜੀ ਦਾ ਕੰਮ ਕਰਦਾ ਸੀ ਉਸ ਤੋਂ ਛੋਟਾ ਸ਼ੇਰ ਸਿੰਘ ਹੈ ਸਭ ਤੋਂ ਛੋਟਾ ਗੁਰਮੇਲ ਸਿੰਘ ਸੀ ਜਿਸਦੀ ਮੌਤ ਹੋ ਚੁੱਕੀ ਹੈ। ਮੇਰੇ ਤਾਏ ਦਾ ਲੜਕਾ ਅਮਰੀਕ ਸਿੰਘ ਸਾਦੀਸੁਦਾ ਹੈ ਅਤੇ ਸ਼ੇਰ ਸਿੰਘ ਅਣਮੈਰਿਡ ਹੈ ਅਤੇ ਇਹ ਦੋਨੋ ਜਾਣੇ ਇਕੱਠੇ ਇੱਕ ਹੀ ਮਕਾਨ ’ਚ ਰਹਿੰਦੇ ਹਨ।

ਮੇਰੇ ਤਾਏ ਦੇ ਲੜਕੇ ਅਮਰੀਕ ਸਿੰਘ ਦੇ ਹਿੱਸੇ ਦੀ ਜਮੀਨ ਮੇਰੇ ਪਾਸ ਹੀ ਹੈ , ਜੋ ਮੈ ਠੇਕੇ ਲਈ ਹੋਈ ਹੈ, ਸ਼ੇਰ ਸਿੰਘ ਨੇ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਸਾਝਾ ਘਰ ਬਣਾਇਆ ਹੋਇਆ ਸੀ ਜਿਸ ਕਰਕੇ ਸ਼ੇਰ ਸਿੰਘ ਆਪਣੇ ਵੱਡੇ ਭਾਈ ਅਮਰੀਕ ਸਿੰਘ ਨਾਲ ਅਕਸਰ ਹੀ ਲੜਾਈ ਝਗੜਾ ਕਰਦਾ ਰਹਿੰਦਾ ਸੀ ਅਤੇ ਸਾਂਝੇ ਮਕਾਨ ਤੇ ਲਾਏ ਰੁਪੈ ਦੀ ਮੰਗ ਕਰਦਾ ਰਹਿੰਦਾ ਸੀ ਅਮਰੀਕ ਸਿੰਘ ਦੀ ਜੋ ਜਮੀਨ ਮੇਰੇ ਕੋਲ ਠੇਕੇ ਪਰ ਹੈ ਉਸ ਵਿੱਚੋਂ ਕ੍ਰੀਬ 16 ਵਿਸਬੇ ਜਮੀਨ ਸ਼ੇਰ ਸਿੰਘ ਦੇ ਹਿੱਸੇ ਆਉਦੀ ਸੀ ਮੈਨੂੰ ਵੀ ਜਮੀਨ ਵਿਹਲੀ ਕਰਨ ਦੀਆ ਧਮਕੀਆ ਦਿੰਦਾ ਰਹਿੰਦਾ ਅੱਜ ਸਵੇਰ ਮੈ ਆਪਣੇ ਖੇਤ ’ਚ ਝੋਨੇ ਨੂੰ ਪਾਣੀ ਲਾਉਣ ਲਈ ਖੇਤ ਗਿਆ ਹੋਇਆ ਸੀ ਤਾਂ ਅਚਾਨਕ ਹੀ ਸ਼ੇਰ ਸਿੰਘ ਪੁੱਤਰ ਕਰਤਾਰ ਸਿੰਘ ਆਪਣੇ ਮੋਟਰ ਸਾਈਕਲ ਤੇ ਖੇਤ ’ਚ ਆ ਗਿਆ ਅਤੇ ਆਉਦੇ ਸਾਰ ਹੀ ਆਪਣੇ ਲਾਇਸੰਸੀ ਰਿਵਾਲਵਰ ਨਾਲ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਮੇਰੇ ਸਿੱਧੀਆ ਗੋਲੀਆ ਮਾਰਨੀਆ ਸੁਰੂ ਕਰ ਦਿੱਤੀਆ ਜਿਸ ਤੇ ਉਸਨੇ ਭੱਜ ਕੇ ਜਾਨ ਬਚਾਈ ਰੋਲਾ ਪਾਉਣ ’ਤੇ ਸੇਰ ਸਿੰਘ ਹਵਾਈ ਫਾਇਕ ਕਰਦਾ ਹੋਇਆ ਮੌਕੇ ’ਤੋਂ ਫਰਾਰ ਹੋ ਗਿਆ ।

ਕੁਲਵਿੰਦਰ ਸਿੰਘ ਨੇ ਮੈਨੂੰ ਦੱਸਿਆ ਕੇ ਸ਼ੇਰ ਸਿੰਘ ਨੇ ਪਹਿਲਾ ਅੱਜ ਸਵੇਰੇ ਆਪਣੇ ਭਾਈ ਅਮਰੀਕ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਘਰ ਵਿ~ਚ ਹੀ ਉਸਨੂੰ ਆਪਣੇ ਲਾਇਸੰਸੀ ਰਿਵਾਲਵਰ ਨਾਲ ਉਸਦੇ ਸਿੱਧੀਆ ਗੋਲੀਆ ਮਾਰੀਆ ਹਨ ਜੋ ਗੰਭੀਰ ਰੂਪ ’ਚ ਜਖਮੀ ਹੋ ਗਿਆ,ਜਿਸਨੂੰ ਇਲਾਜ ਲਈ ਲੁਧਿਆਣਾ ਭੇਜ ਦਿ~ਤਾ ਹੈ ਫਿਰ ਮੈਨੂੰ ਮੇਰਾ ਭਤੀਜਾ ਇਲਾਜ ਲਈ ਨਿਊ ਡੀ ਐਮ ਸੀ ਹਸਪਤਾਲ ਲੁਧਿਆਣਾ ਲੈ ਆਏ, ਜਿਥੇ ਮੈਂ ਅਤੇ ਅਮਰੀਕ ਸਿੰਘ ਜੇਰੇ ਇਲਾਜ ਹੈ ਜਿਸ ਦੀ ਹਾਲਤ ਕਾਫੀ ਨਾਜੁਕ ਹੈ, ਜਗਜੀਤ ਸਿੰਘ ਮੁੱਖ ਅਫਸਰ ਥਾਣਾ ਦਾਖਾ ਵੱਲ ਸੇਰ ਸਿੰਘ ਦੇ ਖਿਲਾਫ ਜਾਬਤਾ ਅਨੁਸਾਰ ਗਿ੍ਰਫਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਹਥਿਆਰ ਰਿਵਾਲਵਰ ਅਤੇ ਦਸ ਚੱਲੇ ਕਾਰਤੂਸ ਬਰਾਮਦ ਕਰ ਲਏ ਹਨ। ਪੁਲਿਸ ਨੇ ਮੁਕੱਦਮਾ ਨੰਬਰ 117 ਦੀ ਧਾਰਾ 307 ਭ/ਦ 27,30,54, 59 ਆਰਮਜ਼ ਐਕਟ ਤਹਿਤ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ