ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home ਵਿਚਾਰ ਪ੍ਰੇਰਨਾ ਸਭ ਤੋਂ ਵੱਡਾ ਗ...

    ਸਭ ਤੋਂ ਵੱਡਾ ਗਰੀਬ

    The Biggest Poor Sachkahoon

    ਸਭ ਤੋਂ ਵੱਡਾ ਗਰੀਬ

    ਇੱਕ ਦਿਨ ਮਹਾਤਮਾ ਜੀ ਜਦੋਂ ਆਪਣੇ ਦੋ ਸ਼ਿਸ਼ਾਂ ਨਾਲ ਭਿੱਖਿਆ ਮੰਗਣ ਜਾ ਰਹੇ ਸਨ, ਤਾਂ ਉਨ੍ਹਾਂ ਨੂੰ ਸੜਕ ’ਤੇ ਇੱਕ ਸਿੱਕਾ ਦਿਸਿਆ, ਜਿਸ ਨੂੰ ਚੁੱਕ ਕੇ ਉਨ੍ਹਾਂ ਝੋਲੇ ’ਚ ਰੱਖ ਲਿਆ ਸ਼ਿਸ਼ ਸੋਚਣ ਲੱਗੇ, ‘‘ਕਾਸ਼! ਸਿੱਕਾ ਉਨ੍ਹਾਂ ਨੂੰ ਮਿਲਦਾ, ਤਾਂ ਉਹ ਮਠਿਆਈ ਲੈ ਆਉਂਦੇ’’ ਮਹਾਤਮਾ ਜੀ ਜਾਣ ਗਏ ਬੋਲੇ, ‘‘ਇਹ ਆਮ ਸਿੱਕਾ ਨਹੀਂ ਹੈ, ਮੈਂ ਇਸ ਨੂੰ ਕਿਸੇ ਸੁਪਾਤਰ ਨੂੰ ਦਿਆਂਗਾ’’ ਪਰ ਕਈ ਦਿਨ ਲੰਘ ਜਾਣ ਤੋਂ ਬਾਅਦ ਵੀ ਉਨ੍ਹਾਂ ਨੇ ਸਿੱਕਾ ਕਿਸੇ ਨੂੰ ਨਾ ਦਿੱਤਾ।

    ਇੱਕ ਦਿਨ ਮਹਾਤਮਾ ਜੀ ਨੂੰ ਖ਼ਬਰ ਮਿਲੀ ਕਿ ਸਿੰਘਗੜ੍ਹ ਦੇ ਮਹਾਰਾਜ ਆਪਣੀ ਵਿਸ਼ਾਲ ਫੌਜ ਨਾਲ ਉੱਥੋਂ ਲੰਘ ਰਹੇ ਸਨ ਉੱਧਰੋਂ ਰਾਜੇ ਦੀ ਸਵਾਰੀ ਆ ਗਈ ਮੰਤਰੀ ਨੇ ਰਾਜੇ ਨੂੰ ਦੱਸਿਆ ਕਿ ਇਹ ਮਹਾਤਮਾ ਬੜੇ ਗਿਆਨੀ ਹਨ ਰਾਜੇ ਨੇ ਹਾਥੀ ਤੋਂ ਉੱਤਰ ਕੇ ਮਹਾਤਮਾ ਜੀ ਨੂੰ ਪ੍ਰਣਾਮ ਕੀਤਾ ਤੇ ਕਿਹਾ, ‘‘ਕਿਰਪਾ ਕਰਕੇ ਮੈਨੂੰ ਅਸ਼ੀਰਵਾਦ ਦਿਓ’’ ਮਹਾਤਮਾ ਜੀ ਨੇ ਝੋਲੇ ’ਚੋਂ ਸਿੱਕਾ ਕੱਢਿਆ ਤੇ ਰਾਜੇ ਦੀ ਤਲੀ ’ਤੇ ਰੱਖਦਿਆਂ ਕਿਹਾ, ‘‘ਹੇ ਸਿੰਘਗੜ੍ਹ ਨਰੇਸ਼, ਤੇਰਾ ਰਾਜ ਧਨ-ਸੰਪੱਤੀ ਨਾਲ ਖੁਸ਼ਹਾਲ ਹੈ ਫਿਰ ਵੀ ਤੇਰੇ ਲਾਲਚ ਦਾ ਅੰਤ ਨਹੀਂ, ਤੂੰ ਹੋਰ ਪਾਉਣ ਦੀ ਲਾਲਸਾ ’ਚ ਯੁੱਧ ਕਰਨ ਜਾ ਰਿਹਾ ਹੈਂ ਮੇਰੇ ਵਿਚਾਰ ’ਚ ਤੂੰ ਸਭ ਤੋਂ ਵੱਡਾ ਗਰੀਬ ਹੈਂ ਇਸ ਲਈ ਮੈਂ ਤੈਨੂੰ ਇਹ ਸਿੱਕਾ ਦਿੱਤਾ ਹੈ’’ ਰਾਜਾ ਇਸ ਦਾ ਮਤਲਬ ਸਮਝ ਗਿਆ ਉਸ ਨੇ ਫੌਜ ਨੂੰ ਵਾਪਸ ਜਾਣ ਦਾ ਆਦੇਸ਼ ਦੇ ਦਿੱਤਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।