ਖਿੰਡਣ ਲੱਗਾ ‘ਆਪ’ ਦਾ ਝਾੜੂ

Aam Aadmi Party candidate

ਅਰਵਿੰਦ ਕੇਜਰੀਵਾਲ ਨੇ ਕਦੇ ਸੋਚਿਆ ਤੱਕ ਨਹੀਂ ਹੋਵੇਗਾ ਕਿ ਉਨ੍ਹਾਂ ‘ਤੇ ਵੀ ਭ੍ਰਿਸ਼ਟਾਚਾਰ ਦਾ ਬੰਬ ਡਿੱਗ ਸਕਦਾ ਹੈ ਹੁਣ ਤੱਕ ਤਾਂ ਉਹ ਦੂਜਿਆਂ ‘ਤੇ ਹੀ ਭ੍ਰਿਸ਼ਟਾਚਾਰ ਦੇ ਬੰਬ ਸੁੱਟਦੇ ਆਏ ਸਨ ਤੇ ਕਹਿੰਦੇ ਸਨ ਕਿ ਪੂਰੀ ਦੁਨੀਆ ਭ੍ਰਿਸ਼ਟ ਹੈ, ਇੱਕ ਅਸੀਂ ਹੀ ਇਮਾਨਾਦਰ ਹਾਂ ਜੇਕਰ ਕੇਜਰੀਵਾਲ ‘ਤੇ ਭ੍ਰਿਸ਼ਟਾਚਾਰ ਦਾ ਬੰਬ ਭਾਜਪਾ ਜਾਂ ਕਾਂਗਰਸ ਵਾਲੇ ਸੁੱਟਦੇ ਤਾਂ ਕਿਹਾ ਜਾ ਸਕਦਾ ਸੀ ਕਿ ਇਹ ਉਨ੍ਹਾਂ ਖਿਲਾਫ਼ ਇੱਕ ਸਾਜਿਸ਼ ਹੈ ਅਤੇ ਅਰੋਪਾਂ ‘ਚ ਕੋਈ ਦਮ ਨਹੀਂ ਹੈ ਪਰ ਭ੍ਰਿਸ਼ਟਾਚਾਰ ਦਾ ਆਰੋਪ ਤਾਂ ਉਨ੍ਹਾਂ ਦੀ ਪਾਰਟੀ ਦੇ ਵੱਡੇ ਨਾਂਅ ਵਾਲੇ ਆਗੂ ਕਪਿਲ ਮਿਸ਼ਰਾ ਨੇ ਲਾਏ ਹਨ, ਜੋ ਇੱਕ ਦਿਨ ਪਹਿਲਾਂ ਤੱਕ ਅਰਵਿੰਦ ਕੇਜਰੀਵਾਲ ਦੇ ਮੰਤਰੀ ਮੰਡਲ ‘ਚ ਸ਼ਾਮਲ ਸਨ।

ਜੋ ਪ੍ਰਕਿਰਿਆ ਹੋਈ, ਉਸਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਅਰਵਿੰਦ ਦੇ ਕੇਜਰੀਵਾਲ ਦੇ ਕਥਿਤ ਤੌਰ ‘ਤੇ ਇਮਾਨਦਾਰ ਅਕਸ ‘ਤੇ ਦਾਗ਼ ਲੱਗ ਹੀ ਗਿਆ ਹੈ ਹੁਣ ਕੇਜਰੀਵਾਲ ਦੂਜਿਆਂ ਨੂੰ ਭ੍ਰਿਸ਼ਟ ਕਿਵੇਂ ਕਹਿ ਸਕਦੇ ਹਨ  ਕਦੇ  ਉਨ੍ਹਾਂ ਦੀ ਪਾਰਟੀ ‘ਚ ਰਹੇ ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਵਰਗੇ ਲੋਕ ਕਥਿਤ ਤਾਨਾਸ਼ਾਹੀ ਤੇ ਸੱਤਾ ਦੇ ਲਾਲਚ ਖਿਲਾਫ਼ ਪਹਿਲਾਂ ਤੋਂ ਹੀ ਗਰਮ ਸਨ ਅਤੇ ਇਹ ਅਰਵਿੰਦ ਕੇਜਰੀਵਾਲ ਲਈ ਮੁਸੀਬਤ ਖੜ੍ਹੀ ਕਰ ਰਹੇ ਸਨ ਅੰਨਾ ਹਜ਼ਾਰੇ ਆਪਣੀ ਚਿੰਤਾ ਪ੍ਰਗਟ ਕਰ ਰਹੇ ਹਨ।

ਕਿ ਭ੍ਰਿਸ਼ਟਾਚਾਰ ਦੀ ਗੱਲ ਸੁਣ ਕੇ ਉਨ੍ਹਾਂ ਨੂੰ ਦੁੱਖ ਹੋਇਆ ਅਤੇ ਕੇਜਰੀਵਾਲ ਨੂੰ ਤਾਨਾਸ਼ਾਹੀ ਤੇ ਸੱਤਾ ਨਾਲ ਜੁੜੇ ਰਹਿਣ ਦੇ ਲਾਲਚ ‘ਚ ਇੱਕ ਮਹਾਨ ਅੰਦੋਲਣ ਨੂੰ ਤਹਿਸ-ਨਹਿਸ ਕਰ ਦਿੱਤਾ ਖੌਰੇ ਕੇਜਰੀਵਾਲ ਨੂੰ ਪੈਦਾ ਹੋਏ ਸਿਆਸੀ ਹਾਲਾਤਾਂ ਦਾ ਗਿਆਨ ਨਹੀਂ ਹੋਵੇਗਾ, ਪਰ ਸਚਾਈ ਇਹ ਹੈ ਕਿ ਅਰਵਿੰਦ ਕੇਜਰੀਵਾਲ ਲਗਾਤਾਰ ਉਨ੍ਹਾਂ ਲੋਕਾਂ ‘ਚ  ਘਿਰਦੇ ਜਾ ਰਹੇ ਹਨ, ਜਿਨ੍ਹਾਂ ਨੇ ਅੰਨਾ ਹਜ਼ਾਰੇ ਅਤੇ ਲੋਕਪਾਲ ਅੰਦੋਲਣ ‘ਚ ਸਾਥ ਦਿੱਤਾ ਸੀ ਅਤੇ ਜਿਨ੍ਹਾਂ ਦੀ ਬਦੌਲਤ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਸਨ ਆਮ ਆਦਮੀ ਪਾਰਟੀ ਹੁਣ ਬਿਖਰਨ ਕੰਢੇ ਖੜ੍ਹੀ ਹੈ।

ਅਰਵਿੰਦ ਕੇਜਰੀਵਾਲ ਨੇ ਕਦੇ ਇਹ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਸਿਰਫ਼ ਆਰੋਪ ਲਾ ਦੇਣ ਨਾਲ ਹੀ ਕੋਈ ਵਿਅਕਤੀ ਜਾਂ ਸਿਆਸਤਦਾਨ ਭ੍ਰਿਸ਼ਟ ਸਾਬਤ ਨਹੀਂ ਹੋ ਜਾਂਦਾ ਕਿਸੇ ਨੂੰ ਭ੍ਰਿਸ਼ਟ ਸਾਬਤ ਕਰਨ ਲਈ ਸਬੂਤਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਸਬੂਤ ਵੀ ਪੁਖ਼ਤਾ ਹੋਣੇ ਚਾਹੀਦੇ ਹਨ ਹਲਕ ਤੇ ਗੈਰ ਪ੍ਰਮਾਣਿਤ ਆਰੋਪਾਂ ਦੀ ਹਵਾ ਨਿੱਕਲਦਿਆਂ ਦੇਰ ਨਹੀਂ ਲੱਗਦੀ ਅਰਵਿੰਦ ਕੇਜਰੀਵਾਲ ਦੇ ਘਟੀਆ ਅਤੇ ਗੈਰ-ਪ੍ਰਮਾਣਿਤ ਆਰੋਪਾਂ ਦੀ ਹਵਾ ਕੋਈ ਇੱਕ ਵਾਰ ਨਹੀਂ, ਸਗੋਂ ਵਾਰ-ਵਾਰ ਨਿੱਕਲੀ ਹੈ ਉਨ੍ਹਾਂ ਨੇ ਤੱਤਕਾਲੀ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਖਿਲਾਫ਼ ਭ੍ਰਿਸ਼ਟਾਚਾਰ ਦੇ ਆਰੋਪ ਲਾਏ ਸਨ ਅਤੇ ਵੱਡਾ ਨਾਂਅ ਕਮਾਇਆ ਸੀ ਮੀਡੀਆ ਨੇ ਕੇਜਰੀਵਾਲ ਨੂੰ ‘ਭ੍ਰਿਸ਼ਟਾਚਾਰ ਵਿਰੋਧੀ ਨਾਇਕ’ ਕਰਾਰ ਦੇ ਦਿੱਤਾ  ਅਰਵਿੰਦ ਕੇਜਰੀਵਾਲ ਦੇ ਆਰੋਪਾਂ ਖਿਲਾਫ਼ ਨਿਤਿਨ ਗਡਕਰੀ ਅਦਾਲਤ ਚਲੇ ਗਏ ਅਤੇ ਮਾਣਹਾਨੀ ਦਾ ਮੁਕੱਦਮਾ ਠੋਕ ਦਿੱਤਾ ਕੇਜਰੀਵਾਲ ਨੇ ਜਮਾਨਤ ਨਾ ਲੈਣ ਦਾ ਖੂਬ ਨਾਟਕ ਕੀਤਾ ਬਾਦ ‘ਚ ਕੇਜਰੀਵਾਲ ਨੇ ਮਾਫ਼ੀ ਮੰਗ ਲਈ।

ਅਰੁਣ ਜੇਟਲੀ ਮਾਮਲਾ ਵੀ ਸਭ ਨੂੰ ਯਾਦ ਹੋਵੇਗਾ ਅਰੁਣ ਜੇਟਲੀ ਖਿਲਾਫ਼ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਨੇ ਖੂਬ ਹੰਗਾਮਾ ਕੀਤਾ ਅਰੁਣ ਜੇਟਲੀ ਤੋਂ ਮੰਤਰੀ ਦਾ ਅਹੁਦਾ ਛੱਡਣ ਦੀ ਮੰਗ ਵੀ ਕੀਤੀ ਗਈ ਸੀ ਅਰੁਣ ਜੇਟਲੀ ਨੇ ਵੀ ਅਰਵਿੰਦ ਕੇਜਰੀਵਾਲ ਖਿਲਾਫ਼ ਅਦਾਲਤ ਵਿੱਚ ਮੁਕੱਦਮਾ ਕਰ ਦਿੱਤਾ ਮੁਕੱਦਮਾ ਸ਼ੁਰੂ ਹੋਇਆ ਤਾਂ ਆਮ ਆਦਮੀ ਪਾਰਟੀ ਖੁਦ ਫ਼ਸਦੀ ਨਜ਼ਰ ਆਉਣ ਲੱਗੀ ਰਾਮ ਜੇਠਮਲਾਨੀ ਵਰਗੇ ਵਕੀਲਾਂ ਦੇ ਬਾਵਜ਼ੂਦ ਅਦਾਲਤ ਅੰਦਰ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦੇ ਲੋਕਾਂ ਨੂੰ ਸਬੂਤ ਪੇਸ਼ ਕਰਨੇ ਮੁਸ਼ਕਲ ਹੋ ਗਏ ਕੇਜਰੀਵਾਲ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਨੇ ਤਾਂ ਉਹੀ ਆਰੋਪ ਲਾਏ ਹਨ ਜੋ ਮੀਡੀਆ ਅੰਦਰ ਬਹੁਤ ਪਹਿਲਾਂ ਤੋਂ ਚੱਲ ਰਹੇ ਸਨ ਇਸ ਤੋਂ ਜਾਹਿਰ ਹੁੰਦਾ ਹੈ ਕਿ ਅਰੁਣ ਜੇਟਲੀ ਖਿਲਾਫ਼ ਕੇਜਰੀਵਾਲ ਜਾਂ ਉਨ੍ਹਾਂ ਦੀ ਪਾਰਟੀ ਕੋਲ ਕੋਈ ਠੋਸ ਸਬੂਤ ਨਹੀਂ ਸਨ, ਫਿਰ ਵੀ ਉਨ੍ਹਾਂ ਨੇ ਅਰੁਣ ਜੇਟਲੀ ਖਿਲਾਫ਼ ਭ੍ਰਿਸ਼ਟਾਚਾਰ ਦੇ ਆਰੋਪ ਲਾਏ ਸਨ ਅਰਵਿੰਦ ਕੇਜਰੀਵਾਲ ਨੇ ਸ਼ੀਲਾ ਦੀਕਸ਼ਿਤ ਖਿਲਾਫ਼ ‘ਤੇ ਵੀ ਕਈ ਆਰੋਪ ਲਾਏ ਸਨ, ਜਿਨ੍ਹਾਂ ‘ਚ ਟੈਂਕਰ ਘੋਟਾਲਾ ਪ੍ਰਸਿੱਧ ਹੈ ਪਰ ਕੇਜਰੀਵਾਲ ਅਜੇ ਤੱਕ ਸ਼ੀਲਾ ਦੀਕਸ਼ਿਤ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਸਕੇ।

ਸੱਤਾ ‘ਚ ਆਉਣ ਤੋਂ ਬਾਦ ਵੀ ਕੇਜਰੀਵਾਲ ਝੂਠੇ ਭ੍ਰਿਸ਼ਟਾਚਾਰ ਦੇ ਆਰੋਪਾਂ ਅਤੇ ਸਨਸਨੀ ਫੈਲਾਉਣ ਵਾਲੀਆਂ ਕਹਾਣੀਆਂ ਘੜ੍ਹਦੇ ਰਹੇ ਉਨ੍ਹਾਂ ਦੀ ਲਾਲਸਾ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚ ਗਈ ,ਤਾਂ ਡਟ ਨਰਿੰਦਰ ਮੋਦੀ ਖਿਲਾਫ਼ ਮੋਰਚਾ ਖੋਲ੍ਹ ਕੇ ਚੱਲ ਪਏ ਮੋਦੀ ਖਿਲਾਫ਼ ਚੋਣ ਲੜਨ ਵਾਰਾਣੱਸੀ ਵਾਰਾਣੱਸੀ ਦੀ ਜਨਤਾ ਨੇ ਉਨ੍ਹਾਂ ਖਾਰਿਜ ਕਰ ਦਿੱਤਾ ਪਰਤ ਕੇ ਦਿੱਲੀ ਆ ਗਏ ਦਿੱਲੀ ਦੀ ਜਨਤਾ ਦੇ ਦੁਬਾਰਾ ਇਨ੍ਹਾਂ ਨੂੰ ਸੱਤਾ ਸੌਂਪੀ ਸੀ ਕਿ ਕੇਜਰੀਵਾਲ ਪਰੰਤੂ ਕੀਤੇ ਹੋਏ ਵਾਅਦੇ ਪੂਰੇ ਕਰਨਗੇ, ਦਿੱਲੀ ਦਾ ਵਿਕਾਸ ਕਰਨਗੇ, ਪਰੰਤੂ ਦੇਖਣ ਨੂੰ ਕੁਝ ਹੋਰ ਹੀ ਮਿਲਿਆ ਸਗੋਂ ਇਹ ਜਾਣਦੇ ਹੋਏ ਕਿ ਦਿੱਲੀ ਇੱਕ ਪੂਰਨ ਰਾਰ ਨਹੀਂ ਹੈ।

ਪੂਰਨ ਰਾਜ ਨਾ ਹੋਣ ਕਾਰਨ ਦਿੱਲੀ ਦੇ ਮੁੱਖ ਮੰਤਰੀ ਕੋਲ ਉਹ ਅਧਿਕਾਰ ਨਹੀਂ ਹਨ, ਜੋ ਪੂਰਨ ਰਾਜ ਦੇ ਮੁੱਖ ਮੰਤਰੀ ਕੋਲ ਹੁੰਦੇ ਹਨ ਦਿੱਲੀ ‘ਚ ਉੱਪ ਰਾਜਪਾਲ ਦੇ ਅਧਿਕਾਰ ਜ਼ਿਆਦਾ ਹੁੰਦੇ ਹਨ ਇਸ ਸੰਵਿਧਾਨਕ ਸੱਚਾਈ ਨੂੰ ਇਹ ਸਵੀਕਾਰ ਨਾ ਕਰ ਸਕੇ ਕਦੇ ਨਰਿੰਦਰ ਮੋਦੀ ਤੇ ਕਦੇ ਉੱਪ ਰਾਜ ਪਾਲ ਬੁਰਾ ਭਲਾ ਕਹਿਣ ਦਾ ਕੰਮ ਛੱਡਿਆ ਹੀ ਨਹੀਂ ਸਾਰਾ ਜੋਰ ਉਨ੍ਹਾਂ ਨੇ ਮੋਦੀ ਅਤੇ ਉੱਪ ਰਾਜਪਾਲ ਨੂੰ ਗਾਲ੍ਹਾਂ ਦੇਣ ‘ਚ ਲਾ ਦਿੱਤਾ, ਕੰਮ ਕਰਨ ਦਾ ਸਮਾਂ ਤੇ ਤਾਕਤ ਕਿੱਥੇ ਬਚਣੀ ਸੀ ਦਿੱਲੀ ਨੂੰ ਛੱਡ ਕੇ ਕੇਜਰੀਵਾਲ ਪੰਜਾਬ ਅਤੇ ਗੋਆ ਫਤਹਿ ਕਰਨ ਚਲੇ ਗਏ ਖਾਸਕਰ ਪੰਜਾਬ ‘ਚ ਇਨ੍ਹਾਂ ਨੇ ਖੂਬ ਡਰਾਮੇ ਕੀਤੇ ਖੂਬ ਰਾਜਨੀਤਿਕ ਪੈਂਤਰੇਬਾਜ਼ੀ ਦਿਖਾਈ ਪੰਜਾਬ ਦੀ ਸ਼ਾਂਤੀ ਨੂੰ ਵੀ ਭੰਗ ਕਰਨ ਕੀ ਕੋਸ਼ਿਸ਼ ਕੀਤੀ ।

ਪੰਜਾਬ ਅਤੇ ਗੋਆ ਦੀ ਜਨਤਾ ਨੇ ਅਰਵਿੰਦ ਕੇਜਰੀਵਾਲ ਦੀਆਂ ਉਮੀਤਾਂ ‘ਤੇ ਪਾਣੀ ਫ਼ੇਰ ਦਿੱਤਾ ਪੰਜਾਬ ‘ਚ ਕੁਝ ਹਾਸਲ ਹੋਇਆ , ਪਰ ਗੋਆ ਦੀਆਂ ਸਾਰੀਆ ਸੀਟਾਂ ‘ਤੇ ‘ਆਪ’ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਦਿੱਲੀ ਐਮ ਸੀ ਡੀ ਚੋਣਾਂ ‘ਚ ਵੀ ਕੇਜਰੀਵਾਲ ਨੇ ਬੜਾ ਜ਼ੋਰ ਲਾਇਆ ਸੀ ਭਾਜਪਾ ਇੱਥੇ ਦਸ ਸਾਲਾਂ ਤੋਂ ਸੱਤਾ ‘ਚ ਸੀ, ਇਸ ਲਈ ਭਾਜਪਾ  ਦੇ ਖਿਲਾਫ਼ ਹਵਾ ਸੀ ਪਰ ਦਿੱਲੀ ਦੀ ਜਨਤਾ ਕੇਜਰੀਵਾਲ ਦੇ ਨਾਟਕਾਂ ਤੋਂ ਤੰਗ ਆ ਚੁੱਕੀ ਸੀ ਚੋਣਾਂ ‘ਚ ਹਾਰ ਸਵੀਕਾਰ ਕਰਨ ਦੀ ਪਰੰਪਰਾ ਹੈ ਪਰ ਕੇਜਰੀਵਾਲ ਈਵੀਐਮ ‘ਤੇ ਆਰੋਪ ਲਾ ਕੇ ਆਪਣੀ ਕੂਟਨੀਤੀ ਤੋਂ ਬਾਜ਼ ਨਹੀਂ ਆਏ।

ਇਹ ਵੀ ਸਹੀ ਹੈ ਕਿ ਕੇਜਰੀਵਾਲ ਨਾਲ ਜੁੜੇ ਲੋਕ ਕੋਈ ਪ੍ਰਤੀਬੱਧ ਵਿਚਾਰਧਾਰਾ ਦੇ ਮਾਲਕ ਨਹੀਂ ਹਨ ਦੋ ਤਰ੍ਹਾਂ ਦੇ ਲੋਕ ਉਨ੍ਹਾਂ ਦੇ ਨਾਲ ਰਹੇ ਹਨ ਇੱਕ ਤਾਂ ਸਿਆਸਤ ਪੱਖੋਂ ਅਨਾੜੀ ਅਤੇ ਦੂਜੀ ਤਰ੍ਹਾਂ ਦੇ ਲੋਕ ਉਹ ਲੋਕ ਸਨ ਜਿਨ੍ਹਾਂ ਨੂੰ ਆਪਣੀ ਪੁਰਾਣੀ ਪਾਰਟੀ ਅੰਦਰ ਕੋਈ ਮਜ਼ਬੂਤ ਜਗ੍ਹਾ ਨਹੀਂ ਮਿਲੀ ਸੀ ਅਤੇ ਉਹ ਸਿਆਸੀ ਤੌਰ ‘ਤੇ ਹਾਸ਼ੀਏ ‘ਤੇ ਖੜ੍ਹੇ ਸਨ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਗੋਪਾਲ ਰਾਏ ਵਰਗੇ ਲੋਕ ਖੁਦ ਐਨਜੀਓਵਾਦ ਤੋਂ ਪ੍ਰੇਰਿਤ ਸਨ, ਜੋ ਦੇਸ਼ ਦੀ ਗਰੀਬੀ ਤੇ ਦੇਸ਼ ਦੀਆਂ ਬੁਰਾਈਆਂ ਵੇਚ ਕੇ ਵਿਦੇਸ਼ਾਂ ਤੋਂ ਪੈਸਾ ਲਿਆ ਕੇ ਐਸ਼ ਕਰ ਰਹੇ ਸਨ ਸਿੱਟਾ ਇਹ ਹੈ ਕਿ ਹੁਣ ਅਰਵਿੰਦ ਕੇਜਰੀਵਾਲ ਲਈ ਆਪਣੀ ਪਾਰਟੀ ਨੂੰ ਸਾਂਭ ਕੇ ਰੱਖਣਾ ਮੁਸ਼ਕਲ ਹੋਵੇਗਾ ਆਮ ਆਦਮੀ ਪਾਰਟੀ ‘ਚ ਭਾਜੜ ਪੈ  ਸਕਦੀ ਹੈ ਜੇਕਰ ਆਮ ਆਦਮੀ ਪਾਰਟੀ ‘ਚ ਭਾਜੜ ਪੈਂਦੀ ਹੈ  ਅਤੇ ਵਿਧਾਇਕ ਆਪ ਪਾਰਟੀ ‘ਚ ਭੱਜਦੇ ਹਨ ਤਾਂ ਫ਼ਿਰ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਵੀ ਸਕਦੀ ਹੈ ਇੱਕ ਅੰਦੋਲਣ ‘ਚੋਂ ਨਿੱਕਲੇ ਸੁਫ਼ਨੇ ਦਾ ਸਰਵਨਾਸ਼ ਹੁੰਦਿਆਂ ਅਸੀਂ ਸਾਰੇ ਦੇਖ ਰਹੇ ਹਾਂ ਅਤੇ ਸ਼ਾਇਦ ਅੱਗੇ ਵੀ ਦੇਖਾਂਗੇ।