ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, January 21, 2026
More
    Home Breaking News ਸਮਾਜ’ਚ ਕਮਜ਼ੋਰ ...

    ਸਮਾਜ’ਚ ਕਮਜ਼ੋਰ ਹੁੰਦੀਆਂ ਰਿਸ਼ਤਿਆਂ ਦੀਆਂ ਤੰਦਾਂ!

    Society

    ਸਮਾਜਿਕ ਤਾਣਾ-ਬਾਣਾ : ਜਾਇਦਾਦ ਲਈ ਇੱਕ ਬੱਚੇ ਨੇ ਮਾਂ ਦਾ ਸਸਕਾਰ ਰੁਕਵਾਇਆ | Society

    ਮੌਜ਼ੂਦਾ ਦੌਰ ’ਚ ਲੋਕ ਰਿਸ਼ਤਿਆਂ ਦੀ ਮਰਿਆਦਾ ਨੂੰ ਭੁੱਲ ਕੇ ਰੁਪਇਆ-ਪੈਸਾ ਤੇ ਜਾਇਦਾਦ ਨੂੰ ਤਵੱਜੋ ਦੇਣ ਲੱਗੇ ਹਨ ਅੱਜ ਦਾ ਸਭ ਤੋਂ ਵੱਡਾ ਸੱਚ ਇਹੀ ਹੈ ਕਿ ‘ਬਾਪ ਬੜਾ ਨਾ ਭਈਆ, ਸਬਸੇ ਬੜਾ ਰੁਪਈਆ’ ਧਨ ਦੌਲਤ ਲਈ ਔਲਾਦ ਆਪਣੇ ਮਾਤਾ-ਪਿਤਾ ਵੱਲੋੋਂ ਵੀ ਮੂੰਹ ਮੋੜ ਰਹੀ ਹੈ ਜੋ ਮਾਂ-ਬਾਪ ਆਪਣੇ ਬੱਚਿਆਂ ਲਈ ਦਿਨ-ਰਾਤ ਮਿਹਨਤ ਕਰਕੇ ਜਾਇਦਾਦ ਇਕੱਠੀ ਕਰਦੇ ਹਨ, ਪਰ ਉਸੇ ਜਾਇਦਾਦ ਲਈ ਜਦੋਂ ਬੱਚੇ ਆਪਣੀ ਮਾਂ ਦਾ ਸਸਕਾਰ ਰੁਕਵਾ ਦੇਣ ਤਾਂ ਅਜਿਹੀ ਧਨ-ਦੌਲਤ ਦਾ ਕੀ ਫਾਇਦਾ? ਬੀਤੇ ਦਿਨੀਂ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਘਟਨਾ ਮਥੁਰਾ ਦੇ ਮਸਾਨੀ ਸਥਿਤ ਸ਼ਮਸ਼ਾਨਘਾਟ ’ਚ ਦੇਖੀ ਗਈ। (Society)

    ਸ਼ੌਕਤ ਅਹਿਮਦ ਪਰੈ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

    ਜਿੱਥੇ 85 ਸਾਲਾ ਮਹਿਲਾ ਪੁਸ਼ਪਾ ਦੀ ਮੌਤ ਤੋਂ ਬਾਅਦ ਉਸ ਦੀਆਂ ਤਿੰਨੇ ਲੜਕੀਆਂ ਦਰਮਿਆਨ ਜ਼ਮੀਨੀ ਹੱਕ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ ਤੇ ਕਈ ਘੰਟਿਆਂ ਤੱਕ ਮਹਿਲਾ ਦਾ ਅੰਤਿਮ ਸਸਕਾਰ ਰੁਕਿਆ ਰਿਹਾ ਸੋਚੋ! ਉਸ ਮਾਂ ਦੀ ਰੂਹ ’ਤੇ ਕੀ ਬੀਤੀ ਹੋਵੇਗੀ ਜਦੋਂ ਉਹ ਆਪਣੇ ਜਿਗਰ ਦੇ ਟੁਕੜਿਆਂ ਨੂੰ ਖੁਦ ਤੋਂ ਵਧ ਕੇ ਜ਼ਮੀਨ-ਜਾਇਦਾਦ ਲਈ ਲੜਦੇ ਦੇਖ ਰਹੀ ਹੋਵੇਗੀ ਕਹਿਣ ਨੂੰ ਤਾਂ ਮਾਂ-ਬੇਟੀ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਖੂਬਸੂਰਤ ਰਿਸ਼ਤਾ ਹੁੰਦਾ ਹੈ। ਇੱਕ ਬੇਟੀ ਆਪਣੀ ਮਾਂ ਦੇ ਹਰ ਦੁੱਖ-ਤਕਲੀਫ਼ ਨੂੰ ਸਮਝਦੀ ਹੈ ਪਰ ਜਦੋਂ ਉਹੀ ਲੜਕੀਆਂ ਧਨ ਦੌਲਤ ਦੇ ਲਾਲਚ ’ਚ ਅੰਨ੍ਹੀਆਂ ਹੋ ਕੇ ਆਪਣੀ ਮਾਂ ਦੀ ਹੀ ਅੰਤਿਮ ਵਿਦਾਈ ਦੀ ਰਸਮ ਨੂੰ ਰੁਕਵਾ ਦੇਣ ਤਾਂ ਫਿਰ ਕੀ ਕਿਹਾ ਜਾਵੇ ਉਂਜ ਤਾਂ ਆਪਣੇ ਜੀਅ ਦੀ ਮੌਤ ਕਿਸੇ ਵੀ ਪਰਿਵਾਰ ਲਈ ਬਹੁਤ ਦੁਖਦਾਈ ਤੇ ਮੁਸ਼ਕਲ ਸਮਾਂ ਹੁੰਦਾ ਹੈ। (Society)

    ਪਰਿਵਾਰ ਦੇ ਮੈਂਬਰ ਮ੍ਰਿਤ ਦੇਹ ਦੀ ਅੰਤਿਮ ਵਿਦਾਈ ਪੂਰੇ ਸਨਮਾਨ ਨਾਲ ਕਰਦੇ ਹਨ। ਪਰ ਬੀਤੇ ਦਿਨੀਂ ਇੱਕ ਮਾਂ ਆਪਣੇ ਸਸਕਾਰ ਨੂੰ ਤਰਸਦੀ ਰਹੀ ਪੁਸ਼ਪਾ ਦੀਆਂ ਤਿੰਨ ਲੜਕੀਆਂ ਹਨ ਪਰ ਮਾਂ ਦੀ ਮੌਤ ਹੁੰਦੇ ਹੀ ਲੜਕੀਆਂ ’ਚ ਜ਼ਮੀਨ ਦੀ ਵੰਡ ਨੂੰ ਲੈ ਕੇ ਵਿਵਾਦ ਛਿੜ ਗਿਆ ਸ਼ਮਸ਼ਾਨਘਾਟ ’ਚ ਮਾਂ ਦੀ ਲਾਸ਼ ਪਈ ਰਹੀ ਤੇ ਲੜਕੀਆਂ ਲੜਦੀਆਂ ਰਹੀਆਂ ਜਦੋਂ ਤੱਕ ਮਾਮਲੇ ਦਾ ਨਿਪਟਾਰਾ ਨਹੀਂ ਹੋ ਗਿਆ ਉਦੋਂ ਤੱਕ ਲਾਸ਼ ਨੂੰ ਅੱਗ ਨਹੀਂ ਦਿੱਤੀ ਜਾ ਸਕੀ ਕਰੀਬ 8 ਤੋਂ 9 ਘੰਟੇ ਮਾਂ ਦੀ ਲਾਸ਼ ਚਿਤਾ ’ਤੇ ਰੱਖੀ ਰਹੀ ਇੱਥੋਂ ਤੱਕ ਕਿ ਸ਼ਮਸ਼ਾਨਘਾਟ ’ਚ ਅੰਤਿਮ ਸਸਕਾਰ ਦੀ ਵਿਧੀ ਸਮਾਪਤ ਕਰਵਾਉਣ ਆਏ ਪੰਡਿਤ ਵੀ ਘਾਟ ਤੋਂ ਪਰਤ ਗਏ ਕਈ ਘੰਟਿਆਂ ਤੱਕ ਸ਼ਮਸ਼ਾਨਘਾਟ ’ਚ ਲੜਕੀਆਂ ਦਾ ਡਰਾਮਾ ਚੱਲਦਾ ਰਿਹਾ ਪੁਲਿਸ ਨੇ ਸਟੈਂਪ ਲਾ ਕੇ ਜ਼ਮੀਨ ਦਾ ਲਿਖਤ ਬਟਵਾਰਾ ਕਰਵਾਇਆ ਤਾਂ ਕਿਤੇ ਜਾ ਕੇ ਅੰਤਿਮ ਸਸਕਾਰ ਪੂਰਾ ਹੋ ਸਕਿਆ।

    ਬਰਫ਼ਾਨੀ ਤੇਂਦੂਏ ਦੀ ਮੌਜ਼ੂਦਗੀ

    ਇਸ ਸੰਸਾਰ ’ਚ ਮਾਂ ਤੋਂ ਵੱਡਾ ਕੋਈ ਨਹੀਂ ਹੁੰਦਾ ਮਾਂ ਦੇ ਅੱਗੇ ਦੁਨੀਆ ਦੀ ਸਾਰੀ ਧਨ-ਦੌਲਤ ਬੇਕਾਰ ਹੈ। ਮਾਤਾ-ਪਿਤਾ ਵੀ ਆਪਣੀ ਔਲਾਦ ਦੀ ਬਿਹਤਰੀ ਲਈ ਆਪਣੇ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਕੁਰਬਾਨ ਕਰ ਦਿੰਦੇ ਹਨ ਬੱਸ ਇਸੇ ਉਮੀਦ ’ਚ ਕਿ ਬੱਚੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣਨਗੇ ਪਰ ਆਧੁਨਿਕਤਾ ਦੇ ਇਸ ਦੌਰ ’ਚ ਇਹ ਪਰੰਪਰਾ ਵੀ ਬਦਲਦੀ ਜਾ ਰਹੀ ਹੈ ਪਰਿਵਾਰ ਖਿੰਡਦੇ ਜਾ ਰਹੇ ਹਨ ਰਿਸ਼ਤਿਆਂ ਦੀ ਤੰਦ ਕਮਜ਼ੋਰ ਹੋ ਰਹੀ ਹੈ, ਪਰ ਅੱਜ ਵੀ ਮਾਤਾ-ਪਿਤਾ ਦਾ ਆਪਣੇ ਬੱਚਿਆਂ ਪ੍ਰਤੀ ਪ੍ਰੇਮ ਨਹੀਂ ਬਦਲਿਆ ਹੈ ਸ਼ਮਸ਼ਾਨਘਾਟ, ਜਿਸ ਨੂੰ ਮੋਕਸ਼ ਧਾਮ ਵੀ ਕਿਹਾ ਜਾਂਦਾ ਹੈ, ’ਚ ਇੱਕ ਮਾਂ ਦੀ ਦੇਹ ਧੀਆਂ ਦੀ ਦੌਲਤ ਦੀ ਲਾਲਸਾ ’ਚ ਮੋਕਸ਼ ਲਈ ਤਰਸਦੀ ਰਹੇ ਸੋਚੋ ਜਿਹੜੀਆਂ ਬੱਚੀਆਂ ਦਾ ਜੀਵਨ ਵਸਾਉਣ ਲਈ ਇੱਕ ਮਾਂ ਨੇ ਉਮਰ ਭਰ ਕਿੰਨੇ ਯਤਨ ਕੀਤੇ ਹੋਣਗੇ। (Society)

    ਖੁਦ ਦੀਆਂ ਖੁਸ਼ੀਆਂ ਤਿਆਗ ਕੇ ਆਪਣੇ ਬੱਚਿਆਂ ਦੀ ਜ਼ਰੂਰਤ ਨੂੰ ਪੂਰਾ ਕੀਤਾ ਹੋਵੇਗਾ ਹਰ ਦਿਨ ਨਿਰਦਈ ਸਮਾਜ ’ਚ ਅਜਿਹੇ ਕਿੱਸੇ ਆਮ ਹੋ ਰਹੇ ਹਨ ਕਿਤੇ ਬੇਟਾ ਆਪਣੇ ਜੀਵਨ ’ਚ ਇੰਨਾ ਮਸ਼ਗੂਲ ਹੈ ਕਿ ਆਪਣੇ ਪਿਤਾ ਦੀ ਲਾਸ਼ ਨੂੰ ਅਗਨੀ ਦੇਣ ਦੀ ਫੁਰਸਤ ਨਹੀਂ ਤਾਂ ਕਿਤੇ ਜਾਇਦਾਦ ਲਈ ਬੱਚੇ ਮਾਂ-ਬਾਪ ਦੀ ਜਾਨ ਦੇ ਤਿਹਾਹੇ ਹੋਈ ਜਾ ਰਹੇ ਹਨ ਬਜ਼ੁਰਗਾਂ ਦੀ ਸਮੱਸਿਆ ਨੂੰ ਦੇਖਦਿਆਂ ਸਰਕਾਰ ਉਨ੍ਹਾਂ ਨੂੰ ‘ਮਰਦੇ ਦਮ ਤੱਕ’ ਕੀਮਤੀ ਬਣਾਈ ਰੱਖਣ ਦੀ ਲੱਖ ਕੋਸ਼ਿਸ਼ ਕਰ ਲਵੇ ਪਰ ਜਦੋਂ ਬਜ਼ੁਰਗ ਮਾਂ-ਬਾਪ ਨੂੰ ਆਪਣੇ ਬੱਚਿਆਂ ਦੇ ਸਹਾਰੇ ਦੀ ਜ਼ਰੂਰਤ ਹੋਵੇ ਤਾਂ ਸਰਕਾਰ ਕਿਵੇਂ ਉਸ ਦੀ ਔਲਾਦ ਨੂੰ ਰਿਸ਼ਤਾ ਨਿਭਾਉਣਾ ਸਿਖਾਵੇ ਇਹ ਸਵਾਲ ਅਹਿਮ ਹੋ ਜਾਂਦਾ ਹੈ ਉੱਤਰ ਪ੍ਰਦੇਸ਼ ਸਰਕਾਰ ਮਾਤਾ-ਪਿਤਾ ਤੇ ਸੀਨੀਅਰ ਨਾਗਰਿਕਾਂ ਦੇ ਪਾਲਣ-ਪੋਸ਼ਣ ਤੇ ਕਲਿਆਣ ਨਿਯਮਾਂਵਲੀ 2014 ’ਚ ਸੋਧ ਕਰਨ ਜਾ ਰਹੀ ਹੈ। (Society)

    ਇੰਜੀਨੀਅਰ ਐਨਆਰ ਸਿੰਗਲਾ ਨੇ ਅੰਗੂਰ ਗੇਮ ਜਿੱਤਣ ’ਤੇ ਪੰਜਾਬ ਟੀਮ ਨੂੰ 11000 ਰੁਪਏ ਦਾ ਦਿੱਤਾ ਇਨਾਮ 

    ਇਸ ਸੋਧ ’ਚ ਨਾ ਸਿਰਫ਼ ਬਜ਼ੁਰਗ ਮਾਤਾ-ਪਿਤਾ ਦੇ ਬੱਚਿਆਂ, ਸਗੋਂ ਰਿਸ਼ਤੇਦਾਰਾਂ ਨੂੰ ਜੋੜਿਆ ਜਾ ਰਿਹਾ ਹੈ ਜੋ ਬੱਚੇ ਆਪਣੇ ਮਾਤਾ-ਪਿਤਾ ਨੂੰ ਤੰਗ-ਪ੍ਰੇਸ਼ਾਨ ਕਰਨ ਜਾਂ ਉਨ੍ਹਾਂ ਦਾ ਖਿਆਲ ਨਾ ਰੱਖਣ ਉਨ੍ਹਾਂ ਨੂੰ ਜਾਇਦਾਦ ਤੋਂ ਬੇਦਖਲ ਕਰਨ ਦੀ ਤਜਵੀਜ਼ ਕੀਤੀ ਗਈ ਹੈ ਸਾਲ 2017 ’ਚ ਇਲਾਹਾਬਾਦ ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਮਾਤਾ-ਪਿਤਾ ਤੇ ਸੀਨੀਅਰ ਨਾਗਰਿਕ ਗੁਜ਼ਾਰਾ ਭੱਤਾ ਤੇ ਕਲਿਆਣ ਕਾਨੂੰਨ, 2007 ਦੀਆਂ ਤਜਵੀਜ਼ਾਂ ਨੂੰ ਤਿੰਨ ਮਹੀਨਿਆਂ ਅੰਦਰ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਸੀ ਇਹ ਕਾਨੂੰਨ ਸੂਬਾ ਸਰਕਾਰ ਨੂੰ ਸੀਨੀਅਰ ਨਾਗਰਿਕਾਂ ਨੂੰ ਗੁਜ਼ਾਰਾ ਭੱਤਾ, ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਦਾ ਪ੍ਰਬੰਧ ਕਰਨ ਤੇ ਸੀਨੀਅਰ ਨਾਗਰਿਕਾਂ ਦੇ ਜੀਵਨ ਦੀ ਰੱਖਿਆ ਕਰਨ ਦੀ ਸਹੂਲੀਅਤ ਪ੍ਰਦਾਨ ਕਰਦਾ ਹੈ। (Society)

    ਸਰਕਾਰ ਸੀਨੀਅਰ ਸਿਟੀਜ਼ਨ ਦੇ ਅਧਿਕਾਰ ਨੂੰ ਸੁਰੱਖਿਅਤ ਕਰ ਰਹੀ ਹੈ ਬਾਵਜ਼ੂਦ ਇਸ ਦੇ ਆਏ ਦਿਨ ਸਮਾਜ ’ਚ ਅਜਿਹੀਆਂ ਅਣਗਿਣਤ ਕਹਾਣੀਆਂ ਸਾਹਮਣੇ ਆ ਰਹੀਆਂ ਹਨ ਕਿਤੇ ਬੱਚਿਆਂ ਦੇ ਹੁੰਦੇ ਹੋਏ ਵੀ ਬੁੱਢੇ ਮਾਂ-ਬਾਪ ਬਿਰਧ ਆਸ਼ਰਮਾਂ ’ਚ ਆਪਣਾ ਜੀਵਨ ਗੁਜ਼ਾਰ ਰਹੇ ਹਨ ਤਾਂ ਕਿਤੇ ਘਰ ਦੀ ਹੀ ਕਿਸੇ ਨੁੱਕਰੇ ਘੁਟਨ ਭਰੀ ਜ਼ਿੰਦਗੀ ਜੀਅ ਰਹੇ ਹਨ ਬੱਚੇ ਆਪਣੀ ਜਵਾਨੀ ਦੇ ਨਸ਼ੇ ’ਚ ਭੁੱਲ ਗਏ ਹਨ ਕਿ ਕੱਲ੍ਹ ਉਨ੍ਹਾਂ ’ਤੇ ਵੀ ਬੁਢਾਪਾ ਆਵੇਗਾ ਉਦੋਂ ਸ਼ਾਇਦ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦੀ ਅਹਿਮੀਅਤ ਪਤਾ ਚੱਲੇਗੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ। (Society)

    LEAVE A REPLY

    Please enter your comment!
    Please enter your name here