ਸਭ ਤੋਂ ਵੱਡਾ ਗਰੀਬ

ਸਭ ਤੋਂ ਵੱਡਾ ਗਰੀਬ

ਇੱਕ ਦਿਨ ਮਹਾਤਮਾ ਜੀ ਜਦੋਂ ਆਪਣੇ ਦੋ ਚੇਲਿਆਂ ਨਾਲ ਭਿੱਖਿਆ ਮੰਗਣ ਜਾ ਰਹੇ ਸਨ, ਉਨ੍ਹਾਂ ਨੂੰ ਸੜਕ ’ਤੇ ਇੱਕ ਸਿੱਕਾ ਦਿਸਿਆ, ਜਿਸ ਨੂੰ ਚੁੱਕ ਕੇ ਉਨ੍ਹਾਂ ਝੋਲੇ ’ਚ ਰੱਖ ਲਿਆ ਮੁਰੀਦ ਸੋਚਣ ਲੱਗੇ ਕਿ ਕਾਸ਼! ਸਿੱਕਾ ਉਨ੍ਹਾਂ ਨੂੰ ਮਿਲਦਾ, ਤਾਂ ਉਹ ਮਠਿਆਈ ਲੈ ਆਉਂਦੇ ਮਹਾਤਮਾ ਜੀ ਜਾਣ ਗਏ ਬੋਲੇ, ‘‘ਇਹ ਆਮ ਸਿੱਕਾ ਨਹੀਂ ਹੈ, ਮੈਂ ਇਸ ਨੂੰ ਕਿਸੇ ਯੋਗ ਪਾਤਰ ਨੂੰ ਦਿਆਂਗਾ’’ ਪਰ ਕਈ ਦਿਨ ਲੰਘ ਜਾਣ ਤੋਂ ਬਾਦ ਵੀ ਉਨ੍ਹਾਂ ਨੇ ਸਿੱਕਾ ਕਿਸੇ ਨੂੰ ਨਾ ਦਿੱਤਾ ਇੱਕ ਦਿਨ ਮਹਾਤਮਾ ਜੀ ਨੂੰ ਖ਼ਬਰ ਮਿਲੀ ਕਿ ਸਿੰਘਗੜ੍ਹ ਦੇ ਮਹਾਰਾਜ ਆਪਣੀ ਵਿਸ਼ਾਲ ਫੌਜ ਨਾਲ ਉੱਥੋਂ ਲੰਘ ਰਹੇ ਸਨ ਉੱਧਰੋਂ ਰਾਜੇ ਦੀ ਸਵਾਰੀ ਆ ਗਈ

ਮੰਤਰੀ ਨੇ ਰਾਜੇ ਨੂੰ ਦੱਸਿਆ ਕਿ ਇਹ ਮਹਾਤਮਾ ਬੜੇ ਗਿਆਨੀ ਹਨ ਰਾਜੇ ਨੇ ਹਾਥੀ ਤੋਂ ਉੱਤਰ ਕੇ ਮਹਾਤਮਾ ਜੀ ਨੂੰ ਪ੍ਰਣਾਮ ਕੀਤਾ ਤੇ ਕਿਹਾ, ‘‘ਕਿਰਪਾ ਕਰਕੇ ਮੈਨੂੰ ਅਸ਼ੀਰਵਾਦ ਦਿਓ’’ ਮਹਾਤਮਾ ਜੀ ਨੇ ਝੋਲੇ ’ਚੋਂ ਸਿੱਕਾ ਕੱਢਿਆ ਤੇ ਰਾਜੇ ਦੀ ਤਲੀ ’ਤੇ ਰੱਖਦਿਆਂ ਕਿਹਾ, ‘‘ਹੇ ਸਿੰਘਗੜ੍ਹ ਨਰੇਸ਼, ਤੇਰਾ ਰਾਜ ਧਨ-ਸੰਪੱਤੀ ਨਾਲ ਖੁਸ਼ਹਾਲ ਹੈ ਫਿਰ ਵੀ ਤੇਰੇ ਲਾਲਚ ਦਾ ਅੰਤ ਨਹੀਂ, ਤੂੰ ਹੋਰ ਪਾਉਣ ਦੀ ਲਾਲਸਾ ’ਚ ਯੁੱਧ ਕਰਨ ਜਾ ਰਿਹਾ ਹੈਂ ਮੇਰੇ ਵਿਚਾਰ ’ਚ ਤੂੰ ਸਭ ਤੋਂ ਵੱਡਾ ਗਰੀਬ ਹੈਂ ਇਸ ਲਈ ਮੈਂ ਤੈਨੂੰ ਇਹ ਸਿੱਕਾ ਦਿੱਤਾ ਹੈ’’ ਰਾਜਾ ਇਸ ਦਾ ਮਤਲਬ ਸਮਝ ਗਿਆ ਉਸ ਨੇ ਫੌਜ ਨੂੰ ਵਾਪਸ ਜਾਣ ਦਾ ਆਦੇਸ਼ ਦੇ ਦਿੱਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ