ਸੇਵਾ ਸਭ ਤੋਂ ਉੱਤਮ
ਸੰਨ 1918 ਦੀ ਗੱਲ ਹੈ, ਜਦੋਂ ਝਾਂਸੀ ’ਚ ਨਿਊਮੋਨਿਕ ਪਲੇਗ ਰੋਗ ਫੈਲ ਗਿਆ ਬਿਮਾਰੀ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ ਭਿਆਨਕ ਰੂਪ ਤਾਂ ਉਦੋਂ ਵੇਖਣ ਨੂੰ ਮਿਲਿਆ, ਜਦੋਂ ਇੱਕ ਹੀ ਪਰਿਵਾਰ ਦੇ ਤਿੰਨ ਜੀਅ ਇੱਕ ਪਿੱਛੋਂ ਇੱਕ ਮੌਤ ਦੇ ਮੂੰਹ ’ਚ ਜਾ ਪਹੁੰਚੇ ਤਿੰਨ ਅਰਥੀਆਂ ’ਕੱਠੀਆਂ ੳੁੱਠੀਆਂ ਵਿ੍ਰੰਦਾਵਨ ਲਾਲ ਵਰਮਾ ਨੇ ਇਹ ਸਭ ਅੱਖੀਂ ਵੇਖਿਆ ਉਨ੍ਹਾਂ ਦਾ ਮਨ ਬਹੁਤ ਦੁਖੀ ਹੋਇਆ
ਉਹ ਸਵੇਰੇ ਉੱਠ ਕੇ ਜਲਦੀ ਹੀ ਘਰੋਂ ਨਿੱਕਲ ਪਏ ਕੁਝ ਮਿੱਤਰਾਂ ਨੂੰ ਇਕੱਠਾ ਕੀਤਾ ਉਨ੍ਹਾਂ ਨੇ ਇੱਕ ਸੇਵਾ ਸੰਮਤੀ ਬਣਾਉਣ ਦੀ ਗੱਲ ਕੀਤੀ ਤਾਂ ਸਾਰੇ ਤਿਆਰ ਹੋ ਗਏ ਵਧ-ਚੜ੍ਹ ਕੇ ਹਿੱਸਾ ਲੈਣ ਲਈ ਕਹਿਣ ਲੱਗੇ ਤੇ ਉਨ੍ਹਾਂ ਨੇ ਕੁਝ ਹੀ ਦੇਰ ’ਚ ਸੇਵਾ ਕਾਰਜ ਸ਼ੁਰੂ ਕਰ ਦਿੱਤਾ ਵਰਮਾ ਜੀ ਤੇ ਉਨ੍ਹਾਂ ਦੇ ਸਾਥੀ ਸਵੇਰੇ ਹਰ ਗਲੀ-ਮੁਹੱਲੇ ’ਚ ਜਾਣ ਲੱਗੇ ਹੱਥੀਂ ਸਫ਼ਾਈ ਕਰਦੇ ਗਲੀਆਂ ਤੇ ਨਾਲੀਆਂ ਨੂੰ ਧੋਂਦੇ, ਲੋਕਾਂ ਨੂੰ ਦਵਾਈਆਂ ਵੰਡਦੇ ਮ੍ਰਿਤਕਾਂ ਦੀਆਂ ਅਰਥੀਆਂ ਨੂੰ ਸ਼ਮਸ਼ਾਨਘਾਟ ਤੱਕ ਪਹੁੰਚਾਉਂਦੇ, ਅੰਤਮ ਸਸਕਾਰ ਕਰਦੇ ਝਾਂਸੀ ਦੇ ਅੰਗਰੇਜ਼ ਕਲੈਕਟਰ ਇੱਕ ਦਿਨ ਉਸ ਰਾਹ ਤੋਂ ਲੰਘੇ ਤਾਂ ਉਨ੍ਹਾਂ ਨੇ ਵਰਮਾ ਜੀ ਨੂੰ ਮਜ਼ਦੂਰਾਂ ਵਾਂਗ ਕੰਮ ਕਰਨ ਦਾ ਕਾਰਨ ਪੁੱਛਿਆ ਉਨ੍ਹਾਂ ਕਿਹਾ, ‘‘ਅਸੀਂ ਭਾਰਤੀ ਹਾਂ ਸਾਡੇ ਸੱਭਿਆਚਾਰ ’ਚ ਸੇਵਾ ਕਾਰਜ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ’’ ਕਲੈਕਟਰ ਤੋਂ ਰਿਹਾ ਨਾ ਗਿਆ ਤੇ ਵਰਮਾ ਜੀ ਨੂੰ ਸਲੂਟ ਕਰਕੇ ਖੁਦ ਨੂੰ ਧੰਨ ਸਮਝਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ