ਜਿਸ ਤਰ੍ਹਾਂ ਬਿਨਾਂ ਡਾਕਟਰ ਦੀ ਸਲਾਹ ਦੇ ਲਈਆਂ ਗਈਆਂ ਦਵਾਈਆਂ ਵਿਅਕਤੀ ਦੇ ਸਰੀਰ ਨੂੰ ਤੰਦਰੁਸਤ ਬਣਾਉਣ ਦੀ ਬਜਾਇ ਬਿਮਾਰ ਬਣਾ ਦਿੰਦੀਆਂ ਹਨ, ਉਸੇ ਤਰ੍ਹਾਂ ਬਿਨਾਂ ਖੇਤੀ ਵਿਗਿਆਨੀਆਂ ਦੀ ਸਲਾਹ ਦੇ ਕੀਟਨਾਸ਼ਕਾਂ ਦੀ ਵਰਤੋਂ ਧਰਤੀ ਦੀ ਪੈਦਾਵਾਰ ਘੱਟ ਕਰ ਦਿੰਦੀਆਂ ਹਨ ਅਜਿਹੇ ਕੀਟਨਾਸ਼ਕਾਂ ਦੀ ਵਰਤੋਂ ਅੱਜ-ਕੱਲ੍ਹ ਕਿਸਾਨ ਆਪਣੀਆਂ ਫਸਲਾਂ ਦੀ ਪੈਦਾਵਾਰ ਵਧਾਉਣ ਲਈ ਧੜੱਲੇ ਨਾਲ ਕਰ ਰਹੇ ਹਨ ਹਾਲਾਂਕਿ ਵਾਰ-ਵਾਰ ਖੇਤੀ ਮੰਤਰਾਲਾ ਅਤੇ ਖੇਤੀ ਵਿਗਿਆਨੀਆਂ ਵੱਲੋਂ ਕੀਟਨਾਸ਼ਕਾਂ ਲਈ ਅਤੇ ਉੱਨਤ ਬੀਜਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਜਾਂਦੀ ਹੈ ਪਰ ਇਸ ਵੱਲ ਦੇਸ਼ ਦਾ ਕਿਸਾਨ ਧਿਆਨ ਨਹੀਂ ਦੇ ਰਿਹਾ ਹੈ ਭਵਿੱਖ ਵਿਚ ਇਸ ਦੇ ਨਤੀਜੇ ਬੜੇ ਹੀ ਖਤਰਨਾਕ ਦਿਖਾਈ ਦੇਣਗੇ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਇੱਕ ਦਿਨ ਅਜਿਹਾ ਆ ਜਾਵੇਗਾ। (Food Production)
ਕਿ ਪੈਦਾਵਾਰ ਲੈਣ ਲਈ ਕਿਸਾਨਾਂ ਨੂੰ ਸਿਰਫ਼ ਕਿਸਮਤ ਦੇ ਆਸਰੇ ਹੀ ਬੈਠਣਾ ਪਵੇਗਾ ਸੰਸਾਰ ਭਰ ’ਚ ਤੇਜ਼ੀ ਨਾਲ ਵਧਦੀ ਆਬਾਦੀ ਦੀ ਵਜ੍ਹਾ ਨਾਲ ਖੁਰਾਕ ਪੈਦਾਵਾਰ ਇੱਕ ਚੁਣੌਤੀ ਬਣਦੀ ਜਾ ਰਹੀ ਹੈ ਪਰ ਕਿਸਾਨ ਖੁਰਾਕ ਪੈਦਾਵਾਰ ਦਾ ਵਾਧਾ ਕੀਟਨਾਸ਼ਕਾਂ ਦੇ ਪ੍ਰਯੋਗ ਨਾਲ ਦੇਖ ਰਿਹਾ ਹੈ ਪਰ ਅਜਿਹਾ ਸੰਭਵ ਨਹੀਂ ਹੈ ਸਾਨੂੰ ਅਜਿਹੀ ਖੇਤੀ ਤਕਨੀਕ ਅਪਣਾਉਣੀ ਹੋਵੇਗੀ ਜੋ ਆਧੁਨਿਕ ਵੀ ਹੋਵੇ ਅਤੇ ਤਕਨੀਕ ਨਾਲ ਲੈਸ ਹੋਵੇ ਇਸ ਲਈ ਕਿਸਾਨਾਂ ਨੂੰ ਖੇਤੀ ਵਿਗਿਆਨੀਆਂ ਦੀ ਸਲਾਹ ਅਨੁਸਾਰ ਕੰਮ ਕਰਨਾ ਹੋਵੇਗਾ ਨਹੀਂ ਤਾਂ ਸਾਡੀ ਜ਼ਮੀਨ ਸਿਰਫ ਬੰਜ਼ਰ ਜ਼ਮੀਨ ਹੀ ਬਣ ਕੇ ਰਹਿ ਜਾਵੇਗੀ ਅਜਿਹੀ ਬੰਜਰ ਜ਼ਮੀਨ ਤੋਂ ਪੈਦਾਵਾਰ ਕਿਵੇਂ ਹੋਵੇਗੀ? ਸਗੋਂ ਪੈਦਾਵਾਰ ਸ਼ਕਤੀ ਬਿਲਕੁਲ ਕਮਜ਼ੋਰ ਹੋ ਜਾਵੇਗੀ ਹਾਲਾਂਕਿ ਇਸ ਦੇ ਪਿੱਛੇ ਬਜ਼ਾਰਾਂ ’ਚ ਵੱਖ-ਵੱਖ ਕੰਪਨੀਆਂ ਦੀ ਮਾਰਕੀਟਿੰਗ ਕਿਸਾਨਾਂ ਨੂੰ ਆਪਣੇ ਵੱਲ ਲੁਭਾ ਰਹੀ ਹੈ। (Food Production)
ਇਹ ਵੀ ਪੜ੍ਹੋ : ਰਿਸ਼ਤਿਆਂ ਦੇ ਸਹੀ ਸੰਦੇਸ਼ ਦੀ ਲੋੜ
ਪਰ ਕਿਸਾਨਾਂ ਨੂੰ ਕਿਸ ੇਵੀ ਕੰਪਨੀ ਦੇ ਕੀਟਨਾਸ਼ਕ ’ਤੇ ਦਵਾਈ ਲੈਣ ਤੋਂ ਪਹਿਲਾਂ ਖੇਤੀ ਵਿਗਿਆਨੀਆਂ ਦੀ ਸਲਾਹ ਮੰਨਣੀ ਚਾਹੀਦੀ ਹੈ ਕਿਉਂਕਿ ਵਰਤਮਾਨ ਦੌਰ ਖੇਤੀ ਦੇ ਖੇਤਰ ’ਚ ਸੰਕਟ ਦਾ ਦੌਰ ਕਿਹਾ ਜਾ ਸਕਦਾ ਹੈ ਇਹ ਨਹੀਂ ਹੈ ਕਿ ਇਸ ਲਈ ਸਿਰਫ ਕੀਟਨਾਸ਼ਕਾਂ ਦੀ ਵਰਤੋਂ ਹੀ ਜਿੰਮੇਵਾਰ ਹੈ ਘੱਟ ਪੈਦਾਵਾਰ ਲਈ ਗਲੋਬਲ ਵਾਰਮਿੰਗ, ਗ੍ਰੀਨਹਾਊਸ ਗੈਸ ਨਿਕਾਸੀ ਅਤੇ ਵਾਤਾਵਰਨ ਪ੍ਰਦੂਸ਼ਣ ਦਾ ਵਧਣਾ ਇਹ ਸਾਰੇ ਕਾਰਨ ਜਿੰਮੇਵਾਰ ਹੈ ਇਨ੍ਹਾਂ ਸਾਰੇ ਵਿਸ਼ਿਆਂ ’ਤੇ ਖੇਤੀ ਵਿਗਿਆਨੀ ਸਮੇਂ-ਸਮੇਂ ’ਤੇ ਚਿੰਤਨ ਕਰਦੇ ਰਹਿੰਦੇ ਹਨ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ’ਤੇ ਸੰਮੇਲਨਾਂ ਦਾ ਆਯੋਜਨ ਕਰਕੇ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ ਜਾਂਦਾ ਹੈ ਪਰ ਕਿਸਾਨ ਜਾਗਰੂਕ ਕਿੰਨੇ ਹੁੰਦੇ ਹਨ? ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ ਇਸ ਨੂੰ ਸਿਰਫ਼ ਖਾਨਾਪੂਰਤੀ ਕਿਹਾ ਜਾ ਸਕਦਾ ਹੈ। (Food Production)
ਕਿਉਂਕਿ ਅਜਿਹੀਆਂ ਕਾਨਫਰੰਸਾਂ ’ਚ ਸਿਰਫ਼ ਦੁਨੀਆ ਭਰ ਤੋਂ ਖੇਤੀ ਵਿਗਿਆਨਕ ਹੀ ਭਾਗ ਲੈਂਦੇ ਹਨ ਕਿਸਾਨਾਂ ਦੀ ਹਿੱਸੇਦਾਰੀ ਇਨ੍ਹਾਂ ’ਚ ਬਹੁਤ ਘੱਟ ਹੁੰਦੀ ਹੈ ਅਸਲ ਪੱਧਰ ’ਤੇ ਆਪਣੇ ਖੇਤ ’ਚ ਕੰਮ ਕਿਸਾਨਾਂ ਨੇ ਕਰਨਾ ਹੁੰਦਾ ਹੈ, ਨਾ ਕਿ ਖੇਤੀ ਵਿਗਿਆਨੀਆਂ ਨੇ ਖੇਤੀ ਵਿਗਿਆਨੀ ਸਿਰਫ ਸਲਾਹ ਦੇ ਕੇ ਜਿੰਮੇਵਾਰੀ ਪੂਰੀ ਕਰ ਲੈਂਦੇ ਹਨ ਪਰ ਇਹ ਸਲਾਹ ਕਿਸਾਨਾਂ ਤੱਕ ਸਹੀ ਜ਼ਰੀਏ ਨਾਲ ਨਹੀਂ ਪਹੁੰਚ ਪਾਉਂਦੀ ਸੰਚਾਰ ਅਤੇ ਜਨਸੰਚਾਰ ਜ਼ਰੀਏ ਅਜਿਹੀ ਐਡਵਾਇਜ਼ਰੀ ਜਾਰੀ ਕੀਤੀ ਜਾਂਦੀ ਹੈ, ਪਰ ਕਿਸਾਨ ਉਨ੍ਹਾਂ ਵੱਲ ਕਦੇ ਵੀ ਧਿਆਨ ਨਹੀਂ ਦਿੰਦੇ ਵਧਦੀ ਆਬਾਦੀ ਦੀ ਵਜ੍ਹਾ ਨਾਲ ਵਾਹੀਯੋਗ ਜ਼ਮੀਨ ਵੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ ਜਲਵਾਯੂ ਬਦਲਾਅ ਦੇ ਇਸ ਦੌਰ ’ਚ ਇਸ ਦਿਸ਼ਾ ’ਚ ਤੁਰੰਤ ਕੰਮ ਕਰਨ ਦੀ ਲੋੜ ਹੈ ਜੈਵਿਕ ਈਂਧਨਾਂ ਦੀ ਵਰਤੋਂ ਵਾਯੂਮੰਡਲ ਦੀ ਸਿਹਤ ਵਿਗਾੜ ਰਹੀ ਹੈ। (Food Production)
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਨਵੇਂ ਭਰਤੀ 250 ਨਰਸਿੰਗ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਵਾਯੂਮੰਡਲ ਦੀ ਸਿਹਤ ਖਰਾਬ ਹੋਵੇਗੀ ਤਾਂ ਵਾਹੀਯੋਗ ਜ਼ਮੀਨ ਦੀ ਸਿਹਤ ਵੀ ਖਰਾਬ ਹੋਵੇਗੀ ਪੈਦਾਵਾਰ ਆਪਣੇ-ਆਪ ਘਟਦੀ ਚਲੀ ਜਾਵੇਗੀ ਇਸ ਵਿਸ਼ੇ ’ਤੇ ਸੰਯੁਕਤ ਰਾਸ਼ਟਰ ਸਮੇਤ ਦੁਨੀਆ ਭਰ ਦੀਆਂ ਵੱਖ-ਵੱਖ ਖੇਤੀ ਯੂਨੀਵਰਸਿਟੀਆਂ ਮੰਥਨ ਕਰ ਰਹੀਆਂ ਹਨ ਵਧਦੇ ਤਾਪਮਾਨ ਸਬੰਧੀ ਵਿਸ਼ਵ ਮੌਸਮ ਵਿਭਾਗ ਦੇ ਨਾਲ-ਨਾਲ ਭਾਰਤ ਮੌਸਮ ਵਿਭਾਗ ਵੀ ਚਿਤਾਵਨੀ ਜਾਰੀ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਧਰਤੀ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਵਧਦੇ ਤਾਪਮਾਨ ਦੀ ਵਜ੍ਹਾ ਨਾਲ ਮਨੁੱਖੀ ਜਾਤੀ ਦੇ ਨਾਲ-ਨਾਲ ਖੇਤੀ ’ਤੇ ਵੀ ਗੰਭੀਰ ਅਸਰ ਪੈ ਰਿਹਾ ਹੈ ਗਲੋਬਲ ਵਾਰਮਿੰਗ, ਜਲਵਾਯੂ ਬਦਲਾਅ ਅਤੇ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਹਾਲ ਦੇ ਦਿਨਾਂ ’ਚ ਕਾਫੀ ਚਰਚਾ ਦਾ ਵਿਸ਼ਾ ਰਿਹਾ ਹੈ ਵਾਤਾਵਰਨ ਅਤੇ ਸੰਸਾਰਿਕ ਜਲਵਾਯੂ ਬਦਲਾਅ ’ਤੇ ਇਸ ਦੇ ਪ੍ਰਭਾਵ ’ਤੇ ਚਿੰਤਾ ਵਧ ਰਹੀ ਹੈ। (Food Production)
ਹਾਲਾਂਕਿ, ਖੇਤੀ ਖੇਤਰ ਅਜਿਹਾ ਖੇਤਰ ਹੈ ਜੋ ਵਿਸ਼ੇਸ਼ ਰੂਪ ’ਤੇ ਇਨ੍ਹਾਂ ਦੇ ਪ੍ਰਭਾਵਾਂ ਪ੍ਰਤੀ ਸੰਵੇਦਨਸ਼ੀਲ ਹੈ ਗ੍ਰੀਨ ਹਾਊਸ ਨਿਕਾਸੀ ਨਾਲ ਖੇਤੀ ਖੇਤਰ ’ਤੇ ਸਭ ਤੋਂ ਜ਼ਿਆਦਾ ਅਸਰ ਪੈਂਦਾ ਦਿਖਾਈ ਦੇ ਰਿਹਾ ਹੈ ਸੰਸਾਰਿਕ ਗਰੀਨ ਹਾਊਸ ਗੈਸ ਨਿਕਾਸੀ ’ਚ ਖੇਤੀ ਖੇਤਰ ਦਾ ਮਹੱਤਵਪੂਰਨ ਯੋਗਦਾਨ ਹੈ, ਪਸ਼ੂਧਨ, ਜੰਗਲਾਂ ਦੀ ਕਟਾਈ ਅਤੇ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਵਰਗੀਆਂ ਗਤੀਵਿਧੀਆਂ ਨਾਲ ਵਾਤਾਵਰਨ ’ਚ ਵੱਡੀ ਮਾਤਰਾ ’ਚ ਗ੍ਰੀਨ ਹਾਊਸ ਗੈਸਾਂ ਨਿੱਕਲਦੀਆਂ ਹਨ ਇਨ੍ਹਾਂ ਦਾ ਖੇਤੀ ਖੇਤਰ ’ਤੇ ਲੰਮਾ ਅਸਰ ਪੈਂਦਾ ਹੈ, ਜਿਸ ਨਾਲ ਤਾਪਮਾਨ, ਮੀਂਹ ਪੈਟਰਨ ਅਤੇ ਮੌਸਮ ਦੀਆਂ ਘਟਨਾਵਾਂ ’ਚ ਬਦਲਾਅ ਹੁੰਦਾ ਹੈ ਜੋ ਫਸਲ ਦੀ ਪੈਦਾਵਾਰ ਅਤੇ ਪਸ਼ੂਧਨ ਪੈਦਾਵਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਖੇਤੀ ’ਤੇ ਗ੍ਰੀਨ ਹਾਊਸ ਗੈਸਾਂ ਦਾ ਸਭ ਤੋਂ ਮਹੱਤਵਪੂਰਨ ਅਸਰ ਬਦਲਦਾ ਜਲਵਾਯੂ ਪੈਟਰਨ ਹੈ। (Food Production)
ਇਹ ਵੀ ਪੜ੍ਹੋ : ਲੜਕਾ-ਲੜਕੀ ਨੇ ਨਹਿਰ ’ਚ ਮਾਰੀ ਛਾਲ, ਲੜਕੀ ਦੀ ਲਾਸ਼ ਬਰਾਮਦ
ਵਧਦੇ ਸੰਸਾਰਿਕ ਤਾਪਮਾਨ ਨਾਲ ਫਸਲਾਂ ਅਤੇ ਪਸ਼ੂਧਨ ’ਤੇ ਗਰਮੀ ਦਾ ਤਣਾਅ ਵਧ ਸਕਦਾ ਹੈ, ਜਿਸ ਨਾਲ ਪੈਦਾਵਾਰ ਦੇ ਨਾਲ-ਨਾਲ ਗੁਣਵੱਤਾ ਵੀ ਘੱਟ ਹੋ ਸਕਦੀ ਹੈ ਮੀਂਹ ਦੇ ਪੈਟਰਨ ’ਚ ਬਦਲਾਅ ਦੇ ਨਤੀਜੇ ਵਜੋਂ ਸੋਕਾ ਜਾਂ ਹੜ੍ਹ ਵੀ ਆ ਸਕਦਾ ਹੈ, ਜਿਸ ਨਾਲ ਖੇਤੀ ਪੈਦਾਵਾਰ ਅਤੇ ਖੁਰਾਕ ਸੁਰੱਖਿਆ ’ਤੇ ਹੋਰ ਅਸਰ ਪਵੇਗਾ ਇਸ ਤੋਂ ਇਲਾਵਾ ਤੂਫਾਨ ਅਤੇ ਟਾਈਫੂਨ ਵਰਗੀਆਂ ਮੌਸਮੀ ਘਟਨਾਵਾਂ ਫਸਲਾਂ ਅਤੇ ਬੁਨਿਆਦੀ ਢਾਂਚੇ ਨੂੰ ਵਿਆਪਕ ਨੁਕਸਾਨ ਪਹੰੁਚਾ ਸਕਦੀਆਂ ਹਨ, ਖੁਰਾਕ ਸਪਲਾਈ ਲੜੀਆਂ ’ਚ ਅੜਿੱਕਾ ਪਾਉਂਦੀਆਂ ਹਨ ਅਤੇ ਭੋਜਨ ਦੀ ਕਮੀ ਪੈਦਾ ਕਰ ਸਕਦੀਆਂ ਹਨ ਇਸ ਤੋਂ ਇਲਾਵਾ, ਗ੍ਰੀਨ ਹਾਊਸ ਗੈਸ ਨਿਕਾਸੀ ਗਲੋਬਲ ਵਾਰਮਿੰਗ ਦੀ ਘਟਨਾ ’ਚ ਯੋਗਦਾਨ ਦਿੰਦੀ ਹੈ, ਜਿਸ ਨਾਲ ਖੇਤੀ ਪੈਦਾਵਾਰ ਨੂੰ ਖਤਰੇ ’ਚ ਪਾਉਣ ਵਾਲੇ ਕੀਟਾਂ ਅਤੇ ਬਿਮਾਰੀਆਂ ਦਾ ਵਿਸਥਾਰ ਹੋ ਸਕਦਾ ਹੈ। (Food Production)
ਕੀਟਾਂ ਤੇ ਬਿਮਾਰੀਆਂ ਦੇ ਫੈਲਣ ਨਾਲ ਫਸਲਾਂ ਤੇ ਪਸ਼ੂਧਨ ’ਤੇ ਤਬਾਹਕਾਰੀ ਅਸਰ ਪੈ ਸਕਦਾ ਹੈ, ਪੈਦਾਵਾਰ ਘੱਟ ਹੋ ਸਕਦੀ ਹੈ ਤੇ ਇਨ੍ਹਾਂ ਖਤਰਿਆਂ ਨੂੰ ਕੰਟਰੋਲ ਕਰਨ ਲਈ ਰਸਾਇਣਕ ਆਦਾਨਾਂ ਦੀ ਲੋੜ ਵਧ ਸਕਦੀ ਹੈ, ਜਿਸ ਨਾਲ ਖੇਤੀ ਪ੍ਰਣਾਲੀਆਂ ਨਾਲ ਨਿਕਾਸ ਹੋਰ ਵਧ ਸਕਦਾ ਹੈ ਇਨ੍ਹਾਂ ਅਸਰਾਂ ਦਾ ਘਟਣਾ ਗਲੋਬਲ ਖੁਰਾਕ ਸੁਰੱਖਿਆ ਲਈ ਮਹੱਤਵਪੂਰਨ ਹੈ ਜਿਵੇਂ-ਜਿਵੇਂ ਦੁਨੀਆ ਦੀ ਅਬਾਦੀ ਵਧਦੀ ਜਾ ਰਹੀ ਹੈ, ਉਵੇਂ ਹੀ ਖੇਤੀ ਖੇਤਰ ’ਤੇ ਜਿਆਦਾ ਭੋਜਨ ਪੈਦਾ ਕਰਨ ਦਾ ਵਾਧੂ ਦਬਾਅ ਪਵੇਗਾ ਹਾਲਾਂਕਿ, ਖੇਤੀ ਪੈਦਾਵਾਰ ’ਤੇ ਗ੍ਰੀਨ ਹਾਊਸ ਗੈਸ ਨਿਕਾਸੀ ਦੇ ਪ੍ਰਭਾਵ ਨਾਲ ਕਿਸਾਨਾਂ ਦੀ ਇਸ ਮੰਗ ਨੂੰ ਪੂਰਾ ਕਰਨ ਦੀ ਸਮਰੱਥਾ ਖਤਰੇ ’ਚ ਪੈ ਜਾਂਦੀ ਹੈ, ਜਿਸ ਨਾਲ ਸੰਭਾਵਿਤ ਭੋਜਨ ਦੀ ਕਮੀ ਹੋ ਜਾਂਦੀ ਹੈ ਤੇ ਕੀਮਤਾਂ ਵਧ ਜਾਂਦੀਆਂ ਹਨ। (Food Production)
ਇਹ ਵੀ ਪੜ੍ਹੋ : ਗੋਪਾਲ ਕ੍ਰਿਸ਼ਨ ਗਰਗ ਬਣੇ ਬਾਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ
ਖੇਤੀ ’ਤੇ ਗ੍ਰੀਨ ਹਾਊਸ ਗੈਸ ਨਿਕਾਸੀ ਦਾ ਪ੍ਰਭਾਵ ਇੱਕ ਗੰਭੀਰ ਮੁੱਦਾ ਹੈ, ਜਿਸ ’ਤੇ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਹੈ ਬਦਲਦੇ ਜਲਵਾਯੂ ਪੈਟਰਨ, ਕੀਟਾਂ ਅਤੇ ਬਿਮਾਰੀਆਂ ਦਾ ਵਧਦਾ ਪ੍ਰਸਾਰ ਅਤੇ ਮੌਸਮੀ ਘਟਨਾਵਾਂ ਖੇਤੀ ਪੈਦਾਵਾਰ ਅਤੇ ਸੰਸਾਰਿਕ ਖੁਰਾਕ ਸੁਰੱਖਿਆ ਲਈ ਮਹੱਤਵਪੂਰਨ ਖਤਰਾ ਪੈਦਾ ਕਰਦਾ ਹੈ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਗ੍ਰੀਨ ਹਾਊਸ ਗੈਸ ਨਿਕਾਸੀ ਨੂੰ ਘੱਟ ਕਰਨ, ਖੇਤੀ ਪ੍ਰਣਾਲੀਆਂ ’ਚ ਸੁਧਾਰ ਕਰਨ ਅਤੇ ਲਚੀਲੀ ਤੇ ਟਿਕਾਊ ਖੁਰਾਕ ਪੈਦਾਵਾਰ ਪ੍ਰਣਾਲੀ ਵਿਕਸਿਤ ਕਰਨ ਲਈ ਠੋਸ ਯਤਨਾਂ ਦੀ ਲੋੜ ਹੋਵੇਗੀ ਸਿਰਫ਼ ਪ੍ਰਭਾਵਸ਼ਾਲੀ ਕਾਰਵਾਈ ਜ਼ਰੀਏ ਹੀ ਅਸੀਂ ਖੇਤੀ ’ਤੇ ਗ੍ਰੀਨ ਹਾਊਸ ਗੈਸ ਨਿਕਾਸੀ ਦੇ ਅਸਰ ਨੂੰ ਘੱਟ ਕਰਨ ਅਤੇ ਸੰਸਾਰ ਲਈ ਇੱਕ ਸੁਰੱਖਿਅਤ ਅਤੇ ਟਿਕਾਊ ਖੁਰਾਕ ਸਪਲਾਈ ਯਕੀਨੀ ਕਰਨ ਦੀ ਉਮੀਦ ਕਰ ਸਕਦੇ ਹਨ। (Food Production)
ਸੰਯੁਕਤ ਰਾਸ਼ਟਰ ਵੀ 2019 ’ਚ ਮੰਨ ਚੁੱਕਾ ਹੈ ਕਿ ਸਾਡੀ ਧਰਤੀ ਭਿਆਨਕ ਦਬਾਅ ’ਚ ਹੈ ਜੇਕਰ 2050 ਤੱਕ ਸੰਸਾਰ ਦੀ ਅਬਾਦੀ 9.6 ਅਰਬ ਤੱਕ ਪਹੁੰਚਦੀ ਹੈ ਤਾਂ ਸਾਨੂੰ ਹਰ ਵਿਅਕਤੀ ਦੀ ਮੌਜੂਦਾ ਜੀਵਨਸ਼ੈਲੀ ਨੂੰ ਸਹਾਰਾ ਦੇਣ ਲਈ 3 ਧਰਤੀਆਂ ਜਿੰਨੀ ਜ਼ਮੀਨ ਦੀ ਜ਼ਰੂਰਤ ਹੋਵੇਗੀ ਹਰ ਸਾਲ ਕੁੱਲ ਖੁਰਾਕ ਉਤਪਾਦਨ ਦਾ ਲਗਭਗ ਇੱਕ ਤਿਹਾਈ ਹਿੱਸਾ ਖ਼ਪਤਕਾਰਾਂ ਅਤੇ ਦੁਕਾਨਦਾਰਾਂ ਦੇ ਕਚਰੇ ਦੇ ਡੱਬਿਆਂ ’ਚ ਸੜਦਾ ਹੈ ਜਾਂ ਆਵਾਜਾਈ ਅਤੇ ਫਸਲ ਕਟਾਈ ਦੇ ਖਰਾਬ ਤਰੀਕਿਆਂ ਕਾਰਨ ਬਰਬਾਦ ਹੋ ਜਾਂਦਾ ਹੈ ਐਨਾ ਹੀ ਨਹੀਂ ਵਾਤਾਵਰਨ ਬਦਲਾਅ ਕਾਰਨ ਇੱਕ ਅਰਬ ਤੋਂ ਜ਼ਿਆਦਾ ਲੋਕਾਂ ਨੂੰ ਹੁਣ ਵੀ ਤਾਜ਼ਾ ਪਾਣੀ ਮੁਹੱਈਆ ਨਹੀਂ ਹੈ। (Food Production)
ਦੁਨੀਆ ’ਚ 3 ਫੀਸਦੀ ਤੋਂ ਵੀ ਘੱਟ ਪਾਣੀ ਪੀਣ ਲਾਇਕ ਹੈ ਅਤੇ ਉਸ ’ਚੋਂ 2.5 ਫੀਸਦੀ ਅੰਟਾਰਕਟਿਕ, ਆਰਕਟਿਕ ਅਤੇ ਕਲੇਸ਼ੀਅਰਾਂ ’ਚ ਜੰਮਿਆ ਹੋਇਆ ਹੈ ਤਕਨੀਕ ਦੀ ਤਰੱਕੀ ਨਾਲ ਊਰਜਾ ਦੇ ਕੁਸ਼ਲ ਇਸਤੇਮਾਲ ਨੂੰ ਹੱਲਾਸ਼ੇਰੀ ਮਿਲੀ ਹੈ ਇਸ ਦੇ ਬਾਵਜ਼ੂਦ ਓਈਸੀਡੀ ਦੇਸ਼ਾਂ ’ਚ ਊਰਜਾ ਦੀ ਵਰਤੋਂ 35 ਫੀਸਦੀ ਹੋਰ ਵਧ ਜਾਵੇਗੀ ਇਹ ਸਾਡੇ ਦੇਸ਼ ਲਈ ਹੀ ਨਹੀਂ ਸੰਸਾਰਿਕ ਪੱਧਰ ’ਤੇ ਸਭ ਤੋਂ ਵੱਡੀ ਚੁਣੌਤੀ ਬਣ ਰਹੀ ਹੈ। (Food Production)