ਪਿੰਡ ਭਾਗਥਲਾ ਦੇ ਫੌਜੀ ਜਵਾਨ ਧਰਮਪ੍ਰੀਤ ਸਿੰਘ ਦੀ ਤਿਰੰਗੇ ‘ਚ ਲਿਪਟੀ ਦੇਹ ਪਿੰਡ ਪੁੱਜੀ

Army Soldier

ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ, ਪੂਰੇ ਇਲਾਕੇ ਚ ਸੋਗ ਦੀ ਲਹਿਰ | Army Soldier

ਫ਼ਰੀਦਕੋਟ (ਗੁਰਪ੍ਰੀਤ ਪੱਕਾ)। Army Soldier : ਕਰੀਬ ਛੇ ਸਾਲ ਪਹਿਲਾਂ ਫੌਜ ਚ ਭਰਤੀ ਹੋਏ ਫਰੀਦਕੋਟ ਦੇ ਪਿੰਡ ਭਾਗਥਲਾ ਦੇ ਜਵਾਨ ਧਰਮਪ੍ਰੀਤ ਸਿੰਘ ਦੀ ਲਾਸ਼ ਅੱਜ ਤਿਰੰਗੇ ਵਿਚ ਲਪੇਟੀ ਉਸਦੇ ਜੱਦੀ ਪਿੰਡ ਪੁੱਜੀ ਭਾਗਥਲਾ ਪੁੱਜੀ ਜਿਸ ਨੂੰ ਦੇਖ ਹਰ ਇਕ ਅੱਖ ਨਮ ਹੋ ਗਈ। ਧਰਮਪ੍ਰੀਤ ਜੋ ਉਤਰ ਪ੍ਰਦੇਸ਼ ਦੇ ਫਤਿਹਗੜ੍ਹ ਵਿਖੇ ਤੈਨਾਤ ਸੀ ਦੀ ਡਿਊਟੀ ਦੌਰਾਨ ਅਚਾਨਕ ਤਬੀਅਤ ਖਰਾਬ ਹੋ ਗਈ ਜਿਸਨੂੰ ਤੁਰੰਤ ਹਸਪਤਾਲ ਦਾਖਿਲ ਕਰਵਾਇਆ ਗਿਆ ਪਰ ਕੁਜ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ ਜਿਸ ਦੀ ਲਾਸ਼ ਅੱਜ ਉਸਦੇ ਪਿੰਡ ਪੁੱਜੀ ਜਿਸਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਜਿਸ ਨੂੰ ਮੁੱਖਅਗਨੀ ਉਸਦੇ ਪਿਤਾ ਵੱਲਊ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ਚ ਪਿੰਡ ਵਾਸੀ ਪੁੱਜੇ ਉਥੇ ਇਲਾਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਪੁਜੇ ਜਿਨ੍ਹਾਂ ਨੇ ਪਰਿਵਾਰ ਨੂੰ ਦਿਲਾਸਾ ਦਿੱਤਾ।

Army Soldier

ਡਿਊਟੀ ਦੌਰਾਨ ਵਿਗੜੀ ਅਚਾਨਕ ਸਿਹਤ ਕਾਰਨ ਹੋਈ ਮੌਤ | Army Soldier

ਇਸ ਮੋਕੇ ਸ਼ਹੀਦ ਧਰਮਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਧਰਮਪ੍ਰੀਤ ਇੱਕ ਹੋਣਹਾਰ ਦੇਸ਼ ਦਾ ਸਿਪਾਹੀ ਸੀ ਜੋ ਯੂਪੀ ਦੇ ਫਤਹਿਗੜ ਸੈਂਟਰ ਤੇ ਤੈਨਾਤ ਸੀ । ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਧਰਮਪ੍ਰੀਤ ਦੀ ਅਚਾਨਕ ਸਿਹਤ ਵਿਗੜਨ ਕਾਰਨ ਐਮਰਜੈਂਸੀ ਚ ਦਾਖਲ ਹੈ ਪਰ ਕੁਜ ਦੇਰ ਬਾਅਦ ਹੀ ਉਨ੍ਹਾਂ ਨੂੰ ਧਰਮਪ੍ਰੀਤ ਦੀ ਮੌਤ ਦੀ ਸੂਚਨਾ ਆ ਗਈ।ਉਨ੍ਹਾਂ ਦੱਸਿਆ ਕਿ ਧਰਮਪ੍ਰੀਤ ਦੀ ਪਤਨੀ ਗਰਭਵਤੀ ਹੈ। (Army Soldier)

Also Read : ਅਰੁਣਾਚਲ ’ਚ ਬੱਦਲ ਫਟਿਆ, ਕਈ ਇਲਾਕਿਆਂ ’ਚ ਹੜ੍ਹ ਵਰਗੇ ਹਾਲਾਤ

ਇਸ ਮੌਕੇ ਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਵੱਲੋਂ ਵੀ ਇਸ ਘਟਨਾ ਤੇ ਦੁੱਖ ਜਾਹਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਖੜੀ ਹੈ ਅਤੇ ਜੋ ਸਰਕਾਰ ਆਪਣੇ ਪੱਧਰ ਤੇ ਸ਼ਹੀਦ ਪਰਿਵਾਰ ਦੀ ਆਰਥਿਕ ਮਦਦ ਕਰਦੀ ਹੈ ਉਹ ਤਾਂ ਕਰੇਗੀ ਅਤੇ ਜੇਕਰ ਪਰਿਵਾਰ ਨੂੰ ਕਿਸੇ ਹੋਰ ਤਰਾਂ ਦੀ ਮਦਦ ਦੀ ਲੋੜ ਹੋਈ ਤਾਂ ਉਹ ਵੀ ਕੀਤੀ ਜਾਵੇਗੀ।