MSG Bhandara: ਬਰਨਾਵਾ (ਰਕਮ ਸਿੰਘ)। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ਼ ਦੇ ਪਵਿੱਤਰ 107ਵੇਂ ਅਵਤਾਰ ਮਹੀਨੇ ਦੀ ਖੁਸ਼ੀ ’ਚ ਅੱਜ ਐਵਵਾਰ ਨੂੰ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਸਾਧ-ਸੰਗਤ ਨੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਡੇਰਾ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ’ਚ ਐੱਮਐੱਸਜੀ ਭੰਡਾਰਾ ਧੂਮਧਾਮ ਨਾਲ ਮਨਾਇਆ। ਪਵਿੱਤਰ ਐੱਮਐੱਸਜੀ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।
ਇਹ ਖਬਰ ਵੀ ਪੜ੍ਹੋ : Ashes Sydney Test: ਸਿਡਨੀ ਟੈਸਟ ਦੇ ਪਹਿਲੇ ਦਿਨ ਸਿਰਫ 45 ਓਵਰਾਂ ਦੀ ਖੇਡ
ਇਸ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬੀਤੀ ਰਾਤ ਤੋਂ ਹੀ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਗਿਆ ਸੀ ਤੇ ਭੰਡਾਰੇ ਦੀ ਸਮਾਪਤੀ ਤੱਕ ਵੀ ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਰਿਹਾ। ਸਵੇਰੇ 11 ਵਜੇ ਪਵਿੱਤਰ ਐੱਮਐੱਸਜੀ ਭੰਡਾਰੇ ਦੇ ਨਾਮਚਰਚਾ ਸਤਿਸੰਗ ਦੀ ਸ਼ੁੁਰੂਆਤ ਹੋਈ। ਇਸ ਮੌਕੇ ’ਤੇ ਸਮੂਹ ਸਾਧ-ਸੰਗਤ ਨੇ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਰੂਪ ’ਚ ਪੂਜਨੀਕ ਗੁਰੂ ਜੀ ਨੂੰ ਇਸ ਸ਼ੁੱਭ ਅਵਤਾਰ ਮਹੀਨੇ ਦੀ ਵਧਾਈ ਦਿੱਤੀ।

ਕਵੀਰਾਜ਼ਾਂ ਨੇ ਪਵਿੱਤਰ ਅਵਤਾਰ ਮਹੀਨੇ ਨਾਲ ਸਬੰਧਿਤ ਸ਼ਬਦ ਸੁਣਾਏ। ਇਸ ਮੌਕੇ ’ਤੇ ਪੂਰੇ ਡੇਰੇ ’ਚ ਸ਼ਾਨਦਾਰ ਲੜੀਆਂ, ਰੰਗ-ਬਿਰੰਗੇ ਝੰਡਿਆਂ ਤੇ ਪਵਿੱਤਰ ਸਵਰੂਪਾਂ ਨਾਲ ਸਜਾਇਆ ਗਿਆ। ਸਾਧ-ਸੰਗਤ ਨੇ ਵੱਡੀਆਂ-ਵੱਡੀਆਂ ਸਕ੍ਰੀਨਾਂ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਨੂੰ ਸੁਣਿਆਂ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸੱਚੇ ਦਾਤਾ ਰਹਿਬਰ ਸ਼ਾਹ ਸਤਿਨਾਮ ਜੀ ਮਾਲਕ ਦਾ ਇਹ ਅਵਤਾਰ ਮਹੀਨਾ, ਐੱਮਐੱਸਜੀ ਭੰਡਾਰੇ ਦਾ ਮਹੀਨਾ ਚੱਲ ਰਿਹਾ ਹੈ ਤੇ ਸਾਧ-ਸੰਗਤ ਖੁਸ਼ੀਆਂ ਤੇ ਨੂਰ ਨਾਲ ਮਾਲਾਮਾਲ ਹੈ, ਮਸਤੀ ਨਾਲ ਮਾਲਾਮਾਲ ਹੈ।
ਇਹ ਕੋਈ ਸੌਖਾ ਕੰਮ ਨਹੀਂ ਕਿ ਪੌਣੇ 7 ਕਰੋੜ ਸਾਧ-ਸੰਗਤ ਦੇ ਚਿਹਰੇ ਖੁਸ਼ੀ ਨਾਲ ਭਰੇ ਹੋਏ ਹਨ। ਇਨ੍ਹਾਂ ਸਭ ਪਿੱਛੇ ਸ਼ਾਹ ਮਸਤਾਨ, ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਦਾ ਰਹਿਮੋਕਰਮ ਹੈ। ਮਾਲਕ ਨੂੰ ਇਹ ਹੀ ਅਰਦਾਸ ਹੈ ਕਿ ਪਰਮ ਪਿਤਾ ਪਰਮਾਤਮਾ ਸਾਧ-ਸੰਗਤ ਨੂੰ ਖੁਸ਼ੀਆਂ ਨਾਲ ਨਵਾਜੇ। ਜੋ ਬਚਨਾਂ ’ਤੇ ਪੱਕੇ ਰਹਿਣ, ਦ੍ਰਿੜ੍ਹ ਵਿਸ਼ਵਾਸ਼ ਰੱਖਣ ਉਨ੍ਹਾਂ ਨੂੰ ਕੋਈ ਕਮੀ ਤਾਂ ਕੀ ਸੋਚਣ ਤੱਕ ਦੀ ਵੀ ਨੋਬਤ ਨਾ ਆਵੇ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸੱਚੇ ਦਾਤਾ ਰਹਿਬਰ ਸ਼ਾਹ ਸਤਿਨਾਮ ਜੀ ਮਹਾਰਾਜ਼ ਦੇ ਜਿਨ੍ਹੇਂ ਗੁਣਗਾਨ ਗਾਇਏ ਉਨ੍ਹੇਂ ਹੀ ਘੱਟ ਹਨ। MSG Bhandara
ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ਼ ਜਲਾਲਆਣਾ ਸਾਹਿਬ ’ਚ ਆਏ, ਮਾਤਾ ਆਸ ਕੌਰ ਜੀ, ਪੂਜਨੀਕ ਪਿਤਾ ਵਰਿਆਮ ਸਿੰਘ ਜੀ ਤੇ ਉਹ ਧਰਤੀ ਧੰਨ-ਧੰਨ, ਉਹ ਫਿਜ਼ਾ ਧੰਨ-ਧੰਨ, ਉਹ ਜਮੀਨ ਆਸਮਾਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦਰਸ਼ਨ ਪਾਏ ਤੇ ਧੰਨ ਅਸੀਂ ਤੇ ਸਾਡੀ ਸਾਰੀ ਸਾਧ-ਸੰਗਤ ਜਿਸ ਨੂੰ ਦਾਤਾ ਰਹਿਬਰ ਨੇ ਚਰਨਾਂ ਨਾਲ ਲਾਇਆ ਤੇ ਧੰਨ ਇੱਕ ਕਣ ਨੂੰ, ਇੱਕ ਬੂੰਦ ਨੂੰ ਸਮੁੰਦਰ ਹੀ ਨਹੀਂ ਸਗੋਂ ਮਹਾਸਾਗਰ ਬਣਾ ਦਿੰਦੇ ਹਨ। ਇਸ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 170 ਕਾਰਜ਼ਾਂ ’ਚੋਂ ਇੱਕ ‘ਆਸ਼ੀਆਨਾ’ ਮੁਹਿੰਮ ਤਹਿਤ ਇੱਕ ਡਾਕਿਊਮੈਂਟਰੀ ਚਲਾਈ ਗਈ।
ਜਿਸ ਵਿੱਚ ਦਿਖਾਇਆ ਗਿਆ ਕਿ ਪੂਜਨੀਕ ਗੁਰੂ ਜੀ ਤੇ ਸਾਧ-ਸੰਗਤ ਵੱਲੋਂ ਹੁਣ ਤੱਕ ਹਜ਼ਾਰਾਂ ਬੇਸਹਾਰਾ, ਜ਼ਰੂਰਤਮੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤੋਂ ਬਾਅਦ ਪੂਜਨੀਕ ਗੁਰੂ ਜੀ ਵੱਲੋਂ ਨਸ਼ਿਆਂ ਖਿਲਾਫ਼ ਗਾਏ ਗਏ ਗੀਤ ‘ਮੇਰੇ ਦੇਸ਼ ਕੀ ਜਵਾਨੀ’ ਤੇ ‘ਆਸ਼ੀਰਵਾਦ ਮਾਓਂ ਦਾ’ ਚਲਾਏ ਗਏ, ਜਿਸ ਨੂੰ ਸਾਧ-ਸੰਗਤ ਨੇ ਬੜੇ ਧਿਆਨ ਨਾਲ ਸੁਣਿਆ। ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਨਾਮਚਰਚਾ ਸਤਿਸੰਗ ਦੀ ਸਮਾਪਤੀ ’ਤੇ ਲੰਗਰ ਸਮਿਤੀ ਦੇ ਸੇਵਾਦਾਰਾਂ ਨੇ ਲੱਖਾਂ ਦੀ ਗਿਣਤੀ ’ਚ ਆਈ ਸਾਧ-ਸੰਗਤ ਨੂੰ ਕੁੱਝ ਹੀ ਮਿੰਟਾਂ ’ਚ ਲੰੰਗਰ-ਭੋਜਨ ਤੇ ਪ੍ਰਸ਼ਾਦ ਵੰਡਿਆ ਗਿਆ।














