ਲਗਾਤਾਰ ਚੌਥੇ ਦਿਨ ਗਿਰਾਵਟ ਕੀਤੀ ਦਰਜ
ਮੁੰਬਈ। ਵਿਦੇਸ਼ਾਂ ‘ਚ ਮਿਲੇ ਨਕਾਰਾਤਮਕ ਸੰਕੇਤਾਂ ਦਰਮਿਆਨ ਘਰੇਲੂ ਸ਼ੇਅਰ ਬਜ਼ਾਰਾਂ ‘ਚ ਵੀਰਵਾਰ ਨੂੰ ਲਗਾਤਾਰ ਚੌਥੇ ਦਿਨ ਗਿਰਾਵਟ ਰਹੀ ਤੇ ਖੁੱਲ੍ਹਦੇ ਹੀ ਸੈਂਸੇਕਸ ਤੇ ਨਿਫਟੀ ਡੇਢ ਫੀਸਦੀ ਖਿਸਕ ਗਏ। ਬੀਐਸਈ ਦਾ ਸੈਂਸੇਕਸ ਸ਼ੁਰੂਆਤੀ ਅੱਧੇ ਘੰਟੇ ‘ਚ ਹੀ 600 ਅੰਕ ਤੋਂ ਵੱਧ ਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 180 ਅੰਕ ਦੀ ਗਿਰਾਵਟ ‘ਚ ਚਲਾ ਗਿਆ।
ਬਜ਼ਾਰ ‘ਚ ਚਾਰੇ ਪਾਸੇ ਬਿਕਵਾਲੀ ਰਹੀ। ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਘਰੇਲੂ ਸ਼ੇਅਰ ਬਜ਼ਾਰ ‘ਚ ਗਿਰਾਵਟ ਰਹੀ। ਸੈਂਸੇਕਸ 386.24 ਅੰਕਾਂ ਦੀ ਗਿਰਾਵਟ ਨਾਲ 37,282.18 ਅੰਕਾਂ ‘ਤੇ ਖੁੱਲ੍ਹਿਆ ਤੇ ਕੁਝ ਹੀ ਦੇਰ ‘ਚ 610 ਅੰਕਾਂ ਦਾ ਗੋਤਾ ਲਾਉਂਦਿਆਂ 37,058.79 ਅੰਕ ਤੱਕ ਟੁੱਟ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 120 ਅੰਕ ਟੁੱਟ ਕੇ 11,011 ਅੰਕ ‘ਤੇ ਖੁੱਲ੍ਹਿਆ ਪਹਿਲਾਂ ਅੱਧੇ ਘੰਟੇ ‘ਚ ਹੀ ਇਹ 180 ਅੰਕ ਉੱਤਰ ਕੇ 10,951.80 ਅੰਕ ਤੱਕ ਖਿਸਕ ਗਿਆ। ਦਰਮਿਆਨੀ ਤੇ ਛੋਟੀਆਂ ਕੰਪਨੀਆਂ ‘ਚ ਵੀ ਗਿਰਵਾਟ ਵੇਖੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.