ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Giddarbaha Ne...

    Giddarbaha News: ਲਾਪਤਾ ਹੋਏ ਦੋ ਸਕੇ ਭਰਾਵਾਂ ਨਾਲ ਵਾਪਰ ਗਿਆ ਭਾਣਾ, ਇਲਾਕੇ ‘ਚ ਸੋਗ ਦੀ ਲਹਿਰ

    Giddarbaha News

    ਗਿੱਦੜਬਾਹਾ (ਰਾਜਵਿੰਦਰ ਬਰਾੜ)। Giddarbaha News : ਗਿੱਦੜਬਾਹਾ ਵਿਖੇ ਚੜ੍ਹਦੀ ਸਵੇਰ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਜਦੋਂ ਪ੍ਰੀਤ ਨਗਰ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦੀਆਂ ਲਾਸ਼ਾਂ ਗੁਰਦੁਆਰਾ ਸਾਹਿਬ ਦੇ ਸਰੋਵਰ ਵਿਚ ਤੈਰਦੀਆਂ ਮਿਲੀਆਂ। ਮ੍ਰਿਤਕ ਬੱਚਿਆਂ ਦੇ ਚਾਚਾ ਪੱਪੂ ਨੇ ਦੱਸਿਆ ਕਿ ਉਸ ਦੇ ਭਰਾ ਤਜਿੰਦਰ ਕੁਮਾਰ ਕਿੰਦੀ ਦੇ ਲੜਕੇ ਸਾਹਿਲ ਕੁਮਾਰ ਉਮਰ ਕਰੀਬ 10 ਸਾਲ ਅਤੇ ਖੁਸ਼ਪ੍ਰੀਤ ਕੁਮਾਰ ਉਮਰ ਕਰੀਬ 9 ਸਾਲ ਬੀਤੀ ਸ਼ਾਮ ਕਰੀਬ 6 ਵਜੇ ਮੁਹੱਲਾ ਦੇ ਤਿੰਨ ਹੋਰਨਾ ਬੱਚਿਆਂ ਨੇ ਖੇਡਣ ਅਤੇ ਤੀਆਂ ਦੇਖਣ ਗਏ ਸਨ।

    ਜਦੋਂ ਰਾਤ ਤੱਕ ਉਸ ਦੇ ਭਤੀਜੇ ਘਰ ਵਾਪਿਸ ਨਹੀਂ ਆਏ ਤਾਂ ਉਨ੍ਹਾਂ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਅਤੇ ਇਸ ਸੰਬੰਧੀ ਥਾਣਾ ਗਿੱਦੜਬਾਹਾ ਵਿਖੇ ਵੀ ਸੂਚਨਾ ਦਿੱਤੀ ਪਰੰਤੂ ਬੱਚੇ ਸਵੇਰ ਹੋਣ ਤੱਕ ਨਹੀਂ ਮਿਲੇ। ਇਸੇ ਦੌਰਾਨ ਜਦੋਂ ਉਹ ਪਿਓਰੀ ਫਾਟਕ ਦੇ ਨਜ਼ਦੀਕ ਸਥਿਤ ਗੁਰਦੁਆਰਾ ਸੀਨੀਅਰ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਬੱਚਿਆਂ ਦੇ ਗੁੰਮ ਹੋਣ ਸਬੰਧੀ ਅਨਾਊਂਸਮੈਂਟ ਕਰਵਾਉਣ ਲਈ ਗਏ ਤਾਂ ਉਨ੍ਹਾਂ ਸਰੋਵਰ ਵੱਲ ਜਾ ਕੇ ਦੇਖਿਆਂ ਤਾਂ ਦੋਵੇਂ ਬੱਚਿਆਂ ਦੀ ਲਾਸ਼ਾਂ ਸਰੋਵਰ ਵਿੱਚ ਤੈਰ ਰਹੀਆਂ ਸਨ। ਉਧਰ ਮੌਕੇ ’ਤੇ ਪੁੱਜੀ ਥਾਣਾ ਗਿੱਦੜਬਾਹਾ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਆਪਣੇ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ। Giddarbaha News

    ਵਰਣਨਯੋਗ ਹੈ ਤਜਿੰਦਰ ਕੁਮਾਰ ਕਿੰਦੀ ਅਤੇ ਉਸਦਾ ਭਰਾ ਪੱਪੂ ਸਬਜੀ ਦੀ ਰੇਹੜੀ ਲਗਾ ਕੇ ਗੁਜਾਰਾ ਕਰਦੇ ਹਨ, ਜਦੋਂਕਿ ਮ੍ਰਿਤਕ ਸਾਹਿਲ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗਿੱਦੜਬਾਹਾ ਵਿਖੇ 6ਵੀਂ ਜਮਾਤ ਵਿਚ ਪੜ੍ਹਾਈ ਕਰ ਰਿਹਾ ਸੀ, ਜਦੋਕਿ ਛੋਟਾ ਲੜਕਾ ਖੁਸ਼ਪ੍ਰੀਤ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਨੰ 1, ਪਿੰਡ ਗਿੱਦੜਬਾਹਾ ਵਿਖੇ 5ਵੀਂ ਜਮਾਤ ਵਿਚ ਪੜ੍ਹਦਾ ਸੀ। ਉਧਰ ਇਸ ਪੂਰੇ ਮਾਮਲੇ ਸੰਬੰਧੀ ਗਿੱਦੜਬਾਹਾ ਦੇ ਡੀਐੱਸਪੀ ਜਸਬੀਰ ਸਿੰਘ ਪੰਨੂੰ ਨੇ ਕਿਹਾ ਕਿ ਮੁਢਲੀ ਜਾਂਚ ਵਿਚ ਬੱਚਿਆਂ ਦੀ ਮੌਤ ਡੁੱਬਣ ਕਾਰਨ ਹੋਈ ਜਾਪਦੀ ਹੈ ਪਰੰਤੂ ਸਹੀ ਤੱਥ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਉਣਗੇ ਜਦੋਂਕਿ ਸੀਸੀਟੀਵੀ ਫੂਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ। Giddarbaha News

    Read Also : ਬ੍ਰਿਟੇਨ ’ਚ ਪ੍ਰਦਰਸ਼ਨਕਾਰੀਆਂ ਨੇ ਹੋਟਲ ’ਚ ਲਾਈ ਅੱਗ

    LEAVE A REPLY

    Please enter your comment!
    Please enter your name here